Latest

ਵਾਲਟ ਡਿਜਨੀ | Walt Disney biography in Punjabi


2/22/2019 | by : P K sharma | 👁979


thumbnail22-02-2019 10-33-38 PMwalt-disney2 (1).jpg

ਅਸੀਂ ਬਹੁਤ ਵਾਰ ਲੋਕਾਂ ਨੂੰ ਸਮੱਸਿਆਵਾਂ ਅੱਗੇ ਗੋਡੇ ਟੇਕਦੇ ਹੋਏ ਵੇਖਿਆ ਹੋਵੇਗਾ ਲੋਕ ਅਕਸਰ ਹੀ ਆਪਣੇ ਸੁਪਨੇ ਖਤਮ ਕਰ ਲੈਂਦੇ ਹਨ ਅਤੇ ਜ਼ਿੰਦਗੀ ਵਿੱਚ ਸਮਝੌਤੇ ਕਰ ਲੈਂਦੇ ਹਨ ਪਰ ਇਤਿਹਾਸ ਵਿੱਚ ਅਜਿਹੇ ਵੀ ਬਹੁਤ ਲੋਕ ਹੋਏ ਨੇ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਸਮੱਸਿਆ ਅੱਗੇ ਵੀ ਹਾਰ ਨਹੀਂ ਮੰਨੀ ਅਤੇ ਇਨ੍ਹਾਂ ਸਮੱਸਿਆਵਾਂ ਦੇ ਪਾਰ ਜਾ ਕੇ ਆਪਣੀ ਜ਼ਿੰਦਗੀ ਦੇ ਸੁਪਨੇ ਨੂੰ ਪੂਰਾ ਕੀਤਾ ਇਨ੍ਹਾਂ ਵਿੱਚੋਂ ਹੀ ਇੱਕ ਨਾਂ ਹੈ Walt Disney’ ਆਓ, ਜਾਣਦੇ ਹਾਂ, ਕੋਣ ਸੀ ਡਿਜ਼ਨੀ


Walt Disney ਦਾ ਜਨਮ 5 sep 1901 ਨੂੰ ਅਮਰੀਕਾ ਦੇ Hermosa ਨਾਂ ਦੇ ਪਿੰਡ ਵਿੱਚ ਹੋਇਆ ਸੀ ਉਨ੍ਹਾਂ ਦੇ ਪਿਤਾ ਦਾ ਨਾਂ Elias Disney ਸੀ ਜੋ ਕਿ ਇੱਕ ਕਿਸਾਨ ਸਨ ਅਤੇ ਨਾਲ ਹੀ ਉਹ ਮਿਸਤਰੀ ਦਾ ਕੰਮ ਵੀ ਕਰਦੇ ਸਨ ਪਰ ਇਨ੍ਹਾਂ ਸਾਰੇ ਕੰਮਾਂ ਦੇ ਬਾਵਜੂਦ ਓੁਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਨਹੀਂ ਹੋ ਪਾਉਂਦਾ ਸੀ। ਸੋ ਇਸਦੇ ਨਾਲ ਹੀ ਉਨ੍ਹਾਂ ਨੇ ਫ਼ਲ ਵੇਚਣ ਦਾ ਕੰਮ ਸ਼ੁਰੂ ਕੀਤਾ ਪਰ ਅਜੇ ਵੀ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ। ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਭੇਜਣ ਲਈ ਵੀ ਪੈਸੇ ਨਹੀਂ ਸਨ, ਇਸ ਕਾਰਨ 1906 ਵਿੱਚ ਉਹ ਆਪਣੀ ਜ਼ਮੀਨ ਵੇਚ ਕੇ Markceline Missouri ਨਾਂ ਦੇ ਇੱਕ ਪਿੰਡ ਵਿੱਚ ਆ ਕੇ ਵਸ ਗਏ ਇਸ ਪਿੰਡ ਵਿੱਚ Walt  ਦੇ ਅੰਕਲ ਦੀ ਜ਼ਮੀਨ ਸੀ

 

