Latest

ਸਟੀਵ ਜਾੱਬ | Steve Jobs biography in Punjabi


7/31/2019 | by : P K sharma | 👁1157


thumbnail31-07-2019 08-31-01 AMsteve.jpg

ਇਸ ਗੱਲ ਨੂੰ ਯਾਦ ਰੱਖਣ ਨਾਲ, ਕਿ ਮੈਂ ਬਹੁਤ ਛੇਤੀ ਮਰ ਜਾਵਾਂਗਾ, ਮੈਨੂੰ ਆਪਣੀ ਜਿੰਦਗੀ ਵਿੱਚ ਫੈਸਲੇ ਲੈਣ ਵਿੱਚ ਬਹੁਤ ਸਹਾਇਤਾ ਮਿਲਦੀ ਹੈ ਕਿਉਂਕਿ ਜਦੋਂ ਮੈਂ ਇੱਕ ਵਾਰ ਮੌਤ ਬਾਰੇ ਸੋਚਦਾ ਹਾਂ ਤਾਂ ਸਾਰੀ ਉਮੀਦ, ਸਾਰਾ ਅਹੰਕਾਰ ਤੇ ਫੇਲ ਹੋਣ ਦਾ ਡਰ, ਸਭ ਕੁੱਝ ਗਾਇਬ ਹੋ ਜਾਂਦਾ ਹੈ ਤੇ ਪਿੱਛੇ ਸਿਰਫ ਓਹੀ ਬਚਦਾ ਹੈ ਜੋ ਅਸਲ ਵਿੱਚ ਜਰੂਰੀ ਹੈ। ਇਹ ਕਹਿਣਾ ਸੀ ਦੁਨੀਆਂ ਦੇ ਸਭ ਤੋਂ ਪ੍ਰਭਾਵਸ਼ਾਲੀ ਅਤੇ ਜਿਨੀਅਸ inventor ਤੇ ਕਾਰੋਬਾਰੀ  ਸਟੀਬ ਜਾੱਬ ਦਾ। ਸਟੀਵ ਦਾ ਵਿਜ਼ਨ ਤੇ ਹੌਸਲਾ ਬੇਮਿਸਾਲ ਸੀ ਉਸਨੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ ਤੇ ਉਹ ਕੀਰਤੀਮਾਨ ਸਥਾਪਿਤ ਕੀਤਾ ਜਿਸਦਾ ਲੋਹਾ ਕੁੱਲ ਸੰਸਾਰ ਰਹਿੰਦੀ ਦੁਨੀਆਂ ਤੱਕ ਮੰਨਦਾ ਰਹੇਗਾਆਓ ਅੱਜ ਜਾਣਦੇ ਹਾਂ ਇਸ ਮਹਾਨ ਸ਼ਖ਼ਸੀਅਤ ਬਾਰੇ

