Latest

ਮੁਨੀਬਾ ਮਜਾਰੀ | Muniba Mazari biography in Punjabi


2/27/2019 | by : P K sharma | 👁764


ਜਦੋਂ ਇੱਕ ਇਨਸਾਨ ਸਮਸਿਆਵਾਂ ਦੀ ਦਲਦਲ ਵਿੱਚ ਧਸਿਆ ਹੋਵੇ, ਓੁਸਦਾ ਪਰਿਵਾਰ, ਦੋਸਤ, ਰਿਸ਼ਤੇਦਾਰ, life partner ਤੇ ਇਥੋਂ ਤੱਕ ਕਿ ਉਸਦਾ ਸਰੀਰ ਵੀ ਸਾਥ ਨਾ ਦੇ ਰਿਹਾ ਹੋਵੇ,  ਅੱਤ ਦੀ ਗਰੀਬੀ ਹੋਵੇ ਤੇ ਜੀਵਨ ਵਿੱਚ ਦੂਰ ਦੂਰ ਤਕ ਉਮੀਦ ਦੀ ਕੋਈ ਕਿਰਨ ਨਜ਼ਰ ਨਾ ਆ ਰਹੀ ਹੋਵੇ, ਅਜਿਹੇ ਹਾਲਾਤਾਂ ਵਿੱਚ ਉਹ ਕੀ ਕਰਦਾ? ਸਾਡੇ ਵਿੱਚੋਂ ਸ਼ਾਇਦ ਕੋਈ ਤਾਂ ਮੌਤ ਦਾ ਇੰਤਜਾਰ ਕਰਦਾ, ਕੋਈ ਕਿਸਮਤ ਦਾ ਰੋਣਾ ਰੋਂਦਾ ਤੇ ਕੋਈ ਬਚੀ ਹੋਈ ਜਿੰਦਗੀ ਨਿਰਾਸ਼ਾ ਵਿੱਚ ਕੱਢ ਲੈਂਦਾ ਪਰ Muniba Mazari ਨੇ ਅਜਿਹਾ ਨਹੀਂ ਕੀਤਾ, 


