Latest

ਨਜਰੀਆ | Attitude


2/28/2019 | by : P K sharma | 👁702


thumbnail28-02-2019 07-44-15 AMattitude.jpg

ਜਿੰਦਗੀ ਵਿੱਚ ਕੋਈ ਕਿੰਨਾ ਖੁਸ਼, ਕਾਮਯਾਬ ਤੇ positive ਰਹੇਗਾ, ਇਹ ਉਸਦੇ ਨਜ਼ਰੀਏਤੇ ਨਿਰਭਰ ਕਰਦਾ ਹੈ। ਮੰਨ ਲਵੋ ਇਕ  student ਫੇਲ ਹੋ ਗਿਆ ਹੈ ਤੇ ਦੁਜਾ first ਆਇਆ ਹੈ, ਕੋਈ ਡਾਕਟਰ ਬਣ ਗਿਆ ਹੈ ਤੇ ਕੋਈ ਚੋਰ। ਕੋਈ business ਵੀ ਕਈ ਕਈ ਦੇਸ਼ਾਂ ਵਿੱਚ  ਮੈਨੇਜ ਕਰ ਰਿਹਾ ਹੈ ਤੇ ਕਿਸੇ ਕੋਲ਼ ਆਪਣਾ ਪਰਿਵਾਰ ਵੀ ਠੀਕ ਤਰੀਕੇ ਨਾਲ਼ ਨਹੀਂ ਚਲ ਰਿਹਾ। ਇਹਨਾਂ ਸਭ ਹਾਲਤਾਂ ਲਈ ਕੌਣ ਜਿੰਮੇਵਾਰ ਹੈ? ਯਕੀਨਨ ਉਹ ਖੁਦ! ਜੇ ਕੋਈ ਚੋਰ ਹੈ ਤਾਂ ਇਸਦਾ ਜਿੰਮੇਵਾਰ ਉਹ ਖੁਦ ਹੈ ਜੇ ਕੋਈ ਸਫਲ ਹੈ ਤਾਂ ਇਸਦਾ ਜਿੰਮੇਵਾਰ ਵੀ ਉਹ ਖੁਦ ਹੈ। ਆਪਣੀ failure ਲਈ ਕੋਈ ਹਾਲਾਤ, ਪਰਿਵਾਰ,ਜੀਵਨਸਾਥੀ, ਦੋਸਤ ਜਾਂ ਸਰਕਾਰ ਨੂੰ ਵੀ ਇਸਦਾ ਕਾਰਣ ਕਹਿ ਸਕਦਾ ਹੈ ਜੋ ਕਿ ਜਿਆਦਾਤਰ ਫੇਲ ਲੋਕ ਕਰਦੇ ਵੀ ਹਨ ਪਰ ਸੱਚ ਇਹ ਹੀ ਹੈ ਕਿ ਅੱਜ ਅਸੀਂ ਜੋ ਵੀ ਹਾਂ, ਉਸਦਾ ਕਾਰਣ ਅਸੀਂ ਖੁਦ ਹੁੰਦੇ ਹਾਂ, ਉਸਦਾ ਕਾਰਣ ਸਾਡਾ ਨਜ਼ਰੀਆ ਹੁੰਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਹਮੇਸ਼ਾ ਆਪਣਾ ਨਜ਼ਰੀਆ ਸਹੀ ਰੱਖਣਾ ਚਾਹੀਦਾ ਹੈ।

 

          ਇਕ ਆਦਮੀ ਮੇਲੇ ਵਿੱਰ ਗ਼ੁਬਾਰੇ ਵੇਚ ਰਿਹਾ ਸੀ, ਉਸ ਕੋਲ਼ ਰੰਗ ਬਿਰੰਗੇ ਗ਼ੁਬਾਰੇ ਸਨ ਜਦੋਂ ਵੀ ਉਸਦੀ ਵਿਕਰੀ ਘੱਟ ਹੋ ਜਾਂਦੀ, ਉਹ ਹਿਲੀਅਮ ਗੈਸ ਭਰ ਕੇ ਗ਼ੁਬਾਰਾ ਹਵਾ ਵਿੱਚ ਉਡਾ ਦਿੰਦਾ। ਗ਼ੁਬਾਰੇ ਹਵਾ ਵਿੱਚ ਉਡਦਾ ਵੇਖ ਕੇ ਬੱਚੇ ਉਸ ਕੋਲ਼ ਆ ਜਾਂਦੇ ਤੇ ਉਸਦੀ ਵਿਕਰੀ ਵੱਧ ਜਾਂਦੀ। ਇਸੇ ਤਰ੍ਹਾਂ ਇਕ ਦਿਨ ਉਸਨੇ ਹਵਾ ਵਿੱਚ ਇਕ ਗ਼ੁਬਾਰਾ ਉਡਾਇਆ, ਜਿਸਨੂੰ ਵੇਖ ਕੇ ਇਕ ਬੱਚਾ ਉਸ ਕੋਲ ਆਇਆ ਤੇ ਇਕ ਗ਼ੁਬਾਰਾ ਮੰਗਿਆ। ਗ਼ੁਬਾਰੇ ਵਾਲੇ ਨੇ ਪੈਸੇ ਲੈ ਕੇ ਉਸਨੂੰ ਇਕ ਗ਼ੁਬਾਰਾ ਦੇ ਦਿੱਤਾ।

