Father Forgets | ਹਰ ਪਿਤਾ ਇਹ ਯਾਦ ਰਖੇ
2/27/2019 | by : P K sharma | 👁610
ਕਈ ਵਾਰ ਆਪਣੀ ਪਰੇਸ਼ਾਨੀਆਂ ਵਿੱਚ ਇਨਸਾਨ ਇੰਨਾਂ ਉਲਝ ਜਾਂਦਾ ਹੈ
ਕਿ ਜਿੰਦਗੀ ਦਾ ਫਲਸਫਾ ਹੀ ਵਿਸਾਰ ਲੈਂਦਾ ਹੈ। ਹਾਲਾਤਾਂ ਤੋਂ ਪਰੇਸ਼ਾਨ, ਉਹ ਆਪਣੇ ਆਲੇ ਦੁਆਲੇ ਨੈਗੇਟਿਵ ਮਾਹੌਲ ਉਸਾਰ ਲੈਂਦਾ
ਹੈ। ਹਰ ਇੱਕ ਵਿੱਚ ਕਮੀਆਂ ਲੱਭਣਾ ਉਸਦਾ ਪੇਸ਼ਾ ਬਣ ਜਾਂਦਾ ਹੈ, ਉਸਦੇ ਬਣਾਏ ਇਸ ਮਾਹੌਲ ਦਾ ਸਿੱਧਾ ਅਸਰ ਉਸਦੇ ਨਾਲ ਨਾਲ ਉਸਦੇ ਪਰਿਵਾਰ, ਪਤਨੀ ਅਤੇ ਬੱਚਿਆਂ ਉੱਤੇ ਵੀ ਸਿੱਧੇ ਰੂਪ ਵਿੱਚ ਪੈਂਦਾ
ਹੈ। ਅਜਿਹੇ ਹੀ ਹਾਲਾਤਾਂ ਨੂੰ ਬਿਆਨ ਕਰਦੀ ਹੈ ਇਕ ਕਵਿਤਾ, ’Father Forgets’ ਜੋ ਕਿ W Livingston Larned ਵਲੋਂ ਲਿਖੀ ਗਈ ਹੈ। ਇਹ ਕਵਿਤਾ ਬਹੁਤ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਜਾ ਚੁਕੀ ਹੈ, ਜੋ ਮਾਨਵ ਸਮਾਜਿਕ ਜੀਵਨ ਨੂੰ ਝੰਜੋੜ ਕੇ ਰੱਖ ਦਿੰਦੀ
ਹੈ। ਆਉ, ਪੜ੍ਹਦੇ ਹਾਂ
ਸੁਣ ਪੁੱਤਰ! ਮੈਂ ਤੈਨੂੰ ਕੁੱਝ ਕਹਿਣਾ ਚਾਹੁੰਦਾ ਹਾਂ। ਤੂੰ ਗਹਿਰੀ ਨੀਂਦ
ਵਿੱਚ ਸੋ ਰਿਹਾ ਹੈਂ। ਤੇਰਾ ਛੋਟਾ ਜਿਹਾ ਹੱਥ ਤੇਰੀ ਨਾਜ਼ੁਕ ਜਿਹੀ ਗੱਲ੍ਹ
ਹੇਠਾਂ ਦਬਿਆ ਹੈ ਤੇ ਤੇਰੇ ਪਸੀਨੇ ਪਸੀਨੇ ਹੋਏ ਮੱਥੇ ਉਤੇ ਘੁੰਘਰਾਲ਼ੇ
ਵਾਲ ਬਿਖਰੇ ਹੋਏ ਹਨ, ਮੈਂ ਤੇਰੇ ਕਮਰੇ ਵਿੱਚ ਚੁੱਪ ਚਪੀਤੇ ਆਇਆ