ਆਓ, ਅੱਜ ਗੱਲ ਕਰਦੇ ਹਾਂ ਮਹਾਨ ਸਖਸ਼ੀਅਤ Muniba Mazari ਦੀ


thumbnail21-03-2019 03-39-09 AMMmuniba-mazari.jpg


Muniba Mazari ਦਾ ਜਨਮ 3 march 1987 ਨੂੰ ਪਾਕਿਸਤਾਨ ਦੇ ਇਕ ਬਲੋਚ ਪਰਿਵਾਰ ਵਿੱਚ ਹੋਇਆ, ਇਸ ਪਰਿਵਾਰ ਦੀ ਸੋਚ ਕੁੜੀਆਂ ਪ੍ਰਤੀ ਬਹੁਤ conservative ਸੀ ਜਿਸ ਵਿੱਚ ਕੁੜੀਆਂ ਨੂੰ ਆਪਣੀ ਇੱਛਾ ਮੁਤਾਬਿਕ ਕੁੱਝ ਵੀ ਕਰਨ ਦੀ ਆਗਿਆ ਨਹੀਂ ਸੀ ਇਸ ਕਾਰਨ Muniba  ਨੂੰ ਹਮੇਸ਼ਾ ਹੀ ਆਪਣੇ ਪਰਿਵਾਰ ਦੇ ਅਨੁਸਾਰ ਚਲਣਾ ਪਿਆ ਓੁਸਦੇ ਪਿਤਾ ਨੇ ਓੁਸਦਾ ਵਿਆਹ 18 ਸਾਲ ਦੀ ਛੋਟੀ ਓੁਮਰ ਵਿੱਚ ਹੀ ਕਰ ਦਿਤਾ ਪਰ ਇਹ ਕੋਈ ਅਜਿਹਾ ਵਿਆਹ ਨਹੀਂ ਸੀ ਜਿਥੇ ਕੁੜੀ ਦੇ ਲਈ ਪਿਆਰ ਜਾਂ ਭਾਵਨਾ ਦਾ ਕੋਈ ਮਤਲਬ ਹੋਵੇ ਇਹ ਵਿਆਹ ਓੁਸਨੇ ਸਿਰਫ ਆਪਣੇ ਪਿਤਾ ਦੀ ਮਰਜੀ ਲਈ ਕੀਤਾ ਸੀ ਪਰ ਉਹ ਇਸ ਵਿਆਹ ਤੋਂ ਕਦੀ ਵੀ ਖੁਸ਼ ਨਹੀਂ ਸੀ ਵਿਆਹ ਤੋਂ ਕੁੱਝ ਦਿਨਾ ਬਾਅਦ Muniba ਆਪਣੇ ਪਤੀ ਨਾਲ ਕਾਰ ਵਿੱਚ ਕਿਤੇ ਜਾ ਰਹੀ ਸੀ ਕਿ ਰਸਤੇ ਵਿੱਚ ਓੁਸਦੇ ਪਤੀ ਦੀ ਅੱਖ ਲਗ ਗਈ ਤੇ ਇਕ ਭਿਆਨਕ ਕਾਰ ਹਾਦਸਾ ਹੋ ਗਿਆ ਓੁਹਨਾ ਦੀ ਕਾਰ ਇਕ ਖਾਈ ਵਿੱਚ ਡਿਗ ਗਈ, ਓੁਸਦੇ ਪਤੀ ਨੇ ਕਿਸੇ ਤਰ੍ਹਾਂ ਛਾਲ਼ ਮਾਰ ਕੇ ਖੁਦ ਨੂੰ ਤਾਂ ਬਚਾ ਲਿਆ ਪਰ Muniba  ਉਸ ਕਾਰ ਵਿੱਚ ਹੀ ਬੁਰੀ ਤਰ੍ਹਾਂ ਫਸ ਗਈ ਜਲਦੀ ਹੀ ਓੁਥੇ ਕਾਫੀ ਲੋਕ ਇਕਠੇ ਹੋ ਗਏ ਤੇ ਉਸਨੂੰ ਬਾਹਰ ਕੱਢਣ ਦੀ ਕੋਸਿਸ ਕਰਨ ਲਗੇ ਪਰ ਉਹ ਕਾਰ ਵਿੱਚ ਇਸ ਤਰ੍ਹਾਂ ਫਸੀ ਹੋਈ ਸੀ ਕਿ ਹਿਲ ਵੀ ਨਹੀਂ ਪਾ ਰਹੀ ਸੀ, ਕਾਫੀ ਸਮੇਂ ਦੀ ਜਦੋਜਹਿਦ ਤੇ ਖਿੱਚ ਧੂਹ ਨਾਲ਼ ਘੰਟਿਆਂ ਦੀ ਕੜੀ ਮਸ਼ੱਕਤ ਤੋਂ ਬਾਅਦ ਉਸਨੂੰ ਬਾਹਰ ਕੱਢਿਆ ਜਾ ਸਕਿਆ ਉਸਨੂੰ ਹਸਪਤਾਲ਼ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਜਦੋਂ ਡਾਕਟਰਾਂ ਨੇ ਓਸਦਾ ਚੈੱਕਅਪ ਕੀਤਾ ਤਾਂ ਪਤਾ ਲੱਗਿਆ ਕਿ ਉਸ ਦੇ ਸਰੀਰ ਦੀਆਂ ਬਹੁਤ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ, ਉਸਦੇ ਕਾਫ਼ੀ ਸਾਰੇ ਆਪ੍ਰੇਸ਼ਨ ਕੀਤੇ ਗਏ ਅਤੇ ਜਦੋਂ Muniba ਨੂੰ ਹੋਸ਼ ਆਇਆ ਤਾਂ ਉਸਨੂੰ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਪਤਾ ਲੱਗਾ