Walt ਤੋਂ ਬਿਨਾਂ ਉਨ੍ਹਾਂ ਦੇ ਤਿੰਨ ਭਰਾ ਅਤੇ ਇੱਕ ਛੋਟੀ ਭੈਣ ਵੀ ਸੀ Walt ਨੂੰ ਸ਼ੁਰੂ ਤੋਂ ਹੀ ਪੇਂਟਿੰਗ ਦਾ ਬਹੁਤ ਸ਼ੌਂਕ ਸੀ, ਉਹ ਹਮੇਸ਼ਾ ਕੰਧਾਂ 'ਤੇ, ਫਰਸ਼ 'ਤੇ ਜਾਂ ਜਿੱਥੇ ਵੀ ਥਾਂ ਮਿਲਦੀ ਉੱਥੇ ਹੀ ਪੇਂਟਿੰਗ ਬਣਾਉਣਾ ਸ਼ੁਰੂ ਕਰ ਦਿੰਦਾ ਸੀ ਇੱਕ ਵਾਰ ਜਦੋਂ ਉਹ ਆਪਣੀ ਛੋਟੀ ਭੈਣ ਨਾਲ ਆਪਣੇ ਘਰ ਵਿੱਚ ਹੀ ਪੇਂਟਿੰਗ ਬਣਾਉਣ ਲੱਗ ਪਿਆ ਤਾਂ ਘਰ ਦੀਆਂ ਸਾਰੀਆਂ ਕੰਧਾਂ ਕਾਲੀਆਂ ਕਰ ਦਿੱਤੀਆਂ ਤੇ ਸ਼ਾਮ ਨੂੰ ਜਦੋਂ ਉਨ੍ਹਾਂ ਦੇ ਪਿਤਾ ਜੀ ਕੰਮ ਤੋਂ ਘਰ ਵਾਪਸ ਆਏ ਅਤੇ ਕੰਧਾਂ ਵੱਲ ਵੇਖਿਆ ਉਹ ਗੁੱਸੇ ਨਾਲ ਭਰ ਗਏ ਅਤੇ Walt ਨੂੰ ਬਹੁਤ ਝਿੜਕਿਆ। 7 ਸਾਲ ਦੀ ਉਮਰ ਵਿੱਚ Walt ਨੇ ਆਪਣੇ ਪੜੋਸੀ ਦੇ ਘੋੜਿਆਂ ਦੀ ਇੱਕ ਬਹੁਤ ਸੋਹਣੀ ਪੇਂਟਿੰਗ ਬਣਾਈ ਜਿਸ ਨੂੰ ਵੇਖ ਕੇ ਉਨ੍ਹਾਂ ਦਾ ਪੜੋਸੀ ਬਹੁਤ ਹੈਰਾਨ ਤੇ ਖੁਸ਼ ਹੋਇਆ ਅਤੇ ਉਸ ਨੇ ਪੈਸੇ ਦੇ ਕੇ ਓੁਹ ਪੇਂਟਿੰਗ Walt ਤੋਂ ਖਰੀਦ ਲਈ ਇਸ ਤਰ੍ਹਾਂ ਇਹ Walt ਦੀ ਪਹਿਲੀ ਕਮਾਈ ਸੀ


