Latest

ਮਹਾਨਾਇਕ ਅਰਨੈਸਟੋ ਚੀ ਗੁਵੇਰਾ | Che Guevara biography in Punjabi


4/3/2019 | by : P K sharma | 👁2353


ਦੁਨੀਆਂ ਦਾ ਇਤਿਹਾਸ ਸੂਰਵੀਰਾਂ ਨਾਲ ਭਰਿਆ ਪਿਆ ਹੈ। ਹਰ ਦੇਸ਼, ਕੌਮ ਵਿੱਚ ਵਿਲੱਖਣ ਤੋਂ ਵਿਲੱਖਣ ਯੋਧੇ ਹੋਏ ਹਨ। ਪਰ ਚੀ ਗੁਵੇਰਾ ਦੁਨੀਆਂ ਦਾ ਇੱਕ ਅਜਿਹਾ ਕ੍ਰਾਂਤੀਵੀਰ ਹੋਇਆ ਹੈ ਜਿਸਦੀ ਥਾਂ ਕੋਈ ਹੋਰ ਨਹੀਂ ਲੈ ਸਕਦਾਆਓ ਅੱਜ ਜਾਣਦੇ ਹਾਂ ਇਸ ਅਣਖੀਲੇ ਸੂਰਮੇ ਦੀ ਜਿੰਦਗੀ ਬਾਰੇ

thumbnail03-04-2019 08-29-43 PMche-gubera (2).jpg

ਚੀ ਗੁਵੇਰਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਵਿੱਚ ਹੋਇਆ ਸੀ। ਪਰਿਵਾਰ ਵਿੱਚ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਚੀ ਸਭ ਤੋਂ ਵੱਡਾ ਸੀ। ਦਮੇ ਦੀ ਬਿਮਾਰੀ ਦੇ ਬਾਵਜੂਦ ਉਹ ਇੱਕ ਬਹੁਤ ਚੰਗਾ ਐਥਲੀਟ ਸੀ। ਚੀ ਨੂੰ ਘੁੰਮਣ ਫਿਰਨ ਦਾ ਬਹੁਤ ਸੌਂਕ ਸੀ। ਉਸਨੇ ਕਈ ਲਤੀਨੀ ਅਮਰੀਕਾ ਦੇ ਕਈ ਦੇਸ਼ਾਂ ਦੀ ਯਾਤਰਾ ਕੀਤੀ। ਉਹ ਅਕਸਰ ਹੀ ਆਪਣੀ ਮੋਟਰਸਾਈਕਲ ਦਾ ਟੈਂਕ ਫੁੱਲ ਕਰਵਾ ਲੈਂਦਾ ਤੇ ਉਸ ਸਮੇਂ ਤੱਕ ਘੁੰਮਦਾ ਰਹਿੰਦਾ ਜਦੋਂ ਤੱਕ ਉਸਦੇ ਮੋਟਰਸਾਈਕਲ ਦਾ ਤੇਲ ਖਤਮ ਨਾ ਹੋ ਜਾਂਦਾ। ਫਿਰ ਉਹ ਖੇਤਾਂ, ਕਾਰਖਾਨਿਆਂ, ਫੈਕਟਰੀਆ ਜਾਂ ਦੁਕਾਨਾਂ ‘ਤੇ ਜਾਂ ਜਿੱਥੇ ਵੀ ਕਿਤੇ ਕੰਮ ਮਿਲਦਾ, ਕਰਨ ਲੱਗ ਜਾਂਦਾ ਤੇ ਜੋ ਪੈਸੇ ਮਿਲਦੇ ਫਿਰ ਤੇਲ ਦਾ ਟੈਂਕ ਫੁੱਲ ਕਰਵਾ ਲੈਂਦਾ ਤੇ ਅੱਗੇ ਦੀ ਯਾਤਰਾ ਜਾਰੀ ਰੱਖਦਾ। ਖੇਤਾਂ ਜਾਂ ਫੈਕਟਰੀਆਂ ਵਿੱਚ ਕੰਮ ਕਰਨ ਦਾ ਉਸਦਾ ਮੁੱਢਲਾ ਮਕਸਦ ਸਿਰਫ ਇਹੀ ਸੀ ਕਿ ਉਥੋਂ ਪੈਸੇ ਕਮਾ ਕੇ ਉਹ ਆਪਣੀ ਯਾਤਰਾ ਜਾਰੀ ਰੱਖ ਸਕੇ ਪਰ ਜਦੋਂ ਉਸਨੇ ਉਹਨਾਂ ਮਜ਼ਦੂਰਾਂ, ਜਿਨ੍ਹਾਂ ਨਾਲ ਉਹ ਕੰਮ ਕਰਦਾ ਸੀ, ਦੇ ਬਹੁਤ ਤਰਸਯੋਗ ਹਾਲਾਤ ਦੇਖੇ ਤਾਂ ਉਹ ਅੰਦਰ ਤੱਕ ਹਿੱਲ ਗਿਆ ਕਿ ਲੋਕ ਕਿੰਨੀਆਂ ਮੁਸ਼ਕਿਲ ਹਾਲਤਾਂ ਵਿੱਚ ਜਿੰਦਗੀ ਬਸਰ ਕਰ ਰਹੇ ਸਨ।

ਇਥੋਂ ਹੀ ਉਸਨੇ ਇਹਨਾਂ ਲੋਕਾਂ ਲਈ ਕੁੱਝ ਕਰਨ ਦਾ ਫੈਸਲਾ ਕਰ ਲਿਆ। ਉਸ ਦੌਰ ਵਿੱਚ ਉੱਥੇ ਕੌੜ੍ਹ ਦਾ ਬਹੁਤ ਪ੍ਰਕੋਪ ਸੀ, ਉਸਨੇ ਕੋੜ੍ਹੀ ਲੋਕਾਂ ਦੀਆਂ ਬਸਤੀਆਂ ਦਾ ਦੌਰਾ ਕੀਤਾ ਤੇ ਉਹਨਾਂ ਦੀ ਹਾਲਤ ਉਸ ਕੋਲੋਂ ਵੇਖੀ ਨਾ ਗਈ। ਉਸਨੇ ਫੈਸਲਾ ਕੀਤਾ ਕਿ ਉਹ ਕੋੜ੍ਹ ਦਾ ਡਾਕਟਰ ਬਣੇਗਾ ਤੇ ਇਹਨਾਂ ਗਰੀਬ ਲੋਕਾਂ ਦਾ ਇਲਾਜ ਮੁਫਤ ਵਿੱਚ ਕਰੇਗਾ ਤੇ ਉਸਨੇ ਡਾਕਟਰੀ ਦਾ ਕੋਰਸ ਸ਼ੁਰੂ ਕਰ ਲਿਆ, ਜਿਵੇਂ ਹੀ ਉਸਨੇ ਆਪਣੀ ਡਾਕਟਰੀ ਦੀ ਪੜ੍ਹਾਈ ਖਤਮ ਕੀਤੀ ਤਾਂ ਗੁਆਟੇਮਾਲਾ ਦੇ ਰਾਸ਼ਟਰਪਤੀ ਯਾਕੋਬੋ ਅਰਬੇਂਜ ਗੁਜਮਾਨ ਵਲੋਂ ਕੀਤੇ ਜਾ ਰਹੇ ਸਮਾਜ ਸੁਧਾਰਾਂ ਵਿੱਚ ਭਾਗ ਲਿਆ। ਇਸੇ ਦੌਰਾਨ 1954 ਵਿੱਚ ਗੁਜਮਾਨ ਨੂੰ ਅਮਰੀਕਾ ਵਲੋਂ ਗੱਦੀ ਤੋਂ ਲਾਹ ਦਿੱਤਾ ਗਿਆ। ਇਸ ਘਟਨਾ ਦਾ ਚੀ ‘ਤੇ ਬਹੁਤ ਗਹਿਰਾ ਪ੍ਰਭਾਵ ਪਿਆ ਤੇ ਉਹ ਅਮਰੀਕਾ(ਪੂੰਜੀਵਾਦ) ਨੂੰ ਇਨਸਾਨੀਅਤ ਦਾ ਦੁਸ਼ਮਨ ਸਮਝਣ ਲੱਗ ਪਿਆ। ਇਸੇ ਦੋਰਾਨ ਗੁਆਟੇਮਾਲਾ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜਿਸ ਵਿੱਚ ਚੀ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਮਰੀਕਾ ਵਲੋਂ ਕਈ ਵਿਦ੍ਰੋਹੀ ਫੜ ਲਏ ਗਏ ਤੇ ਕਈਆਂ ਨੂੰ ਦੇਸ਼ ਨਿਕਾਲਾ ਦੇ ਕੇ ਮੈਕਸੀਕੋ ਭੇਜ ਦਿੱਤਾ ਗਿਆ। ਚੀ ਵੀ ਮੈਕਸੀਕੋ ਭੇਜੇ ਗਏ ਲੋਕਾਂ ਵਿੱਚ ਸ਼ਾਮਿਲ ਸੀ।

