ਸ਼ੇਰ ਨੂੰ ਵੇਖ ਕੇ ਗਾਂ
ਜਾਨ ਬਚਾਉਣ ਲਈ ਭੱਜਣ ਲੱਗੀ। ਗਾਂ ਨੂੰ ਭੱਜਦੇ ਹੋਏ ਸ਼ੇਰ ਨੇ ਵੇਖ ਲਿਆ, ਸ਼ੇਰ ਵੀ ਭੁੱਖਾ ਸੀ ਅਤੇ ਉਹ ਵੀ ਗਾਂ ਦੇ ਪਿੱਛੇ ਭੱਜਣ
ਲੱਗਾ। ਹੁਣ ਗਾਂ ਪੂਰੀ ਤਾਕਤ ਨਾਲ ਭੱਜ ਰਹੀ ਸੀ, ਅਚਾਨਕ ਹੀ ਗਾਂ ਨੂੰ ਇੱਕ ਕੁਟੀਆ ਨਜ਼ਰ ਆਈ ਅਤੇ ਉਹ ਜਲਦੀ
ਹੀ ਉਸ ਦੇ ਵਿੱਚ ਵੜ ਗਈ।ਕੁਟੀਆ ਦੇ ਵਿੱਚ ਇੱਕ ਰਿਸ਼ੀ ਤਪ ਕਰ ਰਿਹਾ ਸੀ ਜਦੋਂ ਗਾਂ ਅੰਦਰ ਆਈ ਤਾਂ ਰਿਸ਼ੀ ਨੇ ਵੇਖਿਆ ਕਿ ਗਾਂ ਬਹੁਤ ਡਰੀ ਹੋਈ ਸੀ।
ਰਿਸ਼ੀ ਨੇ ਪੁੱਛਿਆ, “ਤੂੰ ਇਸ ਤਰ੍ਹਾਂ ਕਿਉਂ ਡਰ ਰਹੀ ਹੈਂ?”
ਗਾਂ ਬੋਲੀ, “ਮਹਾਰਾਜ! ਸ਼ੇਰ ਮੇਰਾ ਪਿੱਛਾ ਕਰ ਰਿਹਾ ਹੈ, ਉਹ ਮੈਨੂੰ ਖਾ ਜਾਵੇਗਾ, ਕ੍ਰਿਪਾ ਕਰਕੇ ਮੇਰੀ ਜਾਨ ਬਚਾਓ।”
ਰਿਸ਼ੀ ਨੂੰ ਗਾਂ ਉੱਪਰ ਤਰਸ ਆ ਗਿਆ, ਉਸ ਨੇ ਕਿਹਾ, “ਠੀਕ ਹੈ, ਤੂੰ ਮੇਰੀ ਝੌਂਪੜੀ ਦੇ ਪਿੱਛੇ ਲੁਕ ਜਾਂ।”
ਗਾਂ ਨੇ ਉਂਝ ਹੀ ਕੀਤਾ, ਉਸ ਦੇ ਨਾਲ ਹੀ ਸ਼ੇਰ ਉਥੇ ਆ ਗਿਆ, ਸ਼ੇਰ ਨੇ ਕਿਹਾ, “ਹੇ ਰਿਸ਼ੀਵਰ, ਮੈਂ ਇੱਕ ਗਾਂ ਦਾ ਪਿੱਛਾ ਕਰ ਰਿਹਾ ਸੀ ਅਤੇ ਉਹ
ਭੱਜਦੀ-ਭੱਜਦੀ ਤੁਹਾਡੀ ਝੌਂਪੜੀ ਵੱਲ ਆਈ ਹੈ, ਕ੍ਰਿਪਾ ਕਰਕੇ ਦੱਸੋ ਕੀ ਤੁਸੀਂ ਉਸ ਨੂੰ ਵੇਖਿਆ ਹੈ?”
ਹੁਣ ਰਿਸ਼ੀ ਦੁਵਿਧਾ ਵਿੱਚ ਪੈ ਗਿਆ ਕਿਉਂਕਿ ਜੇ ਉਹ ਸੱਚ ਬੋਲ ਦਿੰਦਾ ਤਾਂ ਗਾਂ ਨੇ ਮਾਰਿਆ
ਜਾਣਾ ਸੀ ਪਰ ਜੇ ਉਹ ਝੂਠ ਬੋਲਦਾ ਤਾਂ ਉਸਨੂੰ ਪਾਪ ਲੱਗਣਾ ਸੀ। ਕੁੱਝ ਦੇਰ ਸੋਚਣ ਤੋਂ ਬਾਅਦ ਰਿਸ਼ੀ ਨੇ ਕਿਹਾ, “ਸਿੰਘਰਾਜ, ਗੱਲ ਇਹ ਹੈ ਕਿ ਗਾਂ ਨੂੰ ਮੇਰੀਆਂ ਅੱਖਾਂ ਨੇ ਵੇਖਿਆ ਹੈ
ਪਰ ਇਹ ਬੋਲ ਨਹੀਂਂ ਸਕਦੀਆਂ ਅਤੇ ਮੇਰੀ ਜ਼ੁਬਾਨ ਬੋਲ ਸਕਦੀ ਹੈ ਪਰ ਇਸ ਨੇ ਗਾਂ ਨੂੰ ਨਹੀਂਂ ਵੇਖਿਆ, ਸੋ ਮੁਆਫ਼ ਕਰਨਾ, ਮੈਂ ਤੁਹਾਡੇ ਸਵਾਲ ਦਾ ਜਵਾਬ ਨਹੀਂਂ ਦੇ ਸਕਦਾ।”
ਇਹ ਸੁਣ ਕੇ ਸ਼ੇਰ ਰਿਸ਼ੀ ਦੀ ਗੱਲ ਦਾ ਭਾਵ ਸਮਝ ਗਿਆ ਅਤੇ ਉੱਥੋਂ ਚਲਾ ਗਿਆ।
ਦੋਸਤੋ, ਸਾਨੂੰ ਹਮੇਸ਼ਾ ਹੀ ਸੱਚ ਬੋਲਣਾ ਚਾਹੀਦਾ ਹੈ ਪਰ ਕਈ ਵਾਰ
ਸਾਡਾ ਸੱਚ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਵੀ ਪਾ ਸਕਦਾ ਹੈ। ਸੋ ਜਦੋਂ ਕਦੀ ਅਜਿਹੇ ਹਾਲਾਤ ਹੋਣ ਕਿ ਸਾਡੇ ਸੱਚ ਨਾਲ
ਕਿਸੇ ਦਾ ਨੁਕਸਾਨ ਹੋ ਰਿਹਾ ਹੋਵੇ ਤਾਂ ਉਸ ਸਮੇਂਂ ਸਾਨੂੰ ਵਿਵੇਕ ਨਾਲ ਕੰਮ ਲੈਣਾ ਚਾਹੀਦਾ ਹੈ।