Latest

ਸਫ਼ਲਤਾ ਦਾ ਰਹੱਸ


2/16/2019 | by : P K sharma | 👁1123


ਇੱਕ ਵਾਰ ਇੱਕ ਨੌਜਵਾਨ, ਸੁਕਰਾਤ (ਜੋ ਕਿ ਯੂਨਾਨ ਦੇ ਮਹਾਨ ਫਿਲਾਸਫਰ ਹੋਏ ਹਨ) ਕੋਲ ਗਿਆ ਅਤੇ ਕਿਹਾ,

ਮੈਂ ਜ਼ਿੰਦਗੀ ਵਿੱਚ ਬਹੁਤ ਕੰਮ ਕੀਤੇ ਹਨ ਪਰ ਕਿਸੇ ਵੀ ਕੰਮ ਵਿੱਚ ਸਫ਼ਲਤਾ ਨਹੀਂ ਮਿਲੀ, ਕ੍ਰਿਪਾ ਕਰਕੇ ਮੈਨੂੰ ਦੱਸੋ ਕਿ ਸਫ਼ਲਤਾ ਦਾ ਰਹੱਸ ਕੀ ਹੈ, ਕਿਵੇਂ ਮੈਂ ਸਫ਼ਲਤਾ ਨੂੰ ਪ੍ਰਾਪਤ ਕਰ ਸਕਦਾ ਹਾਂ?

  ਉਸ ਦੀ ਗੱਲ ਸੁਣ ਕੇ ਸੁਕਰਾਤ ਨੇ ਕਿਹਾ, ਅੱਜ ਮੈਂ ਵਿਅਸਤ ਹਾਂ, ਤੁਸੀਂ ਕੱਲ੍ਹ ਸ਼ਾਮ ਨੂੰ ਮੇਰੇ ਕੋਲ ਜਾਓ, ਮੈਂ ਤੁਹਾਨੂੰ ਦੱਸ ਦੇਵਾਂਗਾ ਕਿ ਸਫ਼ਲਤਾ ਕਿਵੇਂ ਮਿਲਦੀ ਹੈ

ਇਹ ਗੱਲ ਸੁਣ ਕੇ ਉਹ ਲੜਕਾ ਚਲਾ ਗਿਆ ਅਤੇ  ਅਗਲੇ ਦਿਨ  ਜਦੋਂ ਉਹ ਸੁਕਰਾਤ ਕੋਲ ਪਹੁੰਚਿਆ ਉਸ ਸਮੇਂ ਸੁਕਰਾਤ ਨਦੀ ਦੇ ਕੰਢੇ ਟਹਿਲ ਰਹੇ ਸਨ। ਸੁਕਰਾਤ ਕੋਲ ਜਾ ਕੇ ਉਸ ਨੇ ਫਿਰ ਆਪਣਾ ਪ੍ਰਸ਼ਨ ਦੁਹਰਾਇਆ। ਸੁਕਰਾਤ ਨੇ ਉਸ ਵੱਲ ਵੇਖਿਆ ਅਤੇ ਬਿਨਾਂ ਬੋਲੇ ਉਸ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ ਅਤੇ ਆਪ ਨਦੀ ਵੱਲ ਨੂੰ ਤੁਰ ਪਏ। ਉਹ ਨੌਜਵਾਨ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਜਾਣ ਲੱਗਾ ਤੇ ਅੱਗੇ ਜਾ ਕੇ ਸੁਕਰਾਤ ਜੀ ਨਦੀ ਵਿੱਚ ਉੱਤਰ ਗਏ ਤੇ ਉਹ ਨੌਜਵਾਨ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਨਦੀ ਵਿੱਚ ਉੱਤਰ ਗਿਆ

