ਸੈੰਡਰਸ ਦਾ ਜਨਮ 9 sep 1890 ਨੂੰ Indiana ਦੇ ਇੱਕ ਸ਼ਹਿਰ ਹੈਨਰੀ ਵਿਲ ਵਿੱਚ ਹੋਇਆ ਸੀ, ਉਸਦੇ ਪਿਤਾ ਦਾ ਨਾਂ David ਤੇ ਮਾਂ ਦਾ ਨਾਂ Margret ਸੀ, ਇਸ ਤੋਂ ਇਲਾਵਾ ਉਸ ਦਾ ਇੱਕ ਛੋਟਾ ਭਰਾ ਅਤੇ ਇੱਕ ਛੋਟੀ ਭੈਣ ਵੀ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਸਭ ਕੁੱਝ ਠੀਕ ਚੱਲ ਰਿਹਾ ਸੀ ਕਿ ਅਚਾਨਕ 1895 ਵਿੱਚ ਤੇਜ਼ ਬੁਖਾਰ ਨਾਲ ਉਸਦੇ ਪਿਤਾ ਦੀ ਮੌਤ ਹੋ ਗਈ, ਉਸ ਸਮੇਂ ਸੈਂਡਰਸ ਦੀ ਉਮਰ ਕੇਵਲ ਪੰਜ ਸਾਲ ਸੀ।
ਪਿਤਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਆਰਥਿਕ ਹਾਲਤ ਬਦਤਰ ਹੁੰਦੀ ਚਲੀ ਗਈ, ਇਸ ਕਾਰਨ ਉਸ ਦੀ ਮਾਂ ਨੂੰ ਇੱਕ ਫੈਕਟਰੀ ਵਿੱਚ ਕੰਮ ਕਰਨਾ ਪਿਆ। ਇੰਨੀ ਛੋਟੀ ਉਮਰ ਵਿੱਚ ਹੀ ਸੈਂਡਰਸ 'ਤੇ ਆਪਣੇ ਛੋਟੇ ਭਰਾ ਅਤੇ ਛੋਟੀ ਭੈਣ ਦੀ ਦੇਖਭਾਲ ਦੀ ਜ਼ਿੰਮੇਵਾਰੀ ਆ ਗਈ, ਉਸ ਦੀ ਮਾਂ ਨੂੰ ਕਾਫੀ ਸਮੇਂ ਤੱਕ ਫੈਕਟਰੀ ਵਿੱਚ ਕੰਮ ਕਰਨਾ ਪੈਂਦਾ ਸੀ, ਇਸ ਲਈ ਉਸਨੇ ਸੈਂਡਰਸ ਨੂੰ ਖਾਣਾ ਬਣਾਉਣਾ ਸਿਖਾ ਦਿੱਤਾ ਤਾਂ ਜੋ ਉਹ ਬਾਅਦ ਵਿੱਚ ਆਪਣਾ ਪੇਟ ਭਰ ਸਕਣ। 7 ਸਾਲ ਦੀ ਉਮਰ ਵਿੱਚ ਸੈਂਡਰਸ ਖਾਣਾ ਬਣਾਉਣ ਵਿੱਚ ਐਕਸਪਰਟ ਹੋ ਗਿਆ ਸੀ, ਚਿਕਨ ਬਣਾਉਣਾ ਉਸਨੂੰ ਬਚਪਨ ਤੋਂ ਹੀ ਬਹੁਤ ਪਸੰਦ ਸੀ।1902 ਵਿੱਚ ਉਸ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ, ਹੁਣ ਉਹ Indiana ਦੇ Green Wood ਇਲਾਕੇ ਵਿੱਚ ਆ ਗਏ। ਸੈਂਡਰਸ ਦਾ ਸੌਤੇਲਾ ਪਿਤਾ ਉਸ ਨੂੰ ਬਹੁਤ ਨਫਰਤ ਕਰਦਾ ਸੀ, ਇਸ ਵਜ੍ਹਾ ਨਾਲ 1903 ਵਿੱਚ ਉਸ ਨੇ ਘਰ ਛੱਡ ਦਿੱਤਾ।