ਹਾਂ, ਇਕੱਲਾ। ਅਜੇ ਕੁੱਝ ਸਮਾਂ ਪਹਿਲਾਂ ਜਦੋਂ ਮੈਂ
ਲਾਇਬ੍ਰੇਰੀ ਵਿੱਚ
ਅਖਬਾਰ ਪੜ੍ਹ ਰਿਹਾ ਸੀ, ਮੈਨੂੰ ਬਹੁਤ ਪਛਤਾਵਾ ਹੋਇਆ ਤਾਂ
ਹੀ ਅੱਧੀ ਰਾਤ ਨੂੰ ਮੈਂ ਤੇਰੇ ਕੋਲ ਖੜ੍ਹਾ ਹਾਂ, ਕਿਸੇ ਅਪਰਾਧੀ ਦੀ ਤਰ੍ਹਾਂ।
ਜਿਨ੍ਹਾਂ ਗੱਲਾਂ ਬਾਰੇ ਮੈਂ ਸੋਚ ਰਿਹਾ ਸੀ, ਉਹ ਇਹ ਨੇ, ਪੁੱਤਰ! ਮੈਂ ਅੱਜ
ਤੇਰੇ ’ਤੇ ਬਹੁਤ ਨਰਾਜ਼ ਹੋਇਆ ਸੀ, ਜਦੋਂ ਤੂੰ ਸਕੂਲ ਜਾਣ ਲਈ ਤਿਆਰ
ਹੋ ਰਿਹਾ ਸੀ, ਮੈਂ ਤੈਨੂੰ ਖੂਬ ਡਾਂਟਿਆ….. ਤੂੰ ਤੌਲੀਏ ਦੀ ਬਜਾਏ ਪਰਦੇ
ਨਾਲ਼ ਹੱਥ ਪੂੰਝ ਲਏ ਸੀ। ਤੇਰੇ ਬੂਟ ਗੰਦੇ ਸਨ, ਇਸ ਲਈ ਵੀ ਮੈਂ ਤੈਨੂੰ
ਕੋਸਿਆ, ਤੂੰ ਫ਼ਰਸ਼ ਉਤੇ ਵੀ ਚੀਜਾਂ ਇੱਧਰ ਉੱਧਰ ਸੁੱਟ ਰੱਖੀਆਂ ਸਨ
ਇਸ ਲਈ ਵੀ ਮੈਂ ਤੈਨੂੰ ਬੁਰਾ ਭਲਾ ਕਿਹਾ।
ਨਾਸ਼ਤਾ ਕਰਦੇ ਸਮੇਂ ਵੀ ਤੇਰੀਆਂ ਇੱਕ ਤੋਂ ਬਾਅਦ ਇੱਕ ਗਲਤੀਆਂ ਕੱਢਦਾ ਰਿਹਾ,
ਤੂੰ ਡਾਇਨਿੰਗ ਟੇਬਲ ’ਤੇ ਖਾਣਾ ਖਿਲਾਰ ਦਿਤਾ ਸੀ, ਖਾਂਦੇ ਸਮੇਂ ਤੇਰੇ ਮੂੰਹ ਵਿੱਚੋਂ
ਚਪੜ ਚਪੜ ਦੀ ਅਵਾਜ ਆ ਰਹੀ ਸੀ, ਮੇਜ ਉਤੇ ਤੂੰ ਕੂਹਣੀਆਂ ਵੀ ਰੱਖੀਆਂ
ਸਨ, ਤੂੰ ਬੈ੍ਡ ਉਤੇ ਕਾਫੀ ਸਾਰਾ ਮੱਖਣ ਲਗਾ ਲਿਆ ਸੀ, ਇਹ ਹੀ ਨਹੀਂ ਜਦੋਂ
ਮੈਂ ਆਫਿਸ ਜਾ ਰਿਹਾ ਸੀ, ਤੇ ਤੂੰ ਖੇਡਣ ਜਾ ਰਿਹਾ ਸੀ। ਤੂੰ ਮੁੜ ਕੇ ਹੱਥ ਹਿਲਾਇਆ
ਤੇ “ਬਾਏ ਬਾਏ, ਡੈਡੀ” ਕਿਹਾ ਸੀ, ਤਦ ਵੀ ਮੈਂ ਤਿਊੜੀਆਂ ਚੜ੍ਹਾ ਕੇ ਕਿਹਾ ਸੀ,