  ਜਿਵੇਂ ਜਿਵੇਂ ਸੁਕਰਾਤ ਅਤੇ ਉਹ ਨੋਜਵਾਨ ਨਦੀ ਵਿੱਚ ਡੂੰਘੇ ਜਾ ਰਹੇ ਸਨ, ਪਾਣੀ ਵਿੱਚ ਡੁੱਬਦੇ ਚਲੇ ਜਾ ਰਹੇ ਸਨ। ਜਦੋਂ ਪਾਣੀ ਉਨ੍ਹਾਂ ਦੇ ਗੱਲ ਤੱਕ ਗਿਆ, ਸੁਕਰਾਤ ਪਿੱਛੇ ਮੁੜੇ ਅਤੇ ਉਸ ਨੌਜਵਾਨ ਦਾ ਸਿਰ ਫੜ ਕੇ ਉਸ ਨੂੰ ਪਾਣੀ ਵਿੱਚ ਡੁਬੋ ਦਿੱਤਾ ਅਤੇ ਲੱਗਭਗ ਉਸ ਸਮੇਂ ਤੱਕ ਪਾਣੀ ਵਿੱਚ ਡੁਬੋਈ ਰੱਖਿਆ ਜਦੋਂ ਤੱਕ ਉਸ ਦਾ ਸਾਹ ਘੁੱਟਣ ਹੀ ਵਾਲਾ ਸੀ, ਫਿਰ ਇੱਕਦਮ ਉਸ ਦਾ ਮੂੰਹ ਪਾਣੀ ਤੋਂ ਬਾਹਰ ਕੱਢ ਦਿੱਤਾ।

thumbnail16-02-2019 03-07-19 AMsukrat-and-young-man.jpg

ਉਹ ਨੌਜਵਾਨ ਬਹੁਤ ਘਬਰਾਇਆ ਹੋਇਆ ਸੀ ਅਤੇ ਸੁਕਰਾਤ ਵੱਲ ਡਰ ਅਤੇ ਗੁੱਸੇ ਨਾਲ ਵੇਖ ਰਿਹਾ ਸੀ। ਸੁਕਰਾਤ ਉਸ ਨੂੰ ਨਦੀ ਤੋਂ ਬਾਹਰ ਕੱਢ ਲੈ ਆਏ ਅਤੇ ਕਿਨਾਰੇ ਉੱਪਰ ਬਿਠਾ ਦਿੱਤਾ।

ਉਹ ਨੌਜਵਾਨ ਗੁੱਸੇ ਨਾਲ ਬੋਲਿਆਮੈਂ ਤਾਂ ਤੁਹਾਨੂੰ ਸਫ਼ਲਤਾ ਦਾ ਰਹੱਸ ਪੁੱਛਣ ਆਇਆ ਸੀ ਪਰ ਤੁਸੀਂ ਤਾਂ ਮੈਨੂੰ ਮਾਰ ਹੀ ਦੇਣਾ ਸੀ, ਇਹ ਤੁਸੀਂ ਕਿਉਂ ਕੀਤਾ?”

ਸੁਕਰਾਤ ਨੇ ਕਿਹਾ, “ਮੈਂ ਤੇਰੇ ਸਵਾਲ ਦਾ ਜਵਾਬ ਹੀ ਤਾਂ ਦਿੱਤਾ ਹੈ, ਕੀ ਤੈਨੂੰ ਆਪਣੇ ਸਵਾਲ ਦਾ ਜਵਾਬ ਨਹੀਂ ਮਿਲਿਆ ?” 

ਨੌਜਵਾਨ ਨੇ ਹੋਰ ਗੁੱਸੇ ਨਾਲ ਕਿਹਾ, “ਇਸ ਸਭ ਦਾ ਮੇਰੇ ਸਵਾਲ ਨਾਲ ਕੀ ਸੰਬੰਧ ਹੈ, ਤੁਸੀਂ ਸ਼ਾਇਦ ਮੈਨੂੰ ਮੂਰਖ ਸਮਝਿਆ ਹੈ ? 

ਸੁਕਰਾਤ ਮੁਸਕੁਰਾਏ ਅਤੇ ਕਹਿਣ ਲੱਗੇ, ਅੱਛਾ,ਇੱਕ ਗੱਲ ਦੱਸ, ਜਦੋਂ ਤੂੰ ਪਾਣੀ ਵਿੱਚ ਡੁੱਬ ਰਿਹਾ ਸੀ, ਉਸ ਸਮੇਂ ਤੇਰੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ?” 

