ਜੋਕਰ
2/27/2019 | by : P K sharma | 👁558
ਇੱਕ ਵਾਰ ਕਿਸੇ ਸਰਕਸ ਵਿੱਚ ਇੱਕ ਜੋਕਰ ਨੇ ਇੱਕ ਚੁਟਕਲਾ ਸੁਣਾਇਆ, ਉਸਦਾ ਚੁਟਕਲਾ ਸੁਣ ਕੇ ਸਾਰੇ ਲੋਕ ਬਹੁਤ ਹੱਸੇ।
ਜੋਕਰ ਨੇ ਦੁਬਾਰਾ ਫਿਰ ਉਹੀ ਚੁਟਕਲਾ ਸੁਣਾਇਆ ਪਰ ਇਸ ਵਾਰ ਲੋਕ ਪਹਿਲਾਂ ਨਾਲੋਂ ਘੱਟ ਹੱਸੇ। ਹੁਣ ਜਦੋਂ ਤੀਜੀ ਵਾਰ ਵੀ ਜੋਕਰ ਫਿਰ ਉਹੀ ਚੁਟਕਲਾ ਸੁਣਾਉਣ ਲੱਗਾ ਤਾਂ ਉੱਥੇ ਬੈਠੇ ਲੋਕਾਂ ਵਿੱਚੋਂ ਇੱਕ ਲੜਕਾ ਖੜ੍ਹਾ ਹੋਇਆ ਤੇ ਕਹਿਣ ਲੱਗਾ,
“ਹੁਣ ਬੱਸ ਵੀ ਕਰੋ, ਇੱਕੋ ਚੁਟਕਲਾ ਕਿੰਨੀ ਵਾਰ ਸੁਣਾਉਗੇ ?”
ਉਸਦੀ ਗੱਲ ਸੁਣ ਕੇ ਜੋਕਰ ਨੇ ਕਿਹਾ, “ਧੰਨਵਾਦ ਵੀਰ! ਇਹ ਹੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ,
ਜੇ ਇੱਕ ਹੀ ਕਾਰਨ ਤੋਂ ਅਸੀਂ ਵਾਰ ਵਾਰ ਖੁਸ਼ ਨਹੀਂ ਹੁੰਦੇ ਫਿਰ ਇੱਕ ਹੀ ਦੁੱਖ ਤੋਂ ਵਾਰ ਵਾਰ ਦੁਖੀ ਕਿਉਂ ਹੁੰਦੇ ਹਾਂ, ਅਸੀਂ ਖ਼ੁਸ਼ੀ ਨੂੰ ਤਾਂ ਬੜੀ ਜਲਦੀ ਭੁੱਲ ਜਾਂਦੇ ਹਾਂ ਪਰ ਦੁੱਖ ਨੂੰ ਫੜ ਕੇ ਬਹਿ ਜਾਂਦੇ ਹਾਂ।”
ਦੋਸਤੋ, ਸੁੱਖ ਅਤੇ ਦੁੱਖ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਪਰ ਸਾਨੂੰ ਹਮੇਸ਼ਾ ਹੀ ਦੁੱਖ ਜਾਂ ਮੁਸ਼ਕਿਲ ਹਾਲਾਤਾਂ ਨੂੰ ਪਕੜ ਕੇ ਨਹੀਂ ਰੱਖਣਾ ਚਾਹੀਦਾ, ਸਾਨੂੰ ਸੰਘਰਸ਼ ਨਾਲ ਦੁੱਖ ਤਕਲੀਫ਼ਾਂ ਅਤੇ ਮੁਸੀਬਤਾਂ ਨੂੰ ਪਾਰ ਕਰਕੇ ਕਰਕੇ ਆਪਣੇ ਟੀਚੇ ਪ੍ਰਾਪਤ ਕਰਨ ਲਈ ਅੱਗੇ ਵਧਣਾ ਚਾਹੀਦਾ ਹੈ।
Like us on Facebook
ਇਹ ਲਿਖਤਾਂ ਵੀ ਪੜ੍ਹੋ
ਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ
ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ
ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ
sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !
ਮਿਲਦੀਆਂ ਜੁਲਦੀਆਂ ਲਿਖਤਾਂ