Latest

ਲੋਕ ਕੀ ਚਾਹੁੰਦੇ ਹਨ


2/28/2019 | by : P K sharma | 👁599


thumbnail28-02-2019 08-04-22 AMwhat-people-want.jpg

ਜਿਮ ਫਾਰਲੇ ਅਮਰੀਕਾ ਦੇ ਇੱਕ ਬਹੁਤ ਵੱਡੇ ਵਪਾਰੀ ਹੋਏ ਹਨ ਇੱਕ ਵਾਰ ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ? ਤਾਂ ਜਿਮ ਕਹਿੰਦੇ ਹਨ ਇੱਕ ਵਾਰ ਜਦੋਂ ਮੇਰਾ ਵਪਾਰ ਕੁਝ ਖਾਸ ਨਹੀਂ ਸੀ ਚੱਲ ਰਿਹਾ ਅਤੇ ਮੈਂ ਜ਼ਿਆਦਾਤਰ ਸਮਾਂ ਵਿਹਲਾ ਹੀ ਹੁੰਦਾ ਸੀ ਤਾਂ ਮੈਂ ਮੱਛੀਆਂ ਫੜ੍ਹਨ ਲਈ ਨਦੀ ਕਿਨਾਰੇ ਚਲਾ ਗਿਆ, ਮੈਨੂੰ ਚਾਕਲੇਟ ਬਹੁਤ ਪਸੰਦ ਹੈ ਪਰ ਮੈਂ ਇਹ ਮਹਿਸੂਸ ਕੀਤਾ ਕਿ ਮੱਛੀ ਨੂੰ ਚਾਕਲੇਟ ਬਿਲਕੁਲ ਵੀ ਪਸੰਦ ਨਹੀਂ। ਕਿਸੇ ਵਜ੍ਹਾ ਨਾਲ ਉਹ ਤਾਂ ਕੀੜੇ ਪਸੰਦ ਕਰਦੀ ਹੈ, ਉਸ ਨੂੰ ਪਕੜਨ ਲਈ  ਮੈਨੂੰ ਮੱਛੀ ਦਾ ਮਨਪਸੰਦ ਭੋਜਨ ਹੀ ਉਸ ਨੂੰ ਦੇਣਾ ਪੈਂਦਾ ਸੀ। ਇਸ ਘਟਨਾ ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਇਸ ਨਜ਼ਰੀਏ ਨੂੰ ਮੈਂ ਆਪਣੇ ਵਪਾਰ ਵਿੱਚ ਵੀ ਸ਼ਾਮਿਲ ਕੀਤਾ, ਜਿਸ ਤਰ੍ਹਾਂ ਮੈਨੂੰ ਕੀ ਪਸੰਦ ਹੈ ਮੱਛੀ ਨੂੰ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਉਸੇ ਤਰ੍ਹਾਂ ਮੇਰੇ ਗ੍ਰਾਹਕਾਂ ਨੂੰ ਵੀ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਕਿ ਮੇਰੀ ਪਸੰਦ ਕੀ ਸੀ ਉਨ੍ਹਾਂ ਨੂੰ ਤਾਂ  ਆਪਣੀ ਖੁਦ ਦੀ ਪਸੰਦ ਨਾਲ ਮਤਲਬ ਸੀ। ਸੋ ਜਦੋਂ ਮੈਂ ਇਸ ਬਾਰੇ ਸੋਚਿਆ ਮੈਨੂੰ ਸਮਝ ਆ ਗਈ ਕਿ ਮੈਂ ਵਪਾਰ ਵਿੱਚ ਅਜੇ ਤੱਕ ਕਾਮਯਾਬ ਕਿਉਂ ਨਹੀਂ ਹੋਇਆ ਸੀ ਅਤੇ  ਕਾਮਯਾਬ ਕਿਵੇਂ ਹੋ ਸਕਦਾ ਸੀ। ਹੁਣ ਮੈਂ ਲੋਕਾਂ ਦੀ ਪਸੰਦ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਅੱਜ ਮੈਂ ਇੱਕ ਸਫਲ ਵਪਾਰੀ ਬਣ ਗਿਆ ਹਾਂ

