Latest

ਆਖਰੀ ਪੱਤਾ | The Last Leaf


2/16/2019 | by : P K sharma | 👁3670


ਸਾਡੇ ਮਨ ਵਿੱਚ ਅਨੰਤ ਸ਼ਕਤੀ ਹੁੰਦੀ ਹੈ। ਇਹ ਹੁਣ ਸਾਡੇ 'ਤੇ depend ਕਰਦਾ ਹੈ ਕਿ ਅਸੀਂ ਇਸਦੀ ਵਰਤੋਂ ਪਾਜਿਟਿਵ ਲਈ ਕਰਦੇ ਹਾਂ ਜਾਂ ਨੈਗੇਟਿਵ ਲਈ ਪਰ ਦੋਨੋਂ ਹੀ ਹਾਲਤਾਂ ਵਿੱਚ ਇਹ ਬਹੁਤ ਹੀ ਹੈਰਾਨੀਜਨਕ ਤਰੀਕੇ ਨਾਲ ਕੰਮ ਕਰਦੀ ਹੈ। ਮਨ ਦੀ ਸਕਤੀ ਨੂੰ ‘O Henry’ ਦੀ ਕਹਾਣੀ ਆਖਹੀ ਪੱਤਾ ਵਿੱਚ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਦਰਸਾਇਆ ਗਿਆ ਹੈ, ਆਓ ਕਹਾਣੀ ਪੜ੍ਹਦੇ ਹਾਂ,

  ਇੱਕ ਵਾਰ ਕਿਸੇ ਥਾਂ ਉੱਤੇ ਜੋਹੰਸੀ ਤੇ ਸਿਉ ਨਾਂ ਦੀ ਦੋ ਸਹੇਲੀਆਂ ਰਹਿੰਦੀਆਂ ਸਨ। ਉਹ ਦੋਵੇਂ ਪੱਕੀਆਂ ਸਹੇਲੀਆਂ ਸਨ ਤੇ ਇੱਕਠੀਆਂ ਹੀ ਰਹਿੰਦੀਆਂ ਸਨ। ਇੱਕ ਵਾਰ ਜੋਹੰਸੀ ਨਿਮੋਨੀਆ ਕਾਰਣ ਕਾਫੀ ਬੀਮਾਰ ਹੋ ਗਈ ਅਤੇ ਦਿਨੋਂ ਦਿਨ ਉਸਦੀ ਹਾਲਤ ਵਿਗੜਦੀ ਚੱਲੀ ਗਈ, ਸਿਉ ਉਸਦਾ  ਇਲਾਜ ਕਰਵਾ ਰਹੀ ਸੀ ਪਰ ਜੋਹੰਸੀ ਦੀ ਹਾਲਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ। ਇੱਕ ਦਿਨ ਜੋਹੰਸੀ ਨੇ ਆਪਣੇ ਕਮਰੇ ਦੀ ਖਿੜਕੀ ਵੱਲ ਵੇਖਿਆ। ਖਿੜਕੀ ਦੇ ਬਾਹਰ ਇੱਕ ਵੇਲ ਲਟਕ ਰਹੀ ਸੀ, ਉਹ ਕਾਫ਼ੀ ਸਮਾਂ ਉਸ ਵੇਲ ਵੱਲ ਵੇਖਦੀ ਰਹੀ ਅਤੇ ਫਿਰ ਉਸਨੇ ਸਿਉ ਨੂੰ ਬੁਲਾਇਆ ਤੇ ਕਿਹਾ,

ਹੁਣ ਮੈਂ ਕੁੱਝ ਹੀ ਦਿਨਾਂ ਦੀ ਮਹਿਮਾਨ ਹਾਂ।

ਸਿਉ ਨੇ ਪੁੱਛਿਆ, ਤੂੰ ਅਜਿਹਾ ਕਿਉਂ ਕਹਿ ਰਹੀ ਹੈਂ ?” 

ਜੋਹੰਸੀ ਨੇ ਕਿਹਾ, “ਉਹ ਵੇਖ, ਸਾਹਮਣੇ ਵੇਲ ਹੈ ਤੇ ਉਸ ਦੇ ਪੱਤੇ ਹਰ ਰੋਜ਼ ਘਟ ਰਹੇ ਹਨ ,ਜਲਦੀ ਹੀ ਉਸਦੇ ਸਾਰੇ ਪੱਤੇ ਝੜ ਜਾਣਗੇ ਤੇ ਉਸੇ ਦਿਨ ਮੈਂ ਵੀ ਮਰ ਜਾਵਾਂਗੀ

 thumbnail16-02-2019 02-59-59 AMlast-leaf.jpg

ਹਰ ਰੋਜ਼ ਵੇਲ ਦੇ ਪੱਤੇ ਝੜਦੇ ਜਾਂਦੇ ਅਤੇ ਉਸ ਦੀ ਤਬੀਅਤ ਹੋਰ ਖ਼ਰਾਬ ਹੁੰਦੀ ਜਾਂਦੀ। ਅੰਤ ਵਿੱਚ ਉਸ ਵੇਲ ਉੱਤੇ ਸਿਰਫ਼ ਇੱਕ ਹੀ ਪੱਤਾ ਰਹਿ ਗਿਆ।

 ਉਸ ਨੂੰ ਵੇਖ ਕੇ ਜੋਹੰਸੀ ਨੇ ਕਿਹਾ,ਅੱਜ ਦੀ ਰਾਤ ਮੇਰੀ ਜਿੰਦਗੀ ਦੀ ਆਖ਼ਰੀ ਰਾਤ ਹੈ ਕਿਉਂਕਿ ਅੱਜ ਰਾਤ ਇਸ ਪੱਤੇ ਨੇ ਵੀ ਝੜ ਜਾਣਾ ਹੈ ਤੇ ਕੱਲ੍ਹ ਮੇਰੀ ਮੌਤ ਵੀ ਨਿਸਚਿਤ ਹੈ

 ਉਸ ਦੀ ਇਹ ਗੱਲ ਸੁਣ ਕੇ ਸਿਉ ਨੇ ਕਾਫੀ ਵਿਚਾਰ ਕੀਤਾ ਅਤੇ ਉਹ ਇਬਰਾਹੀਮ ਨਾਂ ਦੇ ਇੱਕ ਪੇਂਟਰ ਕੋਲ ਚਲੀ ਗਈ। ਉਸਨੇ ਪੇਂਟਰ ਨੂੰ ਸਾਰਾ ਮਾਜਰਾ ਦੱਸਿਆ ਅਤੇ ਅਜਿਹੀ ਹੀ ਇੱਕ ਵੇਲ ਪੇਂਟ ਕਰਨ ਦੀ ਬੇਨਤੀ ਕੀਤੀ, ਪੇਂਟਰ ਨੇ ਰਾਤ ਨੂੰ ਆਪਣਾ ਕੰਮ ਸ਼ੁਰੂ ਕਰ ਦਿੱਤਾ ਅਤੇ ਕੁੱਝ ਹੀ ਸਮੇਂ ਵਿੱਚ ਬਿਲਕੁਲ ਅਜਿਹੀ ਹੀ ਵੇਲ ਪੇਂਟ ਕਰ ਦਿੱਤੀ ਅਤੇ ਉਸ ਵੇਲ ਤੇ ਇੱਕ ਪੱਤਾ ਲਟਕਦਾ ਹੋਇਆ ਵਿਖਾ ਦਿੱਤਾ ਉਸ ਦੇ ਪੇਂਟ ਕਰਨ ਤੋਂ ਥੋੜ੍ਹੇ ਸਮੇਂ ਬਾਅਦ ਕਾਫ਼ੀ ਤੇਜ਼ ਹਨੇਰੀ ਆਈ ਜਿਸ ਨੂੰ ਕਿ ਜੋਹੰਸੀ ਵੀ ਸੁਣ ਰਹੀ ਸੀ ਤੇ ਮਨ ਹੀ ਮਨ ਵਿਚਾਰ ਕਰ ਰਹੀ ਸੀ ਕਿ ਅੱਜ ਤਾਂ ਕਾਫ਼ੀ ਹਨੇਰੀ ਚੱਲ ਰਹੀ ਹੈ ਨਿਸ਼ਚਿਤ ਹੀ ਉਹ ਪੱਤਾ ਟੁੱਟ ਜਾਵੇਗਾ ਅਤੇ ਸਵੇਰੇ ਹੀ ਮੇਰੀ ਮੌਤ ਹੋ ਜਾਵੇਗੀ

ਅਗਲੀ ਸਵੇਰ ਜਦੋਂ ਉਸ ਨੇ ਡਰਦੇ ਹੋਏ ਖਿੜਕੀ ਵੱਲ ਵੇਖਿਆ ਤਾਂ ਬਹੁਤ ਖੁਸ਼ ਹੋਈ ਕਿਉਂਕਿ ਉਹ ਪੱਤਾ ਅਜੇ ਵੀ ਲਟਕ ਰਿਹਾ ਸੀ। ਉਹ ਹੈਰਾਨ ਵੀ ਸੀ ਕਿ ਰਾਤ ਇੰਨੀ ਹਵਾ ਚੱਲਣ ਦੇ ਬਾਵਜੂਦ ਵੀ ਪਤਾ ਕਿਉਂ ਨਹੀਂ ਟੁੱਟਿਆ?