 ਡਾਕਟਰ ਅਨੁਸਾਰ ਹੁਣ ਉਹ ਕਦੀ ਵੀ ਚੱਲ ਨਹੀਂ ਸੀ ਸਕਦੀ। ਹੁਣ ਸਾਰੀ ਉਮਰ ਉਸ ਨੂੰ ਵੀਲ੍ਹ ਚੇਅਰ ਤੇ ਹੀ ਗੁਜ਼ਾਰਨੀ ਪੈਣੀ ਸੀ ਅਗਲੇ ਦੋ ਸਾਲਾਂ ਲਈ ਡਾਕਟਰ ਨੇ ਉਸ ਨੂੰ ਬੈੱਡ ਉੱਪਰ ਹੀ ਰਹਿਣ ਲਈ ਕਿਹਾ ਇਸੇ ਦੌਰਾਨ ਉਸਦੇ ਪਤੀ ਵੱਲੋਂ ਉਸ ਨੂੰ ਤਲਾਕ ਦੇ ਦਿੱਤਾ ਗਿਆ ਇਨ੍ਹਾਂ ਸਾਰੀਆਂ ਹਾਲਤਾਂ ਵਿੱਚ Muniba ਬੁਰੀ ਤਰ੍ਹਾਂ ਟੁੱਟ ਗਈ। ਉਹ ਅਕਸਰ ਹੀ ਇਹ ਸੋਚਦੀ ਰਹਿੰਦੀ ਇਹ ਮੇਰੇ ਨਾਲ ਹੀ ਕਿਉਂ ਹੋਇਆ ਹੈ? ਹੁਣ ਮੈਂ ਜ਼ਿੰਦਾ ਕਿਉਂ ਹਾਂ? ਮੇਰੇ ਜਿਉਣ ਦਾ ਮਕਸਦ ਕੀ ਹੈ? ਇਸ ਦੌਰਾਨ ਉਸ ਦੀ ਮਾਂ ਜੋ ਉਸਦੇ ਨਾਲ ਹਸਪਤਾਲ਼ ਹੀ ਰਹਿੰਦੀ ਸੀਨੇ Muniba ਨੂੰ ਬਹੁਤ ਉਤਸ਼ਾਹਿਤ ਕੀਤਾ 


ਉਸਨੇ ਕਿਹਾ, “ਪੁੱਤਰ! ਰੱਬ ਨੇ ਜ਼ਰੂਰ ਹੀ ਤੇਰੇ ਲਈ ਕੁੱਝ ਹੋਰ ਬਹੁਤ ਵਧੀਆ ਸੋਚਿਆ ਹੈ ਤਾਂ ਹੀ ਤੂੰ ਜਿਊਂਦੀ ਹੈ, ਉਸ ਖ਼ਾਸ ਮਕਸਦ ਲਈ ਹੀ ਰੱਬ ਨੇ ਤੈਨੂੰ ਬਚਾਇਆ ਹੈ, ਮੈਂ ਨਹੀਂ ਜਾਣਦੀ ਉਹ ਕੀ ਹੈ ਪਰ ਕੁੱਝ ਜ਼ਰੂਰ ਅਜਿਹਾ ਹੈ ਜੋ ਸਿਰਫ ਤੇਰੇ ਲਈ ਹੈ।”


 ਮਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ Muniba ਨੂੰ ਥੋੜ੍ਹਾ ਚੈਨ ਤੇ ਸਕੂਨ ਮਿਲਦਾ ਉਹ ਅਕਸਰ ਹੀ ਆਪਣੇ ਹਾਲਾਤਾਂ ਅੱਗੇ ਝੁੱਕ ਕੇ ਰੋਣਾ ਚਾਹੁੰਦੀ ਸੀ ਪਰ ਆਪਣੀ ਮਾਂ ਅਤੇ ਭਰਾਵਾਂ ਨੂੰ ਉੱਥੇ ਵੇਖ ਕੇ ਉਹ ਅਜਿਹਾ ਨਾ ਕਰਦੀ ਕਿਉਂਕਿ ਉਹ ਬਹੁਤ ਮੁਸ਼ਕਿਲ ਹਾਲਤਾਂ ਵਿੱਚ ਰਹਿ ਰਹੇ ਸਨ ਅਤੇ ਉਸਦੇ ਰੋਣ ਦਾ ਮਤਲਬ ਸੀ ਕਿ ਉਸ ਦੀ ਮਾਂ ਅਤੇ ਉਸ ਦੇ ਭਰਾ ਵੀ ਟੁੱਟ ਜਾਂਦੇ, ਜੋ ਉਹ ਕਦੀ ਨਹੀਂ ਸੀ ਵੇਖਣਾ ਚਾਹੁੰਦੀ ਹੁਣ Muniba ਬਹੁਤ ਕਿਸਮਾਂ ਦੇ ਡਰ ਦਾ ਸਾਹਮਣਾ ਕਰ ਰਹੀ ਸੀ ਤੇ ਹਰ ਸਮੇਂ ਡਰੀ ਹੋਈ ਅਤੇ ਨਿਰਾਸ਼ ਰਹਿੰਦੀ ਸੀ। ਇੱਕ ਦਿਨ ਉਸ ਨੇ ਆਪਣੇ ਭਰਾ ਨੂੰ ਕਿਹਾ ਮੈਂ, ਮੇਰੀ ਇਸ ਰੁਟੀਨ ਤੋਂ ਬਹੁਤ ਬੋਰ ਹੋ ਗਈ ਹਾਂ, ਕ੍ਰਿਪਾ ਕਰਕੇ ਮੈਨੂੰ ਕੁੱਝ ਰੰਗ ਦੇ ਦੇਵੋ ਤਾਂ ਕਿ ਮੈਂ ਇਸ ਬੈੱਡ ਨੂੰਇਸ ਕਮਰੇ ਨੂੰਕਮਰੇ ਵਿੱਚ ਲੱਗੇ ਪੱਖੇ ਨੂੰ ਕੁੱਝ ਰੰਗ ਦੇ ਸਕਾਂ ਅਤੇ ਆਪਣੇ ਮਾਹੌਲ ਨੂੰ ਬਦਲ ਸਕਾਂ ਇਸ ਤਰ੍ਹਾਂ ਹੌਲੀ ਹੌਲੀ Muniba ਨੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਜਿਊਣਾ ਸ਼ੁਰੂ ਕਰ ਦਿੱਤਾ।