“ਆਪਣੇ ਕਾੱਲਰ ਠੀਕ
ਕਰੋ”
ਸ਼ਾਮ ਵੇਲ਼ੇ ਵੀ ਮੈਂ ਇਹੀ ਸਭ ਕੀਤਾ, ਆਫਿਸ ਤੋਂ ਆ ਕੇ ਮੈਂ ਵੇਖਿਆ ਤੂੰ ਆਪਣੇ
ਦੋਸਤਾਂ ਨਾਲ਼ ਮਿੱਟੀ ਵਿੱਚ ਖੇਡ ਰਿਹਾ ਸੀ, ਤੇਰੇ ਕੱਪੜੇ ਗੰਦੇ ਸਨ, ਤੇ ਤੇਰੀਆਂ
ਜੁਰਾਬਾਂ ਵਿੱਚ ਗਲ਼ੀਆਂ ਹੋ ਗਈਆਂ ਸਨ। ਮੈਂ ਤੈਨੂੰ ਪਕੜ ਲਿਆ ਅਤੇ ਤੇਰੇ ਦੋਸਤਾਂ
ਸਾਮ੍ਹਣੇ ਹੀ ਤੇਰਾ ਅਪਮਾਨ ਕੀਤਾ। ਜੁਰਾਬਾਂ ਮਹਿੰਗੀਆਂ ਹਨ…..
ਜਦੋਂ ਤੈਨੂੰ
ਖਰੀਦਣੀਆਂ ਪੈਣਗੀਆਂ ਤਾਂ ਪਤਾ ਚਲੇਗਾ। ਜਰਾ ਸੋਚੋ ਤਾਂ ਸਹੀ! ਇਕ ਪਿਤਾ
ਆਪਣੇ ਬੇਟੇ ਦਾ ਦਿਲ ਇਸਤੋਂ ਜਿਆਦਾ ਹੋਰ ਕਿਸ ਤਰ੍ਹਾਂ ਦੁਖਾ ਸਕਦਾ ਹੈ।
ਕੀ ਤੈਨੂੰ ਯਾਦ ਹੈ ਜਦੋਂ ਮੈਂ ਲਾਈਬ੍ਰੇਰੀ ਵਿੱਚ ਪੜ੍ਹ ਰਿਹਾ ਸੀ, ਤੂੰ ਰਾਤ ਨੂੰ ਮੇਰੇ
ਕਮਰੇ ਵਿੱਚ ਆਇਆ ਸੀ, ਬਿਲਕੁਲ ਡਰਿਆ ਹੋਇਆ। ਤੇਰੀਆਂ ਅੱਖਾਂ ਦੱਸ
ਰਹਿਆਂ ਸਨ ਕਿ ਤੈਨੂੰ ਕਿੰਨੀ ਸੱਟ ਵੱਜੀ ਸੀ ਤੇ ਮੈਂ ਅਖਬਾਰ ਦੇ ਉਪਰੋਂ ਦੇਖਦੇ
ਹੋਏ ਪੜ੍ਹਨ ਵਿੱਚ ਖ਼ਲਲ ਪਾਉਣ ਲਈ ਤੈਨੂੰ ਫਿਰ ਝਿੜਕਿਆ, “ਕਦੀ ਤਾਂ ਚੈਨ
ਨਾਲ਼ ਰਹਿਣ ਦਿਆ ਕਰ! ਹੁਣ ਕੀ ਗੱਲ ਹੈ?” । ਤੂੰ ਦਰਵਾਜੇ ’ਤੇ ਹੀ ਰੁਕ
ਗਿਆ ਸੀ।
ਤੂੰ ਕੁੱਝ ਨਹੀਂ ਕਿਹਾ, ਬਸ ਭੱਜ ਕੇ ਮੇਰੇ ਗਲ ਵਿੱਚ ਆਪਣੀਆਂ ਬਾਹਾਂ ਪਾ ਕੇ
ਮੈਨੰ ਚੁੰਮ ਲਿਆ ਸੀ ਅਤੇ “ਗੂਡਨਾਇਟ ਪਾਪਾ” ਕਹਿ ਕੇ ਚਲਾ ਗਿਆ ਸੀ। ਤੇਰੀ ਨਿੱਕੀ