ਉਸ ਨੂੰ ਕਿਸੇ ਖੇਤ ਵਿੱਚ ਕੰਮ ਮਿਲ ਗਿਆ ਅਤੇ ਉਹ ਉੱਥੇ ਹੀ ਰਹਿਣ ਲੱਗ ਪਿਆ। ਘਰ ਛੱਡਣ ਨਾਲ ਸੱਤਵੀਂ ਵਿੱਚ ਹੀ ਉਸ ਦੀ ਪੜ੍ਹਾਈ ਛੁੱਟ ਗਈ, 13 ਸਾਲ ਦੀ ਉਮਰ ਵਿੱਚ ਉਹ Indiana ਦੇ Polish ਸ਼ਹਿਰ ਵਿੱਚ ਆ ਗਿਆ, ਇੱਥੇ ਉਹ ਘੋੜਿਆਂ 'ਤੇ ਪੇਂਟਿੰਗ ਬਣਾਉਣ ਦਾ ਕੰਮ ਕਰਨ ਲੱਗ ਪਿਆ ਪਰ ਕੁੱਝ ਹੀ ਸਮੇਂ ਵਿੱਚ ਉਸ ਨੇ ਇਹ ਕੰਮ ਛੱਡ ਦਿੱਤਾ। 1906 ਵਿੱਚ ਉਹ Indiana ਦੇ Alvan ਸ਼ਹਿਰ ਵਿੱਚ ਆਪਣੇ ਚਾਚੇ ਕੋਲ ਆ ਕੇ ਰਹਿਣ ਲੱਗ ਪਿਆ। ਉਸਦਾ ਚਾਚਾ ਸਟਰੀਟ ਕਾਰ ਨਾਂ ਦੀ ਇਕ ਕੰਪਨੀ ਵਿੱਚ ਕੰਮ ਕਰਦਾ ਸੀ, ਉਸ ਦੀ ਸਿਫਾਰਿਸ਼ ਨਾਲ ਹੀ ਉਸਨੂੰ ਇੱਥੇ ਕੰਡਕਟਰ ਦੀ ਨੌਕਰੀ ਮਿਲ ਗਈ। ਇਸੇ ਦੌਰਾਨ ਹੀ ਉਸ ਨੂੰ ਰੇਲਵੇ ਵਿੱਚ ਫਾਇਰਮੈਨ ਦੀ ਨੌਕਰੀ ਮਿਲ ਗਈ। ਫਾਇਰਮੈਨ ਦੀ ਨੌਕਰੀ ਕਰਦੇ ਸਮੇਂ ਹੀ ਉਸ ਦੀ ਮੁਲਾਕਾਤ ਜੋਸਫਿਨ ਨਾਂ ਦੀ ਇੱਕ ਕੁੜੀ ਨਾਲ ਹੋਈ, ਦੋਨਾਂ ਵਿੱਚ ਪਿਆਰ ਹੋ ਗਿਆ ਅਤੇ ਉਨ੍ਹਾਂ ਨੇ 1909 ਵਿੱਚ ਵਿਆਹ ਕਰਵਾ ਲਿਆ। ਉਸ ਸਮੇਂ ਸੈਂਡਰਸ ਦੀ ਉਮਰ 19 ਸਾਲ ਸੀ।ਉਸਦੀ ਪਤਨੀ ਕੋਲ ਕੁੱਝ ਸਮੇਂ ਬਾਅਦ ਇੱਕ ਬੇਟੀ ਵੀ ਹੋਈ।