ਚੀ ਮੈਕਸੀਕੋ ਵਿੱਚ ਸ਼ਰਣਾਰਥੀ ਕੈਂਪਾਂ ਵਿੱਚ ਲੋਕਾਂ ਦਾ ਇਲਾਜ ਕਰਨ ਲੱਗ ਪਿਆ। ਇਸੇ ਦੌਰਾਨ ਉਸ ਕੈਂਪ ਵਿੱਚ ਰਾਉਲ ਕਾਸਤਰੋ (ਰਾਉਲ ਕਾਸਤਰੋ, ਮਹਾਨ ਕ੍ਰਾਂਤੀਕਾਰੀ ਅਤੇ ਕਿਊਬਾ ਦੇ ਰਾਸ਼ਟਰਪਤੀ ਫਿਦੇਲ ਕਾਸਤਰੋ ਦੇ ਛੋਟੇ ਭਰਾ ਹਨ, ਜੋ ਫਿਦੇਲ ਕਾਰਤਰੋ ਜਿਨ੍ਹਾਂ ਦੀ ਮੋਤ 25 nov 2016 ਨੂੰ ਹੋਈ, ਤੋਂ ਬਾਅਦ ਹੁਣ ਕਿਊਬਾ ਦੇ ਮੋਜੂਦਾ ਰਾਸ਼ਟਰਪਤੀ ਹਨ) ਆਏ। ਰਾਉਲ ਦੀ ਇੱਕ ਉਂਗਲ ਜਖ਼ਮੀ ਸੀ। ਸੰਯੋਗ ਨਾਲ ਰਾਉਲ, ਚੀ ਕੋਲ ਹੀ ਇਲਾਜ ਕਰਵਾਉਣ ਆ ਜਾਂਦਾ ਹੈ। ਰਾਉਲ ਦੀ ਉਂਗਲ ਵੱਲ ਵੇਖ ਕੇ ਚੀ ਨੇ ਕਿਹਾ, “ ਜਖ਼ਮ ਜ਼ਰਾ ਗਹਿਰਾ ਹੈ ਸੋ ਤੁਹਾਨੂੰ ਲਗਾਤਾਰ 6-7 ਦਿਨ ਪੱਟੀ ਕਰਵਾਉਣ ਆਉਣਾ ਪਵੇਗਾ।“  ਰਾਉਲ ਕਾਸਤਰੋ ਅਗਲੇ ਦਿਨ ਆਉਣ ਬਾਰੇ ਕਹਿ ਕੇ ਚਲਾ ਜਾਂਦਾ ਹੈਅਗਲੇ ਦਿਨ ਰਾਉਲ ਫਿਰ ਪੱਟੀ ਕਰਵਾਉਣ ਆ ਜਾਂਦਾ ਹੈ ਇਸੇ ਦੌਰਾਨ ਉਹਨਾਂ ਵਿਚਕਾਰ ਵਾਰਤਾਲਾਪ ਚਲ ਪੈਂਦਾ ਹੈ ਜਿਸਤੋਂ ਬਾਅਦ ਚੀ, ਰਾਉਲ ਕਾਸਤਰੋ ਨੂੰ ਕਹਿੰਦਾ ਹੈ ਕਿ ਗੱਲਾਂ ਤੋਂ ਤੁਸੀਂ ਮੈਨੂੰ ਕੋਈ ਕ੍ਰਾਂਤੀਕਾਰੀ ਲਗਦੇ ਹੋ। ਇਹ ਸੁਣ ਕੇ ਰਾਉਲ ਕਹਿੰਦਾ ਹੈ,"ਹਾਂ, ਅਸੀਂ ਆਪਣੇ ਦੇਸ਼ ਕਿਊਬਾ ਦੀ ਅਜਾਦੀ ਦੀ ਲੜਾਈ ਲੜ ਰਹੇ ਹਾਂ ਕਿਊਬਾ ਵਿੱਚ ਇਸ ਸਮੇਂ ਅਮਰੀਕੀ ਸਰਪ੍ਰਸਤ ਬਤਿਸਤਾ ਦਾ ਅੱਤਿਆਚਾਰੀ ਰਾਜ ਹੈ ਜਿਸ ਖਿਲਾਫ ਅਸੀਂ ਲੜਾਈ ਲੜ ਰਹੇ ਹਾਂ ਤੇ ਅੱਜਕਲ੍ਹ ਸਾਨੂੰ ਦੇਸ਼ ਨਿਕਾਲਾ ਦੇ ਕੇ ਮੈਕਸੀਕੋ ਭੇਜਿਆ ਹੋਇਆ ਹੈ।" ਇਹ ਸੁਣ ਕੇ ਚੀ ਨੇ ਪੁੱਛਿਆ, “ਤੁਹਾਡਾ ਲੀਡਰ ਕੌਣ ਹੈ?” ਰਾਉਲ ਕਾਸਤਰੋ ਨੇ ਜਵਾਬ ਦਿੱਤਾ, “ਮੇਰਾ ਵੱਡਾ ਭਰਾ ਫਿਦੇਲ ਕਾਸਤਰੋ।“ ਚੀ ਨੇ ਫਿਰ ਪੁੱਛਿਆ, “ਕਿ ਮੈਂ ਉਸਨੂੰ ਮਿਲ ਸਕਦਾ ਹਾਂ।?” ਰਾਉਲ ਨੇ ਕਿਹਾ, “ਬਿਲਕੁਲ, ਤੁਸੀਂ ਉਸਨੂੰ ਕੱਲ੍ਹ ਹੀ ਮਿਲ ਸਕਦੇ ਹੋ।“ ਅਗਲੇ ਦਿਨ ਫਿਦੇਲ ਕਾਸਤਰੋ ਤੇ ਚੀ ਗੁਵੇਰਾ ਦੀ ਮੀਟਿੰਗ ਹੁੰਦੀ ਹੈ। ਫਿਦੇਲ ਕਾਸਤਰੋ ਨੇ ਚੀ ਤੋਂ ਪੁਛਿਆ, “ਤੁਸੀਂ ਕੀ ਕਰਦੇ ਹੋ?” ਚੀ ਨੇ ਜਵਾਬ ਦਿੱਤਾ, “ਮੈਂ ਇੱਕ ਡਾਕਟਰ ਹਾਂ ਤੇ ਮਜ਼ਦੂਰਾਂ ਅਤੇ ਲੋੜਵੰਦ ਲੋਕਾਂ ਦਾ ਮੁਫਤ ਵਿੱਚ ਇਲਾਜ ਕਰਦਾ ਹਾਂ  ਇਸ ‘ਤੇ ਫਿਦੇਲ ਨੇ ਕਿਹਾ, “ਚੰਗੀ ਗੱਲ ਹੈ, ਪਰ ਇੱਕ ਗੱਲ ਦੱਸ, ਤੇਰੇ ਇਲਾਜ ਕਰਨ ਨਾਲ ਕੋੜ੍ਹ ਘੱਟ ਰਿਹਾ ਹੈ ਜਾਂ ਵੱਧ ਰਿਹਾ ਹੈ”  ਚੀ ਨੇ ਥੋੜ੍ਹਾ ਸੋਚ ਕੇ ਕਿਹਾ,”ਦਰਅਸਲ ਸੱਚ ਤਾਂ ਇਹੀ ਹੈ ਜੇ ਮੈਂ 10 ਮਰੀਜ ਠੀਕ ਕਰਦਾ ਹਾਂ ਤਾਂ ਅਗਲੇ ਦਿਨ 20 ਆ ਜਾਂਦੇ ਹਨ ਜੇ 20 ਨੂੰ ਠੀਕ ਕਰਦਾ ਹਾਂ ਤਾਂ 50 ਨਵੇਂ ਆ ਜਾਂਦੇ ਹਨ ਸੋ ਕੋੜ੍ਹ ਤਾਂ ਵੱਧ ਰਿਹਾ ਹੈ”  ਫਿਦੇਲ ਕਾਸਤਰੋ ਨੇ ਫਿਰ ਪੁੱਛਿਆ, “ਠੀਕ ਹੈ, ਇੱਕ ਗੱਲ ਹੋਰ ਦੱਸ ,ਜੇ ਤੇਰੇ ਇਲਾਜ ਕਰਨ ਨਾਲ ਵੀ ਕੋੜ੍ਹ ਵੱਧ ਰਿਹਾ ਹੈ ਫਿਰ ਕੋੜ੍ਹ ਖਤਮ ਕਿਵੇਂ ਹੋਏਗਾ?”  ਚੀ ਨੇ ਕੁੱਝ ਦੇਰ ਫਿਰ ਸੋਚਿਆ ਤੇ ਕਿਹਾ,”ਸੱਚ ਪੁਛੋ ਤਾਂ ਮੈਨੂੰ ਨਹੀਂ ਪਤਾ ਕੋੜ੍ਹ ਕਿਵੇਂ ਠੀਕ ਹੋਵੇਗਾ”  ਫਿਦੇਲ ਕਾਸਤਰੋ ਨੇ ਕਿਹਾ,”ਤੁਸੀਂ ਕੋੜ੍ਹ ਦੇ ਡਾਕਟਰ ਹੋ  ਤੁਹਾਨੂੰ ਤਾਂ ਇਹ ਪਤਾ ਹੋਣਾ ਹੀ ਚਾਹੀਦਾ ਹੈ”  ਚੀ ਨੇ ਕਿਹਾ,”ਮੈਨੂੰ ਨਹੀਂ ਪਤਾ”  ਫਿਦੇਲ ਨੇ ਕਿਹਾ, “ਕੋਈ ਗੱਲ ਨਹੀਂ ਤੂੰ 2-3 ਦਿਨ ਸੋਚ ਲੈ ਜਦੋਂ ਤੈਨੂੰ ਪਤਾ ਲੱਗ ਜਾਵੇ ਮੇਰੇ ਕੋਲ ਆ ਜਾਵੀਂ”