 

          ਜ਼ਿਆਦਾਤਰ ਲੋਕ ਖੁਦ ਦੇ ਬਾਰੇ ਹੀ ਸੋਚਦੇ ਹਨ ਕਿ ਉਨ੍ਹਾਂ ਲਈ ਕੀ ਸਹੀ ਹੋਵੇਗਾ, ਉਨ੍ਹਾਂ ਦੇ ਖੁਦ ਦੇ ਕੀ ਇੰਟਰਸਟ ਹਨ ਅਤੇ ਉਹ ਖੁਦ ਕਿਵੇਂ ਅਮੀਰ ਬਣ ਸਕਦੇ ਹਨ ਪਰ ਸਫਲਤਾ ਲਈ ਇਹ ਨਜ਼ਰੀਆ ਬਿਲਕੁਲ ਵੀ ਸਹੀ ਨਹੀਂ ਹੈ ਸਾਨੂੰ ਇਹ ਵੇਖਣਾ ਪਵੇਗਾ ਕਿ ਸਾਹਮਣੇ ਵਾਲਾ ਕੀ ਚਾਹੁੰਦਾ ਹੈ, ਜੇ ਅਸੀਂ ਇਹ ਸਮਝ ਪਾਉਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡੇ ਵੱਡੇ ਚਮਤਕਾਰ ਹੋ ਸਕਦੇ ਹਨ

 

         ਆਓ ਇਸ ਨੂੰ ਇੱਕ ਹੋਰ ਘਟਨਾਕ੍ਰਮ ਨਾਲ ਸਮਝਦੇ ਹਾਂ। ਇੱਕ ਵਾਰ ਇੱਕ ਕੰਪਨੀ ਸੀ ਜੋ ਫਰਨੀਚਰ ਦਾ ਕੰਮ ਕਰਦੀ ਸੀ ਉਸ ਕੰਪਨੀ ਵਿੱਚ Roy ਨਾਂ ਦਾ ਇੱਕ ਸੇਲਜ਼ਮੈਨ ਸੀ ਜੋ ਬਹੁਤ ਹੀ ਕਾਬਲ ਅਤੇ ਕਾਮਯਾਬ ਸੀ ਇੱਕ ਵਾਰ ਕੰਪਨੀ ਦੇ ਡਾਇਰੈਕਟਰ ਨੇ Roy ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, "ਤੂੰ ਕੱਲ੍ਹ ਰੋਬਰਟ ਸੇਲਜ਼ ਨਾਂ ਦੀ ਫਰਮ ਦੇ ਦਫਤਰ ਜਾਣਾ ਹੈ, ਇਹ ਇੱਕ ਬਹੁਤ ਹੀ ਵੱਡੀ ਫਰਮ ਹੈ ਅਤੇ ਸਾਨੂੰ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਕੁਰਸੀਆਂ ਦੀ ਜ਼ਰੂਰਤ ਹੈ ਅਤੇ ਉਹ ਇੱਕ ਲੱਖ ਡਾਲਰ ਦਾ ਆਰਡਰ ਹੈ ਅਤੇ ਕਿਸੇ ਵੀ ਕੀਮਤਤੇ ਇਹ ਆਰਡਰ ਹਾਸਲ ਕਰਨਾ ਹੈ।"


ਕਿਉਂਕਿ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਇਹ ਆਰਡਰ ਹਾਸਲ ਕਰਨ ਲਈ ਜ਼ੋਰ ਅਜ਼ਮਾਇਸ਼ ਕਰ ਰਹੀਆਂ ਸਨ, ਇਸ ਲਈ ਇਸ ਡੀਲ ਲਈ Roy ਨੂੰ ਹੀ ਚੁਣਿਆ ਗਿਆ ਸੀ 


