Latest

ਮਛੇਰਿਆਂ ਦੀ ਸਮੱਸਿਆ


3/2/2019 | by : P K sharma | 👁1763


ਜਪਾਨ ਵਿੱਚ ਲੋਕ ਮੱਛੀ ਬਹੁਤ ਖਾਂਦੇ ਹਨ ਪਰ ਉੱਥੇ ਲੋਕ ਤਾਜ਼ੀ ਮੱਛੀ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਕਿਨਾਰਿਆਂ ਉੱਤੇ ਜ਼ਿਆਦਾ ਮੱਛੀਆਂ ਨਹੀਂ ਹੁੰਦੀਆਂ ਇਸ ਲਈ ਮਛੇਰਿਆਂ ਨੂੰ ਡੂੰਘੇ ਸਮੁੰਦਰ ਵਿੱਚ ਜਾ ਕੇ ਮੱਛੀਆਂ ਫੜਨੀਆਂ ਪੈਂਦੀਆਂ ਸਨ ਪਰ ਹੁਣ ਜਦੋਂ ਉਹ ਡੂੰਘੇ ਪਾਣੀ ਤੋਂ ਮੱਛੀਆਂ ਫੜਦੇ ਸਨ ਅਤੇ ਵਾਪਸ ਉਨ੍ਹਾਂ ਨੂੰ ਵੇਚਣ ਲਈ ਲੈ ਕੇ ਜਾਂਦੇ ਸਨ ਤਾਂ ਉਸ ਸਮੇਂ ਤੱਕ ਉਹ ਮੱਛੀਆ ਤਾਜ਼ੀਆਂ ਨਹੀਂ ਸਨ ਰਹਿੰਦੀਆਂ। ਇਸ ਲਈ ਲੋਕ ਇਨ੍ਹਾਂ ਮੱਛੀਆਂ ਨੂੰ ਖਰੀਦਣ ਤੋਂ ਕੰਨੀ ਕੱਟਦੇ ਸਨ

ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਮਛੇਰਿਆਂ ਨੇ ਇਸ ਦਾ ਹੱਲ ਲੱਭ ਲਿਆ, ਉਨ੍ਹਾਂ ਨੇ ਆਪਣੀ ਕਿਸ਼ਤੀਆਂ ਉੱਪਰ ਵੱਡੇ ਵੱਡੇ ਫਰੀਜ਼ਰ ਫਿੱਟ ਕਰਵਾ ਲਏ, ਇਸ ਤਰ੍ਹਾਂ ਕਾਫੀ ਸਮੇਂ ਤੱਕ ਮੱਛੀਆਂ ਤਾਜੀਆਂ ਰਹਿੰਦੀਆਂ ਸਨ ਪਰ ਜਦੋਂ ਉਹ ਇਨ੍ਹਾਂ ਮੱਛੀਆਂ ਨੂੰ ਲੈ ਕੇ ਮਾਰਕੀਟ ਵਿੱਚ ਵੇਚਣ ਗਏ ਤਾਂ ਲੋਕਾਂ ਨੇ  ਫਿਰ ਵੀ ਇਨ੍ਹਾਂ ਮੱਛੀਆਂ ਨੂੰ ਖਰੀਦਣ ਵਿੱਚ ਕੋਈ ਜ਼ਿਆਦਾ ਦਿਲਚਸਪੀ ਨਹੀਂ ਦਿਖਾਈ ਕਿਉਂਕਿ ਉਹ ਤਾਜ਼ੀ ਮੱਛੀ ਅਤੇ ਫਰੋਜਨ ਮੱਛੀ ਵਿੱਚ ਫਰਕ ਮਹਿਸੂਸ ਕਰ ਸਕਦੇ ਸਨ


