Latest

ਚਰਿੱਤਰ | Character


8/18/2019 | by : P K sharma | 👁573


ਚੰਗੇ ਚਰਿੱਤਰ ਦਾ ਮਾਲਕ ਹੋਣਾ ਮਨੁੱਖ ਦਾ ਸਿਖਰਲਾ ਗੁਣ ਹੈ। ਇਤਿਹਾਸ ਅਜਿਹੇ ਲੋਕਾਂ ਨਾਲ ਭਰਿਆ ਹੋਇਆ ਹੈ ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਮਹਾਨ ਚਰਿੱਤਰ ਦਾ ਉਦਾਹਰਣ ਹੀ ਪੇਸ਼ ਨਹੀਂ ਕੀਤਾ ਬਲਕਿ ਲੋਕ ਧਾਰਾ ਨੂੰ ਇੱਕ ਨਵਾਂ ਮੌੜ ਵੀ ਦਿੱਤਾ। ਆਉ  ਮਹਾਨ ਚਰਿਤਰ ਨੂੰ ਦਰਸਾਉਂਦੀਆਂ ਹੋਈਆਂ ਦੋ ਇਤਿਹਾਸਕ ਘਟਨਾਵਾਂ ਨੂੰ ਜਾਣਦੇ ਹਾਂ।

ਪਹਿਲੀ ਘਟਨਾ

ਸ਼ਿਵਾਜੀ ਮਹਾਰਾਜ ਦੀ ਗਿਣਤੀ  ਭਾਰਤ ਦੇ ਮਹਾਨ ਰਾਜਿਆਂ ਵਿੱਚ ਕੀਤੀ ਜਾਂਦੀ ਹੈ। ਉਹਨਾਂ ਦੇ ਜੀਵਨ ‘ਤੇ ਉਹਨਾਂ ਦੀ ਮਾਤਾ ਜੀਜਾਬਾਈ ਦੀਆਂ ਸਿੱਖਿਆਵਾਂ ਦੀ ਗਹਿਰੀ ਛਾਪ ਸੀ। ਸ਼ਿਵਾਜੀ ਮਹਾਰਾਜ ਇੱਕ ਸੂਰਵੀਰ ਯੋਧਾ ਦੇ ਨਾਲ ਨਾਲ ਮਹਾਨ ਚਰਿੱਤਰ ਦੇ ਮਾਲਕ ਸਨ।

thumbnail18-08-2019 05-57-25 AMChhatrapati-Shivaji-ili-112-img-1.jpg

ਇੱਕ ਵਾਰ ਜਦੋਂ ਉਹ ਮੁਗਲਾਂ ਨਾਲ ਲੜਾਈ ਵਿੱਚ ਜਿੱਤ ਗਏ ਤਾਂ ਉਹਨਾਂ ਦਾ ਸੇਨਾਪਤੀ ਦੁਸ਼ਮਨ ਦੇਸ਼ ਦੀ ਰਾਣੀ ਨੂੰ ਆਪਣੇ ਨਾਲ ਲੈ ਆਇਆ। ਜਦੋਂ ਉਹ ਜਿੱਤਣ ਤੋਂ ਬਾਅਦ ਸ਼ਿਵਾਜੀ ਮਹਾਰਾਜ ਦੇ ਦਰਬਾਰ ਵਿੱਚ ਪੁੱਜਿਆ ਤਾਂ ਉਸਦਾ ਸ਼ਾਹੀ ਅੰਦਾਜ ਵਿੱਚ ਸਵਾਗਤ ਕੀਤਾ ਗਿਆ। ਸੇਨਾਪਤੀ ਨੇ ਖੁਸ਼ ਹੁੰਦਿਆਂ ਸ਼ਿਵਾਜੀ ਮਹਾਰਾਜ ਨੂੰ ਬੇਨਤੀ ਕੀਤੀ, “ਮਹਾਰਾਜ! ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਇੱਕ ਤੋਹਫਾ ਦੇਣਾ ਚਾਹੁੰਦਾ ਹਾਂ ਜੋ ਦੁਸ਼ਮਨ ਦੇਸ਼ ਤੋਂ ਮੁੱਖ ਤੌਰ ‘ਤੇ ਤੁਹਾਡੇ ਲਈ ਲੈ ਕੇ ਆਇਆ ਹਾਂ”

          “ਤੋਹਫਾ?”, ਸਿਵਾਜੀ ਨੇ ਹੈਰਾਨੀ ਨਾਲ ਪੁੱਛਿਆ

          “ਜੀ ਹਾਂ ਮਹਾਰਾਜ!, ਇੱਕ ਬਹੁਤ ਹੀ ਨਾਯਾਬ ਤੇ ਖੂਬਸੂਰਤ ਤੋਹਫਾ”, ਸੇਨਾਪਤੀ ਨੇ ਖੁਸ਼ ਹੁੰਦੇ ਹੋਏ ਕਿਹਾ