ਅਗਲੀ ਸਵੇਰ Roy ਉਸ ਫਰਮ ਵਿੱਚ ਪਹੁੰਚ ਜਾਂਦਾ ਹੈ, ਉਸ ਫਰਮ ਦਾ ਮੈਨੇਜਰ ਐਂਡਰਸਨ ਜਿਸ ਨੇ ਇਸ ਡੀਲ ਨੂੰ ਫਾਈਨਲ ਕਰਨਾ ਸੀ ਇੱਕ ਬਹੁਤ ਹੀ ਸਖ਼ਤ ਮਿਜਾਜ ਵਾਲਾ ਆਦਮੀ ਸੀ ਜਦੋਂ Roy ਉਸਦੇ ਦਫ਼ਤਰ ਪੁੱਜਦਾ ਹੈ ਤਾਂ ਉਸ ਦੀ ਸੈਕਰੇਟਰੀ ਉਸ ਨੂੰ ਇੰਤਜ਼ਾਰ ਕਰਨ ਲਈ ਕਹਿੰਦੀ ਹੈ।

 

ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਸੈਕਰੇਟਰੀ ਉਸ ਨੂੰ ਅੰਦਰ ਜਾਣ ਦਾ ਇਸ਼ਾਰਾ  ਕਰਦੇ ਹੋਏ ਕਹਿੰਦੀ ਹੈਤੁਹਾਡੇ ਕੋਲ ਸਿਰਫ਼ ਪੰਜ ਮਿੰਟ ਹਨ, ਮਿਸਟਰ ਐਂਡਰਸਨ ਦਾ schedule ਬਹੁਤ ਹੀ ਬਿਜ਼ੀ ਰਹਿੰਦਾ ਹੈ, ਤੁਸੀਂ ਪੰਜ ਮਿੰਟ ਵਿੱਚ ਹੀ ਆਪਣੀ ਗੱਲ ਮੁਕਾਉਣੀ ਹੈ, ਜੋ ਕਹਿਣਾ ਹੈ ਕਹੋ ਅਤੇ ਬਾਹਰ ਆ ਜਾਓ।


ਇਹ ਸੁਣ ਕੇ Roy ਦਫਤਰ ਦੇ ਅੰਦਰ ਚਲਾ ਜਾਂਦਾ ਹੈ, ਦਫਤਰ ਵਿੱਚ ਜਾ ਕੇ ਉਹ ਵੇਖਦਾ ਹੈ ਇੱਕ ਬਹੁਤ ਹੀ ਸੋਹਣੀ ਅਤੇ ਨੱਕਾਸੀਦਾਰ ਕੁਰਸੀ ਉੱਤੇ ਬੈਠਾ ਹੋਇਆ ਐਂਡਰਸਨ ਬਹੁਤ ਹੀ ਵਿਅਸਤ ਹੈ ਅਤੇ ਕਾਗ਼ਜ਼ਾਂ ਉੱਪਰ ਝੁਕਿਆ ਹੋਇਆ ਕੁਝ ਵੇਖ ਰਿਹਾ ਹੈ ਜਿਵੇਂ ਹੀ Roy ਅੰਦਰ ਗਿਆ, ਕਾਗਜ਼ਾਂ ਵੱਲੋਂ ਨਿਗ੍ਹਾ ਚੁੱਕ ਕੇ ਐਂਡਰਸਨ ਨੇ Roy ਵੱਲ ਵੇਖਿਆ ਅਤੇ ਗਰਜ ਕੇ ਕਿਹਾਜੋ ਵੀ ਕਹਿਣਾ ਹੈ ਜਲਦੀ ਕਹੋ।” 


ਐਂਡਰਸਨ ਦੀ ਗੱਲ ਸੁਣ ਕੇ Roy ਨੇ ਕਿਹਾਸਰ! ਜਦੋਂ ਮੈਂ ਬਾਹਰ ਬੈਠਾ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਇਹ ਦਫਤਰ ਕਿੰਨਾ ਵੱਡਾ ਹੈ ਅਤੇ ਇਸ ਨੂੰ ਤੁਸੀਂ ਕਿੰਨੇ ਵਧੀਆ ਤਰੀਕੇ ਨਾਲ ਮੈਨੇਜ ਕਰਦੇ ਹੋ, ਕਾਸ਼! ਮੈਨੂੰ ਵੀ ਅਜਿਹੇ ਦਫ਼ਤਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਹੁੰਦਾ। 


