Latest

Team Work


2/27/2019 | by : P K sharma | 👁525


thumbnail27-02-2019 04-57-08 AMteam-work.jpg


Friends, ਕੋਈ ਵੀ ਸਫਲ ਸੰਸਥਾ,ਅਦਾਰਾ,ਦੁਕਾਨ,ਫੈਕਟਰੀ ਜਾਂ ਕੰਪਨੀ ਹੋਵੇ, ਉਸਦੀ ਸਫਲਤਾ ਜਾਂ ਅਸਫਲਤਾ ਵਿੱਚ ਉਸਦੀ ਟੀਮ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ, ਇਕ ਵਾਰ ਹੇਨਰੀ ਫੋਰਡ ਨੇ ਕਿਹਾ ਸੀ,

 

ਤੁਸੀਂ ਮੇਰੇ ਕੋਲ਼ੋਂ ਮੇਰਾ ਸਾਰਾ ਵਪਾਰ,ਮਸ਼ੀਨਰੀ,ਜਾਇਦਾਦ,ਪੈਸਾ ਤੇ ਸਾਰੇ ਸਾਧਨ ਲੈ ਲਵੋ। ਸਿਰਫ ਮੈਨੂੰ ਮੇਰੀ ਟੀਮ ਦੇ ਦੇਵੋ, ਮੈਂ ਪੰਜ ਸਾਲਾਂ ਵਿੱਚ ਮੁੜ ਸਭ ਕੁੱਝ ਪ੍ਰਾਪਤ ਕਰ ਲਵਾਂਗਾ”   

 

          ਸੋ ਜੇ ਅਸੀਂ ਸਫਲ ਹੋਣਾ ਚਾਹੁੰਦੇ ਹਾਂ, ਸਾਨੂੰ ਟੀਮ ਵਰਕ ਦੀ importance ਸਮਝਣੀ ਹੀ ਪਵੇਗੀ। ਜਦੋਂ ਤੱਕ ਸਾਡੇ ਕੋਲ਼ ਇਕ dedicated ਟੀਮ ਨਹੀਂ ਹੋਵੇਗੀ, ਅਸੀਂ ਇਕ ਦਾਇਰੇ ਤੋਂ ਜਿਆਦਾ ਸਫਲ ਨਹੀਂ ਹੋ ਸਕਦੇ। ਪਰ ਜਿਆਦਾਤਰ ਲੋਕ ਇਸ ਗੱਲ ਨੂੰ ਅਹਿਮੀਅਤ ਨਹੀਂ ਦਿੰਦੇ ਅਤੇ ਆਪਣੇ business ਨੂੰ ਅੱਗੇ ਲੈ ਕੇ ਜਾਣ ਵਿੱਚ ਫੇਲ ਹੋ ਜਾਂਦੇ ਹਨ। ਹੁਣ ਮੁੱਖ ਸਵਾਲ ਇਹ ਹੈ, ਕਿ ਇਕ ਸਸ਼ਕਤ ਟੀਮ ਕਿਵੇਂ ਬਣਦੀ ਹੈ ? ਇਸਦਾ ਜਵਾਬ ਬਹੁਤ ਹੀ ਸਿੰਪਲ ਹੈ। ਜਿਵੇਂ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਟੀਮ ਵਫਾਦਾਰ ਤੇ ਭਰੋਸੇਯੋਗ ਹੋਵੇ ਤੇ ਸਾਡੀ ਸੰਸਥਾ ਦੀ ਸਫਲਤਾ ਲਈ ਕੰਮ ਕਰੇ, ਉਸੇ ਤਰ੍ਹਾਂ ਇਕ ਟੀਮ ਵੀ ਆਪਣੀ ਮੈਨੇਜਮੈਂਟ ਤੋਂ ਇਹ ਹੀ ਆਸ ਰਖਦੀ ਹੈ। ਅਸਫਲ ਲੋਕ ਟੀਮ ਤੋਂ ਕੰਮ ਤਾਂ ਲੈਣਾ ਚਾਹੁੰਦੇ ਹਨ ਪਰ ਟੀਮ ਲਈ ਕੰਮ ਕਰਨਾ ਨਹੀਂ ਚਾਹੁੰਦੇ ਇਹ ਹੀ ਕਾਰਣ ਹੁੰਦਾ ਹੈ ਕਿ ਉਹ ਸਫਲਤਾ ਤੋਂ ਦੂਰ ਰਹਿੰਦੇ ਹਨ।