ਇਸ ਤਰ੍ਹਾਂ ਅਜੇ ਉਸ ਦੀ ਜ਼ਿੰਦਗੀ ਪਟੜੀ ਉੱਤੇ ਆਈ ਹੀ ਸੀ ਕਿ ਉਸ ਦਾ ਆਪਣੇ ਇੱਕ colleague ਨਾਲ ਝਗੜਾ ਹੋ ਗਿਆ ਅਤੇ ਉਸ ਨੂੰ ਰੇਲਵੇ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਕਾਫੀ ਕੋਸ਼ਿਸ਼ ਕੀਤੀ ਪਰ ਕਿਤੇ ਵੀ job ਨਾ ਮਿਲੀ ਅਤੇ ਉਹ ਬੇਰੁਜ਼ਗਾਰ ਹੋ ਗਿਆ। ਉਸ ਦੀ ਪਤਨੀ ਵੀ ਇਸ ਹਾਲਤ ਵਿੱਚ ਉਸ ਨੂੰ ਛੱਡ ਕੇ ਆਪਣੀ ਬੱਚੀ ਨੂੰ ਨਾਲ ਲੈ ਕੇ ਚਲੀ ਗਈ। ਇਸ ਸਭ ਨਾਲ ਸੈਂਡਰਸ ਦੇ ਦਿਲ 'ਤੇ ਸੱਟ ਵੱਜੀ ਅਤੇ ਦਿਨ ਪ੍ਰਤੀ ਦਿਨ ਉਹ ਟੁੱਟਦਾ ਜਾ ਰਿਹਾ ਸੀ, ਉਸਨੇ ਆਪਣੀ ਜ਼ਿੰਦਗੀ ਬਾਰੇ ਇਸ ਤਰ੍ਹਾਂ ਕਲਪਨਾ ਵੀ ਨਹੀਂ ਸੀ ਕੀਤੀ ਪਰ ਕੁੱਝ ਹੀ ਸਮੇਂ ਬਾਅਦ ਉਸ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਨੌਕਰੀ ਦੀ ਖੋਜ ਕਰਨ ਲੱਗ ਪਿਆ।
ਇਸ ਦੌਰਾਨ ਉਸ ਨੇ ਬਹੁਤ ਸਾਰੇ ਕੰਮ ਕੀਤੇ, ਉਹ ਇੱਕ ਇੰਸ਼ੋਰੈਂਸ ਕੰਪਨੀ ਵਿੱਚ ਲੱਗ ਗਿਆ ਪਰ ਕੋਈ ਵੀ ਪਾਲਿਸੀ ਨਾ ਵੇਚ ਸਕਿਆ ਜਿਸ ਕਾਰਨ ਉਸ ਨੂੰ ਇਥੋਂ ਵੀ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਕ੍ਰੈਡਿਟ ਕਾਰਡ ਵੇਚਣ, ਟਾਇਰ ਵੇਚਣ ਅਤੇ ਅਜਿਹੇ ਹੀ ਹੋਰ ਬਹੁਤ ਸਾਰੇ ਕੰਮ ਕੀਤੇ ਪਰ ਕਿਤੇ ਵੀ ਸਫ਼ਲਤਾ ਨਾ ਮਿਲੀ। ਆਖਰ ਵਿੱਚ ਥੱਕ ਹਾਰ ਕੇ ਉਹ ਇੱਕ ਰੈਸਟੋਰੈਂਟ ਵਿੱਚ ਰਸੋਈਏ ਦੀ ਨੌਕਰੀ ’ਤੇ ਲੱਗ ਗਿਆ ਅਤੇ ਆਪਣੀ ਜ਼ਿੰਦਗੀ ਦੇ ਕਈ ਸਾਲ ਇੱਥੇ ਹੀ ਲਗਾਏ। 