Latest

ਕੱਦੂ ਦੀ ਤੀਰਥ ਯਾਤਰਾ


3/28/2019 | by : P K sharma | 👁732


ਇੱਕ ਵਾਰ ਸੰਤ ਤੁਕਾ ਰਾਮ ਕੋਲ ਕੁੱਝ ਸੇਵਕ ਆਏ ਅਤੇ ਕਿਹਾ, “ਮਹਾਰਾਜ,ਅਸੀਂ ਤੀਰਥ ਯਾਤਰਾ ਤੇ ਜਾਣਾ ਚਾਹੁੰਦੇ ਹਾਂ।

 

 ਸੰਤ ਤੁਕਾਰਾਮ ਜੀ ਨੇ ਕਿਹਾ, “ਚੰਗੀ ਗੱਲ ਹੈ, ਤੁਸੀਂ ਜਾ ਆਓ।

 

 ਪਰ ਉਹ ਸੇਵਕ ਸੰਤ ਜੀ ਨੂੰ ਵੀ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਸੰਤ ਤੁਕਾ ਰਾਮ ਜੀ ਨੂੰ ਵੀ ਨਾਲ ਚੱਲਣ ਦੀ ਬੇਨਤੀ ਕੀਤੀ

 

ਤੁਕਾ ਰਾਮ ਨੇ ਕਿਹਾ, “ਮੈਂ ਤਾਂ ਨਹੀਂ ਜਾ ਪਾਵਾਂਗਾ, ਪਰ ਤੁਸੀਂ ਮੇਰਾ ਇਹ ਕੱਦੂ ਜ਼ਰੁਰ ਲੈ ਜਾਓ, ਇਸ ਕੱਦੂ ਨੂੰ ਵੀ ਆਪਣੇ ਨਾਲ ਇਸ਼ਨਾਨ ਕਰਵਾ ਦੇਣਾ।

 

 ਉਹ ਸੇਵਕ ਕੱਦੂ ਨੂੰ ਨਾਲ ਲੈ ਕੇ ਤੀਰਥ ਅਸਥਾਨਾਂ ਦੀ ਯਾਤਰਾ ਕਰਨ ਲਈ ਚੱਲ ਪਏ ਅਤੇ ਜਿੱਥੇ ਜਿੱਥੇ ਵੀ ਤੀਰਥ ਸਥਾਨ ਤੇ ਇਸ਼ਨਾਨ ਕਰਦੇ, ਉਸ ਕੱਦੂ ਨੂੰ ਵੀ ਨਾਲ ਇਸ਼ਨਾਨ ਕਰਵਾ ਲੈਂਦੇthumbnail30-03-2019 05-21-00 AMkadoo.jpg


ਇਸ ਤਰ੍ਹਾਂ ਕਾਫੀ ਤੀਰਥਾਂ 'ਤੇ ਜਾਣ ਤੋਂ ਬਾਅਦ ਉਹ ਵਾਪਸ ਆਸ਼ਰਮ ਆ ਗਏਉਨ੍ਹਾਂ ਦੇ ਆਉਣ 'ਤੇ ਸੰਤ ਤੁਕਾਰਾਮ ਨੇ ਉਨ੍ਹਾਂ ਨੂੰ ਪੁੱਛਿਆ, “ਰਸਤੇ ਵਿੱਚ ਤੁਹਾਨੂੰ ਕੋਈ ਸਮੱਸਿਆ ਤਾਂ ਨਹੀਂ ਆਈ?”

 

ਸੇਵਕਾਂ ਨੇ ਕਿਹਾਨਹੀਂ ਗੁਰੁਦੇਵਸਭ ਠੀਕ ਰਿਹਾ।

 

ਫਿਰ ਸੰਤ ਤੁਕਾ ਰਾਮ ਜੀ ਨੇ ਪੁੱਛਿਆਤੁਸੀਂ ਮੇਰੇ ਕੱਦੂ ਨੂੰ ਵੀ ਇਸ਼ਨਾਨ ਕਰਵਾ ਦਿੱਤਾ ਸੀ?”

 

ਸਭ ਨੇ ਕਿਹਾਜੀ ਮਹਾਰਾਜਜਿੱਥੇ ਜਿੱਥੇ ਅਸੀਂ ਇਸ਼ਨਾਨ ਕੀਤਾ ਕੱਦੂ ਨੂੰ ਵੀ ਕਰਵਾ ਦਿੱਤਾ ਸੀ

 

