Alibaba.com ਦਾ ਨਾਂ ਕੌਣ ਨਹੀਂ ਜਾਣਦਾ, ਇਹ ਦੁਨੀਆਂ ਦੀ ਸਭ ਤੋਂ ਵੱਡੀ e-commerce ਕੰਪਨੀ ਹੈ ਜਿਸ ਦੇ ਮਾਲਕ Jack Ma ਹਨ।ਇਸ ਸਮੇਂ ਉਹ ਚੀਨ ਦੇ ਸਭ ਤੋਂ ਅਮੀਰ ਸ਼ਖਸ ਹਨ। ਉਸਦੀ ਪੂੰਜੀ ਲਗਭਗ 13 ਲੱਖ ਕਰੋੜ ਰੁਪਏ ਹੈ ਪਰ Jack ਨੂੰ ਇਹ ਸਭ ਸੌਖਾ ਹੀ ਨਹੀ ਮਿਲ ਗਿਆ। ਇਸ ਮੁਕਾਮ ਤੇ ਪੁੱਜਣ ਲਈ ਉਸਨੂੰ ਸਮੱਸਿਆਵਾਂ ਦੇ ਹੜ੍ਹਾਂ ਦਾ ਸਾਮ੍ਹਣਾ ਕਰਨਾ ਪਿਆ ਹੈ। ਆਉ ਜਾਣਦੇ ਹਾਂ, Jack Ma ਕੌਣ ਹੈ ਤੇ ਉਸਨੇ ਆਪਣੇ ਸੁਪਨੇ ਕਿਵੇਂ ਪੂਰੇ ਕੀਤੇ ਹਨ
Jack ਦਾ ਜਨਮ 10 sep 1964 ਵਿੱਚ ਚੀਨ ਦੇ ਇੱਕ ਪਿੰਡ ਵਿੱਚ ਬਹੁਤ ਹੀ ਗ਼ਰੀਬ ਪਰਿਵਾਰ ਵਿੱਚ ਹੋਇਆ ਸੀ, ਉਸਦੇ ਪਿਤਾ ਜ਼ਿੰਦਗੀ ਚਲਾਉਣ ਲਈ ਨਾਟਕਾਂ ਵਿੱਚ ਭਾਗ ਲੈਂਦੇ ਸਨ ਅਤੇ ਲੋਕਾਂ ਨੂੰ ਕਹਾਣੀਆਂ ਸੁਣਾਇਆ ਕਰਦੇ ਸਨ। ਬਚਪਨ ਤੋਂ ਹੀ Jack ਨੂੰ ਇੰਗਲਿਸ਼ ਸਿੱਖਣ ਦਾ ਬਹੁਤ ਸ਼ੌਕ ਸੀ ਪਰ ਉਨ੍ਹਾਂ ਦੇ ਪਰਿਵਾਰ ਕੋਲ ਇੰਨੇ ਪੈਸੇ ਨਹੀਂ ਸਨ ਕਿ ਉਹ ਉਸ ਨੂੰ ਕਿਸੇ ਚੰਗੇ ਸਕੂਲ ਵਿੱਚ ਪੜ੍ਹਾ ਸਕਦੇ। ਇੰਗਲਿਸ਼ ਸਿੱਖਣ ਲਈ Jack ਸਕੂਲ ਵਿੱਚ ਭਾਵੇਂ ਨਹੀਂ ਪੜ੍ਹ ਸਕਿਆ ਸੀ ਪਰ ਉਹ ਚੀਨ ਵਿੱਚ ਆਉਣ ਵਾਲੇ ਟੂਰਿਸਟਾਂ ਨੂੰ ਮਿਲਣ ਜਾਂਦਾ ਸੀ ਅਤੇ ਮੁਫ਼ਤ ਵਿੱਚ ਉਨ੍ਹਾਂ ਨੂੰ ਆਪਣਾ ਸ਼ਹਿਰ ਘੁੰਮਾਉਂਦਾ ਸੀ, ਇਸ ਨਾਲ ਉਹ ਟੂਰਿਸਟਾਂ ਕੋਲੋਂ ਥੋੜ੍ਹੀ ਬਹੁਤ ਇੰਗਲਿਸ਼ ਸਿੱਖ ਲੈਂਦਾ ਸੀ। ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਚੀਨ ਵਿੱਚ ਉਸ ਸਮੇਂ ਇੰਗਲਿਸ਼ ਭਾਸ਼ਾ ਦੀ ਕੋਈ ਜ਼ਰੂਰਤ ਨਹੀਂ ਸੀ, ਚੀਨੀ ਹੀ ਉੱਥੋਂ ਦੀ ਮੁੱਖ ਭਾਸ਼ਾ ਸੀ। ਫਿਰ ਵੀ Jack ਇੰਗਲਿਸ਼ ਸਿੱਖਣ ਲਈ ਬਹੁਤ ਉਤਸ਼ਾਹਿਤ ਰਹਿੰਦਾ ਸੀ। ਉਸ ਨੇ ਆਪਣੇ ਕਈ ਸਾਲ ਟੂਰਿਸਟਾਂ ਨੂੰ ਘੁੰਮਾਉਣ ਦੇ ਕੰਮ ਵਿੱਚ ਹੀ ਲਗਾ ਦਿੱਤੇ ਅਤੇ ਹੁਣ ਉਹ ਫਰਾਟੇਦਾਰ ਇੰਗਲਿਸ਼ ਬੋਲਣੀ ਸਿੱਖ ਗਿਆ ਸੀ।