Latest

ਮੂਲ ਸਿਧਾਂਤ | Value of Basic Principles


4/12/2019 | by : P K sharma | 👁808thumbnail12-04-2019 12-28-52 AMpricipal1.jpg


ਅੱਜ ਤੱਕ ਦੁਨੀਆਂ ਵਿੱਚ ਜਿੰਨੇ ਵੀ ਲੋਕ ਸਫਲ ਹੋਏ ਹਨਜੇ ਅਸੀਂ ਉਹਨਾਂ ਦੇ ਜੀਵਨ ਵਿੱਚ ਅੰਦਰ ਤਕ ਝਾਤੀ ਮਾਰੀਏ ਤਾਂ ਸਾਨੂੰ ਅਸਾਨੀ ਨਾਲ ਪਤਾ ਲੱਗ ਜਾਵੇਗਾ ਕਿ ਇੱਕ ਗੱਲ ਉਹਨਾਂ ਸਾਰਿਆਂ ਵਿੱਚ common ਸੀਉਹ ਸੀ ਮੂਲ ਸਿਧਾਂਤ ਨਾਲ ਕਦੇ ਸਮਝੌਤਾ ਨਾ ਕਰਨਾ ਜੀ ਹਾਂ ਦੋਸਤੋ, ਸਿਧਾਂਤ ਹੀ ਸਫਲਤਾ ਦੀ ਬੁਨਿਆਦ ਰੱਖਦੇ ਹਨ। ਜੋ ਲੋਕ ਅੰਤ ਤਕ ਆਪਣੇ ਸਿਧਾਂਤਤੇ ਖੜੇ ਰਹੇ, ਜਿੱਤ ਨੇ ਹਮੇਸ਼ਾ ਉਹਨਾਂ ਦੇ ਪੈਰ ਚੁੰਮੇ ਹਨ ਤੇ ਇਸ ਸੰਸਾਰ ਨੇ ਉਹਨਾਂ ਦਾ ਲੋਹਾ ਮੰਨਿਆ ਹੈ। ਇਸ ਗੱਲ ਨੂੰ ਇੱਕ ਘਟਨਾ ਨਾਲ ਵਿਸਥਾਰਪੂਰਵਕ ਸਮਝਦੇ ਹਾਂ।


ਇੱਕ ਵਾਰ ਜਦੋਂ IBM ਕੰਪਨੀ ਆਪਣੇ ਸਭ ਤੋਂ ਵੱਧ ਤੱਰਕੀ ਦੇ ਦੌਰ ਵਿੱਚ ਸੀ ਤਾਂ ਇੱਕ ਜਰਮਨ ਸਕਾੱਲਰ ਉਸਦੀ ਸਫਲਤਾ ‘ਤੇ ਸੋਧ ਕਰ ਰਿਹਾ ਸੀ। ਕੰਪਨੀ ਬਾਰੇ ਉਸਨੇ ਕਾਫੀ ਜਾਣਕਾਰੀ ਇਕੱਠੀ ਕੀਤੀ ਪਰ ਉਹ ਕਿਸੇ ਅਜਿਹੇ ਤੱਥ ਦੀ ਖੋਜ ਨਹੀਂ ਕਰ ਸਕਿਆ ਜਿਸਨੂੰ ਉਹ ਪੂਰੇ ਵਿਸ਼ਵਾਸ਼ ਨਾਲ ਕਹਿ ਸਕਦਾ ਸੀ ਕਿ ਇਹੀ ਉਹ ਗੱਲ ਹੈ ਜਿਸ ਕਾਰਣ IBM ਬਾਕੀ ਕੰਪਨੀਆਂ ਦੇ ਮੁਕਾਬਲੇ ਇੰਨੀ ਕਾਮਯਾਬ ਹੈ। ਪਰ ਇੱਕ ਦਿਨ ਉਸਨੂੰ ਕੰਪਨੀ ਦੇ ਇੱਕ ਕਰਮਚਾਰੀ ਤੋਂ ਇੱਕ ਅਜਿਹੀ ਘਟਨਾ ਦਾ ਪਤਾ ਲੱਗਿਆ ਜਿਸਨੂੰ ਜਾਨਣ ਤੋਂ ਬਾਅਦ ਉਸਨੂੰ IBM ਦੀ ਹੈਰਾਨੀਜਨਕ ਸਫਲਤਾ ਦਾ ਰਾਜ ਪਤਾ ਲੱਗ ਗਿਆ। ਉਹ ਘਟਨਾ ਇਸ ਤਰ੍ਹਾਂ ਸੀ।


