Latest

ਗੁਲਾਮ ਦਾ ਗੁਲਾਮ


3/1/2019 | by : P K sharma | 👁491


ਸਿਕੰਦਰ ਮਹਾਨ ਨੂੰ ਕੌਣ ਨਹੀਂ ਜਾਣਦਾ, ਉਹ ਇੱਕ ਬਹੁਤ ਵੱਡਾ ਯੋਧਾ ਸੀ, ਉਸਨੇ ਆਪਣੀ ਜ਼ਿੰਦਗੀ ਵਿੱਚ ਅਨੇਕਾਂ ਯੁੱਧ ਲੜੇ ਤੇ ਜਿੱਤੇ। ਭਾਰਤ ਦੀ ਧਰਤੀ 'ਤੇ ਵੀ ਉਸਨੇ ਬਹੁਤ ਯੁੱਧ ਜਿੱਤੇ ਪਰ ਜਦੋਂ ਉਹ ਭਾਰਤ ਵਿੱਚ ਸੀ, ਉਸ ਦੇ ਸੈਨਿਕ ਲੜਾਈਆਂ ਲੜ ਲੜ ਕੇ ਥੱਕ ਚੁੱਕੇ ਸਨ ਅਤੇ ਆਪਣੇ ਪਰਿਵਾਰਾਂ ਕੋਲ ਵਾਪਸ ਜਾਣਾ ਚਾਹੁੰਦੇ ਸਨ ਸਿਕੰਦਰ ਨੇ ਵੀ ਆਪਣੇ ਸੈਨਿਕਾਂ ਦੀ ਮਨੋ ਸਥਿਤੀ ਦਾ ਜਾਇਜ਼ਾ ਲਿਆ ਅਤੇ ਹੁਣ ਉਹ ਸਮਝ ਗਿਆ ਕਿ ਉਸ ਨੂੰ ਵਾਪਸ ਜਾਣਾ ਹੀ ਪੈਣਾ ਸੀ ਪਰ ਉਹ ਵਾਪਸ ਜਾਂਦੇ ਹੋਏ ਆਪਣੇ ਨਾਲ ਕੋਈ ਕੀਮਤੀ ਚੀਜ਼ ਲੈ ਕੇ ਜਾਣਾ ਚਾਹੁੰਦਾ ਸੀ


 ਇਹ ਗੱਲ ਉਸ ਨੇ ਆਪਣੇ ਅਧਿਕਾਰੀਆਂ ਨਾਲ ਸਾਂਝੀ ਕੀਤੀ 


ਉਸਦੇ ਸੈਨਾਪਤੀ ਨੇ ਕਿਹਾ, ਮਹਾਰਾਜ, ਭਾਰਤ ਦੇ ਸੰਤ ਬਹੁਤ ਮਸ਼ਹੂਰ ਹਨ, ਕਿਉਂਕਿ ਇਹ ਬਹੁਤ ਗਿਆਨੀ ਹੁੰਦੇ ਹਨ ਤੁਸੀਂ ਇੰਝ ਕਰੋ, ਕੋਈ ਸੰਤ ਆਪਣੇ ਨਾਲ ਲੈ ਚੱਲੋ ਤਾਂ ਕਿ ਤੁਸੀਂ ਉਨ੍ਹਾਂ ਦੇ ਗਿਆਨ ਤੋਂ ਲਾਭ ਉਠਾ ਸਕੋ।


ਸਿਕੰਦਰ ਨੂੰ ਆਪਣੇ ਸੈਨਾਪਤੀ ਦੀ ਗੱਲ ਠੀਕ ਲੱਗੀ, ਉਸ ਨੇ ਕਿਹਾ, ਠੀਕ ਹੈ, ਰਸਤੇ ਵਿੱਚ ਜੋ ਵੀ ਕੋਈ ਸੰਤ ਮਿਲੇਗਾ, ਉਸ ਨੂੰ ਆਪਣੇ ਨਾਲ ਲੈ ਜਾਵਾਂਗੇ। ਅਤੇ ਉਨ੍ਹਾਂ ਨੇ ਵਾਪਸ ਆਪਣੇ ਵਤਨ ਜਾਣ ਦੀ ਯਾਤਰਾ ਸ਼ੁਰੁ ਕਰ ਦਿੱਤੀ


ਜਦੋਂ ਉਹ ਆਪਣੇ ਵਤਨ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੂੰ ਇੱਕ ਦਰੱਖਤ ਦੀ ਸੰਘਣੀ ਛਾਂ ਵਿੱਚ ਬੈਠਾ ਇੱਕ ਸੰਨਿਆਸੀ ਨਜ਼ਰ ਆਇਆ,