ਸਟੀਵ ਜਾੱਬ ਦਾ ਜਨਮ 24 ਫਰਵਰੀ 1955 ਵਿੱਚ ਕੈਲੀਫੋਰਨੀਆ ਵਿੱਚ ਹੋਇਆ ਸੀ। ਸਟੀਵ ਦੀ ਮਾਂ ਨੇ ਕਾਲਜ ਵਿੱਚ ਪੜ੍ਹਨ ਦੇ ਦੌਰਾਨ ਹੀ ਸਟੀਵ ਨੂੰ ਜਨਮ ਦਿੱਤਾ ਸੀ ਤੇ ਅਜੇ ਉਸਦਾ ਵਿਆਹ ਨਹੀਂ ਸੀ ਹੋਇਆ ਇਸ ਵਜ੍ਹਾ ਨਾਲ ਉਹ ਸਟੀਵ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੁੰਦੀ ਸੀ। ਇਸ ਲਈ ਉਸਨੇ ਸਟੀਵ ਨੂੰ ਕਿਸੇ ਨੂੰ ਗੋਦ ਦੇਣ ਦਾ ਫੈਸਲਾ ਕਰ ਲਿਆ। ਸਟੀਵ ਜਾੱਬ ਨੂੰ ਪਾੱਲ ਅਤੇ ਕਾੱਲਰਾ ਜਾੱਬ ਨੇ ਗੋਦ ਲੈ ਲਿਆ। ਪਾੱਲ ਜਾੱਬ ਮਿਡਲ ਪਰਿਵਾਰ ਵਿੱਚੋਂ ਸੀ। ਉਹਨਾਂ ਕੋਲ ਜਿਆਦਾ ਪੈਸੇ ਨਹੀਂ ਹੁੰਦੇ ਸਨ ਪਰ ਉਹਨਾਂ ਨੇ ਸਟੀਵ ਦੀ ਬਾਓਲੋਜੀਕਲ ਮਾਂ ਨੂੰ ਵਚਨ ਦਿੱਤਾ ਕਿ ਉਹ ਉਸਨੂੰ ਵਧੀਆ ਸਿੱਖਿਆ ਦੇਣਗੇ। ਗਰੀਬ ਹੋਣ ਦੇ ਬਾਵਜੂਦ ਉਹਨਾਂ ਨੇ ਸਟੀਵ ਦਾ ਦਾਖਲਾ ਇੱਕ ਮਹਿੰਗੇ ਸਕੂਲ Monta Loma ਵਿੱਚ ਕਰਵਾ ਦਿੱਤਾ। ਸਕੂਲੀ ਪੜਾਈ ਤੋਂ ਬਾਅਦ ਸਟੀਵ ਦਾ ਦਾਖਲਾ Read College ਵਿੱਚ ਕਰਵਾ ਦਿੱਤਾ ਗਿਆ। ਇਹ ਇਥੋਂ ਦਾ ਸਭ ਤੋਂ ਮਹਿੰਗਾ ਕਾਲਜ ਸੀ। ਇਸ ਵਜ੍ਹਾ ਨਾਲ ਉਸਦੇ ਮਾਂ ਬਾਪ ਦੀ ਸਾਰੀ ਬਚਤ ਲਗ ਗਈ ਪਰ ਫਿਰ ਵੀ ਉਹ ਉਸਦੀ ਫੀਸ ਨਹੀਂ ਦੇ ਪਾਉਂਦੇ ਸਨ। ਸਟੀਵ ਆਪਣੇ ਮਾਂ ਬਾਪ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੁੰਦੇ ਤੇ ਆਪਣੀ ਫੀਸ ਭਰਨ ਲਈ ਉਸਨੇ ਕੋਲਡ ਡਰਿੰਕ ਦੀਆਂ ਖਾਲੀ ਬੋਤਲਾਂ ਇੱਕਠੀਆਂ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ। ਰੱਜ ਕੇ ਰੋਟੀ ਖਾਣ ਲਈ ਉਹ ਹਰ ਐਂਤਵਾਰ 11 KM ਪੈਦਲ ਚਲਕੇ ਹਰੇ ਕ੍ਰਿਸਨਾ ਮੰਦਿਰ ਵਿੱਚ ਜਾਂਦੇ ਸਨ ਤਾਂ ਜੋ ਉਸਨੂੰ ਹਫਤੇ ਵਿੱਚ ਘੱਟੋ-ਘੱਟ ਇੱਕ ਵਾਰ ਤਾਂ ਪੇਟ ਭਰ ਕੇ ਰੋਟੀ ਮਿਲ ਜਾਵੇ। ਹੋਸਟਲ ਦਾ ਕਿਰਾਇਆ ਬਚਾਉਣ ਲਈ ਉਹ ਆਪਣੇ ਦੋਸਤਾਂ ਦੇ ਕਮਰੇ ਵਿੱਚ ਫਰਸ਼ ‘ਤੇ ਹੀ ਸੋ ਜਾਂਦਾ। ਇੰਨਾ ਕੁੱਝ ਕਰਨ ਦੇ ਬਾਵਜੂਦ ਪੂਰੀ ਫੀਸ ਇੱਕਠੀ ਨਹੀਂ ਹੋ ਪਾਉਂਦੀ ਸੀ। ਆਪਣੇ ਮਾਂ ਬਾਪ ਨੂੰ ਇੰਨੀ ਕੜੀ ਮਿਹਨਤ ਕਰਦੇ ਹੋਏ ਵੇਖਕੇ ਉਸਤੋਂ ਰਿਹਾ ਨਾ ਗਿਆ ਤੇ ਉਸਨੇ ਕਾਲਜ ਅੱਧ ਵਿਚਕਾਰ ਹੀ ਛੱਡ ਦਿੱਤਾ

ਕਾਲਜ ਛੱਡਣ ਤੋਂ ਬਾਅਦ ਸਟੀਵ ਬਹੁਤ Frustrated ਰਹਿਣ ਲੱਗ ਪਿਆ ਕਿਉਂਕਿ ਉਹ ਆਪਣੇ ਆਪ ਨੂੰ Explore ਕਰਨਾ ਚਾਹੁੰਦਾ ਸੀ ਪਰ Confuse ਸੀ ਕਿ ਜਿੰਦਗੀ ਵਿੱਚ ਉਹ ਕਿਹੜੀ ਚੀਜ ਹੈ ਜੋ ਉਸਦੀ ਜਿੰਦਗੀ ਨੂੰ ਸਾਰਥਕ ਕਰ ਸਕਦੀ ਸੀ ਪਰ ਉਹ ਕਿਸੇ ਨਤੀਜੇ ‘ਤੇ ਨਾ ਪੁੱਜਾ ਇਸ ਕਰਕੇ  ਦਿਨੋ ਦਿਨ ਉਸਦੀ ਮਾਨਸਿਕ ਹਾਲਾਤ ਵਿਗੜਦੀ ਗਈ ਤੇ ਉਸਨੇ ਸ਼ਾਂਤੀ ਦੀ ਖੋਜ ਲਈ ਭਾਰਤ ਦਾ ਰੁਖ ਕੀਤਾ, 1974 ਵਿੱਚ ਉਹ ਭਾਰਤ ਆਇਆ ਤੇ ਉਤਰਾਖੰਡ ਵਿੱਚ ਉਸਨੇ ਬਹੁਤ ਧਾਰਮਿਕ ਯਾਤਰਾਵਾਂ ਕੀਤੀਆਂ, ਇੱਥੇ ਕੁਦਰਤ ਦੀ ਗੋਦ ਰੂਪੀ ਸੁਨਹਰੀ ਵਾਦੀਆਂ ਵਿੱਚ ਧਾਰਮਿਕ ਥਾਵਾਂ ‘ਤੇ ਉਸਨੂੰ ਬਹੁਤ ਸ਼ਾਂਤੀ ਮਿਲੀ ਤੇ ਇੱਥੇ ਕੁੱਝ ਸਮਾਂ ਬਿਤਾਉਣ ਮਗਰੋਂ ਸ਼ਾਂਤ ਅਤੇ ਇਕਾਗਰ ਮਨ ਨਾਲ ਉਹ ਆਪਣੀ ਮੰਜਿਲ ਪ੍ਰਾਪਤ ਕਰਨ ਲੀ ਵਾਪਸ ਅਮਰੀਕਾ ਆ ਗਿਆ।