          ਇੱਕ ਬਾਰ IBM ਕੰਪਨੀ ਨੇ ਇੱਕ ਟਰੇਨਿੰਗ ਵਰਕਸ਼ਾੱਪ ਕਰਵਾਈ, ਜਿਸ ਵਿੱਚ ਕੰਪਨੀ ਦੇ ਬਹੁਤ ਸਾਰੇ ਕਰਮਚਾਰੀਆਂ ਨੇ ਭਾਗ ਲਿਆ। ਵਰਕਸ਼ਾੱਪ ਦੇ ਅੱਧ-ਵਿਚਕਾਰ ਹੀ ਇੱਕ ਕਰਮਚਾਰੀ ਅਚਾਨਕ ਬਿਮਾਰ ਹੋ ਗਿਆ।  ਕੰਪਨੀ ਦੇ ਮੈਨੇਜਰ ਨੇ ਉਸਨੂੰ ਤੁਰੰਤ ਹੀ ਓਥੋਂ ਦੇ ਸਭ ਤੋਂ ਵਧੀਆ ਹਸਪਤਾਲ ਵਿੱਚ ਦਾਖਿਲ ਕਰਵਾ ਦਿੱਤਾ। ਉਸਦੇ ਘਰ ਵੀ ਇਸਦੀ ਸੂਚਨਾ ਦੇ ਦਿੱਤੀ ਗਈ। ਉਸ ਹਸਪਤਾਲ ਵਿੱਚ ਉਸ ਕਰਮਚਾਰੀ ਦਾ ਇਲਾਜ ਠੀਕ ਚਲ ਰਿਹਾ ਸੀ ਪਰ ਮੈਨੇਜਰ ਨੇ ਮਹਿਸੂਸ ਕੀਤਾ ਕਿ ਉਸ ਕਰਮਚਾਰੀ ਦੀ ਪਤਨੀ ਇਸ ਸਭ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸੀ। ਉਹ ਆਪਣੇ ਪਤੀ ਦਾ ਇਲਾਜ ਆਪਣੀ ਦੇਖ ਰੇਖ ਵਿੱਚ ਕਰਵਾਉਣਾ ਚਾਹੁੰਦੀ ਸੀ। ਮੈਨੇਜਰ ਨੇ ਇਲਾਜ ਕਰ ਰਹੇ ਡਾੱਕਟਰ ਨੂੰ ਬੇਨਤੀ ਕੀਤੀ ਕਿ ਮੈਂ ਇਸ ਕਰਮਚਾਰੀ ਦਾ ਇਲਾਜ ਇਸਦੀ ਪਤਨੀ ਦੇ ਨੇੜੇ ਕਰਵਾਉਣਾ ਚਾਹੁੰਦਾ ਹਾਂ ਮੈਨੇਜਰ ਦੀ ਗੱਲ ਸੁਣ ਕੇ ਡਾੱਕਟਰ ਨੇ ਕਿਹਾ, ਮੈਂ ਤੁਹਾਨੂੰ ਇਸ ਦੀ ਆਗਿਆ ਨਹੀਂ ਦੇ ਸਕਦਾ ਕਿਉਂਕਿ ਇਸ ਕਰਮਚਾਰੀ ਦਾ ਘਰ ਇਥੋਂ 2000 KM ਤੋਂ ਵੀ ਜਿਆਦਾ ਦੂਰ ਹੈ ਤੇ ਇੰਨੇ ਸਮੇਂ ਦਾ ਸਫਰ ਇਸਦੀ ਜਿੰਦਗੀ ਲਈ ਖਤਰਨਾਕ ਹੋ ਸਕਦਾ ਹੈ। ਮੈਨੇਜਰ ਨੇ ਡਾਕਟਰ ਨੂੰ ਫਿਰ ਪੁੱਛਿਆ,”ਕਿਰਪਾ ਕਰਕੇ ਦੱਸੋ ਕਿ ਕਿੰਨੇ ਸਮੇਂ ਵਿੱਚ ਇਸਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਤਾਂ ਜੋ ਇਸਦੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਡਾੱਕਟਰ ਨੇ ਕਿਹਾ,ਇਸਨੂੰ ਤਿੰਨ ਘੰਟੇ ਵਿੱਚ-ਵਿੱਚ ਸ਼ਿਫਟ ਕਰਨਾ ਪਵੇਗਾ। 2000 KM ਦੂਰ ਤਿੰਨ ਘੰਟੇ ਵਿੱਚ ਉਸ ਕਰਮਚਾਰੀ ਨੂੰ ਉਸਦੇ ਘਰ ਦੇ ਨੇੜੇ ਦੇ ਹਸਪਤਾਲ ਵਿੱਚ ਪਹੁੰਚਾਣਾ ਲਗਭਗ ਅਸੰਭਵ ਕੰਮ ਸੀ ਪਰ ਮੈਨੇਜਰ ਉਸਨੂੰ ਕਿਸੇ ਵੀ ਕੀਮਤਤੇ ਉਸਦੇ ਪਰਿਵਾਰ ਕੋਲ ਪਹੁੰਚਾਉਣ ਦਾ ਫੈਸਲਾ ਕਰ ਲੈਂਦਾ ਹੈ। ਉਹ ਜਹਾਜ਼ ਰਾਹੀਂ ਉਸਨੂੰ ਸ਼ਿਫਟ ਕਰਨ ਦੀ ਯੋਜਨਾ ਬਣਾਉਂਦਾ ਹੈ ਪਰ ਉਸ ਹਸਪਤਾਲ ਤੋਂ airport ਤਕ ਜਾਣਤੇ ਹੀ 2 ਘੰਟੇ ਦਾ ਸਮਾਂ ਲਗਣਾ ਸੀ। ਇਸ ਲਈ ਮੈਨੇਜਰ ਇੱਕ ਹੈਲੀਕੈਪਟਰ ਕਿਰਾਏਤੇ ਕਰ ਲੈਂਦਾ ਹੈ ਪਰ ਹੁਣ ਇੱਕ ਨਵੀਂ ਸਮੱਸਿਆ ਆ ਗਈ। ਕੋਈ ਵੀ ਜਹਾਜ਼ ਉਸ ਥਾਂ ਤਕ ਸਿੱਧਾ ਨਹੀਂ ਜਾਂਦਾ ਸੀ। ਸਾਰੇ ਜਹਾਜ਼ ਰਸਤੇ ਵਿੱਚ ਇੱਕ airport ‘ਤੇ stay ਕਰਦੇ ਸਨ। ਇਸ ਸਮੱਸਿਆ ਦੇ ਹੱਲ ਲਈ ਮੈਨੇਜਰ ਇੱਕ ਸਪੈਸ਼ਲ ਜਹਾਜ਼ ਉਸ ਕਰਮਚਾਰੀ ਲਈ ਕਿਰਾਏਤੇ ਕਰ ਲੈਂਦਾ ਹੈ ਜੋ ਬਿਨਾਂ ਕਿਸੇ stay ਦੇ ਸਿੱਧਾ ਉਸ ਥਾਂਤੇ ਰੁਕੇਗਾ। ਇਸ ਤਰ੍ਹਾਂ ਤਿੰਨ ਘੰਟੇ ਦੇ ਵਿੱਚ ਵਿੱਚ ਉਸ ਕਰਮਚਾਰੀ ਨੂੰ ਉਸਦੀ ਪਤਨੀ ਦੀ ਰੇਖ ਦੇਖ ਵਿੱਚ ਪਹੁੰਚਾ ਦਿੱਤਾ ਜਾਂਦਾ ਹੈ।