62 ਸਾਲ ਦੀ ਉਮਰ ਵਿੱਚ ਉਹ ਰਿਟਾਇਰ ਹੋ ਗਿਆ ਅਤੇ ਰਿਟਾਇਰਮੈਂਟ ਵਿੱਚ ਉਸ ਨੂੰ 105 ਡਾਲਰ ਦਾ ਇਕ ਚੈੱਕ ਮਿਲਿਆ। ਜ਼ਿੰਦਗੀ ਵਿੱਚ ਉਮਰ ਦੇ ਇਸ ਪੜਾਅ ਉੱਤੇ ਉਸ ਕੋਲ ਸਿਰਫ ਇਹੀ ਪੂੰਜੀ ਸੀ ਅਤੇ ਹੁਣ ਉਹ ਸੋਚਣ ਲੱਗ ਪਿਆ ਕਿ ਇਸ 105 ਡਾਲਰ ਦੇ ਸਹਾਰੇ ਉਹ ਆਪਣੀ ਉਮਰ ਕਿਵੇਂ ਕੱਢੇਗਾ? ਸੈਂਡਰਸ ਨੂੰ ਚਿਕਨ ਬਣਾਉਣ ਦਾ ਬਹੁਤ ਸ਼ੌਂਕ ਸੀ ਅਤੇ ਰਸੋਈਏ ਦੀ ਨੌਕਰੀ ਦੌਰਾਨ ਉਸਨੇ ਚਿਕਨ ਬਣਾਉਣ 'ਤੇ ਕਾਫ਼ੀ ਤਜਰਬੇ ਕੀਤੇ ਸਨ। ਇਸ ਦੌਰਾਨ ਉਸਨੇ ਚਿਕਨ 'ਤੇ ਕੁੱਝ ਹੋਰ ਤਜਰਬੇ ਕੀਤੇ ਅਤੇ ਉਸ ਨੇ ਇੱਕ ਅਜਿਹਾ ਤਰੀਕਾ ਇਜਾਦ ਕੀਤਾ ਜਿਸ ਨਾਲ ਚਿਕਨ fried ਕਰਕੇ ਬਹੁਤ ਸੁਆਦ ਬਣਦਾ ਸੀ। ਇਸ ਰੇਸਿਪੀ ਨੂੰ ਲੈ ਕੇ ਉਹ ਕਈ ਹੋਟਲ ਅਤੇ ਰੈਸਟੋਰੈਂਟ ਵਿੱਚ ਗਿਆ ਪਰ ਹਰ ਥਾਂ ਉਸ ਨੂੰ ਨਿਰਾਸ਼ਾ ਹੀ ਮਿਲੀ। ਇਸ ਤੋਂ ਬਾਅਦ ਉਸ ਨੇ ਖੁਦ ਹੀ ਕੁੱਝ ਪੈਸੇ ਉਧਾਰ ਲੈ ਕੇ ਫਰਾਈਡ ਚਿਕਨ ਨੂੰ ਆਪਣੀ ਰੇਸਿਪੀ ਅਨੁਸਾਰ ਬੁਣਾ ਕੇ ਲੋਕਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਨੇ ਉਸ ਨੂੰ ਖਾਇਆ ਉਨ੍ਹਾਂ ਨੂੰ ਬਹੁਤ ਸੁਆਦ ਲੱਗਿਆ, ਇਸ ਤਰ੍ਹਾਂ ਉਸਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਹੌਲੀ ਹੌਲੀ ਉਹ ਆਪਣੇ ਕੰਮ ਨੂੰ ਵਧਾਉਂਦੇ ਗਏ ਅਤੇ ਇੱਕ ਦਿਨ KFC ਦੀ ਸ਼ੁਰੂਆਤ ਕੀਤੀ ਅਤੇ ਹੁਣ ਲੋਕਾਂ ਨੂੰ frenchises ਦੇਣਾ ਸ਼ੁਰੂ ਕਰ ਦਿੱਤਾ ਉਸ ਦਾ ਕੰਮ ਚੱਲ ਪਿਆ ਅਤੇ ਅੱਜ KFC ਨੂੰ ਦੁਨੀਆਂ ਦਾ ਬੱਚਾ ਬੱਚਾ ਜਾਣਦਾ ਹੈ। ਦੁਨੀਆਂ ਦੇ 118 ਦੇਸ਼ਾਂ ਵਿੱਚ KFC ਦੀਆਂ ਬਰਾਂਚਾਂ ਹਨ।
