Latest

ਜੜ੍ਹੀ-ਬੂਟੀ


2/16/2019 | by : P K sharma | 👁1169


ਇੱਕ ਔਰਤ ਸੀ। ਉਸ ਦਾ ਪਤੀ ਉਸ ਨੂੰ ਬਿਲਕੁਲ ਵੀ ਪਿਆਰ ਨਹੀਂ ਸੀ ਕਰਦਾ, ਜਿਸ ਕਾਰਣ ਉਹ ਹਰ ਵੇਲ਼ੇ ਬਹੁਤ ਉਦਾਸ ਰਹਿੰਦੀ ਸੀ ਇੱਕ ਵਾਰ ਉਸ ਨੇ ਆਪਣੀ ਕਿਸੇ ਸਹੇਲੀ ਤੋਂ ਇੱਕ ਸੰਨਆਸੀ ਬਾਰੇ ਸੁਣਿਆ, ਜੋ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦਿੰਦੇ ਸਨ। ਉਹ ਔਰਤ ਵੀ ਉਸ ਸੰਨਆਸੀ ਕੋਲ ਗਈ ਤੇ ਉਸ ਨੂੰ ਆਪਣੀ ਸਾਰੀ ਕਹਾਣੀ ਦੱਸੀ ਅਤੇ ਸੰਨਿਆਸੀ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਕੋਈ ਜੜੀ ਬੂਟੀ ਦੇ ਦੇਵੋ ਜਿਸ ਨੂੰ ਖਾ ਕੇ ਮੇਰੇ ਪਤੀ ਮੇਰੇ ਨਾਲ ਪਿਆਰ ਕਰਨ ਲੱਗ ਪੈਣ

          ਉਸ ਦੀ ਗੱਲ ਸੁਣ ਕੇ ਰਿਸ਼ੀ ਨੇ ਕਿਹਾ, ਠੀਕ ਹੈ, ਮੈਂ ਨਿਸਚਿਤ ਹੀ ਤੇਰੇ ਪਤੀ ਦੇ ਮਨ ਵਿੱਚ ਤੇਰੇ ਪ੍ਰਤੀ ਪਿਆਰ ਪੈਦਾ ਕਰ ਦੇਵਾਂਗਾ, ਪਰ ਉਸਦੇ ਲਈ ਮੈਨੂੰ ਇੱਕ ਚੀਜ਼ ਦੀ ਜ਼ਰੂਰਤ ਹੈ 

ਔਰਤ ਨੇ ਖੁਸ਼ ਹੁੰਦੇ ਹੋਏ ਪੁੱਛਿਆ,ਜੀ ਮਹਾਰਾਜ ! ਹੁਕਮ ਕਰੋ, ਮੈਂ ਕੁੱਝ ਵੀ ਕਰਨ ਨੂੰ ਤਿਆਰ ਹਾਂ

ਸੰਨਿਆਸੀ ਨੇ ਕਿਹਾ,ਉਸ ਦੇ ਲਈ ਮੈਨੂੰ ਸ਼ੇਰ ਦੀ ਮੁੱਛ ਦਾ ਇੱਕ ਵਾ ਚਾਹੀਦਾ ਹੈ, ਕੀ ਤੂੰ ਲਿਆ ਸਕਦੀ ਹੈਂ?”

ਔਰਤ ਨੇ ਕਿਹਾ, ਮੈਂ ਆਪਣੇ ਪਤੀ ਨੂੰ ਪਾਉਣ ਲਈ ਕੁੱਝ ਵੀ ਕਰ ਸਕਦੀ ਹਾਂ। 

ਇਹ ਕਹਿ ਕੇ ਉਹ ਜੰਗਲ ਵਿੱਚ ਚਲੀ ਗਈ। ਅੱਗੇ ਇੱਕ ਸ਼ੇਰ ਬੈਠਾ ਸੀ, ਜਿਵੇਂ ਹੀ ਉਹ ਸ਼ੇਰ ਵੱਲ ਗਈ ਸ਼ੇਰ ਇੱਕਦਮ ਦਹਾੜਿਆ। ਉਸ ਦੀ ਦਹਾੜ ਸੁਣ ਕੇ ਉਹ ਡਰ ਗਈ ਤੇ ਵਾਪਸ ਭੱਜ ਗਈ। ਪਰ ਅਗਲੇ ਦਿਨ ਫਿਰ ਉਹ ਹਿੰਮਤ ਕਰਕੇ ਜੰਗਲ਼ ਵਿੱਚ ਗਈ, ਇਸ ਵਾਰ ਫਿਰ ਸ਼ੇਰ ਦਹਾੜਿਆ ਤੇ ਉਹ ਡਰ ਕਾਰਨ ਫਿਰ ਵਾਪਸ ਗਈ। ਇਹ ਹੀ ਕਿਰਿਆ ਕਈ ਦਿਨ ਚੱਲਦੀ ਰਹੀ ਪਰ ਹੌਲੀ ਹੌਲੀ ਸ਼ੇਰ ਉਸ ਔਰਤ ਦਾ ਆਦੀ ਹੋ ਗਿਆ ਤੇ ਉਸ ਨੇ ਦਹਾੜਨਾ ਬੰਦ ਕਰ ਦਿੱਤਾ ਉਸ ਔਰਤ ਨੂੰ ਵੀ ਸ਼ੇਰ ਨਾਲ ਇੱਕ ਲਗਾਵ ਜਿਹਾ ਹੋ ਗਿਆ। ਉਹ ਵੀ ਹੁਣ ਉਸਦੇ ਲਈ ਖਾਣ ਨੂੰ ਮਾਸ ਲੈ ਕੇ ਜਾਣ ਲੱਗੀ ਤੇ ਸ਼ੇਰ ਵੀ ਬੜੇ ਪਿਆਰ ਨਾਲ ਉਹ ਮਾਸ ਖਾਂਦਾ ਅਤੇ ਉਹ ਸ਼ੇਰ ਨੂੰ ਥਪਥਪਾਉਂਦੀ ਰਹਿੰਦੀ