 ਬੱਚੇ ਨੇ ਉੱਡਦੇ ਹੋਏ ਗ਼ੁਬਾਰੇ ਵੱਲ ਵੇਖ ਕੇ ਕਿਹਾ, ਅੰਕਲ! ਮੈਨੂੰ ਇਹ ਨਹੀਂ, ਉਹ ਲਾਲ ਰੰਗ ਦਾ ਗ਼ੁਬਾਰਾ ਦੇਵੋ, ਕਿਉੰਕਿ ਉਹ ਉੱਡਦਾ ਹੈ। 


ਉਸਦੀ ਗੱਲ ਸੁਣ ਕੇ ਗ਼ੁਬਾਰੇ ਵੇਚਣ ਵਾਲੇ ਨੇ ਕਿਹਾ, ਪੁੱਤਰ! ਗ਼ੁਬਾਰੇ ਦਾ ਉੱਡਣਾ ਉਸਦੇ ਰੰਗ 'ਤੇ ਨਹੀਂ, ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਸਦੇ ਵਿੱਚ ਕੀ ਹੈ।

                   

ਠੀਕ ਇਹ ਹੀ ਗੱਲ ਸਾਡੀ ਜਿੰਦਗੀ ਉਤੇ ਵੀ ਲਾਗੂ ਹੂੰਦੀ ਹੈ, ਕੀਮਤੀ ਚੀਜ ਉਹ ਹੈ ਜੋ ਸਾਡੇ ਅੰਦਰ ਹੈ, ਇਹ ਹੀ ਸਾਨੂੰ ਉਪਰ ਵੱਲ ਲੈ ਕੇ ਜਾਂਦੀ ਹੈ ਅਤੇ ਉਹ ਸਾਡਾ ਨਜ਼ਰੀਆ ਹੈ। ਜੇ ਅਸੀਂ ਸਿਰਫ ਇਕ ਚੀਜ ਸਹੀ ਕਰ ਲਈਏ ਤਾਂ ਸਾਡੀ ਜਿੰਦਗੀ ਦੀਆਂ 99% ਸਮਸਿਆਵਾਂ ਆਪਣੇ ਆਪ ਹੱਲ ਹੋ ਜਾਣਗੀਆਂ ਅਤੇ ਉਹ ਹੈ ਸਾਡਾ ਨਜ਼ਰੀਆ।

 

  William James  ਮੇਰੀ ਪੀੜ੍ਹੀ ਦੀ ਸਭਤੋਂ ਵੱਡੀ ਖੋਜ ਇਹ ਹੈ ਕਿ ਆਦਮੀ ਆਪਣੇ ਨਜ਼ਰੀਏ ਨੂੰ ਬਦਲ ਕੇ ਆਪਣੀ ਜਿੰਦਗੀ ਬਿਹਤਰ ਬਣਾ ਸਕਦਾ ਹੈ।

 