thumbnail21-03-2019 02-46-57 AMfisherman1.jpg

ਹੁਣ ਫਿਰ ਮਛੇਰਿਆਂ ਲਈ ਸਮੱਸਿਆ ਖੜ੍ਹੀ ਹੋ ਗਈ ਪਰ ਇੱਕ ਵਾਰ ਫਿਰ ਉਨ੍ਹਾਂ ਨੇ ਇਸ ਦਾ ਹੱਲ ਲੱਭ ਲਿਆ, ਉਨ੍ਹਾਂ ਨੇ ਕਿਸ਼ਤੀਆਂ ਉੱਤੇ ਪਾਣੀ ਦੇ ਟੈਂਕ ਬਣਾ ਲਏ ਅਤੇ ਉਹ ਮੱਛੀਆਂ ਫੜ ਕੇ ਟੈਂਕ  ਵਿੱਚ ਉਨ੍ਹਾਂ ਨੂੰ ਛੱਡ ਦਿੰਦੇ ਸਨ। ਮੱਛੀਆਂ ਕੁੱਝ ਦੇਰ ਤਾਂ ਉਛਲ ਕੁਦ ਮਚਾਉਂਦੀਆਂ ਸਨ ਪਰ ਥੋੜ੍ਹੀ ਦੇਰ ਬਾਅਦ ਸ਼ਾਂਤ ਹੋ ਕੇ ਪਾਣੀ ਵਿੱਚ ਬੈਠ ਜਾਂਦੀਆਂ ਸਨ ਤੇ ਇਸ ਤਰ੍ਹਾਂ ਉਹ ਤਾਜ਼ੀ ਮੱਛੀ ਮਾਰਕੀਟ ਵਿੱਚ ਲੈ ਜਾਂਦੇ ਪਰ ਖਾਣ ਵਾਲੇ ਲੋਕਾਂ ਨੂੰ ਇਨ੍ਹਾਂ ਮੱਛੀਆਂ ਵਿੱਚ ਓਨਾ ਸੁਆਦ ਤੇ ਤਾਜ਼ਗੀ ਨਾ ਮਿਲਦੀ।

ਹੁਣ ਮਛੇਰਿਆਂ ਲਈ ਫਿਰ ਚਿੰਤਾ ਛਿੜ ਗਈ ਅਤੇ ਉਨ੍ਹਾਂ ਨੇ ਇਸ ਗੱਲ ਉੱਤੇ ਸ਼ੋਧ ਕੀਤੀ ਕਿ ਲੋਕ ਅਜੇ ਵੀ ਉਨ੍ਹਾਂ ਦੀ ਮੱਛੀਆਂ ਨੂੰ ਕਿਉਂ ਨਹੀਂ ਖਾਂਦੇ ਸਨ, ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਮਛੇਰਿਆਂ ਨੂੰ ਸਮਝ ਲੱਗੀ ਕਿ ਪਾਣੀ ਦੇ ਟੈਂਕ ਵਿੱਚ ਰੱਖੀਆਂ ਮੱਛੀਆਂ ਬਹੁਤ ਨੀਰਸ ਅਤੇ ਸੁਸਤ ਹੋ ਜਾਂਦੀਆਂ ਸਨ ਤੇ ਐਕਟਿਵ ਨਹੀਂ ਸੀ ਰਹਿੰਦੀਆਂ, ਇਸ ਵਜ੍ਹਾ ਨਾਲ ਉਨ੍ਹਾਂ ਵਿੱਚ ਤਾਜ਼ਗੀ ਦੀ ਕਮੀ ਪੈ ਜਾਂਦੀ ਸੀ ਅਤੇ ਉਨ੍ਹਾਂ ਨੂੰ ਖਾਣ ਵਿੱਚ ਲੋਕਾਂ ਨੂੰ ਓਨਾ ਸਵਾਦ ਨਹੀਂ ਸੀ ਆਉਂਦਾ,

 ਹੁਣ ਫਿਰ ਸਾਰੇ ਮਛੇਰੇ ਇਕੱਠੇ ਹੋ ਗਏ ਅਤੇ ਇਸ ਸਮੱਸਿਆ ਦੇ ਹੱਲ ਨੂੰ ਲੱਭਣ ਲਈ ਯਤਨ ਕਰਨ ਲੱਗੇ ਉਨ੍ਹਾਂ ਦੇ ਵਿਚਾਰ ਚਰਚਾ ਦੇ ਦੌਰਾਨ ਹੀ ਇੱਕ ਬਹੁਤ ਹੀ ਸਿਆਣੇ ਮਛੇਰੇ ਨੇ ਕਿਹਾ,ਮੈਂ ਇਸ ਦਾ ਇੰਤਜ਼ਾਮ ਕਰ ਦਿੰਦਾ ਹਾਂ ਕਿ ਮੱਛੀਆਂ ਪੂਰੀ ਤਰੋ ਤਾਜ਼ਾ ਰਹਿਣਗੀਆਂ।