 

          ਆਓ ਇਸਨੂੰ ਇਕ ਕਹਾਣੀ ਦੀ ਮਦਦ ਨਾਲ਼ ਸਮਝਦੇ ਹਾਂ। ਇਕ ਵਾਰ ਇਕ ਕਿਸਾਨ ਸੀ। ਉਸਨੇ ਅੰਬ ਦਾ ਇਕ ਬੂਟਾ ਲਾਇਆ, ਉਹ ਉਸਦੀ ਚੰਗੀ ਤਰ੍ਹਾਂ ਦੇਖਭਾਲ ਕਰਦਾ, ਸਮੇਂ 'ਤੇ ਖਾਦ ਪਾਣੀ ਦਿੰਦਾ ਤੇ ਉਸਦਾ ਪੂਰਾ ਧਿਆਨ ਰੱਖਦਾ। ਕੁੱਝ ਸਮੇਂ ਬਾਅਦ ਉਹ ਬੂਟਾ ਇਕ ਵੱਡਾ ਦਰਖ਼ਤ ਬਣ ਗਿਆ ਤੇ ਅੰਬ ਦੇ ਫਲਾਂ ਨਾਲ ਭਰ ਗਿਆ ਪਰ ਹੁਣ ਉਸਨੇ ਐਲਾਨ ਕੀਤਾ, ਕਿ ਇਹ ਦਰਖਤ ਉਸਨੇ ਹੀ ਲਾਇਆ ਸੀ ਸੋ ਇਸਦੇ ਸਾਰੇ ਫਲ਼ ਵੀ ਉਹ ਖੁਦ ਹੀ ਖਾਵੇਗਾ। ਹੁਣ ਪਹਿਲਾਂ ਤਾਂ ਉਹ ਸਾਰੇ ਫਲ ਕਦੀ ਖਾ ਹੀ ਨਹੀਂ ਸਕਦਾ, ਨਿਸਚਿਤ ਹੀ ਬਹੁਤ ਸਾਰੇ ਫਲ਼ ਖਰਾਬ ਹੋ ਜਾਣਗੇ, ਦੂਜਾ option ਇੱਹ ਹੈ, ਜੇ ਉਹ ਸਾਰੇ ਫਲ ਖਾਣ ਦੀ ਕੋਸ਼ਿਸ਼ ਵੀ ਕਰੇਗਾ ਤਾਂ ਬਿਮਾਰ ਹੋ ਜਾਵੇਗਾ ਜਾਂ ਮਰ ਜਾਵੇਗਾ।

 

          ਜਿਆਦਾਤਰ ਲੋਕ Business ਵਿੱਚ ਇਸ ਕਿਸਾਨ ਦੀ ਤਰ੍ਹਾਂ ਪੇਸ਼ ਆਉਂਦੇ ਹਨ, ਉਹ ਸਾਰਾ ਫਲ ਖੁਦ ਹੀ ਖਾਣਾ ਚਾਹੁੰਦੇ ਹਨ, ਇਹ ਹੀ ਸਮੱਸਿਆ ਦੀ ਜੜ ਹੈ। ਜੇ ਕੋਈ Organisation  ਟੀਮ ਦੇ ਭਵਿਖ ਦੀ  ਬਾਰੇ ਸੋਚੇਗੀ, ਉਸਨੂੰ ਆਪਣੇ Business ਦੇ future ਬਾਰੇ ਸੋਚਣ ਦੀ ਲੋੜ ਨਹੀ ਪਵੇਗੀ। ਜੋ ਕੋਈ ਵੀ ਆਪਣੇ ਫਲ ਵੰਡਣ ਲਈ ਤਿਆਰ ਹੈ ਉਹ ਜਿੱਤ ਵੱਲ ਮਜਬੂਤੀ ਨਾਲ ਵਧਦਾ ਹੈ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