Latest

ਮਹਾਤਮਾ ਬੁੱਧ | A series of best Punjabi motivational stories


2/16/2019 | by : P K sharma | 👁1316


ਮਹਾਤਮਾ ਬੁੱਧ ਦੇ ਸਮੇਂ ਦੀ ਗੱਲ ਹੈ। ਉਹ ਸੱਚ ਦਾ ਪ੍ਰਚਾਰ ਕਰਦੇ ਸਨ ਤੇ ਲੋਕਾਂ ਨੂੰ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕਰਦੇ ਸਨ। ਜਿਸ ਕਰਕੇ ਦੂਰ ਦਰਾਡੇ ਤੋਂ ਲੋਕ ਉਨ੍ਹਾਂ ਨੂੰ ਸੁਣਨ ਆਉਂਦੇ ਸਨ ਪਰ ਇੱਕ ਬੰਦਾ ਉਨ੍ਹਾਂ ਨਾਲ਼ ਬਹੁਤ ਈਰਖਾ ਕਰਦਾ ਸੀ। ਉਹ ਅਕਸਰ ਹੀ ਮਹਾਤਮਾ ਬੁੱਧ ਜੀ ਨੂੰ ਬੁਰਾ ਭਲਾ ਬੋਲਦਾ ਸੀ, ਕਈ ਵਾਰ ਤਾਂ ਗਾਲ਼ੀ ਗਲੋਚ ਵੀ ਕਰਦਾ ਸੀ। ਉਹ ਉਨ੍ਹਾਂ ਨੂੰ ਪਖੰਡੀ ਸਾਧ ਦੱਸਦਾ ਸੀ ਤੇ ਲੋਕਾਂ ਨੂੰ ਗੁਮਰਾਹ ਕਰਨ ਦਾ ਇਲਜ਼ਾਮ ਵੀ ਲਗਾਉਂਦਾ ਰਹਿੰਦਾ ਸੀ। ਉਸਦੇ ਕੁਬੋਲ ਸੁਣ ਕੇ ਕਈ ਵਾਰ  ਮਹਾਤਮਾ ਜੀ ਦੇ ਸੇਵਕ ਭੜਕ ਜਾਂਦੇ ਤੇ ਬੁੱਧ ਤੋਂ ਉਸਨੂੰ ਸਜਾ ਦੇਣ ਦੀ ਆਗਿਆ ਮੰਗਦੇ। ਪਰ ਬੁੱਧ ਹਮੇਸ਼ਾ ਉਨ੍ਹਾਂ ਦੀ ਗੱਲ ਇਸ ਤਰ੍ਹਾਂ ਟਾਲ਼ ਜਾਂਦੇ ਜਿਵੇਂ ਉਨ੍ਹਾਂ ਨੂੰ ਇਸ ਨਾਲ਼ ਕੋਈ ਫ਼ਰਕ ਹੀ ਨਾ ਪੈਂਦਾ ਹੋਵੇ ਅਤੇ ਸ਼ਾਂਤ ਰਹਿੰਦੇ।