ਇਹ ਗੱਲ ਸੁਣ ਕੇ ਐਂਡਰਸਨ ਬਹੁਤ ਖੁਸ਼ ਹੋਇਆ ਅਤੇ ਕਿਹਾ, “ਹਾਂ! ਇਹ ਦਫ਼ਤਰ ਮੈਂ ਆਪਣੇ ਹੱਥਾਂ ਨਾਲ ਬਣਾਇਆ ਹੈ।” 


Roy ਨੇ ਅੱਗੇ ਹੋਰ ਕਿਹਾ, ਸਰ, ਤੁਸੀਂ ਜੋ ਇਹ ਟਾਇਲਜ਼ ਲਗਾਈਆਂ ਹਨ ਇਹ ਰਸ਼ੀਅਨ ਟਾਇਲਜ਼ ਨਹੀਂ, ਇਹ ਤਾਂ ਸੋਨ ਟਾਈਲਜ਼ ਲੱਗਦੀਆਂ ਹਨ ਕਿਉਂਕਿ ਮੈਂ ਇਨ੍ਹਾਂ ਟਾਇਲਜ਼ ਬਾਰੇ ਥੋੜ੍ਹੀ ਜਾਣਕਾਰੀ ਰੱਖਦਾ ਹਾਂ।”


ਐਂਡਰਸਨ ਨੇ ਕਿਹਾ, ਹਾਂ, ਮੈਂ ਇਨ੍ਹਾਂ ਨੂੰ ਵਿਸ਼ੇਸ਼ ਰੂਪ ਨਾਲ ਮੰਗਵਾਇਆ ਸੀ ਪਰ ਮੈਂ ਆਪਣੇ ਕੰਮ ਵਿੱਚ ਇੰਨਾ ਵਿਅਸਤ ਹੋ ਗਿਆ ਹਾਂ ਕਿ ਆਪਣੇ ਦਫਤਰ ਨੂੰ ਦੇਖਣ ਦਾ ਹੀ ਸਮਾਂ ਨਹੀਂ ਕੱਢ ਪਾਉਂਦਾ, ਤੇਰੇ ਦੱਸਣ ਤੋਂ ਬਾਅਦ ਹੀ ਅੱਜ ਕਾਫੀ ਸਮੇਂ ਬਾਅਦ ਮੈਂ ਆਪਣੇ ਦਫ਼ਤਰ ਨੂੰ ਵੇਖ ਰਿਹਾ ਹਾਂ, ਇਹ ਵਾਕਿਆ ਹੀ ਬਹੁਤ ਖੂਬਸੂਰਤ ਹੈ।


ਇਸੇ ਦੌਰਾਨ Roy ਨੇ ਕਿਹਾ, ਸਰ, ਇਸ ਦਫ਼ਤਰ ਨੂੰ ਬਣਾਉਣ ਵਿੱਚ ਤੁਸੀਂ ਬਹੁਤ ਮਿਹਨਤ ਕੀਤੀ ਹੋਵੇਗੀ, ਇੱਕ ਬਹੁਤ ਵੱਡਾ ਸੰਘਰਸ਼ ਆਪਣੀ ਜ਼ਿੰਦਗੀ ਵਿੱਚ ਕੀਤਾ ਹੋਵੇਗਾ। 