          ਸ਼ਿਵਾਜੀ ਨੇ ਕਿਹਾ, “ਹਾਜਿਰ ਕਰੋ”

          ਸੇਨਾਪਤੀ ਨੇ ਸੈਨਿਕਾਂ ਨੂੰ ਤੋਹਫਾ ਪੇਸ਼ ਕਰਨ ਦਾ ਇਸ਼ਾਰਾ ਕੀਤਾ।

          ਸੈਨਿਕ ਜਲਦੀ ਇੱਕ ਔਰਤ ਨੂੰ ਆਪਣੇ ਨਾਲ ਲੈ ਕੇ ਦਰਬਾਰ ਵਿੱਚ ਆ ਗਏ।

          ਉਹ ਇੱਕ ਬਹੁਤ ਹੀ ਖੂਬਸੂਰਤ ਰਾਣੀ ਸੀ ਜੋ ਬਹੁਤ ਡਰੀ ਹੋਈ ਸੀ।

          ਉਸਦੀ ਹਾਲਾਤ ਦੇਖ ਕੇ ਸ਼ਿਵਾਜੀ ਸਾਰਾ ਮਾਜਰਾ ਸਮਝ ਗਏ ਤੇ ਉਸ ਰਾਣੀ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ਤੇ ਕਿਹਾ, “ਮਾਂ ਆਪ ਜੀ ਨੂੰ ਜੋ ਵੀ ਤਕਲੀਫ ਹੋਈ ਹੈ ਉਸ ਲਈ ਮੈਂ ਮਾਫੀ ਮੰਗਦਾ ਹਾਂ ਤੇ ਨਾਲ ਹੀ ਸੇਨਾਪਤੀ ਨੂੰ ਆਦੇਸ਼ ਦਿੱਤਾ ਕਿ ਰਾਣੀ ਨੂੰ ਬਾਇੱਜਤ ਤੇ ਸਕੁਸ਼ਲ ਵਾਪਿਸ ਉਸਦੇ ਰਾਜ ਵਿੱਚ ਪਹੁੰਚਾ ਦਿੱਤਾ ਜਾਵੇ ਤੇ ਅੱਗੇ ਤੋਂ ਅਜਿਹੀ ਘਟੀਆ ਹਰਕਤ ਕਰਨ 'ਤੇ ਮੌਤ ਦੀ ਸਜਾ ਦੇਣ ਦਾ ਵੀ ਐਲਾਨ ਕੀਤਾ।"

ਅਜਿਹਾ ਚਰਿੱਤਰ ਸੀ ਸ਼ਿਵਾਜੀ ਮਹਾਰਾਜ ਦਾ ਜੋ ਦੁਸਮਨ ਦੀਆਂ ਔਰਤਾਂ ਦਾ ਸਨਮਾਨ ਵੀ ਆਪਣੀ ਮਾਂ ਵਾਂਗ ਕਰਦਾ ਸੀ।  


ਦੂਜੀ ਘਟਨਾ 


ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ ਹੋਰ ਵਿਅਕਤੀ ਅਪਣੇ ਖਾਣੇ ਦਾ ਇੰਤਜਾਰ ਕਰ ਰਿਹਾ ਸੀ। ਮੰਡੇਲਾ ਨੇ ਅਪਣੇ ਸੁਰੱਖਿਆ ਕਰਮੀਆ ਨੂੰ ਕਿਹਾ ਕਿ ਉਸ ਵਿਆਕਤੀ ਨੂੰ ਅਪਣੇ ਟੇਬਲ ਤੇ ਬੁਲਾ ਲੈਣ। ਉੰਝ ਹੀ ਹੋਇਆ,ਹੁਣ ਟੇਬਲ ਤੇ ਉਹ ਸੱਜਣ ਵੀ ਖਾਣਾ ਖਾਣ ਲੱਗ ਪਿਆ,ਪਰ ਖਾਣ ਵੇਲੇ ਉਸਦੇ ਹੱਥ ਕੰਬ ਰਹੇ ਸਨ। thumbnail18-08-2019 05-58-36 AMMorgan-Freeman-and-Nelson-Mandela.jpg

ਖਾਣਾ ਖਤਮ ਕਰਕੇ ਉਹ ਸੱਜਣ ਸਿਰ ਝੁਕਾ ਕੇ ਹੋਟਲ ਤੋ ਬਾਹਰ ਨਿੱਕਲ ਗਿਆ,ਉਸਦੇ ਜਾਣ ਤੋ ਬਾਦ ਰਾਸ਼ਟਰਪਤੀ ਦੇ ਸੁਰੱਖਿਆ ਅਮਲੇ ਦੇ ਲੋਕਾਂ ਨੇ ਮੰਡੇਲਾ ਨੂੰ ਕਿਹਾ ਕਿ ਉਹ ਬੰਦਾ ਸ਼ਾਇਦ ਬਿਮਾਰ ਸੀ,ਖਾਣਾ ਖਾਣ ਸਮੇ ਉਸਦੇ ਹੱਥ ਤੇ ਉਹ ਖ਼ੁਦ ਵੀ ਥਰ ਥਰ ਕੰਬ ਰਿਹਾ ਸੀ।