 ਹੁਣ ਉਹ ਕਿਸੇ ਨੂੰ ਵੀ ਮਿਲਦੀ ਨਹੀਂ ਸੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਲੋਕ ਤਰਸ ਵਾਲ਼ੀਆਂ ਨਜਰਾਂ ਨਾਲ ਉਸ ਵੱਲ ਵੇਖਣ ਅਤੇ ਉਸ ਉੱਪਰ ਦਯਾ ਕਰਨ ਉਹ ਕਿਸੇ ਵੀ ਕੀਮਤ 'ਤੇ ਇਹ ਗੱਲ ਬਰਦਾਸ਼ਤ ਨਹੀਂ ਸੀ ਕਰਦੀ ਹੁਣ ਉਸ ਨੇ ਆਪਣੇ ਡਰ ਉੱਪਰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਦਾ ਸਭ ਤੋਂ ਵੱਡਾ ਡਰ ਆਪਣਾ ਤਲਾਕ ਸੀ ਜੋ ਕਿ ਉਸ ਦਿਨ ਖਤਮ ਹੋ ਗਿਆ ਜਦੋਂ ਉਸ ਦੇ ਪਤੀ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ। ਉਸਦੇ ਵਿਆਹ ਕਰਵਾਉਣ ਤੋਂ ਬਾਅਦ Muniba ਨੂੰ ਮਹਿਸੂਸ ਹੋਇਆ ਕਿ ਇਹ ਤਾਂ ਉਸਦਾ ਸਿਰਫ ਇੱਕ ਡਰ ਹੀ ਸੀ, ਇਸ ਨਾਲ ਉਸ ਦੀ ਜ਼ਿੰਦਗੀ ਖ਼ਤਮ ਨਹੀਂ ਸੀ ਹੋਈ ਹੁਣ ਉਸਦਾ ਦੂਜਾ ਡਰ ਇਹ ਸੀ ਕਿ ਉਹ ਮਾਂ ਬਣਨਾ ਚਾਹੁੰਦੀ ਸੀ ਪਰ ਡਾਕਟਰਾਂ ਅਨੁਸਾਰ ਉਹ ਕਦੀ ਵੀ ਮਾਂ ਨਹੀਂ ਸੀ ਬਣ ਸਕਦੀ। ਇਸ ਲਈ Muniba ਨੇ ਇੱਕ ਬੱਚੇ ਨੂੰ ਗੋਦ ਲੈ ਲਿਆ ਅਤੇ ਆਪਣੇ ਇਸ ਡਰ ਉੱਪਰ ਵੀ ਕਾਬੂ ਪਾ ਲਿਆ। ਪਰ ਹੁਣ ਜ਼ਿੰਦਗੀ ਜਿਊਣ ਲਈ ਉਸ ਕੋਲ ਨਾਂ-ਮਾਤਰ ਹੀ ਸਾਧਨ ਸਨ ਉਸਨੇ ਪੇਂਟਿੰਗ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਨ੍ਹਾਂ ਪੇਂਟਿੰਗਜ਼ ਦੀ ਇੱਕ ਐਗਜ਼ੀਬਿਸ਼ਨ ਲਗਾਈ ਜੋ ਕਿ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤੀ ਗਈ ਅਤੇ ਇਸ ਐਗਜ਼ੀਬਿਸ਼ਨ ਨੇ ਉਸ ਨੂੰ ਇਕ ਨਵੇਂ ਮੁਕਾਮ 'ਤੇ ਪਹੁੰਚਾ ਦਿੱਤਾ ਇਸੇ ਦੌਰਾਨ ਉਸ ਨੂੰ ਮਾਡਲਿੰਗ ਦਾ ਇੱਕ ਆਫ਼ਰ ਆਇਆ ਅਤੇ ਮਾਡਲਿੰਗ ਵਿੱਚ ਵੀ Muniba ਬੇਹੱਦ ਕਾਮਯਾਬ ਰਹੀ ਅਤੇ ਉਸ ਨੂੰ ਬੈਸਟ ਵ੍ਹਿਲਚੋਅਰ ਮਾਡਲ ਦਾ ਖਿਤਾਬ ਮਿਲਿਆ ਨਾਲ ਹੀ ਉਸ ਨੇ ਟੀਵੀ ਵਿੱਚ ਐਂਕਰਿੰਗ ਵੀ ਸ਼ੁਰੂ ਕਰ ਦਿੱਤੀ ਅਤੇ ਉੱਥੇ ਵੀ ਉਹ ਬਹੁਤ ਸਫ਼ਲ ਐਂਕਰ ਬਣੀ ਇਸੇ ਦੌਰਾਨ ਯੂ ਐਨ ਵਲੋਂ ਉਸ ਨੂੰ ਪਾਕਿਸਤਾਨ ਵਿੱਚ ਅੰਬੈਸਡਰ ਦੇ ਤੌਰ ਤੇ ਲੈ ਲਿਆ ਗਿਆ। ਇਸ ਤੋਂ ਬਾਅਦ Muniba ਨੇ ਲੋਕਾਂ ਨੂੰ ਮੋਟੀਵੇਸ਼ਨ ਲੈਕਚਰ ਦੇਣਾ ਵੀ ਸ਼ੁਰੂ ਕਰ ਦਿੱਤਾ ਅੱਜ ਉਹ ਪਾਕਿਸਤਾਨ ਦੀ ਇੱਕ ਬਹੁਤ ਹੀ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵੀ ਹੈ ਅੱਜ Muniba ਨੂੰ ਪਾਕਿਸਤਾਨ ਦੀ ਆਇਰਨ ਲੇਡੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ

 