ਜਿੰਦਗੀ ਵਿੱਚ ਅਸੀਂ ਕੈਸਾ ਨਜ਼ਰੀਆ ਚੁਣਦੇ ਹਾਂ, ਇਸਦਾ ਫੈਸਲਾ ਅਸੀਂ ਖੁਦ ਕਰਦੇ ਹਾਂ। ਜੇ ਅਸੀਂ ਘਟੀਆ ਸਰਕਾਰ ਚੁਣਦੇ ਹਾਂ ਤਾਂ ਆਪਣੇ ਦੇਸ਼ ਦੀ ਬਰਬਾਦੀ ਦਾ ਰਸਤਾ ਖੁਦ ਤੈਅ ਕਰਦੇ ਹਾਂ, ਜੇ ਅਸੀਂ ਜਿਆਦਾ ਖਾਂਦੇ ਹਾਂ, ਮੋਟੇ ਹੋਣ ਦਾ ਰਸਤਾ ਆਪ ਚੁਣਦੇ ਹਾਂ। ਜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹਾਂ, ਐਕਸੀਡੈਂਟ ਨੂੰ ਆਪ ਸੱਦਾ ਦਿੰਦੇ ਹਾਂ। ਜੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਤਾਂ ਇਹ ਅਸੀਂ ਹੀ ਚੁਣਦੇ ਹਾਂ ਕਿ ਕੋਈ ਸਾਡੀ ਵੀ ਪਰਵਾਹ ਨਾ ਕਰੇ। ਕੁੱਝ ਲੋਕ ਹਰ ਚੀਜ ਵਿੱਚ ਗਲਤੀ ਕੱਢਦੇ ਰਹਿੰਦੇ ਹਨ ਅਤੇ ਇਹ practice ਕਦੋਂ ਉਹਨਾਂ ਦਾ attitude ਨੈਗੇਟਿਵ ਬਣਾ ਦਿੰਦੀ ਹੈ ਉਹਨਾਂ ਨੂੰ ਪਤਾ ਵੀ ਨਹੀਂ ਚਲਦਾ। ਇਹ ਹੀ attitude ਉਹਨਾਂ ਨੂੰ ਉਸ ਦਲਦਲ ਵੱਲ ਲੈ ਜਾਂਦਾ ਹੈ ਜਿਥੇ ਉਹਨਾ ਨੇ ਖੁਦ ਹੀ ਫਸਣਾ ਹੁੰਦਾ ਹੈ। ਗਲਤੀ ਕੱਢਣ ਨੂੰ ਤਾਂ ਕਿਸੇ ਵਿੱਚ ਵੀ ਕੱਢੀ ਜਾ ਸਕਦੀ ਹੈ। ਪਰ ਸਾਡਾ focus ਕਿਥੇ ਹੈ? ਅਸੀਂ ਸਿੱਖਣਾ ਕੀ ਚਾਹੁੰਦੇ ਹਾਂ? ਕਿਸੇ ਵਿੱਚ ਗਲਤੀ ਕੱਢ ਕੇ ਸਾਨੂੰ ਕੀ ਮਿਲੇਗਾ? ਹਰ ਇਕ ਵਿੱਚ ਕੁੱਝ ਨਾ ਕੁੱਝ positive ਜਰੂਰ ਹੁੰਦਾ ਹੈ ਜੋ ਸਾਡੇ ਕੰਮ ਆ ਸਕਦਾ ਹੈ। ਹਰ ਹਾਲਤ ਵਿੱਚ positivity ਨੂੰ ਲੱਭਣਾ ਅਤੇ  postitive ਰਹਿਣਾ ਹੀ ਸਾਡੀ ਸਫਲਤਾ ਮੁੱਖ ਧੁਰਾ ਹੈ।      

    

         ਸਾਫ ਮੌਸਮ ਵਿੱਚ ਕਿਸ਼ਤੀਆਂ ਹਰ ਦਿਸ਼ਾ ਵਿੱਚ ਚਲਦੀਆਂ ਹਨ, ਜਦੋਂਕਿ ਹਵਾ ਸਿਰਫ ਇਕ ਦਿਸ਼ਾ ਵੱਲ ਵਗ ਰਹੀ ਹੁੰਦੀ ਹੈ, ਅਜਿਹਾ ਕਿਉਂ ਹੁੰਦਾ ਹੈ? ਅਜਿਹਾ ਇਸ ਲਈ ਹੁੰਦਾ ਹੈ ਕਿਉਕਿ ਕਿਸ਼ਤੀ ਕਿਸ ਦਿਸ਼ਾ ਵੱਲ ਜਾਵੇਗੀ ਇਹ ਨਾਵਿਕ ਵਲੋਂ ਪਾਲ ਕਿਸ ਤਰ੍ਹਾਂ ਲਗਾਏ ਹਨ, ਉਤੇ ਨਿਰਭਰ ਕਰਦਾ ਹੈ। ਅਸੀਂ ਹਵਾ ਦਾ ਰੁਖ ਤਾਂ ਤੈਅ ਨਹੀਂ ਕਰ ਸਕਦੇ, ਹਾਂ! ਪਾਲ ਆਪਣੀ ਮਰਜੀ ਨਾਲ਼ ਲਗਾ ਸਕਦੇ ਹਾਂ ਤੇ ਪਾਲ ਜਿਸ ਦਿਸ਼ਾ ਲਈ ਲਗਾਉਂਦੇ ਹਾਂ, ਕਿਸ਼ਤੀ ਵੀ ਉਸ ਦਿਸ਼ਾ ਵੱਲ ਹੀ ਚੱਲਣਾ ਸ਼ੁਰੂ ਕਰ ਦਿੰਦੀ ਹੈ। ਸਾਨੂੰ ਆਪਣਾ attitude ਚੁਣਨ ਦੀ ਤਾਂ ਆਜਾਦੀ ਹੈ ਪਰ ਉਸਦਾ ਫ਼ਲ਼ ਕੀ ਹੋਵੇਗਾ ਇਹ ਫੇਰ ਸਾਡਾ attitude ਹੀ ਤੈਅ ਕਰੇਗਾ ਅਸੀਂ ਨਹੀਂ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