ਮੰਡੇਲਾ ਨੇ ਕਿਹਾ,ਨਹੀਂ ,ਅਸਲ ਵਿੱਚ ਮੈਂ ਜਿਸ ਜੇਲ "ਚ' 28 ਸਾਲ ਕੈਦ ਰਿਹਾ ਇਹ ਉਸ ਜੇਲ ਦਾ ਜੇਲਰ ਸੀ,ਜਦੋਂ ਜੇਲ ਵਿੱਚ ਮੇਰੇ ਉੱਪਰ ਤਸ਼ੱਦਦ ਹੁੰਦਾ,ਮੈ ਪਾਣੀ ਮੰਗਦਾ ਤਾਂ ਇਹ ਮੇਰੇ ਮੂੰਹ ਉੱਪਰ ਪਿਸ਼ਾਬ ਕਰ ਦਿੰਦਾ ਸੀ,

ਹੁਣ ਮੈਂ ਰਾਸ਼ਟਰਪਤੀ ਬਣ ਗਿਆ ਹਾਂ ,ਉਸਨੇ ਸਮਝਿਆ ਕਿ ਮੈਂ ਸ਼ਾਇਦ ਉਸ ਨਾਲ ਉਹੋ ਹੀ ਵਿਵਹਾਰ ਕਰਾਂਗਾ ਜਿਹੜਾ ਉਸਨੇ ਕਦੇ ਮੇਰੇ ਨਾਲ ਕੀਤਾ ਸੀ। ਪਰ ਮੇਰਾ ਚਰਿੱਤਰ ਅਜਿਹਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਬਦਲੇ ਦੀ ਭਾਵਨਾ ਨਾਲ ਕੰਮ ਕਰਨਾ ਸਾਨੂੰ ਵਿਨਾਸ਼ ਵੱਲ ਲੈ ਜਾਂਦਾ, ਜਦੋਂ ਕਿ ਸੰਜਮ,ਧੀਰਜ ਅਤੇ ਸਹਿਣਸ਼ੀਲਤਾ ਸਾਨੂੰ ਵਿਕਾਸ ਅਤੇ ਸ਼ਾਂਤੀ ਵੱਲ ਲੈ ਜਾਂਦੀ ਹੈ।"

ਇਨਸਾਨ ਦਾ ਚਰਿੱਤਰ ਉਸਦੇ ਜੀਵਨ ਦੀ ਬੁਨਿਆਦ ਹੁੰਦਾ ਹੈ ਜਿਸਦੇ ਆਧਾਰ ‘ਤੇ ਉਸਦੀ ਜਿੰਦਗੀ ਦੀ ਦਿਸ਼ਾ ਤੈਅ ਹੁੰਦੀ ਹੈ। ਚੰਗੇ ਚਰਿਤਰ ਵਾਲੇ ਲੋਕ ਹਮੇਸ਼ਾ ਸੂਰਜ ਦੀ ਤਰ੍ਹਾਂ ਹੁੰਦੇ ਹਨ ਜੋ ਆਪਣੇ ਪ੍ਰਕਾਸ਼ ਨਾਲ ਕੁੱਲ ਸੰਸਾਰ ਨੂੰ ਪ੍ਰਕਾਸ਼ਿਤ ਕਰਦੇ ਹਨ।


ਇਹ ਲਿਖਤ ਕਰਨਵੀਰ ਜੀ ਵਲੋਂ ਭੇਜੀ ਗਈ ਹੈ। ਕਰਨਵੀਰ ਇੱਕ ਹੋਣਹਾਰ ਵਿਦਿਆਰਥੀ ਹਨ ਜੋ ਪੜ੍ਹਾਈ  ਦੇ ਨਾਲ ਨਾਲ ਲਿਖਣ ਦਾ ਵੀ ਸੌਂਕ ਰੱਖਦੇ ਹਨ। ਸਾਡੇ ਪਾਠਕਾਂ ਲਈ ਇਸ ਪ੍ਰੇਰਣਾਦਾਇਕ ਜੀਵਨੀ ਨੂੰ ਭੇਜਣ 'ਤੇ ਅਸੀਂ ਕਰਨਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।


ਲੇਖਕ ਦੀ ਜਾਣਕਾਰੀ
ਕਰਨਵੀਰ ਸਿੰਘ

ਕਰਨਵੀਰ ਸਿੰਘ
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