thumbnail16-02-2019 03-16-14 AMlady-and-lion.jpg

 ਇੱਕ ਦਿਨ ਉਸਨੇ ਮੋਕਾ ਵੇਖ ਕੇ ਸ਼ੇਰ ਦੀ ਮੁੱਛ ਦਾ ਵਾਲ ਵੀ ਲੈ ਲਿਆ ਅਤੇ ਭੱਜੀ ਭੱਜੀ ਸੰਨਆਸੀ ਕੋਲ ਗਈ ਤੇ ਕਿਹਾ, ਮਹਾਰਾਜ! ਆਹ ਲਵੋ ਸ਼ੇਰ ਦੀ ਮੁੱਛ ਦਾ ਵਾਲ਼, ਮੈਂ ਲੈ ਆਈ ਹਾਂ, ਹੁਣ ਮੈਨੂੰ ਉਹ ਜੜ੍ਹੀ ਬੂਟੀ ਬਣਾ ਕੇ ਦੇ ਦੇਵੋ ਜਿਸ ਨਾਲ ਮੈਂ ਆਪਣੇ ਪਤੀ ਦੇ ਮਨ ਵਿੱਚ ਆਪਣੇ ਲਈ ਪਿਆਰ ਪੈਦਾ ਕਰ ਸਕਾਂ

ਸੰਨਆਸੀ ਨੇ ਸ਼ੇਰ ਦੀ ਮੁੱਛ ਦਾ ਵਾਲ ਲੈ ਲਿਆ ਤੇ ਅੱਗ ਵਿੱਚ ਸੁੱਟ ਦਿੱਤਾ। ਇਹ ਵੇਖ ਕੇ ਉਹ ਔਰਤ ਇੱਕ ਦਮ ਚੀਖ ਕੇ ਬੋਲੀ,

ਮਹਾਰਾਜ ! ਇਹ ਤੁਸੀਂ ਕੀ ਕੀਤਾ? ਤੁਹਾਨੂੰ ਨਹੀਂ ਪਤਾ ਕਿ ਇਸ ਲਈ ਮੈਂ ਕਿੰਨੇ ਯਤਨ ਕੀਤੇ ਹਨ।

ਸੰਨਿਆਸੀ ਨੇ ਕਿਹਾ,ਹੁਣ ਤੈਨੂੰ ਕਿਸੇ ਜੜੀ ਬੂਟੀ ਦੀ ਲੋੜ ਨਹੀਂ ਹੈ, ਤੂੰ ਸ਼ੇਰ ਨੂੰ ਕਿਵੇਂ ਕਾਬੂ ਕੀਤਾ ਹੈ? ਧੀਰਜ ਅਤੇ ਪਿਆਰ ਨਾਲ,

 ਜੇ ਤੂੰ ਧੀਰਜ ਅਤੇ ਪਿਆਰ ਨਾਲ ਇੱਕ ਸ਼ੇਰ ਨੂੰ ਕਾਬੂ ਕਰ ਸਕਦੀ ਹੈਂ ਤਾਂ ਆਪਣੇ ਪਤੀ ਨੂੰ ਕਿਉਂ ਨਹੀਂ

 ਹੁਣ ਉਹ ਔਰਤ ਸੰਨਿਆਸੀ ਦੀ ਗੱਲ ਸੁਣ ਕੇ ਘਰ ਵੱਲ ਜਾ ਰਹੀ ਸੀ ਅਤੇ ਉਸ ਨੂੰ ਆਪਣੀ  ਜੜੀ ਬੂਟੀ ਮਿਲ ਚੁੱਕੀ ਸੀ

          ਦੋਸਤੋ, ਪਿਆਰ ਖੁਦਾ ਦੀ ਉਹ ਨਿਆਮਤ ਹੈ ਜਿਸਦੀ ਭਾਸ਼ਾ ਜਾਨਵਰ ਵੀ ਸਮਝਦੇ ਹਨ। ਅਸੀਂ ਕਈ ਵਾਰ ਵੇਖਦੇ ਹਾਂ ਕਿ ਕਿਸੇ ਪਰਿਵਾਰ ਵਿੱਚ ਸਾਰੇ ਮੈਂਬਰ ਕਿੰਨੇ ਪਿਆਰ ਅਤੇ ਅਦਬ ਨਾਲ਼ ਰਹਿੰਦੇ ਹਨ ਤੇ ਕਈ ਪਰਿਵਾਰ ਅਜਿਹੇ ਵੀ ਹੁੰਦੇ ਹਨ ਜਿੱਥੇ ਹਰ ਸਮੇਂ ਲੜਾਈ ਝਗੜਾ ਚਲਦਾ ਰਹਿੰਦਾ ਹੈ। ਹੁਣ ਇਹ ਅੰਦਾਜਾ ਹਰ ਕੋਈ ਲਗਾ ਸਕਦਾ ਹੈ ਕਿ ਕਿਹੜਾ ਪਰਿਵਾਰ ਜਿਆਦਾ ਸਫ਼ਲ ਹੋਵੇਗਾ। 

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂPooja Sharma | Friday, October 4, 2019

Boht Accha hai or likho