ਉਸ ਦੀ ਇਹ ਗੱਲ ਸੁਣ ਕੇ ਸਾਰੇ ਉਸ ਵੱਲ ਵੇਖਣ ਲੱਗ ਪਏ ਅਤੇ ਕਿਹਾ ਠੀਕ ਹੈ,ਜੋ ਕਰਨਾ ਹੈ, ਕਰ ਲਵੋ।

ਉਸ ਸਿਆਣੇ ਮਛੇਰੇ ਨੇ ਪਾਣੀ ਦੇ ਟੈਂਕ ਵਿੱਚ ਮੱਛੀਆਂ ਦੇ ਨਾਲ ਨਾਲ ਇੱਕ ਛੋਟੀ ਜਿਹੀ ਸ਼ਾਰਕ ਮੱਛੀ ਵੀ ਛੱਡ ਦਿੱਤੀ, ਹੁਣ ਉਹ ਸ਼ਾਰਕ ਮੱਛੀ ਉਨ੍ਹਾਂ ਵਿੱਚੋਂ ਕੁੱਝ ਮੱਛੀਆਂ ਨੂੰ ਖਾ ਜਾਂਦੀ ਤੇ ਬਾਕੀ ਮੱਛੀਆਂ ਇਧਰ ਓਧਰ ਦੌੜਦੀਆਂ ਰਹਿੰਦੀਆਂ ਪਰ ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮੱਛੀਆਂ ਮਾਰਕੀਟ ਵਿੱਚ ਜਾਂਦੇ ਸਮੇਂ ਵੀ ਪੂਰੀਆਂ ਤਰੋ ਤਾਜ਼ਾ ਰਹਿੰਦੀਆਂ ਸਨ

 ਸਾਰੇ ਇਹ ਵੇਖ ਕੇ ਬਹੁਤ ਹੈਰਾਨ ਹੋਏ ਅਤੇ ਖੁਸ਼ ਵੀ ਕਿਉਂਕਿ ਹੁਣ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਚੁੱਕਾ ਸੀ ਪਰ ਅਜਿਹਾ ਕਿਉਂ ਹੋਇਆ? ਅਜਿਹਾ ਇਸ ਲਈ ਸੀ ਕਿਉਂਕਿ ਸ਼ਾਰਕ ਮੱਛੀ ਉਨ੍ਹਾਂ ਲਈ ਇੱਕ ਚੈਲੇਂਜ ਸੀ, ਖਤਰੇ ਤੋਂ ਬਚਣ ਲਈ ਉਹ ਹਮੇਸ਼ਾ ਸਤਰਕ ਅਤੇ ਐਕਟਿਵ ਰਹਿੰਦੀਆਂ ਸਨ, ਇਸ ਵਜ੍ਹਾ ਨਾਲ ਉਨ੍ਹਾਂ ਦੀ ਤਾਜ਼ਗੀ ਬਰਕਰਾਰ ਰਹਿੰਦੀ ਸੀ

ਸੋ ਦੋਸਤੋ, ਕਿਤੇ ਅਸੀਂ ਵੀ ਮੱਛੀਆਂ ਵਰਗਾ ਜੀਵਨ ਤਾਂ ਨਹੀਂ ਜੀਅ ਰਹੇ, ਕਿਤੇ ਅਸੀਂ ਵੀ ਸਾਡੀ ਰੁਟੀਨ ਪੂਰੀ ਤਰ੍ਹਾਂ ਸੁਸਤ ਅਤੇ ਨੀਰਸ ਤਾਂ ਨਹੀਂ ਬਣਾ ਲਈ। ਜੇ ਤੁਹਾਡੇ ਨਾਲ ਵੀ ਇੰਝ ਹੀ ਹੋ ਰਿਹਾ ਹੈ ਤਾਂ ਉੱਠੋ ਅਤੇ ਨਵੇਂ ਚੈਲੇਂਜ ਲਵੋ, ਇਹ ਚੈਲੇਂਜ ਤੁਹਾਨੂੰ ਐਕਟਿਵ ਰਹਿਣ ਵਿੱਚ ਮਦਦ ਕਰਨਗੇ ਅਤੇ ਤੁਸੀਂ ਵੀ ਇੱਕ ਤਾਜ਼ਗੀ ਮਹਿਸੂਸ ਕਰੋਗੇ ਅਤੇ ਜੀਵਨ ਨੂੰ ਵਧੀਆ ਤਰੀਕੇ ਨਾਲ ਜਿਊਣ ਦਾ ਆਨੰਦ ਮਾਣ ਸਕੋਗੇ


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂrajender sran | Thursday, June 6, 2019

nyc bro