Walt ਦੀ ਸਭ ਤੋਂ ਜ਼ਿਆਦਾ ਆਪਣੇ ਭਰਾ Roy ਨਾਲ ਬਣਦੀ ਸੀ, ਉਹ ਇਕੱਠੇ ਹੀ ਕਾਫੀ ਸਮਾਂ ਬਤੀਤ ਕਰਦੇ ਸਨ। 1909 ਦੇ ਅਖ਼ੀਰ ਵਿੱਚ Walt ਦਾ ਐਡਮਿਸ਼ਨ ਉੱਥੋਂ ਦੇ ਨੇੜੇ ਹੀ ਇੱਕ ਸਕੂਲ ਵਿੱਚ ਕਰਵਾਇਆ ਗਿਆ ਪਰ ਪੈਸਿਆਂ ਦੀ ਤੰਗੀ ਕਾਰਨ 1911 ਵਿੱਚ ਉਨ੍ਹਾਂ ਨੂੰ ਇਸ ਥਾਂ ਨੂੰ ਵੀ ਛੱਡਣਾ ਪਿਆ ਅਤੇ ਉਹ ਸ਼ਹਿਰ ਵਿੱਚ ਆ ਗਏ ਇੱਥੇ ਲੰਬੀ ਕਸ਼ਮਕਸ਼ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਅਖ਼ਬਾਰ ਵੰਡਣ ਦਾ ਕੰਮ ਮਿਲ ਗਿਆ ਇਸ ਤਰ੍ਹਾਂ ਕੁੱਝ ਪੈਸੇ ਇਕੱਠੇ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ Walt ਦਾ ਐਡਮਿਸ਼ਨ Benton Grammar School ਵਿੱਚ ਕਰਵਾ ਦਿੱਤਾ ਪਰ ਅਖਬਾਰ ਬਹੁਤ ਜ਼ਿਆਦਾ ਹੋਣ ਕਾਰਨ Walt ਅਤੇ ਉਸਦੇ ਭਰਾ Roy ਨੂੰ ਆਪਣੇ ਪਿਤਾ ਨਾਲ ਹੱਥ ਵੰਡਾਉਣਾ ਪੈਂਦਾ ਸੀ ਉਨ੍ਹਾਂ ਨੂੰ ਸਵੇਰੇ ਸਾਢੇ ਚਾਰ ਵਜੇ ਕੜਾਕੇ ਦੀ ਠੰਢ ਵਿੱਚ ਅਖ਼ਬਾਰ ਵੰਡਣ ਲਈ ਜਾਣਾ ਪੈਂਦਾ ਸੀ ਅਤੇ ਸਕੂਲ ਤੋਂ ਵਾਪਸ ਆਉਣ ਮਗਰੋਂ ਉਹ ਮੈਗਜ਼ੀਨ ਵੰਡਣ ਲਈ ਚਲੇ ਜਾਂਦੇ ਸਨ Walt ਅਤੇ Roy ਇਨ੍ਹਾਂ ਕੰਮਾਂ ਤੋਂ ਇੰਨਾਂ ਥੱਕ ਜਾਂਦੇ ਸਨ ਕਿ ਉਹ ਅਕਸਰ ਹੀ ਕਲਾਸ ਵਿੱਚ ਸੌਂ ਜਾਂਦੇ, ਇਸ ਕਾਰਨ ਉਨ੍ਹਾਂ ਦੀ ਗਿਣਤੀ ਕਲਾਸ ਵਿੱਚ ਬਹੁਤ ਹੀ ਕਮਜ਼ੋਰ ਬੱਚਿਆਂ ਵਿੱਚ ਹੁੰਦੀ ਸੀ ਪਰ ਇੰਨੀ ਅੜਚਨਾਂ ਦੇ ਬਾਵਜੂਦ Walt ਨੇ ਕਦੇ ਵੀ ਪੇਂਟਿੰਗ ਨਾਲ ਸਮਝੌਤਾ ਨਹੀਂ ਕੀਤਾ ਸੀ ਜਦੋਂ ਵੀ ਮੌਕਾ ਮਿਲਦਾ ਉਹ ਕਦੀ ਮੈਗ਼ਜ਼ੀਨ ਵਿੱਚੋਂ ਵੇਖ ਕੇ ਜਾਂ ਕਦੀ ਆਪਣੇ ਦਿਮਾਗ ਵਿੱਚ ਕੁੱਝ ਨਾ ਕੁੱਝ ਸੋਚ ਕੇ ਪੇਂਟਿੰਗ ਬਣਾਉਂਦਾ ਰਹਿੰਦਾ ਓੁਹ ਅਕਸਰ ਹੀ ਆਪਣੇ ਘਰ ਦੇ ਨੇੜੇ ਇੱਕ ਸੈਲੂਨ ਵਿੱਚ ਜਾ ਕੇ ਪੇਂਟਿੰਗਜ਼ ਬਣਾਇਆ ਕਰਦਾ ਸੀ, ਉਸਦੀ ਪੇਂਟਿੰਗ ਇੰਨੀ ਜ਼ਿਆਦਾ ਸੋਹਣੀ ਹੁੰਦੀ ਸੀ ਕਿ ਸੈਲੂਨ ਮਾਲਕ ਓੁਸ ਕੋਲੋਂ ਪੇਂਟਿੰਗ ਖਰੀਦ ਲੈਂਦਾ ਸੀ ਅਤੇ ਬਦਲੇ ਵਿੱਚ ਉਨ੍ਹਾਂ ਦੇ ਬਾਲ ਮੁਫਤ ਵਿੱਚ ਕੱਟ ਦਿੰਦਾ ਸੀ। ਜਦੋਂ ਕਦੀ ਵਾਲ ਕੱਟਣ ਦੀ ਜ਼ਰੂਰਤ ਨਹੀਂ ਹੁੰਦੀ ਸੀ ਤਾਂ ਕੁੱਝ ਪੈਸੇ ਦੇ ਦਿੰਦਾ ਸੀ ਪਰ Walt ਪੈਸੇ ਲਈ ਇਹ ਪੇਂਟਿੰਗ ਨਹੀਂ ਬਣਾਉਂਦਾ ਸੀ ਸੈਲੂਨ ਮਾਲਕ ਉਸ ਦੀ ਪੇਂਟਿੰਗ ਖ਼ਰੀਦ ਕੇ ਆਪਣੀ ਦੁਕਾਨ ਵਿੱਚ ਲਗਾ ਦਿੰਦਾ ਸੀ ਅਤੇ ਜਦੋਂ ਲੋਕ ਉਸ ਦੀ ਦੁਕਾਨ ਤੇ ਆਉਂਦੇ ਸਨ ਪੇਂਟਿੰਗ ਵੇਖ ਕੇ ਖੁਸ਼ ਹੋ ਜਾਂਦੇ ਸਨ ਅਤੇ Walt ਦੀ ਪ੍ਰਸ਼ੰਸਾ ਕਰਦੇ ਸਨ ਅਤੇ ਉਸ ਨੂੰ ਉਤਸ਼ਾਹਿਤ ਕਰਦੇ ਸਨ ਇਸ ਸਭ ਨਾਲ Walt ਨੂੰ ਦਿਲ ਤੋਂ ਖੁਸ਼ੀ ਮਿਲਦੀ ਸੀ ਅਤੇ ਉਸਦਾ ਉਤਸ਼ਾਹ ਵਧਦਾ ਸੀ