ਵਾਪਿਸ ਆਉਣ ‘ਤੇ ਉਸਦੀ ਮੁਲਾਕਾਤ  ਉਸਦੇ  ਜਿਗਰੀ ਦੋਸਤ Steve Wozniak ਨਾਲ ਹੋਈ ਜੋ ਕੰਪਿਊਟਰ ਦੇ ਕਿਸੇ ਮਾਡਲ ‘ਤੇ ਕੰਮ ਕਰ ਰਿਹਾ ਸੀ। Steve Wozniak ਵਲੋਂ ਕੀਤੇ ਕੰਮ ਨੇ ਸਟੀਵ ਜਾੱਬ ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਸਨੇ Wozniak ਨਾਲ ਮਿਲ ਕੇ ਆਪਣੇ ਪਿਤਾ ਦੇ ਗੈਰਾਜ ਵਿੱਚ ਹੀ ਉਸ ਮਾਡਲ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਸਮੇਂ IBM ਦੀ ਕੰਪਿਊਟਰ ਦੀ ਦੁਨੀਆਂ 'ਤੇ monopoly ਸੀ। ਸਟੀਵ ਜਾੱਬ ਇੱਕ ਚਮਤਕਾਰੀ ਵਿਜਨਰੀ ਸੀ, ਉਸਨੇ ਆਉਣ ਵਾਲੇ ਸਮੇਂ ਵਿੱਚ ਕੰਪਿਊਟਰ ਦੀ ਉਪਯੋਗਿਤਾ ਦਾ ਅੰਦਾਜਾ ਲਗਾ ਲਿਆ ਸੀ ਤੇ ਉਸਨੇ ਕੰਪਿਊਟਰ ਨੂੰ ਹਰ ਘਰ ਵਿੱਚ ਪਹੁੰਚਾਉਣ ਨੂੰ ਆਪਣੀ ਜਿੰਦਗੀ ਦਾ ਮਕਸਦ ਬਣਾ ਲਿਆ। ਉਸ ਸਮੇਂ ਕੰਪਿਊਟਰ ਬਹੁਤ ਵੱਡੇ ਵੱਡੇ ਹੁੰਦੇ ਸਨ ਤੇ ਮਾਹਿਰ ਬੰਦੇ ਹੀ ਉਹਨਾਂ ਨੂੰ ਵਰਤ ਸਕਦੇ ਸਨ। ਸਟੀਵ ਜਾੱਬ ਨੇ ਕੰਪਿਊਟਰ ਨੂੰ user friendly ਬਣਾਉਣ ਲਈ Macintosh operating systems ਬਣਾ ਲਿਆ ਪਰ ਇਸ operating system ਨੂੰ ਚਲਾਉਣ ਲਈ ਇੱਕ ਕੰਪਿਊਟਰ ਦੀ ਵੀ ਲੋੜ ਸੀ ਜਿਸ ਲਈ ਸਟੀਵ ਜਾੱਬ ਨੇ Apple ਕੰਪਿਊਟਰ ਬਣਾਉਣ ਦਾ ਫੈਸਲਾ ਕੀਤਾ। ਦਿਨ ਰਾਤ ਇਕ ਕਰ ਕੇ ਸਟੀਬ ਜਾੱਬ ਅਤੇ ਉਸਦੇ ਦੋਸਤ Wozniak ਨੇ ਕੰਪਿਊਟਰ Apple 1 ਦਾ ਨਿਰਮਾਣ ਕਰ ਲਿਆ। ਇਸ ਕੰਪਿਊਟਰ ਵਿੱਚ ਸਟੀਵ ਨੇ ਮਾਉਸ ਦਾ use ਕੀਤਾ ਤਾਂ ਜੋ user ਅਸਾਨੀ ਨਾਲ ਇਸਨੂੰ use ਕਰ ਸਕੇ। ਇਸ ਕੰਪਿਊਟਰ ਨੇ Technology ਦੀ ਦੁਨੀਆਂ ਵਿੱਚ ਤਹਿਲਕਾ ਮਚਾ ਦਿੱਤਾ ਕਿਉਂਕਿ ਇਹ use ਕਰਨ ਵਿੱਚ ਬਹੁਤ ਅਸਾਨ ਦੇ ਕਾਰਗਰ ਸੀ। ਇਸ ਕੰਪਿਊਟਰ ਦੀ working ਵੇਖ ਕੇ Bill Gates ਵੀ ਹੈਰਾਨ ਹੋ ਗਿਆ ਕਿ ਇੰਨਾ ਆਸਾਨ ਤੇ ਉਪਯੋਗੀ ਕੰਪਿਊਟਰ ਕਿਸਨੇ ਬਣਾਇਆ ਸੀ। Bill Gates ਉਸ ਸਮੇਂ ਕੰਪਿਊਟਰ ਕੰਪਨੀਆਂ ਨੂੰ Software provide ਕਰਦਾ ਸੀ। Apple 1 ਨੇ ਸਟੀਵ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ।

 Apple 1 ਤੋਂ ਕੁੱਝ ਸਮੇਂ ਬਾਅਦ ਸਟੀਵ ਤੇ ਉਸਦੀ ਟੀਮ ਨੇ Apple 2 ਲਾਂਚ ਕੀਤਾ। ਇਸ ਵਿੱਚ ਗ੍ਰਾਫਿਕਸ ਦਾ use ਕੀਤਾ ਗਿਆ, ਇਸਦੀ ਵਰਤੋਂ ਬਹੁਤ ਅਸਾਨ ਸੀ ਤੇ ਇਹ ਇੱਕ ਬਹੁਤ ਹੀ user friendly ਕੰਪਿਊਟਰ ਸੀ। Apple 2 ਨੇ ਸਟੀਵ ‘ਤੇ ਡਾਲਰਾਂ ਦਾ ਮੀਂਹ ਵਰਾ ਦਿੱਤਾ। 25 ਸਾਲ ਦੀ ਉਮਰ ਵਿੱਚ ਹੀ ਸਟੀਵ ਨੇ ਕਰੋੜਾਂ ਡਾਲਰ ਕਮਾ ਲਏ। ਹੁਣ ਸਟੀਵ Apple ਨੂੰ ਨਵੀਂ ਬੁਲੰਦੀਆਂ ‘ਤੇ ਲੈ ਕੇ ਜਾਣਾ ਚਾਹੁੰਦਾ ਸੀ ਇਸ ਲਈ ਉਸਨੇ John Sculley ਨਾਲ ਮੁਲਾਕਾਤ ਕੀਤੀ। Sculley ਉਸ ਸਮੇਂ Pepsi-Cola ਵਿੱਚ CEO ਸੀ। ਸਟੀਵ ਨੇ ਉਸਨੂੰ ਕਿਹਾ,