Roy ਤੋਂ ਇਹ ਗੱਲ ਸੁਣ ਕੇ ਐਂਡਰਸਨ ਆਪਣੇ ਭੂਤਕਾਲ ਵਿੱਚ ਖੋ ਗਿਆ ਅਤੇ ਕਿਹਾ, “ਕਿਸੇ ਸਮੇਂ ਅਸੀਂ ਬਹੁਤ ਗ਼ਰੀਬ ਹੁੰਦੇ ਸੀ, ਇੰਨੇ ਗਰੀਬ ਕਿ ਦੋ ਵਕਤ ਦੀ ਰੋਟੀ ਵੀ ਨਹੀਂ ਖਾ ਪਾਉਂਦੇ ਸੀ, ਮੇਰੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਨਾ ਪੈਂਦਾ ਸੀ, ਆਪਣੀ ਮਾਂ ਦੀ ਇਹ ਹਾਲਤ ਵੇਖ ਕੇ ਮੈਂ ਇਹ ਦ੍ਰਿੜ੍ਹ ਤੇ ਪੱਕਾ ਇਰਾਦਾ ਬਣਾ ਲਿਆ ਸੀ ਕਿ ਚਾਹੇ ਜੋ ਹੋ ਜਾਵੇ ਮੈਂ ਜ਼ਿੰਦਗੀ ਵਿੱਚ ਇੰਨੇ ਪੈਸੇ ਕਮਾਵਾਂਗਾ ਕਿ ਮੇਰੀ ਮਾਂ ਨੂੰ ਕੰਮ ਨਾ ਕਰਨਾ ਪਵੇ ਤੇ ਅੱਜ ਮੈਂ ਆਪਣੀ ਮਿਹਨਤ ਸਦਕਾ ਅਮੀਰ ਬਣ ਗਿਆ ਹਾਂ।” 


Roy ਨੇ ਕਿਹਾ, “ਸਰ, ਤੁਹਾਡਾ ਜੀਵਨ ਵਾਕਿਆ ਹੀ ਇੱਕ ਪ੍ਰੇਰਨਾਦਾਇਕ ਹੈ ਅਤੇ ਤੁਹਾਨੂੰ ਮਿਲ ਕੇ ਮੈਨੂੰ ਬਹੁਤ ਖੁਸ਼ੀ ਹੋਈ।” 


ਆਪਣੇ ਬਾਰੇ ਇਹ ਗੱਲ ਸੁਣ ਕੇ ਐਂਡਰਸਨ ਨੇ ਸਾਰੇ ਕਾਗਜ਼ ਇੱਕ ਪਾਸੇ ਰੱਖ ਦਿੱਤੇ ਅਤੇ ਕੌਫੀ ਮੰਗਵਾ ਲਈ, ਕੌਫੀ ਪੀਂਦੇ ਸਮੇਂ ਐਂਡਰਸਨ ਨੇ ਆਪਣੀ ਜ਼ਿੰਦਗੀ ਬਾਰੇ ਬਹੁਤ ਕੁਝ Roy ਨੂੰ ਦੱਸਿਆ, Roy ਧਿਆਨ ਨਾਲ ਹਰ ਗੱਲ ਸੁਣਦਾ ਰਿਹਾ ਐਂਡਰਸਨ ਨੇ ਆਪਣੀ ਪਤਨੀ, ਆਪਣੇ ਪਰਿਵਾਰ ਤੇ ਬੱਚਿਆਂ ਬਾਰੇ ਦੱਸਿਆ ਅਤੇ ਭਵਿੱਖ ਵਿੱਚ ਉਹ ਹੋਰ ਕੀ ਕੁਝ ਕਰਨਾ ਚਾਹੁੰਦਾ ਸੀ ਇਸ ਬਾਰੇ ਵੀ ਦੱਸਿਆ Roy, ਜਿਸਨੂੰ ਐਂਡਰਸਨ ਦੀ ਸੈਕਰੇਟਰੀ ਨੇ ਸਿਰਫ਼ ਪੰਜ ਮਿੰਟ ਦਿੱਤੇ ਸਨ, ਹੁਣ ਤਿੰਨ ਘੰਟੇ ਤੋਂ ਜਿਆਦਾ ਸਮੇਂ ਐਂਡਰਸਨ ਦੇ ਦਫ਼ਤਰ ਵਿੱਚ ਬੈਠਾ ਸੀ ਅਤੇ ਹੁਣ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਕੁਰਸੀਆਂ ਦਾ ਆਰਡਰ ਕਿਸ ਨੂੰ ਮਿਲਿਆ ਹੋਵੇਗਾ