 

ਸਮੇਂ ਦੇ ਨਾਲ ਨਾਲ ਹੀ ਓੁਹਨਾਂ ਨੂੰ ਉਹ ਦਿਨ ਵੀ ਵੇਖਣੇ ਪਏ ਜਦੋਂ ਉਨ੍ਹਾਂ ਨੂੰ ਟ੍ਰੇਨ ਵਿੱਚ ਜਾ ਕੇ ਪਾਣੀ, ਮੈਗਜ਼ੀਨ, ਪੇਪਰ ਆਦਿ ਸਮਾਨ ਵੀ ਵੇਚਣਾ ਪਿਆ। ਇਸ ਤਰ੍ਹਾਂ ਕਾਫੀ ਵੱਖੋ ਵਖੱਰੇ ਕੰਮ ਕਰਨ ਤੋਂ ਬਾਅਦ Walt ਨੇ ਥੋੜ੍ਹੇ ਪੈਸੇ ਬਚਾ ਕੇ  Kansas City Art Insitute ਵਿੱਚ Art ਦੀਆਂ weekend  ਕਲਾਸਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਅਗਲੇ ਕੁੱਝ ਸਾਲਾਂ ਤੱਕ Walt ਇਨ੍ਹਾਂ ਹਾਲਾਤਾਂ ਨਾਲ ਲੜਦੇ ਹੋਏ ਸੰਘਰਸ਼ ਕਰਦਾ ਰਿਹਾ ਦੂਜੇ ਵਿਸ਼ਵ ਯੁੱਧ ਤੋਂ ਬਾਅਦ 1918 ਵਿੱਚ Walt ਅਮਰੀਕੀ ਸੈਨਾ ਵਿੱਚ ਭਰਤੀ ਹੋਣ ਲਈ ਗਿਆ ਪਰ ਉਮਰ ਘੱਟ ਹੋਣ ਕਾਰਨ ਉਸ ਨੂੰ ਰਿਜੈਕਟ ਕਰ ਦਿੱਤਾ ਗਿਆ ਇਸ ਤੋਂ ਬਾਅਦ ਉਸਨੇ ਆਪਣੀ ਜਨਮ ਮਿਤੀ ਨੂੰ ਬਦਲ ਕੇ ਰੈੱਡ ਕਰਾਸ ਵਿੱਚ ਐਂਬੂਲੈਂਸ ਡਰਾਈਵਰ ਲਈ ਅਪਲਾਈ ਕੀਤਾ, ਇੱਥੇ ਉਸ ਦਾ ਸਲੈਕਸ਼ਨ ਹੋ ਗਿਆ ਅਤੇ ਉਸ ਦੀ ਪੋਸਟਿੰਗ ਫਰਾਂਸ ਵਿੱਚ ਕਰ ਦਿੱਤੀ ਗਈ Walt ਵਾਰ ਵਾਰ ਕੰਮ ਬਦਲ ਕੇ ਕਰਦਾ ਰਿਹਾ ਪਰ ਕਿਸੇ ਵੀ ਕੰਮ ਵਿੱਚ ਉਨ੍ਹਾਂ ਦਾ ਮਨ ਨਹੀਂ ਲੱਗਦਾ ਸੀ। ਉਹ ਤਾਂ drawing ਦੇ ਖੇਤਰ ਵਿੱਚ ਹੀ ਕੁੱਝ ਅਨੋਖਾ ਕਰਨਾ ਚਾਹੁੰਦਾ ਸੀ। ਉਸਨੇ ਆਪਣੀ ਐਂਬੂਲੈਂਸ ਉੱਤੇ ਵੀ ਬਹੁਤ ਸੁੰਦਰ ਚਿੱਤਰਕਾਰੀ ਕੀਤੀ ਸੀ ਜਿਸ ਨੂੰ ਵੇਖ ਕੇ ਮਰੀਜ਼ ਵੀ ਖੁਸ਼ ਹੋ ਜਾਂਦੇ ਸਨ ਪਰ 1919 ਵਿੱਚ ਉਸਨੇ ਰੈੱਡ ਕਰਾਸ ਨੂੰ ਛੱਡ ਦਿੱਤਾ ਅਤੇ ਵਾਪਿਸ ਅਮੇਰਿਕਾ ਆ ਗਿਆ। ਇਥੇ Walt ਨੂੰ Payman Groving Commercial Art Studio ਵਿੱਚ Artist ਦੀ ਨੋਕਰੀ ਮਿਲ ਗਈ ਪਰ ਜਲਦੀ ਹੀ ਉਸਨੂੰ ਇਹ ਕਹਿ ਕੇ ਨੋਕਰੀ ਤੋਂ ਕੱਢ ਦਿਤਾ ਗਿਆ ਕਿ ਓੁਸਦੇ ਵਿੱਚ creativity ਨਹੀਂ ਹੈ, ਕਲਪਨਾ ਸਕਤੀ ਦੀ ਕਮੀ ਹੈ ਤੇ ਓੁਹ ਕਿਸੇ ਵੀ ਸੋਹਣੀ ਚੀਜ ਦਾ ਨਿਰਮਾਣ ਕਰ ਹੀ ਨਹੀਂ ਸਕਦਾ ਸੀ ਇਸ ਘਟਨਾ ਨਾਲ਼ Walt ਦੇ ਦਿਲ ਤੇ ਬਹੁਤ ਵੱਡੀ ਸੱਟ ਵੱਜੀ ਕਿਓੁਂਕਿ Walt ਨੇ ਕਦੀ ਵੀ ਆਪਣੀ ਕਲਾ ਨਾਲ਼ ਸਮਝੋਤਾ ਨਹੀ ਸੀ ਕੀਤਾ ਇਸਦਾ ਬਦਲਾ ਲੈਣ ਲਈ ਓੁਸਨੇ Laugh O Gram Studio ਨਾਂ ਦੀ ਕੰਪਨੀ ਬਣਾਈ ਪਰ ਪੈਸਿਆਂ ਦੀ ਕਮੀ ਨਾਲ਼ ਜਲਦੀ ਹੀ ਇਹ Company ਵੀ ਬੰਦ ਹੋ ਗਈ