ਸਿਕੰਦਰ ਨੇ ਉਸ ਵੱਲ ਵੇਖਿਆ ਤੇ ਕਿਹਾ, ਇਹ ਸਾਹਮਣੇ ਜੋ ਸੰਨਿਆਸੀ ਬੈਠਾ ਹੈ, ਇਸ ਨੂੰ ਆਪਣੇ ਨਾਲ ਲੈ ਚੱਲਦੇ ਹਾਂ, ਤਾਂ ਜੋ ਆਪਣੇ ਦੇਸ਼ ਦੇ ਲੋਕ ਵੀ ਇਸ ਦੇ ਗਿਆਨ ਦਾ ਲਾਭ ਲੈ ਸਕਣ। 


ਇਹ ਕਹਿ ਕੇ ਸਿਕੰਦਰ ਮਹਾਨ ਆਪਣੀ ਸਾਰੀ ਸੈਨਾ ਲੈ ਕੇ ਉਸ ਰਿਸ਼ੀ ਕੋਲ ਪਹੁੰਚ ਗਿਆ ਅਤੇ ਪ੍ਰਣਾਮ ਕਰਕੇ ਉਸ ਰਿਸ਼ੀ ਨੂੰ ਬੇਨਤੀ ਕੀਤੀ, "ਹੇ ਰਿਸ਼ੀਵਰ ਕ੍ਰਿਪਾ ਕਰਕੇ ਤੁਸੀਂ ਮੇਰੇ ਨਾਲ ਮੇਰੇ ਦੇਸ਼ ਚੱਲੋ ਮੈਂ ਤੁਹਾਨੂੰ ਲੈਣ ਲਈ ਆਇਆ ਹਾਂ।" 


ਉਸ ਦੀ ਗੱਲ ਸੁਣ ਕੇ ਰਿਸ਼ੀ ਨੇ ਕਿਹਾ, ਮੈਂ ਕਿਤੇ ਨਹੀਂ ਜਾਣਾ, ਮੈਂ ਇੱਥੇ ਹੀ ਠੀਕ ਹਾਂ।


ਰਿਸ਼ੀ ਦੇ ਇਸ ਵਿਵਹਾਰ 'ਤੇ ਸਿਕੰਦਰ ਨੂੰ ਬਹੁਤ ਗੁੱਸਾ ਆਇਆ, ਉਸ ਨੇ ਫਿਰ ਕਿਹਾਹੇ ਮਹਾਤਮਾ! ਸ਼ਾਇਦ ਤੁਸੀਂ ਮੈਨੂੰ ਨਹੀਂ ਜਾਣਦੇ, ਮੈਂ ਸਿਕੰਦਰ ਹਾਂ, ਸਿਕੰਦਰ, ਵਿਸ਼ਵ ਵਿਜੇਤਾ।


thumbnail01-03-2019 01-53-26 AMgulam-da-gulam.jpg

ਮਹਾਤਮਾ ਨੇ ਕਿਹਾ, “ਕੌਣ ਸਿਕੰਦਰ? ਮੈਂ ਕਿਸੇ ਸਿਕੰਦਰ ਨੂੰ ਨਹੀਂ ਜਾਣਦਾ, ਜੇ ਤੂੰ ਵਿਸ਼ਵ ਵਿਜੇਤਾ ਹੈਂ, ਤਾਂ ਵੀ ਮੇਰਾ ਇਹੀ ਫ਼ੈਸਲਾ ਹੈ, ਮੈਂ ਇੱਥੇ ਹੀ ਰਹਿਣਾ ਹੈ।


ਉਸ ਦੀ ਗੱਲ ਸੁਣ ਕੇ ਸਿਕੰਦਰ ਪੂਰੀ ਤਰ੍ਹਾਂ ਬੁਖਲਾ ਗਿਆ, ਉਸਨੇ ਤਲਵਾਰ ਆਪਣੀ ਮਿਆਨ ਵਿੱਚੋਂ ਕੱਢੀ ਤੇ ਸੰਨਿਆਸੀ ਦੀ ਗਰਦਨ ਉੱਤੇ ਰੱਖ ਕੇ ਕਿਹਾ, ਆਖਰੀ ਵਾਰ ਕਹਿ ਰਿਹਾ ਹਾਂ, ਮੇਰੇ ਨਾਲ ਚੱਲੋ ਨਹੀਂ ਤਾਂ ਮਰਨ ਲਈ ਤਿਆਰ ਹੋ ਜਾਵੋ।