Muniba ਆਪਣੀ ਜ਼ਿੰਦਗੀ ਦੇ ਅਨੁਭਵਾਂ ਬਾਰੇ ਗੱਲ ਕਰਦੇ ਹੋਏ ਦੱਸਦੀ ਹੈ ਕਿ ਉਹ ਆਪਣੇ ਜੀਵਨ ਵਿੱਚ ਵਲੀਦ ਖਾਨ ਨਾਮ ਦੇ ਬੱਚੇ ਤੋਂ ਬਹੁਤ ਪ੍ਰਭਾਵਿਤ ਹੋਈ। ਪਿਸ਼ਾਵਰ  ਦੇ ਇੱਕ ਸਕੂਲ ਵਿੱਚ ਜਦੋਂ ਅੱਤਵਾਦੀ ਹਮਲਾ ਹੋਇਆ, ਉੱਥੇ ਬਹੁਤ ਸਾਰੇ ਬੱਚੇ ਮਾਰੇ ਗਏ ਤੇ ਬਹੁਤ ਸਾਰੇ ਫੱਟੜ ਹੋ ਗਏ ਇਸ ਘਟਨਾ ਤੋਂ ਬਾਅਦ ਉਸ ਸਕੂਲ ਨੇ Muniba ਨੂੰ ਇੱਕ ਦਿਨ ਆਪਣੇ ਸਕੂਲ ਵਿੱਚ ਬੁਲਾਇਆ ਅਤੇ ਬੇਨਤੀ ਕੀਤੀ ਕਿ ਉਨ੍ਹਾਂ ਦੇ ਸਕੂਲ ਦਾ ਇੱਕ ਸਟੂਡੈਂਟ ਜਿਸ ਦਾ ਨਾਂ ਵਲੀਦ ਖਾਨ ਹੈ,ਜੋ ਇਸ ਧਮਾਕੇ ਵਿੱਚ ਜ਼ਖਮੀ ਹੋ ਗਿਆ ਹੈ ਅਤੇ ਹੁਣ ਉਹ ਵਹੀਲ ਚੇਅਰ ਤੇ ਹੈ, ਤੁਸੀਂ ਕਿਰਪਾ ਕਰਕੇ ਉਸ ਨੂੰ ਮੋਟੀਵੇਟ ਕਰਨ ਲਈ ਇੱਕ ਵਾਰ ਉਸ ਕੋਲ ਜ਼ਰੂਰ ਜਾਓ ਇਸ ਤੋਂ ਬਾਅਦ Muniba ਹਸਪਤਾਲ ਵਿੱਚ ਉਸ ਬੱਚੇ ਨੂੰ ਮਿਲਣ ਲਈ ਚਲੀ ਗਈ ਅਤੇ ਜਦੋਂ ਉਹ ਉਸ ਬੱਚੇ ਕੋਲ ਗਈ ਤਾਂ ਉਸਨੇ ਵੇਖਿਆ ਕਿ ਉਸ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਸੀ, ਉਸ ਦਾ ਸਰੀਰ ਬਹੁਤ ਥਾਵਾਂ ਤੋਂ ਜ਼ਖਮੀ ਹੋ ਗਿਆ ਸੀ ਤੇ ਉਸਦਾ ਨੱਕ ਲਗਭਗ ਗਾਇਬ ਹੋ ਗਿਆ ਸੀ, ਆਉਣ ਵਾਲੇ ਸਮੇਂ ਵਿੱਚ ਉਸ ਨੂੰ ਵਹੀਲ ਚੇਅਰ ਤੇ ਹੀ ਰਹਿਣਾ ਪੈਣਾ ਸੀ Muniba ਦੱਸਦੀ ਹੈ ਕਿ ਭਾਵੇਂ ਮੈਂ ਵੀ ਜੀਵਨ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕੀਤਾ ਸੀ ਪਰ ਉਸ ਬੱਚੇ ਵੱਲ ਵੇਖ ਕੇ ਮੈਨੂੰ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਇਸ ਨੂੰ ਕੀ ਕਹਾਂ? ਇਸੇ ਸੋਚ ਵਿੱਚਾਰ ਵਿੱਚ ਜਦੋਂ ਮੈਂ ਉਸ ਦੇ ਨੇੜੇ ਗਈ ਤਾਂ ਉਹ ਬੱਚਾ ਆਪ ਹੀ ਹੌਲੀ ਹੌਲੀ ਬੋਲਿਆ, "ਕੀ ਤੁਸੀਂ Muniba Mazari ਹੋ?" ਮੈਂ ਕਿਹਾ, “ਹਾਂ” ਇਹ ਸੁਣ ਕੇ ਉਸਦੇ ਚਿਹਰੇ 'ਤੇ ਇੱਕ ਮੁਸਕਾਨ ਜਿਹੀ ਆ ਗਈ, ਉਸਨੇ ਕਿਹਾ, “ਚਲੋ, ਫਿਰ ਇੱਕ ਸੈਲਫੀ ਲੈਂਦੇ ਹਾਂ।”  ਉਸ ਦੇ ਇਹ ਸ਼ਬਦ ਸੁਣ ਕੇ ਮੁਨੀਬਾ ਬਹੁਤ ਹੈਰਾਨ ਹੋਈ ਅਤੇ ਉਸ ਨੇ ਉਸ ਬੱਚੇ ਨਾਲ ਸੈਲਫੀ ਲਈ ਜੋ ਕਿ ਉਹ ਹਮੇਸ਼ਾ ਆਪਣੇ ਨਾਲ ਰੱਖਦੀ ਹੈ ਉਸ ਛੋਟੇ ਬੱਚੇ ਨੇ Muniba ਨੂੰ ਹੋਰ ਕਿਹਾ, “ਕੋਈ ਗੱਲ ਨਹੀਂ ਜੇ ਮੇਰੇ ਸਰੀਰ ਦੀ ਇਹ ਹਾਲਤ ਹੋ ਗਈ ਹੈ, ਉਹ ਅੱਤਵਾਦੀ ਮੇਰੇ ਤੋਂ ਮੇਰੀ ਪੜ੍ਹਾਈ ਖੋਹਣਾ ਚਾਹੁੰਦੇ ਸਨ, ਮੇਰਾ ਸਕੂਲ ਖੋਹਣਾ ਚਾਹੁੰਦੇ ਸਨ ਪਰ ਮੈਂ ਪੜ੍ਹਾਂਗਾ ਅਤੇ ਡਾਕਟਰ ਬਣਾਗਾ, ਇਹ ਹੀ ਮੇਰਾ ਉਨ੍ਹਾਂ ਅੱਤਵਾਦੀਆਂ ਤੋਂ ਬਦਲਾ ਹੋਵੇਗਾ”। 