ਇੱਕ ਦਿਨ ਦਿਵਾਲ਼ੀ ਦੀ ਸਵੇਰ ਨੂੰ ਬੁੱਧ ਨੇ ਆਪਣੇ  ਸੇਵਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਫ਼ਲਾਂ ਦੀਆਂ ਟੋਕਰੀਆਂ ਦਿੱਤੀਆਂ ਤੇ ਨਾਲ ਹੀ ਪਰਚੀਆਂ ਦਿੱਤੀਆਂ ਅਤੇ ਉਨ੍ਹਾਂ ਪਰਚੀਆਂ ਦੇ ਅਨੁਸਾਰ ਫ਼ਲ਼ਾਂ ਨੂੰ ਪ੍ਰਸਾਦ ਦੇ ਰੂਪ ਵਿੱਚ ਲੋਕਾਂ ਵਿੱਚ ਵੰਡਣ ਲਈ ਕਿਹਾ। ਸੇਵਕ ਫਲਾਂ ਦੀਆਂ ਟੋਕਰੀਆਂ ਲੈ ਕੇ ਚਲੇ ਗਏ ਅਤੇ ਉਨ੍ਹਾਂ ਨੂੰ ਪਰਚੀਆਂ ਦੇ ਅਨੁਸਾਰ ਵੰਡਣ ਲੱਗ ਪਏ। ਵੰਡਦੇ ਵੰਡਦੇ ਉਨ੍ਹਾਂ ਦੇ ਹੱਥ ਵਿੱਚ ਇੱਕ ਪਰਚੀ  ਗਈ ਜਿਸ ਉੱਤੇ ਉਸ ਬੰਦੇ ਦਾ ਨਾਂ ਲਿਖਿਆ ਸੀ, ਜੋ ਮਹਾਤਮਾ ਬੁੱਧ ਜੀ ਨੂੰ ਹਰ ਰੋਜ਼ ਗਾਲਾਂ ਕੱਢਦਾ ਸੀ। ਇਸ ਪਰਚੀ ਨੂੰ ਵੇਖ ਕੇ ਸਾਰੇ ਇੱਕ ਦੂਜੇ ਵੱਲ ਵੇਖਣ ਲੱਗ ਪਏ ਕਿਉਂਕਿ ਉਸ ਪਰਚੀ ਅਨੁਸਾਰ ਉਨ੍ਹਾਂ ਨੂੰ ਉਹ ਫਲ਼ ਲੈ ਕੇ ਉਸ ਬੰਦੇ ਨੂੰ ਦੇਣ ਜਾਣਾ ਪੈਣਾ ਸੀ ਜੋ ਉਹ ਕਦੀ ਨਹੀਂ ਚਾਹੁੰਦੇ ਸਨ। ਪਰ ਕਿਉਂਕਿ ਇਹ ਗੁਰੂ ਦਾ ਹੁਕਮ ਸੀ, ਸੋ ਉਨ੍ਹਾਂ ਨੂੰ ਉਸ ਬੰਦੇ ਕੋਲ ਜਾਣਾ ਪਿਆ ਅਤੇ ਉਨ੍ਹਾਂ ਨੇ ਜਾ ਕੇ ਉਸ ਦੇ ਘਰ ਦਾ ਦਰਵਾਜ਼ਾ ਖੜਕਾ ਦਿੱਤਾ। ਕੁੱਝ ਦੇਰ ਬਾਅਦ ਉਹ ਬੰਦਾ ਬਾਹਰ ਆਇਆ ਅਤੇ ਉਨ੍ਹਾਂ ਨੂੰ ਦਰਵਾਜ਼ਾ ਖੜਕਾਉਣ ਦਾ ਕਾਰਨ ਪੁੱਛਿਆ।

ਸੇਵਕਾਂ ਨੇ ਉਹ ਪਰਚੀ ਉਸਨੂੰ ਦਿਖਾਉਂਦੇ ਹੋਏ ਕਿਹਾ,ਮਹਾਤਮਾ ਬੁੱਧ ਜੀ ਨੇ ਆਪ ਦੇ ਲਈ ਇਹ ਫ਼ਲ ਪ੍ਰਸ਼ਾਦ ਦੇ ਰੂਪ ਵਿੱਚ ਭੇਜੇ ਹਨ, ਸੋ ਕ੍ਰਿਪਾ ਕਰਕੇ ਇਨ੍ਹਾਂ ਨੂੰ ਗ੍ਰਹਿਣ ਕਰੋ

ਜਦੋਂ ਉਸ ਆਦਮੀ ਨੇ ਇਹ ਸੁਣਿਆ, ਉਹ ਬੋਲਿਆ, “ਨਿਸ਼ਚਿਤ ਹੀ ਤੁਹਾਨੂੰ ਕੋਈ ਗ਼ਲਤੀ ਲੱਗ ਗਈ ਹੈ। ਇਹ ਫ਼ਲ ਬੁੱਧ ਕਦੀ ਵੀ ਮੇਰੇ ਲਈ ਨਹੀਂ ਭੇਜ ਸਕਦਾ। ਇਹ ਫ਼ਲ ਕਿਸੇ ਹੋਰ ਲਈ ਹੋਣਗੇ, ਮੇਰੇ ਨਾਂ ਦਾ ਕੋਈ ਹੋਰ ਬੰਦਾ ਹੋਵੇਗਾ, ਤੁਸੀਂ ਉਸਨੂੰ ਲਭੋ, ਮੇਰਾ ਦਿਮਾਗ ਨਾ ਖਾਓ 

 ਉਸ ਦੀ ਗੱਲ ਸੁਣ ਕੇ ਸੇਵਕ ਵਾਪਿਸ ਚਲੇ ਗਏ ਜਦੋਂ ਉਹ ਮਹਾਤਮਾ ਬੁੱਧ ਜੀ ਕੋਲ ਪਹੁੰਚੇਬੁੱਧ ਨੇ ਪੁੱਛਿਆ, ਕਿ ਤੁਸੀਂ ਸਾਰੇ ਫ਼ਲ ਵੰਡ ਦਿੱਤੇ ਹਨ?”