“ ਜਿੰਦਗੀ ਭਰ ਮਿੱਠਾ ਸੋਡਾ ਹੀ ਵੇਚਦਾ ਰਹੇਂਗਾ, ਜਿਸ ਵਿੱਚ ਚੀਨੀ ਮਿਲੀ ਹੁੰਦੀ ਹੈ ਜਾਂ ਕੁੱਝ ਅਜਿਹਾ ਕਰਨ ਦੀ ਇੱਛਾ ਹੈ ਜੋ ਇਸ ਸਮਾਜ ਵਿੱਚ ਕ੍ਰਾਂਤਿ ਲਿਆ ਸਕੇ, ਜੇ ਸਮਾਜ ਵਿੱਚ ਬਦਲਾਵ ਲੈ ਕੇ ਆਉਣਾ ਚਾਹੰਦਾ ਹੈਂ ਤਾ Apple ਨੂੰ join ਕਰ”   

ਸਟੀਵ ਦੇ ਇਹਨਾਂ ਸ਼ਬਦਾਂ ਨੇ John Sculley ਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਸਨੇ Pepsi ਨੂੰ ਛੱਡ ਕੇ  Apple ਨੂੰ join ਕਰ ਲਿਆ ਪਰ ਇਹੀ ਸਟੀਵ ਜਾੱਬ ਦੀ ਸਭ ਤੋਂ ਵੱਡੀ ਭੁੱਲ ਸਾਬਿਤ ਹੋਈ। ਸ਼ੁਰੂ ਸ਼ੁਰੂ ਵਿੱਚ ਤਾਂ ਸਟੀਵ ਤੇ ਸਕੁਲੀ ਵਿੱਚ ਬਹੁਤ ਵਧਿਆ ਤਾਲਮੇਲ ਰਿਹਾ ਪਰ ਹੌਲੀ ਹੌਲੀ ਕੰਪਨੀ ਦੇ ਭੱਵਿਖ ਨੂੰ ਲੈ ਕੇ ਉਹਨਾਂ ਵਿੱਚ ਤਕਰਾਰ ਰਹਿਣ ਲੱਗ ਪਿਆ। ਦਰਅਸਲ ਸਟੀਵ ਚਾਹੁੰਦੇ ਸਨ ਕਿ ਐਪਲ ਨੂੰ ਇੱਕ closed system ਰੱਖਿਆ ਜਾਵੇ ਜਦੋਂ ਕਿ ਸਕੁਲੀ open system ਦੇ ਪੱਖ ਵਿੱਚ ਸੀ। close system ਮਤਲਬ ਕਿ ਉਹ ਸਿਸਟਮ ਜਿਸ ਵਿੱਚ ਡਾਟਾ ਕਿਸੇ ਹੋਰ ਨਾਲ ਸ਼ੇਅਰ ਨਹੀਂ ਕਿਤਾ ਜਾ ਸਕਦਾ ਜਿਵੇਂ ਕਿ ਐਪਲ ਦੇ products ਵਿੱਚ ਹੁੰਦਾ ਹੈ ਕਿ ਅਸੀਂ bluetooth ਵਗੈਰਾ ਨਾਲ ਡਾਟਾ ਸ਼ੇਅਰ ਨਹੀਂ ਕਰ ਸਕਦੇ, ਅਜਿਹੇ ਸਿਸਟਮ ਵਿੱਚ ਹੈਕਿੰਗ ਦੇ chance ਬਹੁਤ ਘੱਟ ਹੁੰਦੇ ਹਨ। ਇਸੇ ਗੱਲ ਨੂੰ ਲੈ ਕੇ ਇੱਕ ਮੀਟਿੰਗ ਵਿੱਚ ਸਟੀਵ ਤੇ ਸਕੁਲੀ ਵਿੱਚ ਬਹੁਤ ਬਹਿਸ ਹੋਈ ਤੇ ਸਟੀਵ ਨੇ ਬੋਰਡ ਆਫ ਡਾਇਰੈਕਰਟਰਸ ਨੂੰ ਕਿਹਾ, “ਜਾਂ ਤਾਂ ਹੁਣ ਇਹ ਰਹੇਗਾ, ਜਾਂ ਮੈਂ”

