Latest

ਬਾਜ ਦੀ ਉਡਾਣ


2/22/2019 | by : P K sharma | 👁1573


ਇੱਕ ਵਾਰ ਇੱਕ ਰਾਜਾ ਸੀ ਜੋ ਪੰਛੀਆਂ ਨੂੰ ਬਹੁਤ ਪਿਆਰ ਕਰਦਾ ਸੀ। ਇੱਕ ਦਿਨ ਉਸ ਦੇ ਦਰਬਾਰ ਵਿੱਚ ਇੱਕ ਆਦਮੀ ਆਇਆ, ਜਿਸ ਦੇ ਹੱਥਾਂ ਵਿੱਚ ਬਾਜ ਦੇ ਦੋ ਬੱਚੇ ਸਨ, ਜਿਨ੍ਹਾ ਨੂੰ ਉਹ ਰਾਜੇ ਨੂੰ ਉਪਹਾਰ ਵਿੱਚ ਦੇਣਾ ਚਾਹੁੰਦਾ ਸੀ। ਉਹ ਦੋਨੋਂ ਬਾਜ ਬਹੁਤ ਹੀ ਉੱਤਮ ਨਸਲ ਦੇ ਸਨ, ਉਹਨਾਂ ਨੂੰ ਵੇਖ ਕੇ ਰਾਜਾ ਮੰਤਰ-ਮੁਗਧ ਹੋ ਗਿਆ, ਰਾਜੇ ਨੇ ਦੋਵੇਂ ਬਾਜ ਖੁਸ਼ੀ-ਖੁਸ਼ੀ ਰੱਖ ਲਏ ਤੇ ਉਸ ਆਦਮੀ ਦਾ ਬਹੁਤ ਧੰਨਵਾਦ ਕੀਤਾ।

 ਹੁਣ ਰਾਜੇ ਨੇ ਬਾਜ ਦੇ ਬੱਚਿਆਂ ਦੀ ਦੇਖ ਭਾਲ ਲਈ ਇੱਕ ਆਦਮੀ ਦੀ ਸਪੈਸ਼ਲ duty ਲਗਾਈ ਅਤੇ ਉਸ ਨੂੰ ਦਿਸ਼ਾ ਨਿਰਦੇਸ਼ ਦਿੱਤਾ, ਕਿ ਉਹ ਇਹਨਾਂ ਨੂੰ ਬਾਗ ਵਿੱਚ ਲੈ ਜਾਵੇ ਤੇ ਇਹਨਾਂ ਦੇ ਖਾਣ-ਪੀਣ ਵਿੱਚ ਕੋਈ ਕਮੀ ਨਾ ਆਉਣ ਦੇਵੇ ਰਾਜੇ ਦੀ ਆਗਿਆ ਅਨੁਸਾਰ ਉਹ ਆਦਮੀ ਬਹੁਤ dedication ਨਾਲ ਉਨ੍ਹਾਂ ਦੀ ਦੇਖ ਭਾਲ ਕਰਨ ਲੱਗ ਗਿਆ। ਗਿਣਵੇਂ ਦਿਨਾਂ ਵਿੱਚ ਹੀ ਦੋਵੇਂ ਬਾਜ ਜਵਾਨ ਹੋ ਗਏ। ਹੁਣ ਉਹ ਪਹਿਲਾਂ ਨਾਲੋਂ ਵੀ ਜਿਆਦਾ ਆਕਰਸ਼ਿਤ ਅਤੇ ਖੂਬਸੂਰਤ ਦਿਖਣ ਲੱਗ ਪਏ। ਇੱਕ ਦਿਨ ਰਾਜਾ ਘੁੰਮਣ ਲਈ ਉਸੇ ਬਾਗ ਵਿੱਚ ਆਇਆ ਜਿਸ ਵਿੱਚ ਦੋਵੇਂ ਬਾਜ ਰੱਖੇ ਹੋਏ ਸਨ। ਉਨ੍ਹਾਂ ਦੀ ਖੂਬਸੂਰਤੀ ਨੂੰ ਦੇਖ ਕੇ ਰਾਜਾ ਬਹੁਤ ਖੁਸ਼ ਹੋਇਆ ਅਤੇ ਕੁੱਝ ਦੇਰ ਟਕ-ਟਕੀ ਲਗਾ ਕੇ ਉਨ੍ਹਾਂ ਵੱਲ ਵੇਖਦਾ ਰਿਹਾ