          ਇਸ ਵਾਰਤਾਲਾਪ ਤੋਂ ਬਾਅਦ ਚੀ ਗੁਵੇਰਾ ਚਲਾ ਜਾਂਦਾ ਹੈ। ਉਹ ਸਾਰੀ ਰਾਤ ਸੋਚਦਾ ਰਹਿੰਦਾ ਹੈ ਕਿ ਕੋੜ੍ਹ ਕਿਵੇਂ ਖਤਮ ਹੋ ਸਕਦਾ ਹੈ ਪਰ ਉਸਨੂੰ ਕੋਈ ਹੱਲ ਨਹੀਂ ਮਿਲਦਾ। ਇਹ ਸਵਾਲ ਹਰ ਸਮੇਂ ਉਸਦੀਆਂ ਅੱਖਾਂ ਸਾਹਮਣੇ ਘੁੰਮਦਾ ਰਹਿੰਦਾ ਹੈ। ਅਗਲੀ ਸ਼ਾਮ ਉਹ ਫਿਰ ਫਿਦੇਲ ਕਾਸਤਰੋ ਕੋਲ ਚਲਾ ਜਾਂਦਾ ਹੈ ਤੇ ਕਹਿੰਦਾ ਹੈ, “ਮੈਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲਿਆ, ਤੁਹਾਡੇ ਸਵਾਲ ਨੇ ਮੈਨੂੰ ਦਿਨ ਰਾਤ ਬੇਚੈਨ ਕਰ ਦਿੱਤਾ ਹੈ ਕਿਰਪਾ ਕਰਕੇ ਤੁਸੀਂ ਹੀ ਦੱਸੋ ਕੋੜ੍ਹ ਕਿਵੇਂ ਖਤਮ ਹੋ ਸਕਦਾ ਹੈ, ਕਿਸੇ ਵੀ ਕੀਮਤ ‘ਤੇ ਮੈਂ ਇਸਨੂੰ ਖਤਮ ਕਰਨਾ ਚਾਹੁੰਦਾ ਹਾਂ”  

ਫਿਦੇਲ ਕਾਸਤਰੋ ਨੇ ਕਿਹਾ, “ਜਦੋਂ ਤੱਕ ਤੂੰ ਇਹ ਨਹੀਂ ਜਾਣੇਂਗਾ ਕਿ ਕੋੜ੍ਹ ਪੈਦਾ ਕਿਥੋਂ ਹੋ ਰਿਹਾ ਹੈ, ਇਸਨੂੰ ਖਤਮ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਜਾ ਅਤੇ ਦੇਖ ਲੋਕਾਂ ਦਾ ਰਹਿਣ ਸਹਿਣ ਕਿਵੇਂ ਦਾ ਹੈਲੋਕ ਕਿੰਨੀਆਂ ਗੰਦੀਆਂ ਬਸਤੀਆਂ ਵਿੱਚ ਰਹਿ ਰਹੇ ਹਨਨਾ ਤਾਂ ਉਹਨਾ ਕੋਲ ਸ਼ਰੀਰ ਨੂੰ ਲੋੜੀਂਦੀ ਖੁਰਾਕ ਹੈ, ਨਾ ਰਹਿਣ ਲਈ ਸਹੀ ਹਾਲਤਾਂ ਹਨ। ਉਹ ਗੰਦੀਆਂ ਤੇ ਮਲੀਨ ਹਾਲਤਾਂ ਵਿੱਚ ਰਹਿਣ ਲਈ ਮਜਬੂਰ ਹਨ। ਪੁੰਜੀਵਾਦ ਨੇ ਉਹਨਾਂ ਦੇ ਸਾਰੇ ਸਾਧਨਾਂ 'ਤੇ ਕਬਜਾ ਕਰ ਲਿਆ ਹੈ, ਹਾਲਤ ਇਹ ਹਨ ਕਿ ਉਹ ਜਿੱਥੇ ਰੋਟੀ ਪਕਾਂਦੇ ਤੇ ਖਾਂਦੇ ਹਨ ਉਥੇ ਹੀ ਮਲ ਮੂਤਰ ਤਿਆਗਦੇ ਹਨ। ਜੇ ਕੋੜ੍ਹ ਖਤਮ ਕਰਨਾ ਹੈ ਤਾਂ ਉਹਨਾਂ ਦੀਆਂ ਹਾਲਤਾਂ ਨੂੰ ਬਦਲਣਾ ਪਵੇਗਾ।”

          ਫਿਦੇਲ ਦੀ ਗੱਲ ਸੁਣ ਕੇ ਚੀ ਨੇ ਕਿਹਾ, “ਲੋਕਾਂ ਦੀਆਂ ਹਾਲਤਾਂ ਕਿਵੇਂ ਬਦਲੀਆਂ ਜਾ ਸਕਦੀਆਂ ਹਨ?”