ਦੋਸਤੋ, ਅਕਸਰ ਹੀ ਜਿਥੇ ਨੌਜਵਾਨ ਵੀ ਆਪਣੇ ਸੁਪਨੇ ਮਾਰ ਲੈਂਦੇ ਹਨ ਪਰ ਇਸ ਇਨਸਾਨ ਨੇ 65 ਸਾਲ ਦੀ ਉਮਰ ਵਿੱਚ ਵੀ ਆਪਣੇ ਸੁਪਨੇ ਨੂੰ ਪੂਰਾ ਕੀਤਾ। ਜਿੰਦਗੀ ਵਿੱਚ ਉਹ ਕਿਹੜੀ ਓਕੜ ਸੀ ਜਿਸਦਾ ਇਸਨੇ ਸਾਮ੍ਹਣਾ ਨਹੀਂ ਕੀਤਾ। ਮਾਂ-ਬਾਪ, ਭਾਈ-ਭੈਣ, ਪਤਨੀ-ਬੱਚੇ, ਸਭ ਕੁੱਝ ਖੋਇਆ, ਪੜ੍ਹ ਲਿਖ ਨਹੀਂ ਸਕਿਆ, ਕੋਈ ਸਾਧਨ ਕੋਲ਼ ਨਹੀਂ ਸੀ ਪਰ ਅੰਤ ਤਕ ਡਟਿਆ ਰਿਹਾ ਤੇ business ਦਾ ਬੇਤਾਜ ਬਾਦਸ਼ਾਹ ਬਣ ਗਿਆ। ਉਹ ਕਿਹੜੀ ਚੀਜ਼ ਸੀ ਜਿਸਨੇ ਸੈੰਡਰਸ ਨੂੰ ਇਨਾ ਕਾਮਯਾਬ ਤੇ ਮਹਾਨ ਬਣਾਇਆ ……… ਉਹ ਸੀ ਉਸ ਵਲੋਂ ਕੀਤੇ ਲਗਾਤਾਰ ਯਤਨ। ਜੀ ਹਾਂ ਦੋਸਤੋ! ਉਹ continue efforts ਹੀ ਸਨ ਜਿਹਨਾਂ ਨੇ ਸੈਂਡਰਸ ਨੂੰ ਜਿੰਦਗੀ ਦੇ ਅੰਤਿਮ ਪੜਾਅ 'ਤੇ ਇੰਨੀ ਵੱਡੀ ਸਫ਼ਲਤਾ ਦਵਾਈ। 2-4 ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦੋਂ ਸਫ਼ਲਤਾ ਨਹੀਂ ਮਿਲਦੀ ਅਕਸਰ ਹੀ ਲੋਕ ਇਹ ਸੋਚ ਕੇ ਯਤਨ ਕਰਨਾ ਬੰਦ ਕਰ ਦਿੰਦੇ ਹਨ ਕਿ ਮੇਰੀ ਤਾਂ ਕਿਸਮਤ ਹੀ ਖਰਾਬ ਹੈ ਜਾਂ ਮੈਨੂੰ ਤਾਂ ਕਦੀ ਵੀ ਸਫ਼ਲਤਾ ਨਹੀਂ ਮਿਲ ਸਕਦੀ ਆਦਿ ਆਦਿ ਪਰ ਕੀ ਸੱਚਮੁੱਚ ਹੀ ਸਾਡੀ ਜਿੰਦਗੀ ਸੈਂਡਰਸ ਤੋਂ ਵੀ ਔਖੀ ਹੈ? ਨਹੀ! ਫੇਰ ਅਸੀਂ ਆਪਣੇ ਯਤਨ ਕਿਉਂ ਬੰਦ ਕੀਤੇ ਹਨ? ਆਓ, ਅਸੀਂ ਵੀ ਹੋਂਸਲੇ ਤੇ ਹਿੰਮਤ ਨਾਲ਼ ਯਤਨ ਜਾਰੀ ਰੱਖੀਏ ਤੇ ਆਪਣੀ ਮੰਜਿਲ ਪ੍ਰਾਪਤ ਕਰੀਏ।