 ਅਜੇ ਉਹ ਕੁੱਝ ਸੋਚ ਹੀ ਰਹੀ ਸੀ ਕਿ ਸਿਉ ਉਸ ਦੇ ਕੋਲ ਆਈ ਅਤੇ ਕਿਹਾ, ਜੋਹੰਸੀ! ਉਹ ਵੇਖ, ਪੱਤਾ ਅਜੇ ਵੀ ਲਟਕ ਰਿਹਾ ਹੈ।

ਜੋਹੰਸੀ ਨੇ  ਖੁਸ਼ ਹੁੰਦੇ ਹੋਏ  ਕਿਹਾ, ਹਾਂ ! ਮੈਂ ਵੀ ਵੇਖ ਰਹੀ ਹਾਂ ਕਿ ਪੱਤਾ ਟੁੱਟਿਆ ਹੀ ਨਹੀਂ ਤੇ ਸ਼ਾਇਦ ਹੁਣ ਮੈਂ ਕੁੱਝ ਸਮਾਂ ਹੋਰ ਨਹੀਂ ਮਰਾਂਗੀ

ਰਾਤ ਵੇਲੇ ਫਿਰ ਉਹ ਪੇਂਟਰ ਆਇਆ ਅਤੇ ਕੁੱਝ ਨਵੀਆਂ ਛੋਟੀਆਂ ਛੋਟੀਆਂ ਕੁੰਬਲਾਂ ਪੇਂਟ ਕਰ ਗਿਆ ਅਗਲੇ ਦਿਨ ਜਦੋਂ ਜੋਹੰਸੀ ਉੱਠੀ ਤਾਂ ਉਸ ਨੇ ਵੇਖਿਆ ਕਿ ਵੇਲ ਦੇ ਨਵੇਂ ਪੱਤੇ ਆਉਣੇ ਸ਼ੁਰੂ ਹੋ ਗਏ ਸਨ ਤੇ ਇਸ ਨਾਲ ਉਸ ਦੇ ਜੀਵਨ ਵਿੱਚ ਇੱਕ ਨਵਾਂ ਸੰਚਾਰ ਹੋਇਆ ਅਤੇ ਉਸ ਨੂੰ ਵੀ ਆਪਣੀ ਸਿਹਤ ਕੁੱਝ ਠੀਕ ਹੁੰਦੀ ਹੋਈ ਮਹਿਸੂਸ ਹੋਈ। ਅਗਲੀ ਰਾਤ ਪੇਂਟਰ ਫਿਰ ਆਇਆ ਅਤੇ ਉਹ ਛੋਟੀ-ਛੋਟੀ ਕੂੰਬਲਾਂ ਨੂੰ ਕੁੱਝ ਛੋਟੇ ਪੱਤਿਆਂ ਦੇ ਵਿੱਚ ਬਦਲ ਗਿਆ। ਇਸ ਤਰ੍ਹਾਂ ਉਹ ਹਰ ਰੋਜ਼ ਸਵੇਰੇ ਊਠ ਕੇ ਜਦੋਂ ਖਿੜਕੀ ਵੱਲ ਵੇਖਦੀ ਤਾਂ ਉਸਨੂੰ ਪੱਤੇ ਵੱਡੇ ਹੁੰਦੇ ਨਜਰ ਆਉਂਦੇ। ਕੁੱਝ ਦਿਨਾਂ ਬਾਅਦ ਉਹ ਵੇਲ ਫਿਰ ਪੱਤਿਆਂ ਨਾਲ ਭਰ ਗਈ ਤੇ ਜੋਹੰਸੀ ਵੀ ਪੂਰੀ ਤਰ੍ਹਾਂ ਠੀਕ ਹੋ ਗਈ

  ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ ਇਹ ਕਹਾਵਤ ਬਿਲਕੁਲ ਸਾਰਥਕ ਹੈ। ਸਾਡੇ ਮਨ ਵਿੱਚ ਅਸੀਮ ਸ਼ਕਤੀ ਹੁੰਦੀ ਹੈ, ਜੇਕਰ ਅਸੀਂ ਇਸ ਨੂੰ ਨੈਗਟਿਵ ਪੱਖ ਤੋਂ ਵਰਤਦੇ ਹਾਂ ਤਾਂ ਸਾਡਾ ਬਹੁਤ ਨੁਕਸਾਨ ਹੁੰਦਾ ਹੈ ਜਦੋਂ ਅਸੀਂ ਮਨ ਤੋਂ ਹਾਰ ਮਨ ਲੈਂਦੇ ਹਾਂ ਤਾਂ ਸਾਡੀ ਜਿੰਦਗੀ ਬੇਰੰਗ ਹੋ ਜਾਂਦੀ ਹੈ। ਪਰ ਜੇ ਅਸੀਂ ਇਸ ਨੂੰ ਪਾਜ਼ੀਟਿਵ ਪੱਖ ਨਾਲ ਵਰਤਦੇ ਹਾਂ ਤਾਂ ਦੁਨੀਆਂ ਵਿੱਚ ਅਜਿਹਾ ਕੋਈ ਕੰਮ ਨਹੀਂ ਜੋ ਅਸੀਂ ਨਾ ਕਰ ਸਕੀਏ। ਇਸ ਲਈ ਸਾਨੂੰ ਹਰ ਹਾਲ ਵਿੱਚ ਆਪਣੇ ਵਿਚਾਰਾਂ ਨੂੰ ਪਾਜਿਟਿਵ ਰੱਖਣਾ ਚਾਹੀਦਾ ਹੈ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂLal Singh MLA |

Good work sharma ji Keep it up


Anu Bhardwaj | Friday, February 26, 2021

Shi gll aa asa nu kde v haar ni man,ni chahidi. https://www.drilers.com/category-list/motivational-stories