ਜੇ ਕੇ ਰੋਲਿੰਗ ਦਾ ਜਨਮ 31 ਜੁਲਾਈ 1965 ਨੂੰ Yate England ਵਿੱਚ ਹੋਇਆ ਸੀ। ਜੇ ਕੇ ਦੇ ਪਿਤਾ Aircraft Engineer ਸਨ ਤੇ ਮਾਂ Science Technician ਸੀ। ਜੇ ਕੇ ਨੂੰ ਬਚਪਨ ਤੋਂ ਹੀ ਕਹਾਣੀਆਂ ਲਿਖਣ ਦਾ ਬਹੁਤ ਸ਼ੋਂਕ ਸੀ, ਉਹ ਅਕਸਰ ਹੀ ਆਪਣੀ ਛੋਟੀ ਭੈਣ ਨੂੰ ਆਪਣੀਆਂ ਕਹਾਣੀਆਂ ਸੁਣਾਇਆ ਕਰਦੀ ਸੀ। ਜੇ ਕੇ ਦਾ ਬਚਪਨ ਬਹੁਤ ਬੁਰੇ ਹਾਲਾਤਾਂ ਵਿੱਚ ਗੁਜਰਿਆ ਸੀ, ਉਸਦੀ ਮਾਂ ਬਿਮਾਰ ਰਹਿੰਦੀ ਸੀ ਤੇ ਉਸਦੇ ਮਾਂ ਬਾਪ ਵਿੱਚ ਅਕਸਰ ਹੀ ਝਗੜਾ ਹੋ ਜਾਂਦਾ ਸੀ। ਘਰ ਦੇ ਇਸ ਮਾਹੌਲ ਦਾ ਪ੍ਰਭਾਵ ਜੇ ਕੇ ਦੀ ਪੜ੍ਹਾਈ ’ਤੇ ਵੀ ਪਿਆ। ਉਹ ਇਕ average student ਹੀ ਰਹੀ ਪਰ English, French ਤੇ German ਭਾਸ਼ਾਵਾਂ ’ਤੇ ਉਸਦੀ ਚੰਗੀ ਪਕੜ ਸੀ। ਜੇ ਕੇ ਨੇ higher study ਲਈ Oxford University ਵਿੱਚ ਦਾਖਲਾ ਲੈਣ ਲਈ ਅਪਲਾਈ ਕੀਤਾ ਪਰ ਉਹ Enterance Exam ਪਾਸ ਨਾ ਕਰ ਸਕੀ। ਉਸਤੋਂ ਬਾਅਦ ਉਸਨੇ University of Exeter ਤੋਂ graduation ਕੀਤੀ। ਪੜ੍ਹਾਈ ਕਰਨ ਤੋਂ ਬਾਅਦ ਉਸਨੇ Amesty International ਨਾਂ ਦੀ ਇਕ ਕੰਪਨੀ ਵਿੱਚ ਬਤੌਰ Secratory ਨੌਕਰੀ ਕੀਤੀ।
ਉਸਤੋਂ ਬਾਅਦ ਕੁੱਝ ਸਮਾਂ ਉਸਨੇ Manchester ਵਿੱਚ Chamber of Commerce ਵਿੱਚ ਵੀ ਕੰਮ ਕੀਤਾ ਪਰ ਉਸਨੇ ਆਪਣੇ ਲਿਖਣ ਦੇ ਸ਼ੋਂਕ ਨਾਲ਼ ਕਦੇ ਸਮਝੌਤਾ ਨਹੀਂ ਕੀਤਾ। ਇਕ ਦਿਨ ਜਦੋਂ ਉਹ Manchester ਤੋਂ London ਜਾ ਰਹੀ ਸੀ ਤਾਂ ਟ੍ਰੇਨ ਲੇਟ ਹੋਣ ਕਾਰਨ ਉਸਨੂੰ 4 ਘੰਟੇ ਸਟੇਸ਼ਨ ’ਤੇ ਹੀ ਬੈਠਣਾ ਪਿਆ। ਇਸ ਖ਼ਾਲੀ ਸਮੇਂ ਵਿੱਚ ਹੀ ਉਸਦੇ ਦਿਮਾਗ ਵਿੱਚ Harry Potter ਦੀ ਕਹਾਣੀ ਨੇ ਜਨਮ ਲਿਆ। ਅਜੇ ਉਸਨੇ ਇਸ ਕਿਤਾਬ ਨੂੰ ਲਿਖਣਾ ਸ਼ੁਰੂ ਹੀ ਕੀਤਾ ਸੀ ਕਿ ਉਸਦੀ ਮਾਂ ਦੀ ਮੌਤ ਹੋ ਗਈ, ਇਸ ਦੁਨੀਆਂ ਵਿੱਚ ਉਸਦੀ ਮਾਂ ਹੀ ਉਸਦੇ ਸਭ ਤੋਂ ਨੇੜੇ ਸੀ। ਇਸਦਾ ਸਿੱਧਾ ਅਸਰ ਉਸਦੇ ਲਿਖਣ ‘ਤੇ ਵੀ ਪਿਆ, ਹੁਣ ਉਹ ਹਰ ਵੇਲ਼ੇ ਉਦਾਸ ਹੀ ਰਹਿੰਦੀ ਸੀ ਉਸਦੀ ਜਿੰਦਗੀ ਦੀ ਗੱਡੀ ਪਟੜੀ ਤੋਂ ਉੱਤਰ ਚੁੱਕੀ ਸੀ ਪਰ ਲਿਖਣ ਦੇ ਕੰਮ ਨਾਲ਼ ਹੀ ਉਸਨੇ ਇਸ ਦੁੱਖ ਉੱਤੇ ਕਾਬੂ ਪਾਉਣ ਦਾ ਫੈਸਲਾ ਕੀਤਾ। ਹੁਣ ਉਹ ਲਿਖਣ ਵਿੱਚ ਹੀ ਆਪਣੇ ਆਪ ਨੂੰ ਵਿਅਸਤ ਰੱਖਦੀ ਸੀ ਪਰ ਫਿਰ ਵੀ ਪੂਰੀ ਤਰ੍ਹਾਂ ਇਸ ਗਮ ਤੋਂ ਬਾਹਰ ਨਾ ਆ ਸਕੀ, ਇਸ ਕਾਰਣ ਉਸਨੇ ਇਸ ਥਾਂ ਨੂੰ ਛੱਡਣ ਦਾ ਫੈਸਲਾ ਕਰ ਲਿਆ ਤੇ ਪੁਰਤਗਾਲ ਚਲੀ ਗਈ। ਇਥੇ ਉਸਨੂੰ English ਪੜਾਉਣ ਦਾ ਕੰਮ ਮਿਲ ਗਿਆ, ਦਿਨ ਵੇਲ਼ੇ ਉਹ ਬੱਚਿਆਂ ਨੂੰ ਪੜਾਉਂਦੀ ਤੇ ਰਾਤ ਨੂੰ Harry Potter ਦੀ ਕਹਾਣੀ ਲਿਖਦੀ ਉਹਨਾਂ ਦਿਨਾਂ ਵਿੱਚ ਹੀ ਜੇ ਕੇ ਦੀ ਮੁਲਾਕਾਤ ਪੁਰਤਗਾਲ ਦੇ ਇਕ TV ਪੱਤਰਕਾਰ Georaz Arante ਨਾਲ਼ ਹੋਈ, ਦੋਨਾਂ ਵਿੱਚ ਪਿਆਰ ਹੋ ਗਿਆ ਤੇ 16 oct 1982 ਨੂੰ ਉਹਨਾਂ ਨੇ ਵਿਆਹ ਕਰਵਾ ਲਿਆ। ਉਹਨਾਂ ਦੀ ਇਕ ਬੇਟੀ ਵੀ ਹੋਈ ਜਿਸਦਾ ਨਾਂ ਉਹਨਾਂ ਜੇਸਿਕਾ ਰਖਿਆ। ਜੇ ਕੇ ਦੀ ਇਸ ਖੁਸ਼ੀ ਨੂੰ ਵੀ ਜਿਵੇਂ ਕਿਸੇ ਦੀ ਨਜ਼ਰ ਲਗ ਗਈ ਤੇ ਜਲਦੀ ਹੀ ਉਹਨਾਂ ਦਾ ਤਲਾਕ ਹੋ ਗਿਆ। ਇਸ ਘਟਨਾ ਤੋਂ ਜੇ ਕੇ ਬੁਰੀ ਤਰ੍ਹਾਂ ਟੁੱਟ ਗਈ ਤੇ ਉਸ ਕੋਲ਼ੋਂ ਹੁਣ ਪੁਰਤਗਾਲ ਵਿੱਚ ਰਿਹਾ ਨਾ ਗਿਆ ਤੇ ਪੁਰਤਗਾਲ ਛੱਡ ਕੇ ਉਹ ਆਪਣੀ ਭੈਣ ਕੋਲ਼ Scotland ਚਲੀ ਗਈ। ਉਸ ਸਮੇਂ ਤਕ ਜੇ ਕੇ ਨੇ Harry Potter ਦੇ 3 lesson ਲਿਖ ਲਏ ਸਨ। ਜੇ ਕੇ ਪੂਰੀ ਤਰ੍ਹਾਂ ਨਿਰਾਸ਼ਾ ਵਿੱਚ ਡੁੱਬ ਗਈ ਸੀ ਤੇ ਉਸਦੀ ਜਿੰਦਗੀ ਡੁੰਘੇ ਹਨੇਰੇ ਵੱਲ ਵੱਧ ਰਹੀ ਸੀ। ਉਸਦਾ ਵਿਆਹ ਫੇਲ ਹੋ ਚੁੱਕਾ ਸੀ, ਉਸ ਕੋਲ਼ ਕੋਈ ਕੰਮ ਨਹੀਂ ਸੀ ਤੇ ਹੁਣ ਇਕ ਛੋਟੀ ਬੱਚੀ ਦੀ ਪਰਵਰਿਸ਼ ਵੀ ਉਸਦੀ ਜਿੰਮੇਵਾਰੀ ਸੀ। ਇਹਨਾਂ ਹਾਲਤਾਂ ਵਿੱਚ ਉਹ ਬਹੁਤ ਹਤਾਸ਼ ਮਹਿਸੂਸ ਕਰ ਰਹੀ ਸੀ। ਉਸ ਸਮੇਂ ਬ੍ਰਿਟਿਸ਼ ਸਰਕਾਰ ਇਕੱਲੇ ਮਾਂ ਜਾਂ ਬਾਪ ਦੇ ਗਰੀਬ ਬੱਚਿਆਂ ਲਈ welfare benefits ਦਿੰਦੀ ਸੀ, ਜੇ ਕੇ ਨੇ ਇਸ ਲਈ ਅਪਲਾਈ ਕੀਤਾ ਤੇ ਉਸਨੂੰ ਸਹਾਇਤਾ ਵੀ ਮਿਲੀ ਪਰ ਇਹ ਬਹੁਤ ਮਾਮੂਲੀ ਸੀ ਇਸ ਨਾਲ਼ ਉਹ ਆਪਣੀ ਬੇਟੀ ਦਾ ਪੇਟ ਵੀ ਨਹੀਂ ਭਰ ਪਾਉਂਦੀ ਸੀ।
Aug 1995 ਵਿੱਚ ਉਸਨੇ Edinburgh University ਵਿੱਚ Teacher Training Course ਵਿੱਚ ਦਾਖਲਾ ਲੈ ਲਿਆ ਤੇ ਨਾਲ਼ ਹੀ ਹੈਰੀ ਪਾੱਟਰ ਨੂੰ ਲਿਖਣਾ ਵੀ ਜਾਰੀ ਰਖਿਆ। ਉਹ ਅਕਸਰ ਹੀ Edinburgh ਦੇ ਵੱਖ ਵੱਖ ਕੈਫਿਆਂ ਵਿੱਚ ਜਾ ਕੇ ਲਿਖਦੀ ਸੀ, ਕੁੱਝ ਲੋਕਾਂ ਨੇ ਜਦੋਂ ਉਸ ਕੋਲ਼ੋਂ ਇਸ ਬਾਰੇ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਆਪਣੀ ਬੇਟੀ ਜੇਸਿਕਾ ਲਈ ਇੰਝ ਕਰਦੀ ਹੈ ਕਿਉਂਕਿ ਜਦੋਂ ਉਹ ਜੇਸਿਕਾ ਨੂੰ ਬਾਹਰ ਘੁੰਮਾਉਣ ਲੈ ਜਾਂਦੀ ਹੈ ਤਾਂ ਉਹ ਜਲਦੀ ਸੌਂ ਜਾਂਦੀ ਹੈ, ਇਸ ਤਰ੍ਹਾਂ ਉਸ ਲਈ ਲਿਖਣਾ ਸੌਖਾ ਹੋ ਜਾਂਦਾ ਹੈ। ਸਾਲ 1995 ਵਿੱਚ ਹੀ ਜੇ ਕੇ ਨੇ ਹੈਰੀ ਪਾੱਟਰ ਦਾ ਪਹਿਲਾ ਨਾਵਲ ਪੂਰਾ ਕਰ ਲਿਆ। ਇਸ ਨਾਵਲ ਦਾ ਨਾਂ ਸੀ ‘ਹੈਰੀ ਪਾੱਟਰ ਤੇ ਪਾਰਸ ਪੱਥਰ’। ਉਸਨੇ ਇਸ ਨਾਵਲ ਦੀ main script ਨੂੰ ਆਪਣੇ ਪੁਰਾਣੇ typewriter ਨਾਲ਼ type ਕੀਤਾ। ਅਕਸਰ ਉਹ ਇਕ ਹੱਥ ਨਾਲ਼ type ਕਰਦੀ ਸੀ ਕਿਉਂਕਿ ਦੂਜੇ ਵਿੱਚ ਉਸਦੀ ਬੇਟੀ ਜੇਸਿਕਾ ਹੁੰਦੀ ਸੀ। ਨਾਵਲ ਪੂਰਾ ਕਰਨ ਤੋਂ ਬਾਅਦ ਜੇ ਕੇ ਨੇ ਇਸਨੂੰ ਛਾਪਣ ਲਈ 12 Publishers ਕੋਲ਼ ਭੇਜਿਆ ਪਰ ਕੋਈ ਵੀ ਇਸਨੂੰ publish ਕਰਨ ਨੂੰ ਤਿਆਰ ਨਹੀਂ ਸੀ, ਸਭ ਦਾ ਕਹਿਣਾ ਸੀ ਕਿ ਇਸ ਨਾਵਲ ਨੂੰ ਸਮਝਣਾ ਬਹੁਤ ਔਖਾ ਹੈ ਤੇ ਬੱਚੇ ਇਸਨੂੰ ਪਸੰਦ ਨਹੀਂ ਕਰਨਗੇ ਪਰ ਜੇ ਕੇ ਨੇ ਹਿੰਮਤ ਨਹੀਂ ਹਾਰੀ ਉਹ ਲਗਾਤਾਰ ਵੱਖ ਵੱਖ publishers ਕੋਲ਼ ਨਾਵਲ ਭੇਜਦੀ ਰਹੀ ਆਖਿਰ ਇਕ ਸਾਲ ਬਾਅਦ Bloomsbury Publication ਇਸ ਨਾਵਲ ਨੂੰ ਛਾਪਣ ਲਈ ਤਿਆਰ ਹੋ ਗਿਆ (ਇਸਦਾ ਕਾਰਣ ਇਹ ਸੀ ਕਿ Bloomsbury publication ਦੇ ਚੇਅਰਮੈਨ ਨੇ ਹੈਰੀ ਪਾੱਟਰ ਦਾ ਇਕ ਲੇਖ ਪੜਨ ਲਈ ਆਪਣੀ ਬੇਟੀ ਨੂੰ ਦਿਤਾ, ਉਸਦੀ ਬੇਟੀ ਨੇ ਤੁਰੰਤ ਹੀ ਇਸਨੂੰ ਪੜ੍ਹ ਲਿਆ ਤੇ ਨਾਲ ਹੀ ਦੂਜੇ ਚੈਪਟਰ ਦੀ ਮੰਗ ਕੀਤੀ) ਪਰ ਓਥੋਂ ਦੇ ਐਡਿਟਰ ਨੇ ਵੀ ਜੇ ਕੇ ਨੂੰ ਕਿਹਾ ਕਿ ਤੁਹਾਨੂੰ ਕੋਈ ਜੌਬ ਕਰ ਲੈਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਲਈ ਅਜਿਹੇ ਨਾਵਲ ਲਿਖਣ ਨਾਲ਼ ਉਸਨੂੰ ਕੁੱਝ ਨਹੀ ਮਿਲਣਾ ਸੀ ਪਰ ਹੋਇਆ ਇਸਦੇ ਉਲਟ, ‘ਹੈਰੀ ਪਾੱਟਰ ਤੇ ਪਾਰਸ ਪੱਥਰ’ ਦੇ ਛਪਣ ਦੇ ਕੁੱਝ ਮਹੀਨਿਆਂ ਬਾਅਦ ਹੀ ਇਹ ਬਹੁਤ ਮਸ਼ਹੂਰ ਹੋ ਗਿਆ। ਜਲਦੀ ਹੀ ਜੇ ਕੇ ਨੂੰ ਵੱਡੀ ਗਿਣਤੀ ਵਿੱਚ ਸਾਹਿਤਕ ਪੁਰਸਕਾਰ ਮਿਲਣ ਲਗ ਪਏ। ਉਸ ਦੌਰਾਨ ਹੀ ਇਕ Publisher ਨੇ ਜੇ ਕੇ ਨੂੰ ਇਸ ਨਾਵਲ ਨੂੰ ਛਾਪਣ ਬਦਲੇ ਇਕ ਲੱਖ ਡਾਲਰ ਦਿੱਤੇ। ਇਸਦੇ ਨਾਲ਼ ਹੀ ਜੇ ਕੇ ਦੀ ਜਿੰਦਗੀ ਬਦਲ ਗਈ। ਇਸ ਤੋਂ ਬਾਅਦ ਜੇ ਕੇ ਨੇ ਹੈਰੀ ਪਾੱਟਰ ਸੀਰੀਜ਼ ਦੇ ਛੇ ਹੋਰ ਨਾਵਲ ਲਿਖੇ, ਇਨ੍ਹਾਂ ਉੱਤੇ ਹਾਲੀਵੁੱਡ ਵਿੱਚ ਫਿਲਮਾਂ ਵੀ ਬਣੀਆਂ। ਅੱਜ ਜੇ ਕੇ ਇੰਗਲੈਂਡ ਦੀ ਮਹਾਰਾਣੀ ਤੋਂ ਵੀ ਜ਼ਿਆਦਾ ਅਮੀਰ ਹੈ, ਉਸ ਦੀ ਕੁੱਲ ਸੰਪਤੀ ਇੱਕ ਅਰਬ ਡਾਲਰ ਹੈ। ਜਿਸ ਨਾਵਲ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਸੀ ਕਿ ਬੱਚੇ ਇਸ ਨੂੰ ਪਸੰਦ ਨਹੀਂ ਕਰਨਗੇ, ਅੱਜ ਇਸ ਨਾਵਲ ਨੂੰ ਬੱਚੇ ਜਵਾਨ ਅਤੇ ਬੁੱਢੇ ਸਾਰੇ ਹੀ ਪਸੰਦ ਕਰਦੇ ਹਨ। ਇਹ ਨਾਵਲ ਲਗਭਗ 200 ਦੇਸ਼ਾਂ ਵਿੱਚ ਪੜ੍ਹਿਆ ਜਾਂਦਾ ਹੈ ਅਤੇ ਇਸ ਨੇ ਜੇ ਕੇ ਰੋਲਿੰਗ ਨੂੰ ਸਾਰੇ ਸੰਸਾਰ ਵਿੱਚ ਪ੍ਰਸਿੱਧ ਕਰ ਦਿੱਤਾ ਹੈ।
ਪਿਆਰੇ ਦੋਸਤੋ, ਇੰਨੀਆਂ ਸਾਰੀਆਂ ਔਕੜਾਂ ਦੇ ਬਾਵਜੂਦ ਜੇ ਕੇ ਰੋਲਿੰਗ ਨੇ ਆਪਣਾ ਸੁਪਨਾ ਪੂਰਾ ਕੀਤਾ। ਭਾਵੇਂ ਉਸ ਨੂੰ ਪਰਿਵਾਰ ਦਾ ਕੋਈ ਸਾਥ ਨਹੀਂ ਸੀ, ਛੋਟੀ ਬੱਚੀ ਦੀ ਵੱਡੀ ਜ਼ਿੰਮੇਵਾਰੀ ਵੀ ਸੀ ਅਤੇ ਉਸ ਕੋਲ ਲੋੜੀਂਦੇ ਸਾਧਨ ਵੀ ਨਹੀਂ ਸਨ ਪਰ ਇੱਕ ਜਨੂੰਨ ਸੀ, ਉਸ ਜਨੂੰਨ ਨੇ ਹੀ ਉਸਦਾ ਸੁਪਨਾ ਪੂਰਾ ਕੀਤਾ। ਸੋ ਸਾਨੂੰ ਵੀ ਜੇ ਕੇ ਤੋਂ ਸਿੱਖਣ ਦੀ ਜ਼ਰੂਰਤ ਹੈ ਅਤੇ ਆਪਣੇ ਜੀਵਨ ਵਿੱਚ ਜਨੂੰਨ, ਹਿੰਮਤ ਅਤੇ ਪੈਸ਼ਨ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ, ਨਿਸ਼ਚਿਤ ਹੀ ਅਸੀਂ ਵੀ ਆਪਣੇ ਸੁਪਨੇ ਪੂਰੇ ਕਰ ਪਾਵਾਂਗੇ।