 

ਜਦੋਂ ਰੋਏ ਆਰਡਰ ਲੈ ਕੇ ਆਪਣੇ ਦਫਤਰ ਗਿਆ ਤਾਂ ਇੱਕ ਸੇਲਸਮੈਨ ਨੇ ਉਸਨੂੰ ਪੁੱਛਿਆ ਕਿ ਉਸਨੇ ਕੁਰਸੀਆਂ ਦੀ ਕਿਹੜੀ ਅਜਿਹੀ ਵਿਸ਼ੇਸਤਾ ਦੱਸੀ ਕਿ ਤੁਹਾਨੂੰ ਇੰਨੀ ਜਲਦੀ ਆਰਡਰ ਮਿਲ ਗਿਆ। ਰੋਏ ਨੇ ਕਿਹਾ, “ਸ੍ਰੀਮਾਨ ਜੀ, ਕੁਰਸੀਆਂ ਬਾਰੇ ਤਾਂ ਮੈੰ ਇਕ ਵੀ ਗੱਲ ਨਹੀਂ ਕੀਤੀ।” 


ਇਹ ਸੁਣ ਕੇ ਸੇਲਸਮੈਨ ਬਹੁਤ ਹੈਰਾਨ ਹੋਇਆ।


 Roy ਕਿਉਂ ਇਨ੍ਹਾਂ ਕਾਮਯਾਬ ਸੇਲਜ਼ਮੈਨ ਸੀ? ਇਸ ਦਾ ਇੱਕ ਹੀ ਜਵਾਬ ਹੈ, Roy ਜਾਣਦਾ ਸੀ ਕਿ ਸਾਹਮਣੇ ਵਾਲਾ ਕੀ ਚਾਹੁੰਦਾ ਹੈ ਉਹ ਇਸ ਕਲਾ ਵਿੱਚ ਮਾਸਟਰ ਬਣ ਚੁੱਕਾ ਸੀ ਉਹ ਕਦੇ ਵੀ ਇਹ ਨਹੀਂ ਦੱਸਦਾ ਸੀ ਕਿ ਉਹ ਖ਼ੁਦ ਕੀ ਸੋਚਦਾ ਹੈ, ਕੀ ਵੇਚਣਾ ਚਾਹੁੰਦਾ ਹੈ, ਉਹ ਸਾਹਮਣੇ ਵਾਲੇ ਦੀ ਰੁਚੀ ਅਨੁਸਾਰ ਗੱਲ ਕਰਦਾ ਸੀ ਅਤੇ ਜਦੋਂ ਅਸੀਂ ਦੂਜਿਆਂ ਵਿਚ ਰੁਚੀ ਲੈਣਾ ਸ਼ੁਰੂ ਕਰ ਦਿੰਦੇ ਹਾਂ, ਉਨ੍ਹਾਂ ਦੀ ਜਰੂਰਤਾਂ ਅਨੁਸਾਰ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਨਿਸ਼ਚਿਤ ਹੀ ਸਫਲਤਾ ਵੱਲ ਆਪਣੇ ਕਦਮ ਵਧਾ ਦਿੰਦੇ ਹਾਂ ਇਹ ਜਿੱਥੇ ਸਾਡੀ ਆਮ ਜ਼ਿੰਦਗੀ ਵਿੱਚ ਇੱਕ ਕ੍ਰਾਂਤੀਕਾਰੀ ਬਦਲਾਅ ਲੈ ਕੇ ਆਉਂਦਾ ਹੈ ਉੱਥੇ ਹੀ ਵਪਾਰਕ ਹਾਲਤਾਂ ਵਿੱਚ ਵੀ ਓਨਾ ਹੀ ਕੰਮ ਆਉਂਦਾ ਹੈ।


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