ਸਫਲਤਾ ਦਾ ਕੋਈ short cut ਨਹੀਂ ਹੁੰਦਾ, ਇਹ ਹਮੇਸ਼ਾ ਲਗਾਤਾਰ ਕੋਸ਼ਿਸ਼ਾਂ ਦਾ ਨਤੀਜਾ ਹੁੰਦੀ ਹੈ। ਕਿਸੇ ਵੀ ਸਫਲ ਇਨਸਾਨ ਦੇ ਜੀਵਨ ਵੱਲ ਝਾਤੀ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਉਸਨੂੰ ਜਿੰਦਗੀ ਵਿੱਚ ਕਿੰਨੀਆਂ ਔਕੜਾਂ ਦਾ ਸਾਮ੍ਹਣਾ ਕਰਨਾ ਪਿਆ ਸੀ ਪਰ ਜਿਆਦਾਤਰ ਲੋਕ ਕੁੱਝ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਮਨਮਾਫਿਕ ਰਿਜ਼ਲਟ ਨਹੀਂ ਮਿਲਦਾ, ਉਹ ਆਪਣਾ ਸੁਪਨਾ ਅਧੂਰਾ ਹੀ ਛੱਡ ਦਿੰਦੇ ਹਨ। ਪਰ ਸਾਨੂੰ ਕਿਸੇ ਵੀ ਹਾਲਤ ਵਿੱਚ ਮੈਦਾਨ ਨਹੀਂ ਛੱਡਣਾ ਚਾਹੀਦਾ। ਜਿਵੇਂ ਕਿ ਕ੍ਰਿਕਟ ਵਿੱਚ ਜਦੋਂ ਇਕ ਖਿਡਾਰੀ ਬੈਟਿੰਗ ਕਰਦਾ ਹੈ, ਮੰਨ ਲਵੋ ਪਹਿਲੀ ਜਾਂ ਦੂਜੀ ਗੇਂਦ ਤੇ ਉਹ ਸ਼ਾਟ ਨਹੀਂ ਖੇਡ ਸਕਿਆ, ਕੀ ਉਹ ਮੈਦਾਨ ਛੱਡ ਦਿੰਦਾ ਹੈ ? ਕਦੀ ਨਹੀਂ! ਉਹ ਮੈਦਾਨ 'ਤੇ ਡਟਿਆ ਰਹਿੰਦਾ ਹੈ। ਇਕ ਗੇਂਦ ਹੋਰ ਆਉਂਦੀ ਹੈ, ਉਹ ਉਸਨੂੰ ਖੇਡਣ ਦੀ ਕੋਸ਼ਿਸ਼ ਕਰਦਾ ਹੈ ਤੇ ਵਾਰ ਵਾਰ ਕੋਸ਼ਿਸ਼ ਕਰਨ ਨਾਲ ਆਖਰ ਇਕ ਗੇਂਦ ਤੇ sixer ਲਗਾ ਦਿੰਦਾ ਹੈ। ਜਿੰਦਗੀ ਵੀ ਇਸੇ ਤਰ੍ਹਾਂ ਹੈ, ਇਕ opportunity ਆਉਂਦੀ ਹੈ ਪਰ ਅਸੀਂ ਉਸਦਾ ਫਾਇਦਾ ਨਹੀਂ ਲੈ ਪਾਉਂਦੇ ਤੇ ਉਹ ਚਲੀ ਜਾਂਦੀ ਹੈ ਪਰ ਜੇ ਅਸੀਂ ਮੈਦਾਨ ਨਹੀਂ ਛੱਡਦੇ, ਇਕ ਹੋਰ ਆਵੇਗੀ ਤੇ ਉਸਤੋਂ ਬਾਅਦ ਇਕ ਹੋਰ ਅਤੇ ਇਕ ਨਾ ਇਕ ਦਿਨ ਅਸੀਂ ਵੀ ਜਰੂਰ sixer ਲਗਾ ਸਕਾਂਗੇ। ਪਰ ਜੋ ਖਿਡਾਰੀ ਮੈਦਾਨ ਹੀ ਛੱਡ ਗਿਆ ਉਸ ਕੋਲ ਤਾਂ ਖੇਡਣ ਦੀ ਹੀ option ਨਹੀਂ ਬਚੀ ਸੋ ਉਸਦੀ ਹਾਰ ਤਾਂ ਪੱਕੀ ਹੀ ਹੈ। ਕਈ ਵਾਰ ਸਾਨੂੰ ਬਹੁਤ ਗੇਂਦਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ ਪਰ ਆਪਣੀ ਪਸੰਦ ਦਾ ਸ਼ਾਟ ਖੇਡਣ ਲਈ ਸਾਨੂੰ ਮੈਦਾਨ ’ਤੇ ਰੁਕਣਾ ਹੀ ਪਵੇਗਾ।
Walt Disney ਨੂੰ ਇਹ ਕਹਿ ਕੇ ਨੌਕਰੀ ਤੋਂ ਕੱਢ ਦਿਤਾ ਗਿਆ ਸੀ ਕਿ ਉਸ ਵਿੱਚ ਕੋਈ creativity ਨਹੀਂ ਹੈ ਅਤੇ ਉਹ ਕਦੀ ਵੀ ਕਿਸੇ ਸੁੰਦਰ ਚੀਜ਼ ਦਾ ਨਿਰਮਾਣ ਨਹੀਂ ਕਰ ਸਕਦਾ, ਫਿਰ ਵੀ ਉਸਨੇ Micky Mouse ਦਾ ਕਰੈਕਟਰ ਦੁਨੀਆਂ ਨੂੰ ਦਿੱਤਾ।
Thomas Edison ਨੂੰ ਬਲਬ ਬਣਾਉਣ ਲਈ ਦਸ ਹਜ਼ਾਰ ਵਾਰ ਅਸਫਲਤਾਵਾਂ ਦਾ ਸਾਮ੍ਹਣਾ ਕਰਨਾ ਪਿਆ।
Wilma Rudolph ਅਪਾਹਿਜ ਹੋਣ ਦੇ ਬਾਵਜੂਦ ਤਿੰਨ ਉਲੰਪਿਕ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਹੀ।
Whatsapp ਦੇ founder, Jan Koum ਤੇ Brian Acton ਨੂੰ facebook ਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਇਹਨਾਂ ਵਲੋਂ ਬਣਾਈ ਗਈ app, Whatsapp ਨੂੰ ਬਾਅਦ ਵਿੱਚ Facebook ਨੂੰ ਹੀ ਇਕ ਲੱਖ ਕਰੋੜ ਤੋਂ ਵੀ ਜਿਆਦਾ ਪੈਸੇ ਦੇ ਕੇ ਖ਼ਰੀਦਣਾ ਪਿਆ।
ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੂੰ ਸਮਾਜ, ਪਰਿਵਾਰ, ਵਪਾਰ, ਰਾਜਨੀਤੀ ਹਰ ਥਾਂ ਅਨੇਕਾਂ ਵਾਰ ਅਸਫਲਤਾਵਾਂ ਦਾ ਸਾਮ੍ਹਣਾ ਕਰਨਾ ਪਿਆ।
ਇਕ ਸਮੇਂ J K Rowling ਦਾ ਤਲਾਕ ਹੋ ਗਿਆ ਸੀ, ਉਸ ਕੋਲ ਕੋਈ ਨੌਕਰੀ ਨਹੀਂ ਸੀ ਅਤੇ ਉਸਦੀ ਛੋਟੀ ਜਿਹੀ ਬੇਟੀ ਨੂੰ ਦੁੱਧ ਪਿਆਉਣ ਦੇ ਪੈਸੇ ਉਸ ਕੋਲ ਨਹੀਂ ਸਨ। ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਤੇ Harry Potter ਨਾਵਲ ਦੀ ਰਚਨਾ ਕਰਕੇ ਅੱਜ ਇੰਗਲੈਂਡ ਦੀ ਮਹਾਰਾਣੀ ਤੋਂ ਵੀ ਜਿਆਦਾ ਅਮੀਰ ਬਣ ਗਈ ਹੈ।
ਜੇ ਕੋਈ ਹੋਰ ਇਹਨਾਂ ਦੀ ਥਾਂ ਹੁੰਦਾ ਤਾਂ ਯਕੀਨਨ ਮੈਦਾਨ ਛੱਡ ਕੇ ਆਪਣੀ ਕਿਸਮਤ ਦਾ ਰੋਣਾ ਰੋ ਰਿਹਾ ਹੁੰਦਾ ਪਰ ਇਹਨਾਂ ਨੇ ਕਦੇ ਮੈਦਾਨ ਨਹੀਂ ਛੱਡਿਆ ਅਤੇ ਹਰ ਔਕੜ ਦਾ ਸਾਮ੍ਹਣਾ ਹੌਂਸਲੇ ਨਾਲ ਕੀਤਾ, ਲਗਾਤਾਰ ਮਿਹਨਤ ਕਰਦੇ ਰਹੇ ਅਤੇ ਆਖਿਰ ਉਹ ਕਰ ਵਿਖਾਇਆ, ਜਿਆਦਾਤਰ ਲੋਕ ਜਿਸਦਾ ਸੁਪਨਾ ਵੀ ਨਹੀਂ ਲੈਂਦੇ। ਇਹਨਾਂ ਵਿੱਚ ਖਾਸ ਚੀਜ਼ ਕੀ ਸੀ? ਕਿਸੇ ਵੀ ਹਾਲਤ ਵਿੱਚ ਮੈਦਾਨ ਨਾ ਛੱਡਣ ਦੀ spirit, ਜਿਸਨੇ ਇਹਨਾਂ ਨੂੰ ਇੰਨਾ ਮਹਾਨ ਬਣਾਇਆ।