 ਬਤੌਰ Muniba ਇਹ ਘਟਨਾ ਉਸ ਦੇ ਜੀਵਨ ਵਿੱਚ ਸਭ ਤੋਂ ਯਾਦਗਾਰ ਘਟਨਾ ਹੈ

 

ਦੋਸਤੋ, ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਮੁਨੀਬਾ ਅਤੇ ਵਲੀਦ ਖ਼ਾਨ ਜਿਹੇ ਲੋਕ ਲੜੇ ਅਤੇ ਜ਼ਿੰਦਾਦਿਲੀ ਨਾਲ ਜ਼ਿੰਦਗੀ ਦੀਆਂ ਮੁਸ਼ਕਿਲਾਂ ਦਾ ਸਾਮ੍ਹਣਾ ਕੀਤਾ। ਇਨ੍ਹਾਂ ਮੁਸ਼ਕਿਲ ਹਾਲਾਤਾਂ ਵਿੱਚ ਜ਼ਿੰਦਗੀ ਜਿਊਣਾ ਹੀ ਬਹੁਤ ਮੁਸ਼ਕਿਲ ਹੈ ਆਪਣੇ ਸੁਪਨੇ ਪੂਰੇ ਕਰਨਾ ਤਾਂ ਹੋਰ ਵੀ ਬਹੁਤ ਔਖਾ ਸੀ ਪਰ ਆਪਣੇ ਹੌਂਸਲੇ ਅਤੇ ਮਿਹਨਤ ਦੀ ਬਦੌਲਤ Muniba ਨੇ ਉਹ ਕਰ ਵਿਖਾਇਆ ਜੋ ਇੱਕ ਆਮ ਇਨਸਾਨ ਨੂੰ ਸੰਭਵ ਹੀ ਨਹੀਂ ਲੱਗਦਾ ਜੇ ਮੁਨੀਬਾ, ਜੋ ਕਿ ਸਰੀਰਕ, ਆਰਥਿਕ, ਮਾਨਸਿਕ ਤੌਰ ਤੇ ਬਿਲਕੁਲ ਕੰਗਾਲ ਸੀ ਪਰ ਫਿਰ ਵੀ ਹਿੰਮਤ ਤੇ ਜਜ਼ਬੇ ਦੀ ਬਦੌਲਤ ਉਹ ਜਿੱਤ ਸਕਦੀ ਹੈ ਤਾਂ ਅਸੀਂ ਕਿਉਂ ਨਹੀਂ? 

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂRaju |

great sir