ਉਸ ਨੌਜਵਾਨ ਨੇ ਕਿਹਾ,ਕਿਵੇਂ ਦੀ ਗੱਲ ਕਰਦੇ ਹੋ ਮਹਾਰਾਜ! ਇੱਕ ਪਾਣੀ ਵਿੱਚ ਡੁੱਬ ਰਿਹਾ ਬੰਦਾ ਕੀ ਸੋਚੇਗਾ ? ਉਹ ਇਹ ਹੀ ਸੋਚੇਗਾ ਕਿ ਕਿਸੇ ਤਰ੍ਹਾਂ ਉਸ ਨੂੰ ਇੱਕ ਸਾਹ ਮਿਲ ਜਾਵੇ ਤੇ ਮੈਂ ਵੀ ਓਹ ਹੀ ਸੋਚ ਰਿਹਾ ਸੀ 

ਸੁਕਰਾਤ ਨੇ ਅੱਗੇ ਕਿਹਾ, “ਪਰ ਤੇਰੇ ਜੀਵਨ ਵਿੱਚ ਤਾਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਅਤੇ ਸਮੱਸਿਆਵਾਂ ਹਨ ਫਿਰ ਤੂੰ ਉਸ ਸਮੇਂ ਆਪਣੀ ਕਿਸੇ ਪ੍ਰੇਸ਼ਾਨੀ ਬਾਰੇ ਜਾਂ ਸਮੱਸਿਆ ਬਾਰੇ ਕਿਉਂ ਨਹੀਂ ਸੋਚਿਆ ?” 

ਨੌਜਵਾਨ ਨੇ ਕਿਹਾ, ਨਹੀਂ ਗੁਰੂਦੇਵ! ਮੈਂ ਸਿਰਫ ਤੇ ਸਿਰਫ ਇਹ ਰੀ ਸੋਚ ਰਿਹਾ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਸਾਹ ਲੈਣ ਨੂੰ ਮਿਲ ਜਾਵੇ

ਸੁਕਰਾਤ ਨੇ ਕਿਹਾ, “ਬੱਸ ਇਹ ਹੀ ਤਾਂ ਤੇਰੇ ਸਵਾਲ ਦਾ ਜਵਾਬ ਹੈ

ਜਦੋਂ ਸਫ਼ਲਤਾ ਲਈ ਤੇਰੇ ਮਨ ਵਿੱਚ ਇੰਨੀ ਤੜਫ਼ ਪੈਦਾ ਹੋ ਜਾਵੇਗੀ ਕਿ ਇਸਤੋਂ ਬਿਨਾਂ ਕੋਈ ਹੋਰ ਵਿਚਾਰ ਤੇਰੇ ਦਿਮਾਗ ਵਿੱਚ ਆਵੇ ਹੀ ਨਾ ਤਾਂ ਤੈਨੂੰ ਸਫ਼ਲਤਾ ਮਿਲ ਜਾਵੇਗੀ

 ਉਸ ਨੌਜਵਾਨ ਨੂੰ ਆਪਣੇ ਸਵਾਲ ਦਾ ਜਵਾਬ ਮਿਲ ਚੁੱਕਾ ਸੀ ਅਤੇ ਹੁਣ ਉਹ ਪੂਰੇ ਹੌਂਸਲੇ ਨਾਲ ਵਾਪਿਸ ਜਾ ਰਿਹਾ ਸੀ।

      ਪਿਆਰੇ ਦੋਸਤੋ, ਸਫ਼ਲਤਾ ਤਾਂ ਹਰ ਕੋਈ ਚਾਹੁੰਦਾ ਹੈ ਪਰ ਉਸ ਦੇ ਲਈ dedicate ਬਹੁਤ ਘੱਟ ਲੋਕ ਹੁੰਦੇ ਹਨ। ਸੋ ਸਾਨੂੰ ਸਫ਼ਲਤਾ ਪ੍ਰਾਪਤ ਕਰਨ ਲਈ ਡੈਡੀਕੇਟ ਹੋਣਾ ਹੀ ਪਵੇਗਾ। ਹਰ ਪਲ ਆਪਣਾ ਟਾਰਗੇਟ ਸਾਮ੍ਹਣੇ ਰੱਖਣਾ ਪਵੇਗਾ ਤੇ ਪਾਗਲਾਂ ਦੀ ਤਰ੍ਹਾਂ ਉਸ ਟਾਰਗੇਟ ਤੇ ਕੰਮ ਕਰਨਾ ਪਵੇਗਾ। ਜੋ ਵੀ ਇਹ ਸਭ ਕਰਨ ਦਾ ਮਾਦਾ ਰਖਦਾ ਹੈ ਉਸਨੂੰ ਸਫ਼ਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