          ਫਿਦੇਲ ਨੇ ਬੰਦੂਕ ਵੱਲ ਇਸ਼ਾਰਾ ਕਰਦੇ ਹੋਏ ਕਿਹਾ,”ਇਸ ਲਈ ਤਾਂ ਬੰਦੂਕ ਚੁੱਕਣੀ ਪਵੇਗੀ, ਲੜਨਾ ਪਏਗਾ ਕਿਉਂਕਿ ਅੱਤਿਆਚਾਰ ਤੋਂ ਨਿਜਾਤ ਪਾਉਣ ਦਾ ਹੁਣ ਹੋਰ ਕੋਈ ਰਾਹ ਨਹੀਂ ਹੈ।“ 

          ਫਿਦੇਲ ਕਾਸਤਰੋ ਦੀ ਇਹ ਗੱਲ ਸੁਣ ਕੇ ਚੀ ਨੇ ਬੰਦੂਕ ਚੁੱਕ ਕੇ ਕਿਹਾ, “ਹੁਣ ਮੈਂ ਜਾਣ ਗਿਆ ਹਾਂ ਕਿ ਮੇਰੀ ਮੰਜਿਲ ਕੀ ਹੈ ਤੇ ਰਸਤਾ ਕੀ ਹੈ।“

          ਇਸ ਘਟਨਾ ਤੋਂ ਬਾਅਦ ਚੀ ਤੇ ਫਿਦੇਲ ਕਾਸਤਰੋ ਕ੍ਰਾਂਤੀ ਕਰਨ ਦਿਆਂ ਯੋਜਨਾਵਾਂ ਬਣਾਉੰਦੇ ਹਨ ਤੇ ਕੁੱਝ ਲੋਕਾਂ ਨੂੰ ਕ੍ਰਾਂਤੀ ਲਈ ਤਿਆਰ ਕਰਦੇ ਹਨ। ਕਿਊਬਾ ਪਹੁੰਚਣ ਲਈ ਉਹ Grahnma ਨਦੀ ਦੀ ਚੋਣ ਕਰਦੇ ਹਨ। ਜਿਸ ਲਈ ਇੱਕ ਕਿਸ਼ਤੀ ਤਿਆਰ ਕੀਤੀ ਜਾਂਦੀ ਹੈ। ਨਵੰਬਰ 1956 ਵਿੱਚ ਉਹ ਆਪਣੀ ਯਾਤਰਾ ਸ਼ੁਰੂ ਕਰ ਦਿੰਦੇ ਹਨ। ਕਿਸ਼ਤੀ ਵਿੱਚ ਕੁੱਲ 12 ਲੋਕਾਂ ਦੀ ਥਾਂ ਸੀ ਪਰ ਫਿਦੇਲ ਕਾਸਤਰੋ, ਰਾਉਲ ਕਾਸਤਰੋ ਤੇ ਚੀ ਗੁਵੇਰਾ ਸਮੇਤ ਉਸ ਕਿਸ਼ਤੀ ਵਿੱਚ ਕੁੱਲ 81 ਲੋਕ ਸਵਾਰ ਸਨ। ਰਸਤੇ ਵਿੱਚ ਕੁੱਝ ਲੋਕ ਡੁੱਬਣ ਨਾਲ ਮਾਰੇ ਗਏ। 25 ਨਵੰਬਰ 1956 ਨੂੰ ਉਹ ਕਿਊਬਾ ਦੀ ਧਰਤੀ ‘ਤੇ ਪਹੁੰਚੇ ਹੀ ਸੀ ਕਿ ਬਤਿਸਤਾ ਦੀ ਸੈਨਾ ਨੇ ਉਹਨਾਂ ‘ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਫਿਦੇਲ,ਚੀ ਤੇ ਰਾਉਲ ਸਮੇਤ ਸਿਰਫ 20 ਯੋਧੇ ਹੀ ਬਚ ਸਕੇ। ਚੀ ਗੁਵੇਰਾ ਇਸ ਮੁਠਭੇੜ ਵਿੱਚ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ ਕੁੱਝ ਸਮਾਂ ਉਹ ਜੰਗਲਾਂ ਵਿੱਚ ਹੀ ਲੁਕੇ ਰਹੇ। ਚੀ ਨੇ ਹਾਲਤਾਂ ਮੁਤਾਬਿਕ ਸਿੱਧੀ ਲੜਾਈ ਦੀ ਥਾਂ ਗੋਰਿੱਲਾ ਹਮਲਾ ਕਰਨ ਦਾ ਪੱਖ ਰੱਖਿਆ ਕਿਉਂਕਿ ਸਾਧਨਾਂ ਤੇ ਬੰਦਿਆਂ ਦੀ ਘਾਟ ਕਾਰਨ ਹੋਰ ਕੋਈ ਰਾਹ ਨਹੀਂ ਸੀ। ਉਹ ਗੋਰਿੱਲਾ ਛਾਪੇਮਾਰਾਂ ਦੀ ਤਰ੍ਹਾਂ ਹਮਲਾ ਕਰਦੇ ਤੇ ਬਤਿਸਤਾ ਸੈਨਾ ਦਾ ਨੁਕਸਾਨ ਕਰਕੇ ਇਕਦਮ ਗਾਇਬ ਹੋ ਜਾਂਦੇ। ਚੀ ਦਾ ਨਿਸ਼ਾਨਾ ਬਹੁਤ ਅਚੂਕ ਸੀ ਜੋ ਪਲ ਭਰ ਵਿੱਚ ਹੀ ਆਪਣੇ ਦੁਸ਼ਮਨ ਨੂੰ ਪਰਲੋਕ ਪਹੁੰਚਾ ਦਿੰਦਾ ਸੀ। ਇਸੇ ਦੌਰਾਨ ਉਹਨਾਂ ਲੋਕਾਂ ਕੋਲ ਜਾ ਜਾ ਕੇ ਉਹਨਾਂ ਨੂੰ ਆਪਣੇ ਨਾਲ ਜੋੜਨਾ ਜਾਰੀ ਰੱਖਿਆ। ਦੋ ਸਾਲ ਇਕ ਜੋਰਦਾਰ ਤੇ ਲਹੂ ਡੋਲਵਾਂ ਸੰਘਰਸ਼ ਚਲਿਆ। ਅਖੀਰ 31 ਦਸੰਬਰ 1958 ਨੂੰ ਮਹਾਨ ਕ੍ਰਾਂਤੀ ਦੀ ਜਿੱਤ ਹੋਈ ਤੇ ਬਤਿਸਤਾ ਰਾਜ ਦਾ ਤਖਤਾ ਪਲਟ ਹੋਇਆ। ਫਿਦੇਲ ਕਾਸਤਰੋ ਨੂੰ ਰਾਸ਼ਟਰਪਤੀ ਚੁਣਿਆ ਗਿਆ ਤੇ ਚੀ ਗੁਵੇਰਾ ਨੂੰ ਵੀ ਸਰਕਾਰ ਵਿੱਚ ਮੁੱਖ ਜਿੰਮੇਵਾਰੀਆ ਦਿੱਤੀਆਂ ਗਈਆਂ। ਚੀ ਨੇ ਕਿਊਬਾ ਦੇ ਕੇੰਦਰੀ ਬੈਂਕ ਦੇ ਮੁੱਖੀ ਸਮੇਤ ਖੇਤੀ ਬਾੜੀ ਮੰਤਰਾਲਾ ਤੇ ਇੰਡਸਟਰੀਜ ਦਾ ਵੀ ਭਾਰ ਸੰਭਾਲਿਆ।

          ਚੀ ਅਕਸਰ ਹੀ ਆਪਣੇ ਅਫਸਰਾਂ ਨੂੰ ਨਾਲ ਲੈ ਕੇ ਫੈਕਟ੍ਰੀਆਂ ਤੇ ਖੇਤਾਂ ਵਿੱਚ ਚਲਾ ਜਾਂਦਾ। ਉਹ ਉੱਥੇ ਮਜਦੂਰਾਂ ਨਾਲ ਕੰਮ ਕਰਦਾ ਤੇ ਅਫਸਰਾਂ ਨੂੰ ਵੀ ਉੱਥੇ ਕੰਮ ਕਰਨ ਲਈ ਕਹਿੰਦਾ। ਉਹ ਅਜਿਹਾ ਇਸ ਕਰਕੇ ਕਰਦਾ ਸੀ ਤਾਂ ਜੋ ਅਫਸਰ, ਲੋਕਾਂ ਦੀਆਂ ਜਮੀਨੀ ਪੱਧਰ ਦੀਆਂ ਔਕੜਾਂ ਨਾਲ ਜਾਣੂ ਹੋ ਸਕਣ ਤੇ ਫਿਰ ਯੋਜਨਾਵਾਂ ਬਣਾਉਣ, ਨਾਂ ਕਿ ਏਸੀ ਕਮਰਿਆਂ ਵਿੱਚ ਬੈਠ ਕੇ। ਫਿਦੇਲ ਕਾਸਤਰੋ ਤੇ ਚੀ ਗੁਵੇਰਾ ਨੇ ਕਿਊਬਾ ਵਿੱਚ ਲੋਕ ਰਾਜ ਦਾ ਸ਼ੀਸਾ ਕੁੱਲ ਸੰਸਾਰ ਨੂੰ ਵਿਖਾਇਆ। ਇਸ ਕਰਕੇ ਹੀ ਅੱਜ ਕਿਊਬਾ ਵਿੱਚ ਸਿਰਫ 60 ਬੰਦਿਆਂ ‘ਤੇ ਇੱਕ ਡਾਕਟਰ ਹੈ ਭਾਰਤ ਵਿੱਚ 1300 ਲੋਕਾਂ ‘ਤੇ ਇੱਕ ਡਾਕਟਰ ਹੈ ਤੇ ਅਮਰੀਕਾ ਵਿੱਚ 480 ਲੋਕਾਂ ‘ਤੇ ਇੱਕ ਡਾਕਟਰ ਹੈ। ਅੱਜ ਪੂਰੇ ਸੰਸਾਰ ਵਿੱਚ ਕਿਊਬਾ ਡਾਕਟਰ ਦੇ ਰਿਹਾ ਹੈ ਜੋ ਕੇ ਇੱਕ ਛੋਟਾ ਜਿਹਾ ਦੇਸ਼ ਹੈ। ਇਸਦੇ ਨਾਲ ਹੀ ਫਿਦੇਲ ਤੇ ਚੀ ਨੇ ਸਾਰਵਜਨਕ ਖੇਤਰ ਵਿੱਚ ਬਹੁਤ ਸੁਧਾਰ ਕੀਤਾ। ਸਕੂਲਾਂ ਸਮੇਤ ਬੁਨਿਆਦੀ ਢਾਂਚਾ ਮਜਬੂਤ ਕੀਤਾ।

          ਪਰ 1965 ਵਿੱਚ ਇੱਕ ਦਿਨ ਚੀ ਗੁਵੇਰਾ ਅਚਾਨਕ ਹੀ ਗਾਇਬ ਹੋ ਗਿਆ। ਪੂਰੇ ਕਿਊਬਾ ਵਿੱਚ ਖਲਬਲੀ ਮੱਚ ਗਈ। ਕੁੱਲ ਸੰਸਾਰ ਵਿੱਚ ਇਸਦੀ ਚਰਚਾ ਚੱਲ ਪਈ। ਫਿਦੇਲ ਕਾਸਤਰੋ ‘ਤੇ ਵੀ ਉਸਨੂੰ ਗਾਇਬ ਕਰਨ ਦੇ ਆਰੋਪ ਲਗੇ ਕਿਉਂਕਿ ਫਿਦੇਲ ਤੋਂ ਬਾਅਦ ਦੂਜੇ ਨੰਬਰ ਤੇ ਚੀ ਗੁਵੇਰਾ ਹੀ ਸਨ ਜੋ ਗੱਦੀ ਦੇ ਹੱਕਦਾਰ ਸਨ। ਜਦੋਂ ਫਿਦੇਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਫਿਦੇਲ ਨੇ ਕਿਹਾ, “ਮੈਂ ਇਹ ਤਾਂ ਨਹੀਂ ਜਾਣਦਾ ਕਿ ਚੀ ਇਸ ਸਮੇਂ ਕਿੱਥੇ ਹੈ ਪਰ ਇੰਨਾ ਜਰੂਰ ਕਹਿ ਸਕਦਾ ਹਾਂ ਕਿ ਜਿੱਥੇ ਉਸਦੀ ਲੋੜ ਹੋਵੇਗੀ ਉਹ ਯਕੀਨਨ ਉਥੇ ਹੀ ਹੋਵੇਗਾ।“