          ਇਹ ਸੁਣ ਕਿ ਉਹ ਜਰਮਨ ਸਕਾੱਲਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸਨੇ ਉਸ ਕਰਮਚਾਰੀ ਤੋਂ ਪੁੱਛਿਆ,”ਇੱਕ ਕਰਮਚਾਰੀ ਦੇ ਇਲਾਜਤੇ ਇੰਨਾ ਖਰਚ?”


          ਇਸਤੇ ਉਸ ਕਰਮਚਾਰੀ ਨੇ ਜਵਾਬ ਦਿੱਤਾ,”ਸ਼੍ਰੀਮਾਨ ਜੀ, ਦਰਅਸਲ IBM ਦੋ ਸਿਧਾਂਤਾਂਤੇ ਕੰਮ ਕਰਦੀ ਹੈ, ਪਹਿਲਾ ਹਰ ਇਕ Idividual ਸਭ ਤੋਂ ਵੱਧ ਮਹੱਤਵਪੂਰਣ ਹੈ। ਦੂਜਾ ਗ੍ਰਾਹਕ ਨੂੰ ਸਭ ਤੋਂ ਉੱਤਮ ਸੇਵਾ ਦੇਣੀ ਹੈ। ਸਾਡੀ ਕੰਪਨੀ ਕਦੀ ਵੀ ਆਪਣੇ ਕਿਸੇ ਸਿਧਾਂਤ ਨਾਲ ਸਮਝੌਤਾ ਨਹੀਂ ਕਰਦੀ। ਕੰਪਨੀ ਦੇ ਪਹਿਲੇ ਸਿਧਾਂਤ ਅਨੁਸਾਰ ਉਹ ਕਰਮਚਾਰੀ ਕੰਪਨੀ ਲਈ ਸਭ ਤੋਂ ਵੱਧ ਮਹੱਤਵਪੂਰਣ ਸੀ ਇਸ ਲਈ ਇਹ ਸਭ ਵਿਵਸਥਾ ਕੰਪਨੀ ਵਲੋਂ ਕੀਤੀ ਗਈ।”


ਸਕਾੱਲਰ ਨੇ ਫਿਰ ਪੁੱਛਿਆ, ਇਹ ਤਾਂ ਠੀਕ ਹੈ ਪਰ ਇਸ ਸਭ ਤੋਂ ਚੰਗਾ ਇਹ ਨਾ ਹੁੰਦਾ ਕਿ ਉਸਦੀ ਪਤਨੀ ਨੂੰ ਹੀ ਇੱਥੇ ਸੱਦ ਲਿਆ ਜਾਂਦਾ? ਇਸ ਨਾਲ ਕਿੰਨਾ ਖਰਚਾ ਵੀ ਬਚ ਜਾਂਦਾ


ਉਸ ਕਰਮਚਾਰੀ ਨੇ ਉੱਤਰ ਦਿੱਤਾ,”ਸਰ, ਲਗਦਾ ਹੈ ਤੁਸੀਂ ਸਮਝੇ ਨਹੀਂ, ਇੰਝ ਕਰਨਾ ਵੀ ਕੰਪਨੀ ਦੇ ਸਿਧਾਂਤ ਦੇ ਉਲਟ ਹੋਣਾ ਸੀ। ਕਿਉਂਕਿ ਉਸ ਕਰਮਚਾਰੀ ਦੀ ਪਤਨੀ ਵੀ ਇੱਕ individual ਸੀ ਸੋ ਕੰਪਨੀ ਦੇ ਸਿਧਾਂਤ ਅਨੁਸਾਰ ਉਹ ਵੀ ਕੰਪਨੀ ਲਈ ਸਭ ਤੋਂ ਜਿਆਦਾ ਮਹੱਤਵਪੂਰਣ ਸੀ। ਉਸਨੂੰ ਇਥੇ ਬੁਲਾਉਣ ਦਾ ਮਤਲਬ ਸੀ ਉਸਨੂੰ ਆਪਣਾ ਘਰ, ਪਰਿਵਾਰ, ਕੰਮ ਛੱਡ ਕੇ ਇੱਥੇ ਆਉਣਾ ਪੈਂਦਾ ਤਾਂ ਉਸਨੂੰ ਕਿੰਨੀ ਅਸੁਵਿਧਾ ਹੁੰਦੀ, ਇਸ ਨਾਲ ਵੀ ਕੰਪਨੀ ਦਾ ਸਿਧਾਂਤ ਟੁੱਟ ਜਾਂਦਾ। ਇਸ ਲਈ ਹੀ ਮੈਨੇਜਰ ਵਲੋਂ ਇਹ ਸਭ ਇੰਤਜ਼ਾਮ ਕੀਤਾ ਗਿਆ।”

 

ਹੁਣ ਉਹ ਜਰਮਨ ਸਕਾੱਲਰ ਸਮਝ ਚੁੱਕਾ ਸੀ ਕਿ ਕਿਉਂ IBM ਸਫਲਤਾ ਦੇ ਸਿਖਰਤੇ ਸੀ।

 