John Sculley ਇੱਕ ਪ੍ਰੋਫੈਸ਼ਨਲ ਬੰਦਾ ਸੀ, ਉਸਨੇ ਬੋਰਡ ਆੱਡ ਡਾਇਰੈਕਟਰਸ ਨੂੰ facts ਦੇ ਅਧਾਰ ‘ਤੇ ਆਪਣੇ ਵੱਲ ਕਰ ਲਿਆ ਤੇ ਬੋਰਡ ਆੱਡ ਡਾਇਰੈਕਟਰਸ ਨੇ ਸਟੀਵ ਜਾੱਬ ਨੂੰ ਆਪਣੀ ਬਣਾਈ ਹੋਈ ਕੰਪਨੀ ਤੋਂ ਹੀ ਕੱਢ ਦਿੱਤਾ। ਇਹ ਸਟੀਵ ਲਈ ਜਿੰਦਗੀ ਦਾ ਸਭ ਤੋਂ ਭਿਆਨਕ ਦੌਰ ਸੀ। ਉਸਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਕਿਵੇਂ ਉਸਦੀ ਬਣਾਈ ਕੰਪਨੀ ਤੋਂ ਹੀ ਉਸਨੂੰ ਕੱਢ ਦਿੱਤਾ ਗਿਆ ਸੀ। ਉਸਦੇ ਦੋਸਤ Wozniak ਨੇ ਵੀ John ਦਾ ਹੀ ਸਾਥ ਦਿੱਤਾ ਸੀ। ਇਸ ਗੱਲ ਨੇ ਸਟੀਵ ਨੂੰ ਅੰਦਰ ਤੱਕ ਝੰਝੋੜ ਦਿੱਤਾ। ਕਾਫੀ ਸਮਾਂ ਉਸਨੂੰ ਸਮਝ ਨਾ ਆਇਆ ਕਿ ਹੁਣ ਉਹ ਕੀ ਕਰੇ ਪਰ ਸਟੀਵ ਜਾੱਬ ਸਮੱਸਿਆਵਾਂ ਅੱਗੇ ਗੋਢੇ ਟੇਕਣ ਵਾਲਾ ਕੋਈ ਆਮ ਬੰਦਾ ਨਹੀਂ ਸੀ। ਉਸਨੇ ਫਿਰ ਖੜ੍ਹੇ ਹੋਣ ਦਾ ਫੈਸਲਾ ਕੀਤਾ। ਉਸਨੇ NEXT ਨਾਂ ਦੀ ਇੱਕ ਨਵੀਂ ਕੰਪਨੀ ਬਣਾਈ ਜੋ Operating System ਬਣਾਉਂਦੀ ਸੀ। ਜਲਦੀ ਹੀ ਇਹ ਕੰਪਨੀ ਚਲ ਪਈ ਤੇ ਸਟੀਵ ਦੀ ਜਿੰਦਗੀ ਦੀ ਗੱਡੀ ਫਿਰ ਲਿਹ ‘ਤੇ ਆ ਗਈ। ਇਸੇ ਦੌਰਾਨ ਸਟੀਵ ਨੇ PIXAR ਨਾਂ ਦੀ ਕੰਪਨੀ ਖਰੀਦ ਲਈ। PIXAR ਐਨਿਮੇਟਡ ਫਿਲਮਾਂ ਬਣਾਉਂਦੀ ਸੀ। PIXAR ਖਰੀਦਣ ਤੋਂ ਬਾਅਦ ਸਟੀਵ ਨੇ ਇਸ ਕੰਪਨੀ ਰਾਹੀਂ TOY-STORY ਨਾਂ ਦੀ ਇੱਕ ਫਿਲਮ ਬਣਾਈ। ਇਸ ਫਿਲਮ ਨੇ ਸਫਲਤਾ ਦਾ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਬੇਹਦ ਕਾਮਯਾਬ ਰਹੀ।