ਇਸਤੇ ਮਹਾਤਮਾ ਨੇ ਕਿਹਾ, “ਤੂੰ ਆਪਣੇ ਆਪ ਨੂੰ ਵਿਸ਼ਵ ਵਿਜੇਤਾ ਕਹਿ ਰਿਹਾ ਹੈਂ, ਪਰ ਤੂੰ ਤਾਂ ਮੇਰੇ ਗੁਲਾਮ ਦਾ ਵੀ ਗੁਲਾਮ ਹੈਂ।


ਇਹ ਸੁਣ ਕੇ ਸਿਕੰਦਰ ਮਹਾਤਮਾ ਵੱਲ ਵੇਖਣ ਲੱਗ ਪਿਆ ਅਤੇ ਕਿਹਾ, ਤੁਹਾਡਾ ਕੀ ਮਤਲਬ ਹੈ?”


ਇਸ 'ਤੇ ਸੰਨਿਆਸੀ ਨੇ ਮੁਸਕੁਰਾਉਂਦੇ ਹੋਏ ਕਿਹਾ, ਗੁੱਸਾ ਮੇਰਾ ਗ਼ੁਲਾਮ ਹੈ, ਉਹ ਕਦੀ ਵੀ ਮੇਰੀ ਆਗਿਆ ਤੋਂ ਬਿਨਾਂ ਮੇਰੇਤੇ ਸਵਾਰ ਨਹੀਂ ਹੋ ਸਕਦਾ ਪਰ ਮੈਂ ਵੇਖ ਰਿਹਾ ਹਾਂ ਕਿ ਤੂੰ ਤਾਂ ਗੁੱਸੇ ਦਾ ਗੁਲਾਮ ਹੈਂ ਤੇ ਇਸ ਤਰ੍ਹਾਂ ਤੂੰ ਮੇਰੇ ਗੁਲਾਮ ਦਾ ਵੀ ਗੁਲਾਮ ਹੈਂ। ਸੋ ਇਕ ਗੁਲਾਮ ਦੇ ਵੀ ਗੁਲਾਮ ਨਾਲ ਮੈਂ ਕਿਵੇਂ ਜਾ ਸਕਦਾ ਹਾਂ?


ਇਹ ਗੱਲ ਸੁਣ ਕੇ ਸਿਕੰਦਰ ਨੂੰ ਸਾਰੀ ਗੱਲ ਸਮਝ ਆ ਗਈ ਅਤੇ ਉਸਨੇ ਮਹਾਤਮਾ ਤੋਂ ਖਿਮਾ ਮੰਗੀ ਅਤੇ ਆਪਣੇ ਰਸਤੇ ਉੱਤੇ ਤੁਰ ਪਿਆ

 

ਪਿਆਰੇ ਦੋਸਤੋ, ਗੁੱਸਾ ਕਰਨ ਨਾਲ ਜਿੱਥੇ ਸਾਡੀ ਸਰੀਰਕ ਸਕਤੀ ਖ਼ਤਮ ਹੋ ਜਾਂਦੀ ਹੈ, ਉੱਥੇ ਹੀ ਇਹ ਮਾਨਸਿਕ ਤੌਰ 'ਤੇ ਵੀ ਸਾਨੂੰ ਪੰਗੂ ਬਣਾ ਦਿੰਦਾ ਹੈ ਅਤੇ ਸਾਡੇ ਵਿਵੇਕ ਨੂੰ ਮਾਰ ਦਿੰਦਾ ਹੈ ਗੁੱਸੇ ਕਾਰਨ ਅਸੀਂ ਜਾਣੇ ਅਣਜਾਣੇ ਹੀ ਉਹ ਗਲਤੀਆਂ ਕਰ ਬੈਠਦੇ ਹਾਂ, ਜਿਸ ਦਾ ਸਾਨੂੰ ਸਾਰੀ ਜ਼ਿੰਦਗੀ ਪਛਤਾਵਾ ਰਹਿੰਦਾ ਹੈ ਇਸ ਲਈ ਕਦੀ ਵੀ ਗੁੱਸੇ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦੇਵੋ ਤਾਂ ਜੋ ਸਾਨੂੰ ਬਾਅਦ ਵਿੱਚ ਕਦੀ ਪਛਤਾਉਣਾ ਨਾ ਪਵੇ ਕਈ ਵਾਰ ਅਸੀਂ ਗੁੱਸੇ ਵਿੱਚ ਉਹ ਗਲਤੀਆਂ ਕਰ ਦਿੰਦੇ ਹਾਂ ਜਿਨ੍ਹਾਂ ਨੂੰ ਠੀਕ ਕਰਨਾ ਵੀ ਸਾਡੇ ਵੱਸ ਵਿੱਚ ਨਹੀਂਂ ਰਹਿੰਦਾ

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