ਇਹ ਸੁਣ ਕੇ ਸੰਤ ਜੀ ਨੇ ਆਪਣਾ ਕੱਦੂ ਵਾਪਸ ਲੈ ਲਿਆ ਅਤੇ ਉਨ੍ਹਾਂ ਸਾਰੇ ਸੇਵਕਾਂ ਨੂੰ ਅਗਲੇ ਦਿਨ ਦੁਪਹਿਰ ਦਾ ਖਾਣਾ ਆਪਣੇ ਨਾਲ ਖਾਣ ਲਈ ਕਿਹਾ ਸਾਰੇ ਸੇਵਕ ਖੁਸ਼ ਹੋ ਗਏ ਅਤੇ ਅਗਲੀ ਦੁਪਹਿਰ ਸਾਰੇ ਸੇਵਕ ਸੰਤ ਜੀ ਕੋਲ ਖਾਣਾ ਖਾਣ ਲਈ ਆ ਗਏ

 

 ਸੇਵਕਾਂ ਨੂੰ ਖਾਣਾ ਪਰੋਸ ਦਿੱਤਾ ਗਿਆਸੰਤ ਤੁਕਾ ਰਾਮ ਜੀ ਨੇ ਕਿਹਾ, “ਖਾਣਾ ਸ਼ੁਰੁ ਕਰੋ।

 

ਜਿਵੇਂ ਹੀ ਸਾਰੇ ਖਾਣ ਲੱਗੇਉਨ੍ਹਾਂ ਨੇ ਵੇਖਿਆ ਕਿ ਸਬਜ਼ੀ ਬਹੁਤ ਹੀ ਕੌੜੀ ਬਣੀ ਸੀਇਸ ਲਈ ਕੋਈ ਵੀ ਉਸ ਨੂੰ ਖਾ ਨਹੀਂ ਪਾ ਰਿਹਾ ਸੀ

 

ਸੰਤ ਜੀ ਨੇ ਕਿਹਾ, “ਤੁਸੀਂ ਖਾਣਾ ਕਿਉਂ ਨਹੀਂ ਖਾ ਰਹੇ?”

 

ਸਾਰੇ ਸੇਵਕ ਬੋਲੇਮਹਾਰਾਜ! ਸਬਜ਼ੀ ਬਹੁਤ ਕੌੜੀ ਹੈਇਹ ਖਾਈ ਨਹੀਂ ਜਾ ਰਹੀ।

 

ਸੰਤ ਤੁਕਾਰਾਮ ਨੇ ਹੈਰਾਨ ਹੋ ਕੇ ਕਿਹਾਇਹ ਤਾਂ ਉਸੇ ਕੱਦੂ ਦੀ ਸਬਜ਼ੀ ਹੈਜਿਸਨੂੰ ਤੁਸੀਂ ਤੀਰਥ ਇਸ਼ਨਾਨ ਕਰਵਾ ਕੇ ਲਿਆਏ ਹੋ ਬੇਸ਼ੱਕ ਇਹ ਕੱਦੂ ਪਹਿਲਾਂ ਕੌੜਾ ਸੀਪਰ ਹੁਣ ਇਸ ਨੇ ਇੰਨੇ ਤੀਰਥ ਇਸ਼ਨਾਨ ਕਰ ਲਏ ਹਨਹੁਣ ਤਾਂ ਇਸ ਨੂੰ ਮਿੱਠਾ ਹੋ ਜਾਣਾ ਚਾਹੀਦਾ ਸੀਪਰ ਇਹ ਤਾਂ ਅਜੇ ਵੀ ਕੌੜਾ ਹੈ।

 

 ਇਹ ਕਹਿ ਕੇ ਸੰਤ ਤੁਕਾਰਾਮ ਜੀ ਸੇਵਕਾਂ ਵੱਲ ਸਵਾਲੀਆ ਨਿਗਾਹਾਂ ਨਾਲ ਵੇਖਣ ਲੱਗ ਪਏ

 

ਹੁਣ ਸੇਵਕਾਂ ਨੂੰ ਸਮਝ ਆ ਗਈ ਸੀ ਕਿ ਤੀਰਥ ਇਸ਼ਨਾਨ ਕਰਨ ਨਾਲ ਕੋਈ ਫਾਇਦਾ ਨਹੀਂ ਜੇਕਰ ਅਸੀਂ ਆਪਣੇ ਅੰਦਰ ਦੀ ਕੜਵਾਹਟ ਨੂੰ ਖਤਮ ਨਹੀਂ ਕਰਦੇ। ਹੁਣ ਸੇਵਕਾਂ ਨੇ ਸਿੱਖ ਲਿਆ ਸੀ ਕਿ ਜੇ ਮਨ ਦੇ ਵਿਚਾਰਾਂ ਵਿੱਚ ਸੁਧਾਰ ਨਹੀਂ ਕੀਤਾ ਤਾਂ ਉਹ ਵੀ ਕੱਦੂ ਵਾਂਗ ਕੌੜੇ ਹੀ ਰਹਿਣਗੇ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂTejinder pal singh |

Nice story


mehar singh | Sunday, June 23, 2019

very nice g