ਬਾਹਾਂ ਦੀ ਜਕੜਨ ਦੱਸ ਰਹੀ ਸੀ ਕੇ ਤੇਰੇ ਦਿਲ ਵਿੱਚ ਰੱਬ ਨੇ ਪ੍ਰੇਮ ਦਾ ਅਜਿਹਾ
ਫੁੱਲ ਖਿੜਾਇਆ ਹੈ ਜੋ ਆਪਣੀ ਬੇਇੱਜ਼ਤੀ ਤੋਂ ਬਾਅਦ ਵੀ ਨਹੀਂ ਮੁਰਝਾਇਆ ਅਤੇ
ਫਿਰ ਤੂੰ ਪੌੜੀਆਂ 'ਤੇ ਖਟ ਖਟ ਕਰ ਕੇ ਚੜ੍ਹ ਗਿਆ।
ਤਾਂ ਪੁੱਤਰ! ਇਸ ਘਟਨਾ ਤੋਂ ਕੁੱਝ ਹੀ ਦੇਰ ਬਾਅਦ ਮੇਰੇ ਹੱਥਾਂ ਵਿੱਚੋਂ ਅਖਬਾਰ
ਡਿਗ ਗਿਆ ਤੇ ਮੈਨੂੰ ਬਹੁਤ ਗਲਾਨੀ ਹੋਈ। ਇਹ ਕੀ ਹੁੰਦਾ ਜਾ ਰਿਹਾ ਹੈ ਮੈਨੂੰ?
ਗਲਤੀਆਂ ਲੱਭਣ ਦੀ, ਡਾਂਟਣ-ਡਪਟਣ ਦੀ ਆਦਤ ਜਿਹੀ ਪੈਂਦੀ ਜਾ ਰਹੀ ਹੈ
ਮੈਨੂੰ। ਆਪਣੇ ਬੱਚੇ ਦੇ ਬਚਪਨ ਦਾ ਮੈਂ ਇਹ ਪੁਰਸਕਾਰ ਦੇ ਰਿਹਾ ਹਾਂ, ਅਜਿਹਾ
ਨਹੀਂ ਹੈ ਬੇਟੇ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ, ਪਰ ਮੈਂ ਇਕ ਬੱਚੇ ਤੋਂ ਜਰੂਰਤ
ਤੋਂ ਜਿਆਦਾ ਉਮੀਦਾਂ ਲਗਾ ਬੈਠਾ ਸੀ, ਮੈਂ ਤੇਰੇ ਵਿਵਹਾਰ ਨੂੰ ਆਪਣੀ ਉਮਰ ਦੇ
ਤਰਾਜੂ ’ਤੇ ਤੋਲ ਰਿਹਾ ਸੀ।
ਤੂੰ ਕਿੰਨਾ ਪਿਆਰਾ ਹੈਂ, ਕਿੰਨਾ ਅੱਛਾ ਤੇ ਸੱਚਾ। ਤੇਰਾ ਛੋਟਾ ਜਿਹਾ ਦਿਲ ਕਿੰਨਾ
ਵੱਡਾ ਹੈ ਜਿਵੇਂ ਚੋੜੀ ਪਹਾੜੀਆਂ ਦੇ ਪਿਛੇ ਉਗਦੀ ਸਵੇਰ। ਤੇਰਾ ਬੜੱਪਨ ਇਸੇ
ਗੱਲ ਤੋਂ ਨਜ਼ਰ ਆਉਂਦਾ ਹੈ ਕਿ ਦਿਨ ਭਰ ਡਾਂਟ ਦੇਣ ਵਾਲ਼ੇ ਪਾਪਾ ਨੂੰ ਵੀ ਤੂੰ
“ਗੂਡਨਾਇਟ ਕਿਸ” ਦੇਣ ਆਇਆ, ਅੱਜ ਦੀ ਰਾਤ ਹੋਰ ਕੁੱਝ ਵੀ ਖਾਸ