ਪਰ ਉਧਰ ਸਟੀਵ ਜਾੱਬ ਦੇ ਜਾਣ ਤੋਂ ਬਾਅਦ Apple ਕੰਪਨੀ ਲਈ ਹਾਲਾਤ ਇੰਨੇ ਖਰਾਬ ਹੋ ਗਏ ਕਿ ਉਸ ਲਈ survive ਕਰਨਾ ਵੀ ਔਖਾ ਹੋ ਗਿਆ। ਬੋਰਡ ਆਫ ਡਾਇਰੈਕਟਰਸ ਦੇ ਬਾਰ ਬਾਰ ਬੇਨਤੀਆਂ ਕਰਨ ਤੋਂ ਬਾਅਦ ਸਟੀਵ ਜੋਬ ਨੇ 1997 ਵਿੱਚ ਦੌਬਾਰਾ Apple ਵਿੱਚ ਵਾਪਸੀ ਕੀਤੀ। ਜਦੋਂ ਸਟੀਵ ਦੋਬਾਰਾ Apple ਵਿੱਚ ਆਇਆ ਤਾਂ Apple ਲੱਗਭਗ 250 ਪ੍ਰੋਡਕਟਸ ਵਿੱਚ deal ਕਰਦੀ ਸੀ। ਸਟੀਵ ਨੇ ਇਹਨਾਂ ਦੀ ਗਿਣਤੀ ਸਿਰਫ 10 ਤੱਕ ਕਰ ਦਿੱਤੀ। ਸਟੀਵ quantity ਦੀ ਥਾਂ quality ਵਿੱਚ ਭਰੋਸਾ ਕਰਦਾ ਸੀ। ਸਟੀਵ ਦੇ ਵਿਜਨ ਦੀ ਬਦੌਲਤ Apple ਇੱਕ ਵਾਰ ਫਿਰ ਸੁਨਹਿਰੇ ਦੌਰ ਵਿੱਚ ਦਾਖਿਲ ਹੋ ਰਿਹਾ ਸੀ। ਇਸੇ ਦੌਰਾਨ ਸਟੀਵ ਨੇ 2007 ਵਿੱਚ Apple i-phone ਲਾਂਚ ਕਰਕੇ ਪੂਰੀ ਦੁਨੀਆਂ ਵਿੱਚ ਫਿਰ ਖਲਬਲੀ ਮਚਾ ਦਿੱਤੀ ਤੇ Apple ਨੂੰ ਸਭ ਤੋਂ ਵੱਡੀ ਕੰਪਨੀ ਵਜੋਂ ਸਥਾਪਤ ਕਰ ਦਿੱਤਾ।

Apple ਹਰ ਨਵੇਂ ਦਿਨ ਸਫਲਤਾ ਦੀਆਂ ਪੁਲਾਂਗਾ ਪੁੱਟ ਰਹੀ ਸੀ। ਹਰ ਪਾਸੇ ਸਟੀਵ ਦੀ ਚਰਚਾ ਹੋ ਰਹੀ ਸੀ ਪਰ ਇਸੇ ਦੌਰਾਨ ਸਟੀਵ ਅਕਸਰ ਹੀ ਲੰਬੇ ਸਮੇਂ ਤੱਕ ਗੈਰ ਹਾਜਿਰ ਰਹਿਣ ਲੱਗ ਪਿਆ। ਉਹ ਕਈ ਕਈ ਮਹੀਨੇ ਕੰਪਨੀ ਦੀ ਕਿਸੇ activity ਵਿੱਚ ਭਾਗ ਨਾ ਲੈਂਦਾ। ਸਭ ਹੈਰਾਨ ਸੀ ਕਿ ਸਟੀਵ ਨੂੰ ਕੀ ਹੋ ਗਿਆ ਸੀ। ਦਰਅਸਲ ਸਟੀਵ ਨੂੰ ਕੈਂਸਰ ਹੋ ਗਿਆ ਸੀ ਤੇ ਉਸਨੇ ਲੰਬੇ ਸਮੇਂ ਤੱਕ ਇਹ ਗੱਲ ਲੁਕੋ ਕੇ ਰੱਖੀ ਕਿਉਂਕਿ ਉਸਨੂੰ ਡਰ ਸੀ ਕਿ ਇਸ ਗੱਲ ਦਾ ਪਤਾ ਲੱਗਣ ਨਾਲ ਕੰਪਨੀ ਦੀ ਸ਼ੇਅਰ ਮਾਰਕਿਟ ਦੇ ਬਹੁਤ ਬੁਰਾ ਅਸਰ ਪਵੇਗਾ। 2009 ਵਿੱਚ ਕੰਪਨੀ ਦੀ ਇੱਕ ਮੀਟਿੰਗ ਵਿੱਚ ਕਾਫੀ ਲੰਬੇ ਸਮੇਂ ਤੋਂ ਬਾਅਦ ਜਦੋਂ ਸਟੀਵ ਆਇਆ ਤਾਂ ਉਹ ਕਾਫੀ ਕਮਜੋਰ ਹੋ ਚੁੱਕਾ ਸੀ ਸਭ ਉਸਨੂੰ ਇਸ ਹਾਲਤ ਵਿੱਚ ਵੇਖ ਕੇ ਹੈਰਾਨ ਹੋਏ ਤਾਂ ਉਸ ਵੇਲੇ ਸਟੀਵ ਨੇ ਆਪਣੀ ਬਿਮਾਰੀ ਬਾਰੇ ਦੱਸਿਆ ਤੇ 2010 ਵਿੱਚ TIM COOK ਨੂੰ Apple ਦਾ ਨਵਾਂ CEO ਬਣਾ ਕਿ ਕੰਪਨੀ ਤੋਂ ਮੈਡੀਕਲ ਲੀਵ ਲੈ ਲਈ। ਅੱਖਿਰ 5 ਅਕਤੂਬਰ 2011 ਨੂੰ 56 ਸਾਲ ਦੀ ਉਮਰ ਵਿੱਚ ਇਹ ਮਹਾਨ inventor ਕੈਂਸਰ ਦੀ ਵਜ੍ਹਾ ਨਾਲ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਸਟੀਵ ਜਾੱਬ ਨੇ ਇਸ ਦੁਨੀਆਂ ਨੂੰ ਵਿਖਾ ਦਿੱਤਾ ਕਿ ਆਪਣੇ ਕੰਮ ਪ੍ਰਤੀ ਸਮਰਪਣ ਕਿਸੇ ਵੀ ਮੰਜਿਲ ਨੂੰ ਫਤਿਹ ਕਰਵਾ ਸਕਦਾ ਹੈ। Technology ਦੇ ਖੇਤਰ ਵਿੱਚ ਸੰਸਾਰ ਸਟੀਵ ਜਾੱਬ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖੇਗਾ।