ਇਸੇ ਦੌਰਾਨ ਉਸਦੀ ਦੋਸਤੀ ਅਮਰੀਕਾ ਤੋਂ ਆਏ ਇੱਕ ਟੂਰਿਸਟ ਨਾਲ ਹੋ ਗਈ, ਉਸਨੇ ਹੀ ਜੈਕ ਨੂੰ ਉਸਦਾ ਨਾਂ Jack Ma ਦਿੱਤਾ। Jack ਦਾ ਅਸਲੀ ਨਾਂ Ma Yun ਸੀ ਜਿਸ ਦਾ ਉਚਾਰਨ ਬਹੁਤ ਮੁਸ਼ਕਿਲ ਸੀ, ਇਸ ਕਾਰਨ ਉਸ ਦੇ ਟੂਰਿਸਟ ਮਿੱਤਰ ਨੇ ਉਸ ਦਾ ਨਾਂ ਬਦਲ ਕੇ Jack Ma ਕਰ ਦਿੱਤਾ।
Jack ਪੜਾਈ ਵਿੱਚ ਬਹੁਤ ਕਮਜ਼ੋਰ ਸੀ, ਸਕੂਲ ਸਮੇਂ ਉਹ ਪੰਜਵੀਂ ਕਲਾਸ ਵਿੱਚ ਦੋ ਵਾਰ ਅਤੇ ਅੱਠਵੀਂ ਕਲਾਸ ਵਿੱਚ ਤਿੰਨ ਵਾਰ ਫੇਲ੍ਹ ਹੋ ਗਿਆ ਸੀ। ਉਹ Harward ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰਨਾ ਚਾਹੁੰਦਾ ਸੀ ਇਸ ਲਈ ਉਸ ਨੇ ਦਸ ਵਾਰ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਅਪਲਾਈ ਕੀਤਾ ਪਰ ਹਰ ਵਾਰ ਅਸਫਲ ਰਿਹਾ, ਉਸਨੂੰ ਇਸ ਯੂਨੀਵਰਸਿਟੀ ਵਿੱਚ ਦਾਖਲਾ ਨਾ ਮਿਲ ਸਕਿਆ। ਬਾਅਦ ਵਿੱਚ ਉਸਨੂੰ Hangzhou Normal University ਵਿੱਚ ਐਡਮਿਸ਼ਨ ਮਿਲ ਗਿਆ, ਇੱਥੋਂ ਉਸ ਨੇ ਇੰਗਲਿਸ਼ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ। ਡਿਗਰੀ ਮਿਲਣ ਤੋਂ ਬਾਅਦ ਉਹ ਨੌਕਰੀ ਦੀ ਖੋਜ ਵਿੱਚ ਲੱਗ ਗਿਆ, ਉਸ ਨੇ ਤੀਹ ਥਾਵਾਂ ਤੇ ਵੱਖ ਵੱਖ ਇੰਟਰਵਿਊ ਦਿੱਤੇ ਪਰ ਹਰ ਥਾਂ ਤੋਂ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ। ਉਸਨੇ ਪੁਲਿਸ ਲਈ ਵੀ ਅਰਜੀ ਦਿੱਤੀ ਪਰ ਉਹ ਵੀ ਮੰਨੀ ਨਹੀਂ ਗਈ। ਇਸੇ ਦੌਰਾਨ KFC, ਜਿਸਨੇ ਕਿ ਚੀਨ ਵਿੱਚ ਨਵਾਂ ਨਵਾਂ business ਸ਼ੁਰੂ ਕੀਤਾ ਸੀ, ਵਿੱਚ ਵੀ ਅਪਲਾਈ ਕੀਤਾ। KFC ਲਈ ਉਸ ਸਮੇਂ ਕੁੱਲ 24 ਲੋਕਾਂ ਨੇ ਅਪਲਾਈ ਕੀਤਾ ਸੀ ਜਿਨ੍ਹਾਂ ਵਿੱਚੋਂ 23 ਦੀ ਸਿਲੈਕਸ਼ਨ ਹੋ ਗਈ। ਇੱਕ ਹੀ ਬੰਦਾ ਰਿਜੈਕਟ ਹੋਇਆ, ਉਹ ਸੀ ਜੈਕ ਮਾ, ਮਤਲਬ ਇੱਥੇ ਵੀ ਨੌਕਰੀ ਨਾ ਮਿਲੀ। ਕੁੱਝ ਸਮੇਂ ਹੋਰ ਯਤਨ ਕਰਨ ਤੋਂ ਬਾਅਦ ਉਸਦੀ ਸਿਲੈਕਸ਼ਨ ਉਸੇ ਯੂਨੀਵਰਸਿਟੀ ਵਿੱਚ, ਜਿੱਥੋਂ ਉਸਨੇ ਗ੍ਰੈਜੂਏਸ਼ਨ ਕੀਤੀ ਸੀ, ਬਤੌਰ English ਲੈਕਚਰਾਰ ਹੋ ਗਈ। Jack ਨੇ ਇੱਥੇ ਛੇ ਸਾਲ ਤੱਕ ਨੌਕਰੀ ਕੀਤੀ ਮਗਰੋਂ ਅਗਲੇ ਦੋ ਸਾਲ ਤੱਕ ਇੱਕ International Trade Company ਨਾਲ ਨੌਕਰੀ ਕਰਦਾ ਰਿਹਾ। ਇਸੇ ਦੌਰਾਨ Jack ਨੂੰ ਉਸ ਦੇ ਪੁਰਾਣੇ ਟੂਰਿਸਟ ਮਿੱਤਰ ਜੋ ਅਮੇਰਿਕਾ ਵਿੱਚ ਰਹਿੰਦਾ ਸੀ, ਨੇ ਉਸਨੂੰ ਆਪਣੇ ਕੋਲ ਬੁਲਾ ਲਿਆ। ਉਥੇ ਪਹੁੰਚਣ 'ਤੇ Jack ਨੇ ਇੰਟਰਨੈੱਟ ਬਾਰੇ ਸੁਣਿਆ। ਉਸ ਦੇ ਅਮੇਰੀਕੀ ਦੋਸਤ ਕੋਲ ਕੰਪਿਊਟਰ ਸੀ, ਜਿਸ ਵਿੱਚ ਉਹ ਇੰਟਰਨੈੱਟ ਵਰਤਦਾ ਸੀ। ਜੈਕ ਵੀ ਇੰਟਰਨੈੱਟ ਬਾਰੇ ਸੁਣ ਕੇ ਕਾਫੀ ਉਤਸ਼ਾਹਿਤ ਹੋ ਗਿਆ ਅਤੇ ਉਸ ਨੇ ਇੰਟਰਨੈੱਟ 'ਤੇ ਪਹਿਲਾ ਸ਼ਬਦ BEER ਸਰਚ ਕੀਤਾ। ਬੀਅਰ ਬਾਰੇ ਵੱਖ ਵੱਖ ਪੇਜ ਵੇਖ ਕੇ Jack ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸਨੇ ਬੀਅਰ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਪਰ ਇਸੇ ਦੌਰਾਨ ਬੀਅਰ ਬਾਰੇ ਚੀਨ ਦਾ ਕੋਈ ਜ਼ਿਕਰ ਉਸ ਨੂੰ ਇੰਟਰਨੈੱਟ ’ਤੇ ਨਾ ਮਿਲਿਆ, ਇਸ ਨੇ ਉਸ ਨੂੰ ਕਾਫੀ ਨਿਰਾਸ਼ ਕੀਤਾ। ਉਸੇ ਸਮੇਂ ਉਸ ਨੇ ਫੈਸਲਾ ਕੀਤਾ ਕਿ ਉਹ ਜਲਦੀ ਹੀ ਇੱਕ ਅਜਿਹੀ ਵੈੱਬਸਾਈਟ ਬਣਾਵੇਗਾ ਜਿਸ ਵਿੱਚ ਚੀਨ ਦੇ ਵਪਾਰ ਬਾਰੇ ਸਾਰੀ ਜਾਣਕਾਰੀ ਹੋਵੇਗੀ। ਹਾਲਾਂਕਿ ਉਸ ਸਮੇਂ Jack ਨੂੰ ਵੈੱਬਸਾਈਟ ਬਣਾਉਣ ਦੀ abc ਦਾ ਵੀ ਨਹੀਂ ਸੀ ਪਤਾ ਪਰ ਜਲਦੀ ਹੀ ਆਪਣੇ ਦੋਸਤਾਂ ਦੀ ਮਦਦ ਨਾਲ ਉਸਨੇ ugly ਨਾਂ ਦੀ ਇਕ ਵੈੱਬਸਾਈਟ ਬਣਾਈ ਇਸ ਵੈੱਬਸਾਈਟ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਅਤੇ Jack ਨੂੰ ਲੋਕਾਂ ਨੇ ਵਧਾਈ ਦੇ ਫੋਨ ਵੀ ਕੀਤੇ। ਇਸ ਵੈੱਬਸਾਈਟ ਦੀ ਮੁੱਢਲੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਜੈਕ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਬੱਚਤ ਦੇ ਪੈਸੇ ਨੂੰ ਇਕੱਠੇ ਕਰਕੇ ਇੱਕ ਨਵੀਂ ਕੰਪਨੀ ‘China Yellow Pages’ ਬਣਾਈ ਪਰ ਇਹ ਕੰਪਨੀ ਬੁਰੀ ਤਰ੍ਹਾਂ ਫ਼ਲਾਪ ਹੋ ਗਈ। ਉਸ ਦੇ ਸਾਰੇ ਪੈਸੇ ਡੁੱਬ ਗਏ ਅਤੇ ਉਹ ਪੂਰੀ ਤਰ੍ਹਾਂ ਕੰਗਾਲ ਅਤੇ ਕਰਜ਼ਦਾਰ ਹੋ ਗਿਆ। ਉਸ ਨੂੰ ਫਿਰ ਤੋਂ ਨੌਕਰੀ ਕਰਨੀ ਪਈ ਪਰ ਕੁੱਝ ਹੀ ਸਮੇਂ ਬਾਅਦ ਉਸ ਨੇ ਫਿਰ ਇੱਕ ਨਵੇਂ idea ਨੂੰ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਇਹ idea ਆਪਣੇ ਦੋਸਤਾਂ ਨਾਲ ਸ਼ੇਅਰ ਕੀਤਾ, ਜ਼ਿਆਦਾਤਰ ਦੋਸਤ ਉਸ ਦੇ ਇਸ idea ਨਾਲ ਸਹਿਮਤ ਨਹੀਂ ਸਨ ਪਰ ਕੁੱਝ ਦੋਸਤ ਜੋ Jack ’ਤੇ ਪੂਰਾ ਭਰੋਸਾ ਕਰਦੇ ਸਨ ਇਸ concept 'ਤੇ ਕੰਮ ਕਰਨ ਲਈ ਉਸ ਦੇ ਨਾਲ ਸਹਿਮਤ ਹੋ ਗਏ। ਇਸ ਤਰ੍ਹਾਂ Jack ਨੇ Alibaba.com ਦੀ ਸਥਾਪਨਾ ਕੀਤੀ ਅਤੇ ਇਸ ਕੰਪਨੀ ਤੋਂ ਬਾਅਦ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ। ਅਤੇ ਵੇਖਦੇ ਹੀ ਵੇਖਦੇ business ਦੀ ਦੁਨੀਆਂ ਦਾ ਬੇਤਾਜ ਬਾਦਸ਼ਾਹ ਬਣ ਗਿਆ।
ਦੋਸਤੋ ਜਿਵੇਂ ਕਿ Jack Ma, ਜਿਸ ਦੇ ਜੀਵਨ ਵਿੱਚ ਇੱਕ ਤੋਂ ਬਾਅਦ ਇੱਕ ਅਸਫ਼ਲਤਾ ਆਈ, ਕਿੰਨਾਂ ਵੱਡਾ ਸੰਘਰਸ਼ ਉਸ ਨੂੰ ਕਰਨਾ ਪਿਆ ਪਰ ਉਸ ਨੇ ਕਦੀ ਵੀ ਹਾਰ ਨਹੀਂ ਮੰਨੀ। ਹਾਲਾਤਾਂ ਨੂੰ ਕਾਬੂ ਵਿੱਚ ਕੀਤਾ, ਸਮੱਸਿਆਵਾਂ ਤੇ ਜਿੱਤ ਪ੍ਰਾਪਤ ਕੀਤੀ ਅਤੇ ਅੱਜ ਦੁਨੀਆ ਦਾ ਸਭ ਤੋਂ ਸਫ਼ਲ ਵਪਾਰੀ ਬਣ ਗਿਆ। ਸੋ ਜੇਕਰ ਅਸੀਂ ਵੀ ਪੂਰੀ ਡੈਡੀਕੇਸ਼ਨ ਨਾਲ ਆਪਣੇ ਆਪ ਨੂੰ ਓਨਾ ਵੱਡਾ ਬਣਾ ਲਈਏ ਕਿ ਸਮੱਸਿਆਵਾਂ ਬਹੁਤ ਛੋਟੀਆਂ ਲੱਗ ਪੈਣ ਤਾਂ ਅਸੀਂ ਵੀ ਯਕੀਨੀ ਤੌਰ ਤੇ ਜਿੱਤ ਸਕਦੇ ਹਾਂ।