Latest

ਦਸ ਐਸੀਆਂ ਗੱਲਾਂ ਜਿਹੜੀਆਂ ਜਿੰਦਗੀ ਬਦਲ ਸਕਦੀਆਂ


1/26/2020 | by : Jaskaran Singh | 👁383


ਰਤਨ ਟਾਟਾ ਇੰਡੀਆ ਦਾ ਇੱਕ ਸਫਲ ਬਿਜਨਸ ਮੈਨ ਹੈ । ਅਕਸਰ ਹੀ ਪਾਣੀ ਦੇ ਵਹਾਅ ਦੇ ਵਿਪਰੀਤ ਤਾਰੀ ਲਾਉਣ ਵਾਲਾ ਇਹ ਦਲੇਰ ਤੇ ਹੱਸਮੁੱਖ ਇਨਸਾਨ ਭ੍ਰਿਸ਼ਟ ਸਿਸਟਮ ਦੇ ਖਿਲਾਫ ਬੇਬਾਕ ਤੇ ਬੇਖੌਫ ਟਿੱਪਣੀਆਂ ਕਰ ਦਿੰਦਾ ਹੈ !
ਇੱਕ ਵਾਰ ਛੋਟੇ ਬੱਚਿਆਂ ਦੇ ਸਕੂਲ ਵਿਚ ਲੈਕਚਰ ਦੇ ਰਿਹਾ ਸੀ । ਸਹਿ ਸੁਭਾ ਹੀ ਦਸ ਐਸੀਆਂ ਗੱਲਾਂ ਦੱਸ ਗਿਆ ਜਿਹੜੀਆਂ ਕਿਸੇ ਵੀ ਮੁਕਾਮ ਤੇ ਪਹੁੰਚੇ ਹੋਏ ਕਿਸੇ ਵੀ ਇਨਸਾਨ ਦੀ ਜਿੰਦਗੀ ਵਿਚ ਬਦਲਾਅ ਲਿਆ ਸਕਦੀਆਂ ਹਨ । ਆਓ ਉਹ ਦਸ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ।

thumbnail26-01-2020 09-33-37 PMrnt_banner_desktop_1920x1080.jpg

1. ਜਿੰਦਗੀ ਉਤਰਾਵਾਂ ਚੜਾਵਾਂ ਨਾਲ ਭਰੀ ਪਈ ਹੈ ..ਇਨਸਾਨ ਨੂੰ ਇਹਨਾਂ ਦੀ ਆਦਤ ਪਾ ਲੈਣੀ ਚਾਹੀਦੀ ਹੈ ।

2.ਲੋਕ ਤੁਹਾਡੀ ਸੇਲ੍ਫ਼-ਰਿਸਪੈਕਟ (ਸਵੈ-ਮਾਣ) ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ ਸੋ ਪਹਿਲਾਂ ਆਪਣੇ ਆਪ ਨੂੰ ਓਹਨਾ ਸਾਮਣੇ ਸਾਬਿਤ ਕਰੋ ।

3. ਕਾਲਜ ਦੀ ਪੜਾਈ ਮੁਕਾਉਣ ਤੋਂ ਇਕਦਮ ਬਾਅਦ ਪੰਜ ਸਿਫਰਾਂ ਵਾਲੀ ਕਮਾਈ ਦੀ ਆਸ ਨਾ ਰੱਖੋ ।ਕੋਈ ਵੀ ਰਾਤੋ ਰਾਤੋ-ਰਾਤ ਸ਼ੋਰਟ -ਕੱਟ ਮਾਰ ਕੇ ਕੰਪਨੀ ਦਾ ਸੀ ਈ ਓ ਨਹੀਂ ਬਣ ਜਾਂਦਾ ।

4. ਤੁਹਾਨੂੰ ਆਪਣੇ ਮਾਸਟਰ ,ਪ੍ਰੋਫੈਸਰ ਤੇ ਮੱਤ ਦਿੰਦੇ ਮਾਪੇ ਉਦੋਂ ਤੱਕ ਡਰਾਵਣੇ ਤੇ ਭੱਦੇ ਲੱਗਦੇ ਹਨ ਜਦੋਂ ਤੱਕ ਤੁਹਾਡਾ ਵਾਸਤਾ “ਬੌਸ” ਨਾਮ ਦੇ ਪ੍ਰਾਣੀ ਨਾਲ ਨਹੀਂ ਪੈਂਦਾ।

