Latest

ਅੰਦਰੂਨੀ ਪ੍ਰੇਰਣਾ | Inner Motivation


2/27/2019 | by : P K sharma | 👁956


thumbnail27-02-2019 08-53-24 AMinner-motivation.jpg

ਸਾਨੂੰ ਸਫਲ ਹੋਣ ਲਈ ਜੋ ਕੁੱਝ ਵੀ ਪ੍ਰੇਰਿਤ ਕਰਦਾ ਹੈ ਉਸਨੂੰ ਅਸੀਂ ਮੋਟੀਵੇਸ਼ਨ ਕਹਿੰਦੇ ਹਾਂ। Motivation ਦੋ ਤਰੀਕੇ ਦੀ ਹੁੰਦੀ ਹੈ, ਅੰਦਰੂਨੀ ਅਤੇ ਬਾਹਰੀ। ਜਿਵੇਂ ਕਿ ਪੈਸਾ, ਰੁਤਬਾ, ਕਾਰ, ਮਕਾਨ, ਮੋਬਾਇਲ, ਮਹਿੰਗਾ ਲਾਇਫ ਸਟਾਇਲ ਜਾਂ ਅਜਿਹੇ ਕਈ ਹੋਰ ਮਨੋਰਥ, ਇਹ ਸਭ ਸਾਨੂੰ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੇ ਹਨ। ਪਰ ਇਹ ਸਭ ਪ੍ਰੇਰਣਾ ਦੇ ਬਾਹਰੀ ਸਾਧਨ ਹਨ। ਪ੍ਰੇਰਣਾ ਦੇ ਇਹ ਸਾਧਨ ਜਿੰਦਗੀ ਵਿੱਚ ਜਿਆਦਾ ਅਹਿਮਿਅਤ ਨਹੀਂ ਰੱਖਦੇ ਤੇ ਇਕ ਸੀਮਾ ਤੋਂ ਬਾਅਦ ਇਹ ਕੰਮ ਕਰਨਾ ਬੰਦ ਕਰ ਦਿੰਦੇ ਹਨ, ਅਸਲ ਸਫਲਤਾ ਸਾਨੂੰ ਅੰਦਰੂਨੀ ਪ੍ਰੇਰਣਾ ਤੋਂ ਮਿਲਦੀ ਹੈ।

 

ਜਿਵੇਂ ਕਿ ਅਸੀਂ ਵੇਖਦੇ ਹਾਂ ਕਿ ਕਈ ਵਾਰ ਅਸੀਂ ਕੋਈ Motivational ਲੈਕਚਰ ਸੁਣ ਲੈਂਦੇ ਹਾਂ ਜਾਂ ਕੋਈ ਕਿਤਾਬ ਪੜ੍ਹ ਲੈਂਦੇ ਹਾਂ ਤਾਂ ਇਕਦਮ ਹੀ ਅਸੀਂ ਸਫਲ ਹੋਣ ਲਈ ਕਾਹਲੇ ਪੈ ਜਾਂਦੇ ਹਾਂ ਤੇ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਾਂ ਪਰ ਕੁੱਝ ਸਮੇਂ ਬਾਅਦ ਫਿਰ ਸਭ ਰੂਟੀਨ ਦੀ ਤਰ੍ਹਾਂ ਚੱਲਣ ਲੱਗ ਪੈਂਦਾ ਹੈ ਤੇ ਸਫਲ ਹੋਣ ਦੀ ਸਾਡੀ ਇੱਛਾ ਮਰ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਅਜਿਹਾ ਇਸ ਲਈ ਹੁੰਦਾ ਹੈ ਕਿ ਅਸੀਂ ਸਿਰਫ ਬਾਹਰੀ ਪ੍ਰੇਰਣਾ ਤੋਂ ਪ੍ਰਭਾਵਿਤ ਹੋ ਕੇ ਸਫਲ ਹੋਣ ਬਾਰੇ ਸੋਚਿਆ ਸੀ। ਬਾਹਰੀ ਪ੍ਰੇਰਣਾ temporary ਹੁੰਦੀ ਹੈ ਪਰ ਇਸਦਾ ਇਹ ਮਤਲਬ ਨਹੀਂ ਕਿ ਇਸਦਾ ਕੋਈ ਪ੍ਰਭਾਵ ਨਹੀਂ ਹੁੰਦਾ। ਨਿਸਚਿਤ ਰੂਪ ਨਾਲ਼ ਇਸਦਾ positive ਅਸਰ ਸਾਡੀ ਜਿੰਦਗੀ 'ਤੇ ਪੈਂਦਾ ਹੈ। ਪਰ ਸਮੇਂ ਨਾਲ਼ ਇਸਦਾ ਪ੍ਰਭਾਵ ਖਤਮ ਹੋ ਜਾਂਦਾ ਹੈ ਜਦੋਂਕਿ ਪ੍ਰੇਰਣਾ ਦੀ ਤਾਂ ਸਾਨੂੰ ਹਰ ਸਮੇਂ ਲੋੜ ਹੁੰਦੀ ਹੈ। ਜੋ ਸਾਨੂੰ ਹਰ ਸਮੇਂ ਪ੍ਰੇਰਿਤ ਕਰ ਸਕਦੀ ਹੈ ਉਹ ਅੰਦਰੂਨੀ ਪ੍ਰੇਰਣਾ ਹੁੰਦੀ ਹੈ। ਅੰਦਰੂਨੀ ਪ੍ਰੇਰਣਾ ਬਲ਼ਦੀ ਇੱਛਾ(zeal) ਤੋਂ ਪੈਦਾ ਹੁੰਦੀ ਹੈ। ਜਦੋਂ ਕੋਈ ਇੱਛਾ ਸਾਡੇ ਦਿਮਾਗ ਵਿੱਚ ਹਰ ਵੇਲ਼ੇ ਸੁਲਗਦੀ ਰਹੇ ਤੇ ਇਸਨੂੰ ਪ੍ਰਾਪਤ ਕਰਨ ਲਈ ਸਾਡੇ ਵਿੱਚ ਪੱਕਾ ਇਰਾਦਾ ਹੋਵੇ ਤਾਂ ਸਾਡੇ ਵਿੱਚ inner motivation ਪੈਦਾ ਹੁੰਦੀ ਹੈ ਅਤੇ ਇਹ ਹੀ ਸਫਲਤਾ ਦੀ ਸਿਰਜਣਾ ਕਰਦੀ ਹੈ।