 ਹੁਣ Walt ਕੋਲ਼ ਸਿਰਫ 20 ਡਾਲਰ ਦਾ ਇਕ ਨੋਟ ਤੇ ਗੱਤੇ ਦਾ ਇਕ ਸੂਟਕੇਸ ਬਚਿਆ ਸੀ, ਜਿਸ ਵਿੱਚ ਇਕ ਪਾਸੇ ਕੁੱਝ ਕੱਪੜੇ ਤੇ ਦੂਜੇ ਪਾਸੇ drawing ਕਰਨ ਦੇ ਕੁੱਝ tools ਪਏ ਸਨ ਪਰ Walt ਨੇ ਅਜੇ ਵੀ ਆਪਣੇ efforts ਬੰਦ ਨਹੀ ਕੀਤੇ, ਕੁੱਝ ਸਮੇਂ ਬਾਅਦ ਹੀ ਉਸਨੇ ਆਪਣੇ ਭਰਾ Roy ਵਲੋਂ ਬਚਾਏ 2000 ਡਾਲਰ ਨਾਲ ਇਕ ਹੋਰ company ਬਣਾਈ ਜਿਸਦਾ ਨਾਂ The Walt Disney ਰਖਿਆ, ਇਹ company ਛੇਤੀ ਹੀ ਚੱਲ ਪਈ ਅਤੇ ਹੁਣ ਓੁਹਨਾਂ ਦੀ ਆਰਥਿਕ ਹਾਲਾਤ ਵੀ ਠੀਕ ਹੋ ਗਈ। ਜੁਲਾਈ 1925 ਵਿੱਚ Walt ਨੇ  ਲਿਲੀਅਨ ਨਾਂ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਜੋ ਕਿ ਉਸ ਦੀ ਕੰਪਨੀ ਵਿੱਚ ਹੀ ਬਤੌਰ ਆਰਟਿਸਟ ਕੰਮ ਕਰਦੀ ਸੀ 1928 ਵਿੱਚ ਨਿਊਯਾਰਕ ਤੋਂ ਕੈਲੀਫੋਰਨੀਆ ਜਾਂਦੇ ਸਮੇਂ ਟ੍ਰੇਨ ਵਿੱਚ Walt ਨੇ ਚੂਹੇ ਜਿਹਾ ਇੱਕ ਅਜੀਬ ਜਿਹਾ ਕਾਰਟੂਨ ਬਣਾਇਆ ਉਸ ਦੀ ਪਤਨੀ ਨੇ ਉਸ ਕਾਰਟੂਨ ਦਾ ਨਾਂ ਮਿੱਕੀ ਰੱਖਿਆ ਇਸ ਤੋਂ ਕੁੱਝ ਸਮੇਂ ਬਾਅਦ Walt ਨੇ ਮਿੱਕੀ ਦੀ ਇੱਕ ਐਨੀਮੇਟਿਡ ਫਿਲਮ ਬਣਾਈ, ਜਿਸ ਨੂੰ ਉਸਨੇ ਖੁਦ ਆਪਣੀ ਆਵਾਜ਼ ਦਿੱਤੀ 18 nov 1928 ਨੂੰ Walt  ਨੇ ਇਸ ਐਨੀਮੇਟਿਡ ਮੂਵੀ ਦਾ ਪਹਿਲਾ ਸ਼ੋਅ Man Hanter  ਵਿੱਚ ਵਿਖਾਇਆ ਲੋਕਾਂ ਨੇ ਇਸ ਫ਼ਿਲਮ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ। ਇਸ ਤੋਂ ਬਾਅਦ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਇੱਕ ਨਾਯਾਬ ਐਨੀਮੇਟਡ ਫ਼ਿਲਮਾਂ ਇਸ ਦੁਨੀਆਂ ਨੂੰ ਦਿੱਤੀਆਂ ਉਸਨੇ 950 ਤੋਂ ਵੀ ਜ਼ਿਆਦਾ ਪੁਰਸਕਾਰ ਜਿੱਤੇ Walt ਨੂੰ 59 ਵਾਰ Oscar ਲਈ ਨੌਮੀਨੇਟ ਕੀਤਾ ਗਿਆ ਅਤੇ ਉਹ 22 Oscar ਜਿੱਤਣ ਵਿੱਚ ਸਫਲ ਰਿਹਾ ਜੋ ਕਿ ਆਪਣੇ ਆਪ ਵਿੱਚ ਇੱਕ ਵਰਲਡ ਰਿਕਾਰਡ ਹੈ 15 dec 1966 ਨੂੰ ਓੁਸਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ


 

The Disney World Park

ਡਿਜਨੀ ਵਰਲਡ ਪਾਰਕ ਦੁਨੀਆਂ ਦਾ ਸਭ ਤੋਂ ਵੱਡਾ ਪਾਰਕ ਹੈ ਜਦੋਂ Walt ਆਪਣੀ ਜ਼ਿੰਦਗੀ ਵਿੱਚ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਿਆ ਸੀ ਉਸ ਸਮੇਂ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਜ਼ਿੰਦਗੀ ਵਿੱਚ ਇੱਕ ਅਜਿਹਾ ਪਾਰਕ ਬਣਾਵਾਂਗਾ, ਜਿਸ ਨੂੰ ਵੇਖਣ ਲਈ ਲੋਕ ਪੈਸੇ ਦਿਆ ਕਰਨਗੇ ਉਸ ਸਮੇਂ ਅਮਰੀਕਾ ਵਿੱਚ ਸਾਰੇ ਪਾਰਕ ਮੁਫਤ ਹੁੰਦੇ ਸਨ ਅਤੇ ਕੋਈ ਵੀ ਉਸ ਦੀ ਗੱਲ ਦਾ ਯਕੀਨ ਨਹੀਂ ਸੀ ਕਰਦਾ ਪਰ ਉਸਨੇ ਦਾ ਡਿਜ਼ਨੀ ਵਰਲਡ ਪਾਰਕ ਬਣਾ ਕੇ ਆਪਣੀ ਗੱਲ ਸੱਚ ਸਾਬਤ ਕਰ ਦਿੱਤੀ ਅਤੇ 1971 ਵਿੱਚ ਇਸ ਪਾਰਕ ਨੂੰ ਲਾਂਚ ਕਰ ਦਿੱਤਾ ਗਿਆ ਪਰ ਉਸ ਤੋਂ ਪਹਿਲਾਂ ਹੀ ਉਸ ਦੀ ਮੋਤ ਹੋ ਗਈ ਸੀ


ਇਸ ਪਾਰਕ ਦੀ ਲਾਂਚਿੰਗ ਮੌਕੇ ਉਸਦੇ ਭਰਾ Roy ਨੂੰ ਪੱਤਰਕਾਰਾਂ ਨੇ ਕਿਹਾ, “ਬਹੁਤ ਹੀ ਦੁੱਖ ਦੀ ਗੱਲ ਹੈ! ਜੇ Walt ਅੱਜ ਜਿਉਂਦਾ ਹੁੰਦਾ ਤਾਂ ਉਹ ਆਪਣੀ ਅੱਖਾਂ ਨਾਲ ਆਪਣੇ ਸੁਪਨਿਆਂ ਨੂੰ ਸੱਚ ਹੁੰਦੇ ਹੋਏ ਵੇਖਦਾ।” 