ਦੋਸਤੋ, ਸਿਧਾਂਤਤੇ ਚਲਣ ਤੋਂ ਪਹਿਲਾਂ ਉਸਦੀ ਚੋਣ ਕਰਨੀ ਪੈਂਦੀ ਹੈ। ਗਲਤ ਸਿਧਾਂਤ ਦੀ ਚੋਣ, ਮਤਲਬ ਅਸੀਂ ਕਦੇ ਮੰਜਿਲਤੇ ਨਹੀਂ ਪਹੁੰਚਾਂਗੇ। ਜਿੰਦਗੀ ਵਿੱਚ ਸਹੀ ਸਿਧਾਂਤ ਚੁਣਨਾ ਸਾਨੂੰ ਸਫਲਤਾ ਵੱਲ ਸਹੀ ਰਸਤੇਤੇ ਲੈ ਜਾਂਦਾ ਹੈ। ਸਿਧਾਂਤਤੇ ਲਗਾਤਾਰ ਚਲਣਾ ਅਤੇ ਕਦੀ ਵੀ ਆਪਣੇ ਮੂਲ ਸਿਧਾਂਤ ਨਾਲ ਸਮਝੌਤਾ ਨਾ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਬਹੁਤ ਵਾਰ ਸਾਨੂੰ ਸਹੀ ਸਿਧਾਂਤਤੇ ਚਲਣ ਲਈ ਬਹੁਤ ਵੱਡੀ ਕੀਮਤ ਅਦਾ ਕਰਨ ਪੈਂਦੀ ਹੈ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਸਾਡੇ ਭੱਵਿਖ ਦਾ ਫੈਸਲਾ ਹੁੰਦਾ ਹੈ ਹਾਲਾਤਾਂ ਵਸ ਜੇ ਅਸੀਂ ਆਪਣੇ ਮੂਲ ਸਿਧਾਂਤ ਨਾਲ ਸਮਝੋਤਾ ਕਰ ਲੈਂਦੇ ਹਾਂ ਭਾਵੇਂ ਫੋਰੀ ਤੋਰਤੇ ਸਾਨੂੰ ਲੱਗ ਸਕਦਾ ਹੈ ਕਿ ਸਾਨੂੰ ਕੋਈ ਵੱਡੀ ਕੀਮਤ ਚੁਕਾਣੀ ਨਹੀਂ ਪਈ ਪਰ ਅਸਲ ਵਿੱਚ ਆਉਣ ਵਾਲੇ ਸਮੇਂ ਵਿੱਚ ਸਾਨੂੰ ਉਹ ਕੀਮਤ ਅਦਾ ਕਰਨੀ ਪੈ ਜਾਂਦੀ ਹੈ ਜਿਸਦੀ ਕਦੇ ਭਰਪਾਈ ਨਹੀਂ ਹੋ ਸਕਦੀ। ਇਸਨੂੰ ਸਮਝਣ ਲਈ ਇੱਕ ਹੋਰ ਉਦਾਹਰਣ ਲੈਂਦੇ ਹਾਂ, ਇਕ ਵਾਰ ਇੱਕ ਆਦਮੀ ਸੂਪ ਬਣਾਉਂਦਾ ਸੀ, ਉਸਦਾ ਸਿਧਾਂਤ ਸੀ ਕਿ ਉਹ ਕਦੀ ਵੀ ਸੂਪ ਵਿੱਚ ਮਿਲਾਵਟ ਨਹੀਂ ਕਰੇਗਾ ਤੇ ਗ੍ਰਾਹਕ ਨੂੰ ਭਗਵਾਨ ਮਨੇਗਾ। ਹੋਲੀ ਹੋਲੀ ਉਸਦਾ ਕੰਮ ਬਹੁਤ ਚਲ ਪਿਆ ਅਤੇ ਇੱਕ ਸਮੇਂ ਉਹ ਉਸ ਸ਼ਹਿਰ ਦਾ ਸਭ ਤੋਂ ਵੱਧ ਅਮੀਰ ਵਪਾਰੀ ਬਣ ਗਿਆ। ਸਮਾਂ ਆਉਣਤੇ ਉਹ ਬੁੱਢਾ ਹੋ ਗਿਆ ਤੇ ਹੁਣ ਦੁਕਾਨਤੇ ਉਸਦਾ ਬੇਟਾ ਬੈਠਣ ਲਗ ਪਿਆ। ਬੇਟੇ ਨੇ ਵੇਖਿਆ ਕਿ ਸੂਪ ਬਣਾਉਣ ਲਈ ਬਹੁਤ ਖਰਚਾ ਆ ਜਾਂਦਾ ਸੀ ਤੇ ਮਾਰਜਨ ਘੱਟ ਬਚਦਾ ਸੀ ਸੋ ਉਸਨੇ ਇਹ ਸੋਚ ਕੇ ਥੌੜੀ-ਥੌੜੀ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਕਿ ਗ੍ਰਾਹਕ ਨੂੰ ਕਿਹੜਾ ਪਤਾ ਲਗੇਗਾ ਤੇ ਇਸ ਤਰ੍ਹਾਂ ਉਸਦਾ ਮੁਨਾਫਾ ਹੋਰ ਵੀ ਵੱਧ ਜਾਵੇਗਾ। ਦੁਕਾਨ ਲਈ ਆਪਣੇ ਬਾਪ ਵਲੋਂ ਬਣਾਏ ਸਿਧਾਂਤ ਨੂੰ ਉਸਦੇ ਬੇਟੇ ਨੇ ਤੌੜ ਦਿੱਤਾ। ਭਾਂਵੇ ਕਿ ਸ਼ੁਰੂ ਸ਼ੁਰੂ ਵਿੱਚ ਉਸਦਾ ਮੁਨਾਫਾ ਵੱਧ ਵੀ ਗਿਆ ਪਰ ਹੋਲੀ ਹੋਲੀ ਲੋਕਾਂ ਨੂੰ ਸੂਪ ਵਿੱਚ ਉਹ ਟੇਸਟ ਮਹਿਸੂਸ ਹੋਣ ਤੋਂ ਹਟ ਗਿਆ ਤੇ ਇੱਕ ਸਮਾਂ ਉਹ ਵੀ ਆਇਆ ਕਿ ਜਿਸ ਦੁਕਾਨਤੇ ਲੋਕਾਂ ਦੀ ਭੀੜ ਲਗੀ ਰਹਿੰਦੀ ਸੀ, ਉਥੇ ਹੁਣ ਕਾਂ ਬੋਲ ਰਹੇ ਸਨ। ਬਾਅਦ ਵਿੱਚ ਉਸ ਬੇਟੇ ਨੇ ਬਹੁਤ ਕੋਸ਼ਿਸ ਕੀਤੀ, ਮਿਲਾਵਟ ਵੀ ਪੂਰੀ ਤਰ੍ਹਾਂ ਬੰਦ ਕਰ ਦਿਤੀ ਪਰ ਫਿਰ ਵੀ ਉਹ ਲੋਕਾਂ ਨੂੰ ਇਹ ਵਿਸ਼ਵਾਸ ਨਾ ਦਵਾ ਸਕਿਆ ਕਿ ਹੁਣ ਉਹ ਆਪਣੇ ਬਾਪ ਦੇ ਸਿਧਾਂਤ ਨੂੰ ਕਦੀ ਨਹੀਂ ਤੋੜੇਗਾ ਅੰਤ ਵਿੱਚ ਉਸ ਸ਼ਹਿਰ ਦੀ ਸ਼ਭ ਤੋਂ ਜਿਆਦਾ ਕਮਾਈ ਕਰਨ ਵਾਲੀ ਦੁਕਾਨ ਬੰਦ ਹੋ ਜਾਂਦੀ ਹੈ। ਇਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਮੂਲ ਸਿਧਾਂਤ ਤੋੜ ਕੇ ਸੌਖਾ ਰਾਹ ਚੁਣਦੇ ਹਾਂ। ਸੋ ਦੋਸਤੋ. ਸਾਨੂੰ ਕਿਸੇ ਵੀ ਹਾਲਾਤ ਵਿੱਚ ਆਪਣੇ ਮੂਲ ਸਿਧਾਂਤਤੇ ਪਹਿਰਾ ਦੇਣਾ ਚਾਹੀਦਾ ਹੈ ਜੇ ਅਸੀਂ ਇੰਝ ਕਰਦੇ ਹਾਂ ਤਾਂ ਫਿਰ ਸਾਡੀ ਸਫਲਤਾਤੇ ਉਹ ਮੂਲ ਸਿਧਾਂਤ ਪਹਿਰਾ ਦਿੰਦੇ ਹਨ

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