Latest

ਜਦੋਂ ਹਵਾ ਚਲਦੀ ਹੈ ਮੈਂ ਸੋਂਦਾ ਹਾਂ


2/19/2019 | by : P K sharma | 👁947


ਇੱਕ ਵਾਰ ਦੀ ਗੱਲ ਹੈ, ਕਿਸੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸਦੇ ਖੇਤ ਪਹਾੜਾਂ ਵਿੱਚ ਸਨ ਜਿੱਥੇ ਅਕਸਰ ਹੀ ਤੁਫਾਨ ਆਉਂਦੇ ਰਹਿੰਦੇ ਸਨ। ਉਸਨੂੰ ਇੱਕ ਕੰਮ ਕਰਨ ਵਾਲੇ ਨੌਕਰ ਦੀ ਲੋੜ ਸੀ ਪਰ ਕੋਈ ਵੀ ਉਸ ਥਾਂ ਕੰਮ ਕਰਨ ਨੂੰ ਤਿਆਰ ਨਹੀਂ ਹੁੰਦਾ ਸੀ। ਉਸਨੇ ਇਸਦੇ ਲਈ ਇੱਕ ਇਸ਼ਤਿਹਾਰ ਦਿੱਤਾ। ਕੁੱਝ ਦਿਨਾਂ ਬਾਅਦ ਉਸ ਕੋਲ਼ ਇੱਕ ਦੁਬਲ਼ਾ-ਪਤਲਾ ਬੰਦਾ ਆਇਆ, ਜੋ ਉਸ ਨਾਲ ਕੰਮ ਕਰਨ ਨੂੰ ਤਿਆਰ ਤਾਂ ਹੋ ਗਿਆ ਪਰ ਉਸਨੇ ਵੀ ਇੱਕ ਸ਼ਰਤ ਰਖੀ। 

ਉਸਨੇ ਕਿਹਾ,ਮੈਂ ਹਰ ਇੱਕ ਕੰਮ ਸਮੇਂ ਤੇ ਕਰਾਂਗਾ ਪਰ ਜਦੋਂ ਹਵਾ ਚਲਦੀ ਹੈ ਮੈਂ ਸੋਂਦਾ ਹਾਂ

ਕਿਸਾਨ ਨੂੰ ਥੋੜਾ ਅਜੀਬ ਤਾਂ ਲੱਗਿਆ ਪਰ ਕਿਉਂਕਿ ਉਸ ਕੋਲ਼ ਕੋਈ ਹੋਰ ਚਾਰਾ ਵੀ ਨਹੀਂ ਸੀ ਸੋ ਕਿਸਾਨ ਨੇ ਉਸਦੀ ਸ਼ਰਤ ਮਨ ਲਈ ਤੇ ਉਸਨੂੰ ਕੰਮ ਤੇ ਰੱਖ ਲਿਆ। ਨੌਕਰ ਹਰ ਕੰਮ ਬੜੀ ਲਗਨ ਤੇ ਮਿਹਨਤ ਨਾਲ ਕਰਦਾ ਸੀ। ਕਿਸਾਨ ਉਸਦੇ ਕੰਮ ਤੋਂ ਬਹੁਤ ਖੁਸ਼ ਸੀ।

  ਇੱਕ ਦਿਨ ਬਹੁਤ ਤੇਜ਼ ਹਵਾ ਆਈ। ਕਿਸਾਨ ਆਪਣੇ ਅਨੁਭਵ ਤੋਂ ਸਮਝ ਗਿਆ ਕਿ ਤੁਫਾਨ ਆਉਣ ਵਾਲ਼ਾ ਸੀ। ਕਿਸਾਨ ਤੇਜੀ ਨਾਲ਼ ਨੌਕਰ ਦੀ ਝੋਂਪੜੀ ਤੇ ਗਿਆ ਤੇ ਉਸਨੁੰ ਜਲਦੀ-ਜਲਦੀ ਫ਼ਸਲਾਂ ਅਤੇ ਸਾਰਾ ਸਮਾਨ ਸਾਂਭਣ ਲਈ ਕਿਹਾ। ਪਰ ਨੌਕਰ, ਜੋ ਸੋ ਰਿਹਾ ਸੀ, ਨੇ ਕਿਸਾਨ ਨੂੰ ਸ਼ਰਤ ਯਾਦ ਕਰਵਾਉਂਦੇ ਹੋਏ ਕਿਹਾ, ਕੀ ਤੁਸੀਂ ਵੇਖ ਨਹੀਂ ਰਹੇ, ਕਿ ਹਵਾ ਚਲ ਰਹੀ ਹੈ, ਸੋ ਹੁਣ ਤਾਂ ਮੇਰੇ ਸੋਣ ਦਾ ਸਮਾਂ ਹੈ।” 