ਪੱਤਰਕਾਰ ਦੀ ਗੱਲ ਸੁਣ ਕੇ ਉਸਦੇ ਭਰਾ Roy ਨੇ ਕਿਹਾ, “ਨਹੀਂ ਮਿੱਤਰ, ਅਜਿਹੀ ਕੋਈ ਗੱਲ ਨਹੀਂ ਹੈ, ਜਿਸ ਡਿਜ਼ਨੀ ਵਰਲਡ ਪਾਰਕ ਨੂੰ ਅਸੀਂ ਅੱਜ ਵੇਖ ਰਹੇ ਹਾਂ, Walt ਨੇ ਇਸਨੂੰ ਬਹੁਤ ਪਹਿਲਾਂ ਆਪਣੇ ਵਿਜ਼ਨ ਵਿੱਚ ਦੇਖ ਲਿਆ ਸੀ।”

 

ਦੋਸਤੋ ਅਸੀਂ ਵੇਖਿਆ ਕਿ Walt Disney ਦੀ ਜ਼ਿੰਦਗੀ ਵਿੱਚ ਕਿੰਨੀ ਵੱਡੀਆਂ ਸਮੱਸਿਆਵਾਂ ਸਨ ਪਰ ਉਸਨੇ ਆਪਣਾ ਵਿਜ਼ਨ, ਹੌਸਲਾ ਉਨ੍ਹਾਂ ਸਮੱਸਿਆ ਤੋਂ ਵੀ ਵੱਡਾ ਕਰ ਲਿਆ ਅਤੇ ਤਮਾਮ ਮੁਸ਼ਕਿਲਾਂ ਨਾਲ ਜੂਝਦੇ ਹੋਏ, ਉਨ੍ਹਾਂ ਤੋਂ ਪਾਰ ਜਾਂਦੇ ਹੋਏ ਆਪਣੀ ਜ਼ਿੰਦਗੀ ਵਿੱਚ ਉਹ ਮੁਕਾਮ ਹਾਸਿਲ ਕੀਤਾ ਜਿਸਦਾ ਬਹੁਤ ਲੋਕ ਸੁਪਨਾ ਵੀ ਨਹੀਂ ਲੈਂਦੇ ਪਰ ਦੋਸਤੋ ਜੇ Walt Disney ਆਪਣੇ ਵਿਜ਼ਨ, ਹੌਂਸਲੇ ਤੇ ਮਿਹਨਤ ਨਾਲ ਆਪਣੇ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰ ਸਕਿਆ ਤਾਂ ਨਿਸ਼ਚਿਤ ਤੌਰ ਤੇ  ਜੋ ਕੋਈ ਵੀ ਆਪਣਾ ਵਿਜ਼ਨ, ਆਪਣਾ ਹੌਸਲਾ ਓਨਾ ਵੱਡਾ ਰੱਖੇਗਾ, ਮਿਹਨਤ ਕਰੇਗਾ, ਉਹ ਵੀ ਸਫ਼ਲਤਾ ਜਰੂਰ ਪ੍ਰਾਪਤ ਕਰੇਗਾ


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂTogXl | Tuesday, June 29, 2021

cE20ZJ https://xnxxx.web.fc2.com/ xnxx


hczRx | Thursday, July 22, 2021

write my essays writemypaper.online


m6Tcm | Tuesday, August 3, 2021

https://beeg.x.fc2.com/sitemap1.html https://beeg.x.fc2.com/sitemap2.html https://xnxxx.web.fc2.com/sitemap1.html https://xnxxx.web.fc2.com/sitemap2.html https://xvideoss.web.fc2.com/sitemap1.html https://xvideoss.web.fc2.com/sitemap2.html


5BYZpz | Tuesday, August 3, 2021

https://xvideoss.web.fc2.com/