ਉਨ੍ਹਾਂ ਕਿਹਾ, ਜੀ ਮਹਾਰਾਜ, ਸਿਰਫ ਇੱਕ ਬੰਦੇ ਨੂੰ ਛੱਡ ਕੇ ਸਾਰੇ ਫ਼ਲ ਵੰਡ ਦਿੱਤੇ ਗਏ ਹਨ ਕਿਉਂਕਿ ਉਸ ਬੰਦੇ ਨੇ ਫ਼ਲ ਲੈਣ ਤੋਂ ਨਾਂਹ ਕਰ ਦਿੱਤੀ ਹੈ, ਉਹ ਕਹਿ ਰਿਹਾ ਹੈ ਕਿ ਇਹ ਮੇਰੇ ਲਈ ਨਹੀਂ ਹੋ ਸਕਦੇ ਕਿਸੇ ਹੋਰ ਲਈ ਹੋਣਗੇ

ਸੇਵਕਾਂ ਦੀ ਗੱਲ ਸੁਣ ਕੇ ਬੁੱਧ ਨੇ ਕਿਹਾ, ਜਾਓ, ਇਹ ਫਲ਼ ਉਸਦੇ ਲਈ ਹੀ ਹਨ ਤੇ ਉਸਨੂੰ ਦੇ ਆਓ

ਸੇਵਕ ਫਿਰ ਉਸ ਬੰਦੇ ਕੋਲ਼ ਗਏ ਤੇ ਕਿਹਾ, ਗੁਰੂਦੇਵ ਜੀ ਨੇ ਇਹ ਫਲ਼ ਤੁਹਾਡੇ ਲਈ ਹੀ ਭੇਜੇ ਹਨ 

ਇਹ ਕਹਿ ਕੇ ਉਹ ਫ਼ਲ ਉਸ ਬੰਦੇ ਨੂੰ ਦੇ ਕੇ ਵਾਪਿਸ ਆਸ਼ਰਮ ਚਲੇ ਜਾਂਦੇ ਹਨ।

ਹੁਣ ਉਹ ਆਦਮੀ ਸੋਚਦਾ ਹੈ ਕਿ ਮੈਂ ਤਾਂ ਸਾਰੀ ਉਮਰ ਬੁੱਧ ਨੂੰ ਗਾਲ਼ਾਂ ਹੀ ਕੱਢਦਾ ਰਿਹਾ ਪਰ ਉਹ ਤਾਂ ਬਹੁਤ ਪਰਉਪਕਾਰੀ ਹਨ। ਉਸਨੂੰ ਆਪਣੇ ਕੀਤੇ ਵਿਵਹਾਰ ਤੇ ਬਹੁਤ ਪਛਤਾਵਾ ਹੋਇਆ ਤੇ ਸਾਰੀ ਰਾਤ ਉਹ ਬੇਚੈਨੀ ਕਾਰਣ ਸੌਂ ਵੀ ਨਾ ਸਕਿਆ। ਅਗਲੀ ਸਵੇਰ ਜਦੋਂ ਬੁੱਧ ਸੰਗਤ ਨੂੰ ਸਤਸੰਗ ਸੁਣਾ ਰਹੇ ਸਨ, ਉਹ ਬੰਦਾ ਆਇਆ ਤੇ ਕੇ ਬੁੱਧ ਦੇ ਚਰਨਾਂ ਵਿੱਚ ਬਹਿ ਕੇ ਰੋੰਦੇ ਹੋਏ ਮਾਫੀ ਮੰਗਣ ਲਗ ਪਿਆ। 

ਬੁੱਧ ਨੇ ਕਿਹਾ, ਕੋਈ ਗੱਲ ਨਹੀਂ, ਤੈਨੂੰ ਆਪਣੀ ਗੱਲਤੀ ਦਾ ਅਹਿਸਾਸ ਹੋਇਆ ਹੈ, ਇਹ ਹੀ ਬਹੁਤ ਵੱਡੀ ਗੱਲ ਹੈ, ਹੁਣ ਤੁਸੀਂ ਅਰਾਮ ਨਾਲ ਸਤਸੰਗ ਸੁਣੋ।