ਨਹੀਂ ਹੈ, ਬੇਟੇ! ਮੈਂ ਹਨੇਰੇ ਵਿੱਚ ਤੇਰੇ ਸਿਰਹਾਣੇ ਆਇਆ ਹਾਂ ਤੇ
ਇਥੇ ਘੁਟਣੇ ਡੇਗੀਂ
ਬੈਠਾ ਹਾਂ, ਸ਼ਰਮਿੰਦਾ।
ਇਹ ਇਕ ਕਮਜ਼ੋਰ ਪਛਤਾਵਾ ਹੈ। ਮੈਂ ਜਾਣਦਾ ਹਾਂ ਕਿ ਜੇ ਮੈਂ ਤੈਨੂੰ ਜਗਾ ਕੇ ਇਹ ਸਭ
ਕਹਾਂਗਾ, ਤਾਂ ਸ਼ਾਇਦ ਤੂੰ ਨਹੀਂ ਸਮਝ ਪਾਏਂਗਾ ਪਰ ਕੱਲ ਸੱਚਮੁੱਚ
ਮੈਂ ਤੇਰਾ ਪਿਆਰਾ
ਪਾਪਾ ਬਣ ਕੇ ਦਿਖਾਵਾਂਗਾ। ਮੈਂ ਤੇਰੇ ਨਾਲ਼ ਖੇਡਾਂਗਾ, ਤੇਰੀਆਂ ਮਜ਼ੇਦਾਰ ਗੱਲਾਂ ਮਨ ਲਾ
ਕੇ ਸੁਣਾਂਗਾ, ਤੇਰੇ ਨਾਲ ਖੁਲ ਕੇ ਹਸਾਂਗਾ ਅਤੇ ਤੇਰੀਆਂ ਤਕਲੀਫਾਂ ਨੂੰ
ਵੰਡਾਂਗਾ, ਅੱਗੇ ਤੋਂ
ਜਦੋਂ ਵੀ ਤੈਨੂੰ ਡਾਂਟਣ ਲਈ ਮੂੰਹ ਖੋਲਾਂਗਾ, ਆਪਣੀ ਜੀਭ ਦੰਦਾਂ ਥਲੇ ਦੱਬ ਲਵਾਂਗਾ
ਮੈਂ ਵਾਰ ਵਾਰ ਕਿਸੇ ਮੰਤਰ ਦੀ ਤਰ੍ਹਾਂ ਇਹ ਕਹਿਣਾ ਸਿਖਾਂਗਾ ਕਿ ਅਜੇ ਤਾਂ ਇਹ
ਇੱਕ ਬੱਚਾ ਹੈ......ਛੋਟਾ ਜਿਹਾ ਬੱਚਾ।
ਮੈਨੂੰ ਅਫਸੋਸ ਹੈ ਕਿ ਮੈਂ ਤੈਨੂੰ ਬੱਚਾ ਨਹੀਂ ਵੱਡਾ ਮੰਨ ਲਿਆ ਸੀ ਪਰ ਅੱਜ ਮੈਂ ਤੈਨੂੰ
ਗੜੀ ਮੁੜੀ ਤੇ ਥੱਕਿਆ-ਥੱਕਿਆ ਮੰਜੇ 'ਤੇ ਸੋਇਆ ਵੇਖ ਰਿਹਾ ਹਾਂ, ਪੁੱਤਰ
ਤਾਂ ਮੈਨੂੰ ਅਹਿਸਾਸ ਹੋ ਰਿਹਾ ਹੈ ਕਿ ਤੂੰ ਅੱਜੇ ਬੱਚਾ ਹੀ ਤਾਂ ਹੈਂ, ਕਲ ਤੱਕ ਤੂੰ
ਆਪਣੀ ਮਾਂ ਦੀਆਂ ਬਾਹਾਂ ਵਿੱਚ ਸੀ ਉਸਦੇ ਮੋਢੇ ਤੇ ਸਿਰ ਰੱਖਦੇ ਹੋਏ।
ਮੈਂ ਤੇਰੇ ਤੋਂ ਕਿੰਨੀਆਂ ਜਿਆਦਾ ਉਮੀਦਾਂ ਲਗਾ ਲਈਆਂ ਸਨ, ਕਿੰਨੀਆਂ ਜਿਆਦਾ।