ਇਹ ਕਹਿ ਕੇ ਨੌਕਰ ਫਿਰ ਸੌਂ ਗਿਆ


thumbnail19-02-2019 08-27-50 PMsleeping-new.jpg

ਉਸਦੇ ਇਸ ਵਰਤਾਰੇ 'ਤੇ ਕਿਸਾਨ ਨੂੰ ਬਹੁਤ ਗੁੱਸਾ ਆਇਆ, ਉਸ ਦਾ ਦਿਲ ਤਾਂ ਕੀਤਾ ਕਿ ਨੌਕਰ ਨੂੰ ਗੋਲ਼ੀ ਮਾਰ ਦੇਵੇ ਕਿਉਂਕਿ ਉਸਦੀ ਸਾਰੀ ਕਮਾਈ 'ਤੇ ਪਾਣੀ ਫਿਰਦਾ ਨਜ਼ਰ ਰਿਹਾ ਸੀ ਪਰ ਸ਼ਰਤ ਕਾਰਨ ਉਹ ਕੁੱਝ ਕਰ ਵੀ ਨਹੀਂ ਸਕਦਾ ਸੀ। ਹੁਣ ਕਿਸਾਨ ਨੇ ਖੁਦ ਹੀ ਖੇਤਾਂ ਵਿੱਚ ਜਾਣ ਦਾ ਫੈਸਲਾ ਕਰ ਲਿਆ। ਜਿਵੇਂ ਹੀ ਕਿਸਾਨ ਖੇਤਾਂ ਵਿੱਚ ਪਹੁੰਚਿਆ, ਉਸਨੇ ਵੇਖਿਆ ਕਿ ਫਸਲਾਂ ਦੇ ਬੰਡਲ਼ ਬੰਨ੍ਹੇ ਪਏ ਸਨ ਅਤੇ ਤਿਰਪਾਲ ਨਾਲ ਢਕੇ ਵੀ ਹੋਏ ਸਨ। ਸਾਰੀਆਂ ਮੁਰਗੀਆਂ ਬਾੜੇ ਵਿੱਚ ਸਨ ਤੇ ਬਾੜੇ ਦਾ ਦਰਵਾਜਾ ਵੀ ਚੰਗੀ ਤਰ੍ਹਾਂ ਬੰਦ ਸੀ ਅਤੇ ਹੋਰ ਸਾਰਾ ਸਮਾਨ ਵੀ ਸਾਂਭ ਸੰਭਾਲ਼ ਕੇ ਰਖਿਆ ਹੋਈਆ ਸੀ। ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਦੀ ਕੋਈ ਸੰਭਾਵਨਾ ਨਹੀਂ ਸੀ। ਹੁਣ ਕਿਸਾਨ ਉਸਦੇ ਸਬਦਾਂ, ਕਿ ਜਦੋਂ ਹਵਾ ਚਲਦੀ ਹੈ  ਮੈਂ ਸੋਂਦਾ ਹਾਂ ਦਾ ਅਰਥ ਸਮਝ ਚੁੱਕਾ ਸੀ ਤੇ ਹੁਣ ਆਪ ਵੀ ਅਰਾਮ ਨਾਲ ਸੋ ਸਕਦਾ ਸੀ

 

ਦੋਸਤੋ, ਸਾਨੂੰ ਵੀ ਆਪਣੀ ਜ਼ਿੰਦਗੀ ਨੂੰ ਇਸੇ ਤਰੀਕੇ ਨਾਲ manage ਕਰਨਾ ਚਾਹੀਦਾ ਹੈ ਤਾਂ ਕਿ ਜਦੋਂ ਕੋਈ ਵੀ ਔਕੜ ਰੂਪੀ ਹਵਾ ਚੱਲੇ, ਭਾਵੇਂ ਉਹ ਮਾੜੇ ਸਮੇਂ ਪੈਸਿਆਂ ਦੀ ਲੋੜ ਦੀ ਹੋਵੇ, ਸਿਹਤ ਸੰਬੰਧੀ ਹੋਵੇ  ਜਾਂ ਕੋਈ ਹੋਰ ਵੀ ਸਮੱਸਿਆ ਹੋਵੇ, ਤਾਂ ਉਸ ਐਮਰਜੈਂਸੀ ਨਾਲ਼ ਨਿਪਟਣ ਲਈ ਸਾਡੇ ਕੋਲ਼ ਲੋੜੀੰਦੇ ਪ੍ਰਬੰਧ ਹੋਣ ਤੇ ਅਸੀਂ ਵੀ ਐਮਰਜੈਂਸੀ ਹਾਲਾਤ ਵਿੱਚ  ਆਰਾਮ ਨਾਲ਼ ਉਸਦਾ ਸ੍ਹਾਮਣਾ ਕਰ ਸਕੀਏ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