ਇੰਨਾ ਸੁਣ ਕੇ ਉਹ ਬੰਦਾ ਸਤਸੰਗ ਸੁਣਨ ਲਈ ਬਹਿ ਗਿਆ

thumbnail16-02-2019 02-50-32 AMmahtma-budh1.jpg


ਜਦੋਂ ਸਤਸੰਗ ਖਤਮ ਹੋਇਆ, ਸਭ ਚਲੇ ਗਏ ਪਰ ਆਨੰਦ, ਜੋ ਮਹਾਤਮਾ ਬੁੱਧ ਜੀ ਦਾ ਸਭ ਤੋਂ ਪਿਆਰਾ ਸੇਵਕ ਸੀ, ਉਹ ਉੱਥੇ ਹੀ ਬੈਠਾ ਰਿਹਾ।

ਉਸਨੂੰ ਵੇਖ ਕੇ ਬੁੱਧ ਨੇ ਕਿਹਾ, ਆਨੰਦ! ਤੂੰ ਕਿਉਂ ਨਹੀਂ ਗਿਆ ਜਦੋਂ ਕਿ ਸਤਸੰਗ ਖਤਮ ਹੋ ਗਿਆ ਹੈ ਤੇ ਸਭ ਚਲੇ ਗਏ ਹਨ

ਆਨੰਦ, ਜੋ ਕਿ ਬਹੁਤ ਹੀ ਵਿਚਾਰ ਮਗਨ ਬੈਠਾ ਸੀ ਬੋਲਿਆ,

ਗੁਰਦੇਵ! ਅੱਜ ਮੈਂ ਇੱਕ ਬਹੁਤ ਹੀ ਅਨੋਖੀ ਘਟਨਾ ਵੇਖੀ ਹੈ ਤੇ ਉਸ ਦੇ ਸਬੰਧ ਵਿੱਚ ਇੱਕ ਸਵਾਲ ਮੇਰੇ ਮਨ ਵਿੱਚ ਵਾਰ ਵਾਰ ਰਿਹਾ ਹੈ, ਇਸ ਲਈ ਹੀ ਮੈਂ ਇੱਥੇ ਹੀ ਬੈਠਾ ਹਾਂ, ਉਹ ਵਿਚਾਰ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਕੀ ਮੈਨੂੰ ਆਗਿਆ ਹੈ ?”

 ਬੁੱਧ ਨੇ ਕਿਹਾ, “ਦੱਸੋ ਪੁੱਤਰ, ਕੀ ਪੁੱਛਣਾ ਚਾਹੁੰਦੇ ਹੋ ? 

 ਆਨੰਦ ਨੇ ਕਿਹਾ, ਗੁਰਦੇਵ, ਅੱਜ ਉਹ ਬੰਦਾ ਜੋ ਤੁਹਾਨੂੰ ਹਰ ਰੋਜ਼ ਗਾਲ਼ਾਂ ਕੱਢਦਾ ਸੀ, ਜਦੋਂ ਉਹ ਤੁਹਾਡੇ ਤੋਂ ਮਾਫੀ ਮੰਗਣ ਲਈ ਤੁਹਾਡੇ ਪੈਰਾਂ ਵਿੱਚ ਬੈਠਾ ਸੀ ਤਾਂ ਮੈਂ ਵੇਖਿਆ, ਉਸ ਨੂੰ ਮਾਫੀ ਮੰਗਦਾ ਵੇਖ ਕੇ ਤੁਹਾਨੂੰ ਕੋਈ ਵੀ ਖੁਸ਼ੀ ਮਹਿਸੂਸ ਨਹੀਂ ਹੋਈ, ਤੁਹਾਡੇ ਚਿਹਰੇ ਦੇ ਹਾਵਭਾਵ ਬਿਲਕੁਲ ਵੀ ਨਹੀਂ ਸੀ ਬਦਲੇ, ਇਸ ਦਾ ਕੀ ਕਾਰਨ ਹੈ ? ਕੀ ਤੁਹਾਨੂੰ  ਖੁਸ਼ੀ ਨਹੀਂ ਹੋਈ ? ਜਦੋਂਕਿ ਤੁਹਾਡਾ ਸਭ ਤੋਂ ਵੱਡਾ  ਆਲੋਚਕ ਤੁਹਾਡੇ ਪੈਰਾਂ ਵਿੱਚ ਬੈਠਾ ਸੀ 