5. ਤੁਹਾਡੀ ਗਲਤੀ ਸਿਰਫ ਤੁਹਾਡੀ ਹੈ ਇਸ ਵਿਚ ਕਿਸੇ ਹੋਰ ਦਾ ਕੋਈ ਯੋਗਦਾਨ ਨਹੀਂ ਹੈ ।

6. ਕੰਮਪਾਰਟਮੈਂਟ ਆਉਣ ਤੇ ਫੇਰ ਪ੍ਰੀਖਿਆ ਵਿਚ ਬੈਠਣਾ ਸਿਰਫ ਸਕੂਲ ਵਿਚ ਨਸੀਬ ਹੁੰਦਾ । ਅਸਲ ਜਿੰਦਗੀ ਗਲਤੀ ਸੁਧਾਰਨ ਦਾ ਦੋਬਾਰਾ ਮੌਕਾ ਬਹੁਤ ਥੋੜੇ ਖੁਸ਼ਕਿਸਮਤਾਂ ਨੂੰ ਦਿੰਦੀ ਹੈ ।
7. ਜਿੰਦਗੀ ਦੇ ਅਸਲ ਸਕੂਲ ਵਿਚ ਕੋਈ ਕਲਾਸ ਜਾਂ ਸੈਕਸ਼ਨ ਨਹੀਂ ਹੁੰਦਾ । ਇਥੇ ਤੁਸੀਂ ਹੀ ਕਲਾਸ ਹੋ ਤੁਸੀਂ ਹੀ ਪ੍ਰੋਫੈਸਰ ਹੋ ਤੇ ਆਪਣੇ ਪੇਪਰ ਵੀ ਤੁਸੀਂ ਖੁਦ ਹੀ ਚੈਕ ਕਰਨੇ ਹਨ ਤੇ ਆਪਣੇ ਆਪ ਨੂੰ ਕਿਹੜਾ ਗ੍ਰੇਡ ਦੇਣਾ ਇਹ ਵੀ ਤੁਸੀਂ ਆਪ ਹੀ ਤਹਿ ਕਰਨਾ ।

8. ਟੇਲੀਵਿਜਨ ਵਿਚ ਦਿਖਾਏ ਜਾਂਦੇ ਸਿਰਿਆਲਾਂ ਵਿਚਲੀ ਜਿੰਦਗੀ ਅਸਲੀਅਤ ਤੋਂ ਕੋਹਾਂ ਦੂਰ ਹੁੰਦੀ ਹੈ ਉਸਨੂੰ ਆਪਣੇ ਜੀਵਨ ਸ਼ੈਲੀ ਦਾ ਹਿੱਸਾ ਨਾ ਬਣਨ ਦਿਓ ।
9. ਮੁਸ਼ਕਿਲ ਹਲਾਤਾਂ ਵਿਚ ਗਰੀਬੀ ਨਾਲ ਜੂਝਦੇ ਹੋਏ ਕਿਸੇ ਵੀ ਇਨਸਾਨ ਦਾ ਕਦੀ ਮਜਾਕ ਨਾ ਉਡਾਓ । ਹੋ ਸਕਦਾ ਜਿੰਦਗੀ ਦੇ ਕਿਸੇ ਮੋੜ ਤੇ ਤੁਹਾਨੂੰ ਉਸ ਇਨਸਾਨ ਦੇ ਥੱਲੇ ਕੰਮ ਕਰਨਾ ਪੈ ਜਾਵੇ ।
10. ਤੁਹਾਡੇ ਮਾਤਾ ਪਿਤਾ ਤੁਹਾਡੇ ਜਨਮ ਤੋਂ ਪਹਿਲਾਂ ਏਨੇ ਨੀਰਸ ,ਬਦਸੂਰਤ,ਬੋਰਿਗ ਤੇ ਚਿੜਚਿੜੇ ਨਹੀਂ ਹੁੰਦੇ ਸਨ । ਤੁਹਾਡੇ ਪਾਲਣ ਪੋਸ਼ਣ ਤੇ ਤੁਹਾਨੂੰ ਖ਼ੂਬਸੂਰਤ ਜਿੰਦਗੀ ਦੇਣ ਦੇ ਲਗਾਤਾਰ ਸੰਘਰਸ਼ ਨੇ ਸ਼ਾਇਦ ਓਹਨਾ ਦਾ ਸੁਬਾਹ ਤੇ ਸ਼ਕਲ ਬਦਲ ਦਿੱਤੀ ਹੈ |


ਦੋਸਤੋ ਹੋ ਸਕੇ ਤਾਂ ਆਪਣੇ ਬੱਚਿਆਂ ਨਾਲ ਇਹ ਦਸ ਗੱਲਾਂ ਜਰੂਰ ਸਾਂਝੀਆਂ ਕਰਿਓ ..।

ਲੇਖਕ ਦੀ ਜਾਣਕਾਰੀ
Rattan Tata

Rattan Tata
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