 

 ਸਟੀਵ ਜਾੱਬ ਬਾਰੇ ਕੁੱਝ ਰੋਚਕ ਤੱਥ

1 ਸਟੀਵ ਜਾੱਬ ਦੀ ਕਾਰ ‘ਤੇ ਕਦੀ ਨੰਬਰ ਪਲੇਟ ਨਹੀਂ ਲਗੀ

2 ਸਟੀਵ ਦੇ biological ਮਾਂ-ਬਾਪ ਬਹੁਤ ਅਮੀਰ ਸਨ

3 ਉਸਦੇ ਪਿਤਾ ਦਾ ਇੱਕ ਰੈਸਟੋਰੈਂਟ ਸੀ ਜਿਸ ਵਿੱਚ ਸਟੀਵ ਨੇ ਕਈ ਵਾਰ ਲੰਚ ਕੀਤਾ. ਨਾ ਤਾਂ ਇਸ ਵਾਰੇ ਉਸਦੇ ਪਿਤਾ ਨੂੰ ਪਤਾ ਸੀ ਤੇ ਨਾ ਸਟੀਵ ਜਾੱਬ ਨੂੰ

4 ਸਟੀਵ 27 ਸਾਲ ਦਾ ਸੀ ਜਦੋਂ ਉਸਨੂੰ ਆਪਣੇ ਅਸਲੀ ਮਾਂ ਬਾਪ ਬਾਰੇ ਪਤਾ ਲੱਗਾ, ਜਦੋਂ ਉਹ ਆਪਣੀ ਮਾਂ ਨੂੰ ਮਿਲਿਆ ਤਾਂ ਇਹ ਇੱਕ ਬਹੁਤ ਭਾਵੂਕ ਪਲ ਸਨ, ਉਸਦੀ ਮਾਂ ਨੇ ਮਜਾਕ ਵਿੱਚ ਕਿਹਾ ਜੇ ਮੈਂਨੂ ਪਤਾ ਹੁੰਦਾ ਤੂੰ ਇੰਨਾ ਜਿਨੀਅਸ ਹੋਵੇਂਗਾ ਤਾਂ ਮੈਂ ਤੈਨੂੰ ਕਦੀ ਨਾ ਛੱਡਦੀ

5 ਸਟੀਵ ਨੂੰ ਆਪਣੇ ਕਰਮਚਾਰੀਆਂ ਦਾ ਲੇਟ ਹੋਣਾ ਬਿਲਕੁਲ ਵੀ ਗਵਾਰਾ ਨਹੀਂ ਸੀ। ਇੱਕ ਵਾਰ ਉਸਦੀ ਕਰਮਚਾਰੀ ਕਾਰ ਖਰਾਬ ਹੋਣ ਕਾਰਣ ਲੇਟ ਹੋ ਗਈ, ਸਟੀਵ ਨੇ ਓਸੇ ਸਮੇਂ ਉਸਨੂੰ ਨਵੀਂ ਜਗੂਆਰ ਕਾਰ ਲੈ ਕਿ ਦਿੱਤੀ ਤਾਂ ਜੋ ਉਹ ਭੱਵਿਖ ਵਿੱਚ ਕਦੀ ਲੇਟ ਨਾ ਹੋਵੇ   

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