          ਚੀ ਗੁਵੇਰਾ ਤੇ ਲਗਾਤਾਰ ਸਸਪੈਂਸ ਬਣਿਆ ਰਿਹਾ ਪਰ ਇਸ ਘਟਨਾ ਤੋਂ ਲੱਗਭੱਗ ਦੋ ਸਾਲ ਬਾਅਦ ਬੋਲਵਿਆ ਦੇ ਜੰਗਲਾਂ ਵਿੱਚ ਉਸਦੀ ਡੈਡ ਬਾੱਡੀ ਮਿਲਦੀ ਹੈ। ਦਰਅਸਲ ਇਹੀ ਘਟਨਾ ਉਸਨੂੰ ਦੁਨੀਆਂ ਦੇ ਹੋਰ ਕਿਸੇ ਵੀ ਸ਼ਖਸ ਤੋਂ ਜੁਦਾ ਕਰਦੀ ਹੈ, ਅਸਲ ਗੱਲ ਇਹ ਸੀ ਕਿ ਜਦੋਂ ਕਿਊਬਾ ਵਿੱਚ ਸਾਰੇ ਪਾਸੇ ਅਮਨ ਸਾਂਤੀ ਹੋ ਗਈ ਤਾਂ ਚੀ, ਫਿਦੇਲ ਕਾਸਤਰੋ ਕੋਲ ਗਿਆ ਤੇ ਕਿਹਾ, “ਹੁਣ ਕਿਊਬਾ ਵਿੱਚ ਲੋਕ ਰਾਜ ਸਥਾਪਿਤ ਹੋ ਚੁੱਕਾ ਹੈ, ਪਰ ਸੰਸਾਰ ਦੇ ਬਹੁਤ ਦੇਸ਼ਾਂ ਵਿੱਚ ਲੋਕ ਅਜੇ ਵੀ ਪੂੰਜੀਵਾਦ ਦੇ ਸ਼ਿਕਾਰ ਹਨ, ਹੁਣ ਮੈਂ ਉਹਨਾਂ ਲੋਕਾਂ ਲਈ ਕੰਮ ਕਰਨਾ ਚਾਹੁੰਦਾ ਹਾਂ, ਇਸ ਲਈ ਮੈਨੂੰ ਜਾਣ ਦੀ ਆਗਿਆ ਦੇਵੋ।“

          ਫਿਦੇਲ ਭਰੇ ਮਨ ਨਾਲ ਚੀ ਨੂੰ ਵਿਦਾ ਕਰਦਾ ਹੈ। ਇਸ ਤੋਂ ਬਾਅਦ ਚੀ ਕਈ ਦੇਸ਼ਾਂ ਵਿੱਚ ਕ੍ਰਾਂਤੀ ਦਾ ਹੌਕਾ ਦਿੰਦਾ ਹੈ ਤੇ ਲੋਕਾਂ ਹੇ ਹੱਕਾਂ ਲਈ ਲੜਦਾ ਹੈ। ਉਹ ਬ੍ਰਾਜੀਲ ਤੇ ਕਾਂਗੋ ਸਮੇਤ ਕਈ ਦੇਸ਼ਾਂ ਵਿੱਚ ਕ੍ਰਾਂਤੀ ਦਾ ਬਿਗੁਲ ਵਜਾਉਣ ਤੋਂ ਬਾਅਦ ਬੋਲਵਿਆ ਵਿੱਚ ਹੋ ਰਹੇ ਅੱਤਿਆਚਾਰਾਂ ਦਾ ਬਦਲਾ ਲੈਣ ਚਲਾ ਜਾਂਦਾ ਹੈ। ਇਸ ਸਮੇਂ ਤੱਕ ਚੀ ਅਮਰੀਕਾ ਦਾ ਸਭ ਤੇਂ ਵੱਡਾ ਦੁਸ਼ਮਨ ਬਣ ਚੁੱਕਾ ਸੀ। 8 ਅਕਤੂਬਰ 1967 ਨੂੰ ਅਮਰੀਕੀ ਸੈਨਾ ਬੋਲਵਿਆ ਦੇ ਜੰਗਲਾਂ ਵਿਚੋਂ ਉਸਨੂੰ ਘੇਰਾ ਪਾ ਕੇ ਫੜ ਲੈਂਦੀ ਹੈ। ਉਸਨੂੰ ਮੌਕੇ ਤੇ ਹੀ ਗੋਲੀ ਮਾਰ ਕੇ ਮਾਰਨ ਦਾ ਹੁਕਮ ਸੁਣਾ ਦਿੱਤਾ ਜਾਂਦਾ ਹੈ ਕਿਉਂਕਿ ਚੀ ਦੇ ਮਾਮਲੇ ਵਿੱਚ ਅਮਰੀਕੀ ਸਰਕਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਸੀ। 9 ਅਕਤੂਬਰ 1967 ਜਦੋਂ ਇੱਕ ਕਮਾਂਡਰ ਉਸਨੂੰ ਗੋਲੀ ਮਾਰ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਚੀ ਗੰਭੀਰਤਾ ਨਾਲ ਕੁੱਝ ਸੋਚ ਰਿਹਾ ਸੀ। ਕਮਾਂਡਰ ਨੇ ਪੁੱਛਿਆ, “ਇਸ ਵੇਲੇ ਕੀ ਸੋਚ ਰਹੇ ਹੋ?” ਚੀ ਨੇ ਜਵਾਬ ਦਿੱਤਾ, “ਮੈਂ ਸੋਚ ਰਿਹਾ ਹਾਂ ਕਿ ਜਦੋਂ ਲੋਕ ਜੁਲਮ ਦੇ ਖਿਲਾਫ ਇਕਮੁੱਠ ਹੋ ਕੇ ਉੱਠ ਖੜੇ ਹੋਣਗੇ ਤਾਂ ਤੁਹਾਨੂੰ ਨੇਸਤਾਨਬੂਦ ਕਰ ਦੇਣਗੇ.....” ਅੱਜੇ ਚੀ ਬੋਲ ਹੀ ਰਿਹਾ ਸੀ ਕਿ ਕਮਾਂਡਰ ਗੋਲੀ ਚਲਾ ਦਿੰਦਾ ਹੈ ਤੇ ਇਸਦੇ ਨਾਲ ਹੀ ਇੱਕ ਮਹਾਨਾਇਕ ਮੌਤ ਦੇ ਆਗੋਸ਼ ਵਿੱਚ ਸਮਾ ਜਾਂਦਾ ਹੈ। ਭਾਵੇਂ ਕਿ ਚੀ 9 ਅਕਤੂਬਰ ਨੂੰ ਇਸ ਦੁਨੀਆਂ ਨੂੰ ਅਲਵੀਦਾ ਕਹਿ ਗਿਆ ਸੀ ਪਰ ਉਸ ਵਲੋਂ ਮਜ਼ਲੂਮਾਂ ਲਈ ਕਿਤਾ ਗਿਆ ਲਾਮਿਸਾਲ ਸੰਘਰਸ਼ ਰਹਿੰਦੀ ਦੁਨੀਆਂ ਤਕ ਉਸਦਾ ਗੂਣਗਾਨ ਕਰਦਾ ਰਹੇਗਾ। 