 

ਅੰਦਰੂਨੀ ਅਤੇ ਬਾਹਰੀ ਪ੍ਰੇਰਣਾ ਵਿੱਚ ਓਨਾਂ ਹੀ ਫਰਕ ਹੈ ਜਿੰਨਾਂ ਇੱਛਾ ਅਤੇ ਇਰਾਦੇ ਵਿੱਚ ਹੁੰਦਾ ਹੈ। Pressure ਵਿੱਚ ਜਾਂ ਉਲਟ ਹਾਲਾਤਾਂ ਵਿੱਚ ਇੱਛਾ ਟੁੱਟ ਜਾਂਦੀ ਹੈ ਜਦੋਂਕਿ ਇਰਾਦਾ ਹੋਰ ਮਜਬੂਤ ਹੋ ਜਾਂਦਾ ਹੈ। ਕਿੰਨੇ ਵੀ ਮਾੜੇ ਤੋਂ ਮਾੜੇ ਹਾਲਾਤ ਆ ਜਾਣ ਪਰ Inner Motivation ਕਦੀ ਸਾਨੂੰ ਹਾਰ ਮੰਨਣ ਨਹੀਂ ਦਿੰਦੀ ਤੇ ਸਾਡਾ ਰਾਹ ਹਮੇਸ਼ਾ ਰੋਸ਼ਨ ਕਰਦੀ ਹੈ, ਹਮੇਸ਼ਾ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਸੋ ਦੋਸਤੋ, ਸਾਨੂੰ ਲੋੜ ਹੈ ਉਸ zeal ਦੀ, ਉਸ ਪਾਗਲਪਣ ਦੀ ਜੋ ਸਾਨੂੰ ਅੰਦਰ ਤੋਂ ਹਰ ਵੇਲ਼ੇ ਆਪਣੀ ਮੰਜਿਲ ਵੱਲ ਵਧਣ ਲਈ ਪ੍ਰੇਰਿਤ ਕਰੇ। ਇਸ ਉਤੇ ਕੰਮ ਕਰਦੇ ਰਹੋ ਜਦੋਂ ਤੱਕ ਉਹ ਵਜ੍ਹਾ ਨਹੀਂ ਮਿਲ ਜਾਂਦੀ ਜੋ ਤੁਹਾਡੀ Inner Motivation ਨੂੰ ਪੈਦਾ ਕਰੇ ਤੇ ਜਦੋਂ ਉਹ ਤੁਹਾਨੂੰ ਮਿਲ ਗਈ ਕੋਈ ਤੁਹਾਨੂੰ ਸਫਲ ਹੋਣ ਤੋਂ ਰੋਕ ਨਹੀਂ ਸਕੇਗਾ। 

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