ਮਹਾਤਮਾ ਬੁੱਧ ਥੋੜ੍ਹਾ ਮੁਸਕਰਾਏ ਤੇ ਕਿਹਾ, ਆਨੰਦ, ਜਦੋਂ ਕੱਲ੍ਹ ਉਹ ਮੈਨੂੰ ਗਾਲਾਂ ਕੱਢਦਾ ਸੀ, ਤੂੰ ਕਦੀ ਮੈਨੂੰ ਉਦਾਸ ਜਾਂ ਗੁੱਸੇ ਵਿੱਚ ਵੇਖਿਆ ਸੀ? ਮੈਂ ਕਦੀ ਵੀ ਉਸਦੀਆਂ ਗਾਲਾਂ ਕਾਰਨ ਗੁੱਸੇ ਵਿੱਚ ਨਹੀਂ ਆਇਆ ਤੇ ਅੱਜ ਜਦੋਂ ਉਹ ਮੁਆਫ਼ੀ ਮੰਗ ਰਿਹਾ ਹੈ ਤਾਂ ਮੈਂ ਖੁਸ਼ ਨਹੀਂ ਹੋਇਆ। ਆਨੰਦ, ਮੰਨ ਲਵੋ ਜੇ ਉਸਦੇ ਮਾੜੇ ਵਿਵਹਾਰ ਕਾਰਨ ਮੈਂ ਗੁੱਸੇ ਵਿੱਚ ਜਾਂਦਾ ਤੇ ਉਸਦੇ ਮਾਫ਼ੀ ਮੰਗਣ ਨਾਲ ਖੁਸ਼ ਹੋ ਜਾਂਦਾ ਤਾਂ ਫਿਰ ਕੀ ਮੈਨੂੰ ਉਹ ਬੰਦਾ ਨਹੀਂ  ਚਲਾ ਰਿਹਾ ਹੁੰਦਾ? ਮੈਂ ਤਾਂ ਆਪਣਾ ਕੰਟਰੋਲ ਉਸ ਬੰਦੇ ਦੇ ਹੱਥ ਵਿੱਚ ਦੇ ਦਿੰਦਾ, ਜਦੋਂ ਉਸ ਦਾ ਦਿਲ ਕਰਦਾ ਉਹ ਮੈਨੂੰ ਦੁਖੀ ਕਰ ਜਾਂਦਾ, ਜਦੋਂ ਉਸ ਦਾ ਦਿਲ ਕਰਦਾ ਉਹ ਮੈਨੂੰ ਖੁਸ਼ ਕਰ ਜਾਂਦਾ ਪਰ ਮੈਂ ਆਪਣਾ ਕੰਟਰੋਲ ਆਪਣੇ ਕੋਲ ਰੱਖਿਆ ਹੈ, ਕਿਸੇ ਦੂਜੇ ਦੇ ਹੱਥ ਵਿੱਚ ਨਹੀਂ ਦਿੱਤਾ। ਇਸ ਲਈ ਨਾ ਮੈਂ ਉਸਦੇ ਮਾੜੇ ਵਿਵਹਾਰ ਤੋਂ ਕਦੀ ਦੁਖੀ ਹੋਇਆ ਸੀ ਅਤੇ ਨਾ ਹੀ ਉਸ ਦੇ ਮਾਫ਼ੀ ਮੰਗਣ ਨਾਲ ਖ਼ੁਸ਼ ਹੋਇਆ ਹਾਂ

  ਪਿਆਰੇ ਦੋਸਤੋ, ਅਸੀਂ ਵੀ ਬਹੁਤ ਵਾਰ ਆਪਣਾ ਕੰਟਰੋਲ ਦੂਜਿਆਂ ਹੱਥ ਦੇ ਦਿੰਦੇ ਹਾਂ, ਜਦੋਂ ਵੀ ਕੋਈ ਸਾਡੇ ਨਾਲ ਮਾੜਾ ਵਤੀਰਾ ਕਰਦਾ ਹੈ ਤਾਂ ਸਾਨੂੰ ਬਹੁਤ ਗੁੱਸਾ ਆਉਂਦਾ ਹੈ ਤੇ ਉਸ ਗੁੱਸੇ ਨਾਲ ਅਸੀਂ ਆਪਣਾ ਹੀ ਨੁਕਸਾਨ ਕਰਵਾ ਲੈਂਦੇ ਹਾਂ ਅਤੇ ਜਦੋਂ ਕੋਈ ਸਾਨੂੰ ਦੋ ਸ਼ਬਦ ਪ੍ਰਸ਼ੰਸਾ ਦੇ ਬੋਲ ਦਿੰਦਾ ਹੈ ਤਾਂ ਅਸੀਂ ਬਹੁਤ ਜ਼ਿਆਦਾ ਖੁਸ਼ ਹੋ ਜਾਂਦੇ ਹਾਂ, ਬਿਨਾਂ ਇਹ ਜਾਣੇ ਕਿ ਉਹ ਸੱਚੀ