          ਸੋਚਣ ਵਾਲੀ ਗੱਲ ਹੈ ਕਿ ਇੱਕ ਦੇਸ਼ ਦਾ ਕੇਂਦਰੀ ਮੰਤਰੀ, ਸਭ ਕੁੱਝ ਤਿਆਗ ਕੇ ਮਜਲੂਮਾਂ ਦੇ ਹੱਕਾਂ ਲਈ ਮੌਤ ਨਾਲ ਮੱਥਾ ਲਾਉਣ ਨਿਕਲ ਜਾਂਦਾ ਹੈ, ਉਹਨਾਂ ਲੋਕਾਂ ਲਈ ਜਿਨ੍ਹਾਂ ਨੂੰ ਨਾਂ ਤਾਂ ਉਹ ਜਾਣਦਾ ਸੀ, ਨਾਂ ਉਹਨਾ ਨਾਲ ਉਸਦੀ ਕੋਈ ਸਾਂਝ ਸੀ। ਪਰ ਚੀ ਕਹਿੰਦਾ ਸੀ ਜਿੱਥੇ ਵੀ ਕਿਸੇ ‘ਤੇ ਜੁਲਮ ਹੋ ਰਿਹਾ ਹੈ ਉਹ ਮੇਰਾ ਭਰਾ ਹੈ ਤੇ ਮੇਰੀ ਉਸ ਨਾਲ ਭਾਈਚਾਰਕ ਸਾਂਝ ਹੈ। ਸਮਾਜ ਵਿੱਚ ਤਾਂ ਲੋਕ ਆਪਣੇ ਲਈ ਵੀ ਸੰਘਰਸ਼ ਕਰਨ ਤੋਂ ਕੰਨੀ ਕਤਰਾਉਂਦੇ ਹਨ ਪਰ ਉਹ ਮਹਾਨਾਇਕ ਕੁੱਲ ਸੰਸਾਰ ਦੇ ਮਜ਼ਦੂਰਾਂ ਤੇ ਲੋੜਵੰਦਾ ਲਈ ਲੜਿਆ। ਅਜਿਹੀ ਕੋਈ ਹੋਰ ਮਿਸਾਲ ਦੁਨੀਆਂ ਵਿੱਚ ਨਹੀਂ ਮਿਲਦੀ  


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂpriya |

wt a great man


ashok |

ਬਾਕਮਾਲ ਬੰਦਾ


Vandana |

Great man


Sameer singh | Monday, January 18, 2021

Hero of kyuba


Jhinger | Sunday, February 21, 2021

ਚੀ ਗੁਵੇਰਾ ਅਸਲੀ ਆਜ਼ਾਦੀ ਘੁਲਾਟੀਆ ਪਰ ਇਸਦੇ ਨਾਲ ਦੇ ਇੰਡੀਆ ਮੁਲਕ ਵਿਚ ਪੰਜਾਬ ਦੀ ਧਰਤੀ ਤੇ ਅਨੇਕਾਂ ਹੀ ਹੋਏ ਹਨ ਪਰ ਅਫਸੋਸ ਮੇਰੇ ਉਸ ਗੁਰੂ ਪੁੱਤਰ ਖ਼ਾਲਸੇ ਨੂੰ ਸਤਿਕਾਰ ਨਹੀਂ ਦਿੱਤਾ ਗਿਆ ਜਿਸਦਾ ਉਹ ਹੱਕ ਰਖਦਾ ਸੀ ਵੇਖ ਗਿਣਤੀ ਦੇ ਅਥਾਹ ਕੁਰਬਾਨੀਆਂ ਕੀਤੀਆਂ ਹਨ ਖਾਲਸੇ ਨੇ i ਪਰਾਊਡ ਟੂ ਬੀ ਖਾਲਸਾ ਤੇ ਲਾਲ ਸਲਾਮ ਗੁਰੂ ਗੋਬਿੰਦ ਸਿੰਘ ਜੀ ਨੂੰ


J8A5d | Monday, June 28, 2021

gu0EdQ https://xnxxx.web.fc2.com/ xnxx


DpV5ip | Thursday, July 22, 2021

write my essays writemypaper.online


3xKHls | Tuesday, August 3, 2021

https://beeg.x.fc2.com/sitemap1.html https://beeg.x.fc2.com/sitemap2.html https://xnxxx.web.fc2.com/sitemap1.html https://xnxxx.web.fc2.com/sitemap2.html https://xvideoss.web.fc2.com/sitemap1.html https://xvideoss.web.fc2.com/sitemap2.html


PHQzC | Tuesday, August 3, 2021

https://xvideoss.web.fc2.com/


DXa51A | Wednesday, August 11, 2021

Where are you from? http://tubereviews.online rulertube Hillstar, the winner of two of his five starts, is a late-developer. A homebred, by Danehill Dancer out of Crystal Star, he was seen as a Derby colt earlier in his career, but when beaten in handicaps at Newmarket and Newbury, Stoute was forced to lower his sights temporarily. Then, in the King Edward VII Stakes, the colt went to the line strongly to win well.