ਇਸੇ ਦੋਰਾਨ ਰਾਜੇ ਨੇ ਕਿਹਾ, ਮੈਂ ਇਹਨਾਂ ਬਾਜਾਂ ਨੂੰ ਉੱਡਦੇ ਹੋਏ ਦੇਖਣਾ ਚਾਹੁੰਦਾ ਹਾਂ, ਕੀ ਇਹ ਹੁਣੇ ਹੀ ਉੱਡ ਸਕਦੇ ਹਨ?” ਉਨ੍ਹਾਂ ਦੀ ਦੇਖ ਭਾਲ ਕਰਨ ਵਾਲੇ ਸੇਵਕ ਨੇ ਕਿਹਾ, ਕਿਉਂ ਨਹੀਂ ਮਹਾਰਾਜ ਮੈਂ ਹੁਣੇ ਹੀ ਇਹਨਾਂ ਨੂੰ ਉਡਾਉਂਦਾ ਹਾਂ ਇਹ ਕਹਿ ਕੇ ਉਸ ਨੇ ਦੋਵੇਂ ਬਾਜ ਉਡਾ ਦਿੱਤੇ,

ਉਨ੍ਹਾਂ ਵਿਚੋਂ ਇੱਕ ਬਾਜ ਤਾਂ ਬਹੁਤ ਉੱਪਰ ਉੱਡ ਗਿਆ ਪਰ ਦੂਜਾ ਬਾਜ ਥੋੜੀ ਉੱਪਰ ਉੱਡਣ ਤੋਂ ਬਾਅਦ ਇੱਕ ਦਰੱਖਤ 'ਤੇ ਕੇ ਬੈਠ ਗਿਆ


thumbnail22-02-2019 11-05-22 PMbaaj-di-udan.jpg


ਇਸ ਨੂੰ ਵੇ ਕੇ ਰਾਜੇ ਨੂੰ ਥੋੜ੍ਹਾ ਅਜੀਬ ਲੱਗਿਆ। ਰਾਜੇ ਨੇ ਸੇਵਕ ਨੂੰ ਉਸ ਬਾਜ ਨੂੰ ਫਿਰ ਤੋਂ ਉਡਾਉਣ ਲਈ ਕਿਹਾ, ਸੇਵਕ ਨੇ ਬਾਜ ਨੂੰ ਫਿਰ ਉਡਾਇਆ ਪਰ ਇਸ ਵਾਰ ਵੀ ਬਾਜ ਥੋੜੀ ਦੇਰ ਉੱਡਣ ਤੋਂ ਬਾਅਦ ਫਿਰ ਥੱਲੇ ਗਿਆ। ਇਹ Process ਵਾਰ ਵਾਰ ਹੋਇਆ ਪਰ ਉਹ ਬਾਜ ਦੂਜੇ ਬਾਜ ਦੀ ਤਰ੍ਹਾਂ ਨਾ ਉੱਡਿਆ, ਜਿਸ ਤੋਂ ਰਾਜੇ ਨੂੰ ਬਹੁਤ ਨਿਰਾਸ਼ਾ ਹੋਈ। ਉਸ ਰਾਤ ਰਾਜਾ ਅਰਾਮ ਨਾਲ ਨਾ ਸੌਂ ਸਕਿਆ ਅਤੇ ਅਗਲੀ ਸਵੇਰ ਫਿਰ ਬਾਗ ਵਿੱਚ ਗਿਆ ਅਤੇ ਸੇਵਕ ਨੂੰ ਦੋਵੇਂ ਬਾਜ ਉਡਾਣ ਲਈ ਕਿਹਾ। ਸੇਵਕ ਨੇ ਦੋਵੇਂ ਬਾਜ ਉਡਾ ਦਿੱਤੇ ਪਰ ਇਸ ਵਾਰ ਫਿਰ ਇੱਕ ਬਾਜ ਬੁਹਤ ਉੱਤੇ ਉੱਡ ਗਿਆ ਤੇ ਦੂਜਾ ਥੋੜੀ ਦੇਰ ਉੱਡਣ ਤੋਂ ਬਾਅਦ ਹੇਠਾਂ  ਗਿਆ।

 ਰਾਜੇ ਨੇ ਮਾਯੂਸ ਹੁੰਦੇ ਹੋਏ ਕਿਹਾ, “ਕਾਸ਼! ਇਹ ਦੂਜਾ ਬਾਜ ਵੀ ਅਸਮਾਨ ਵਿੱਚ ਉੱਚੀ ਉੱਡ ਜਾਂਦਾ ਤਾਂ ਦੋਵੇਂ ਬਾਜਾਂ ਦੀ ਜੋੜੀ ਉੱਡਦੀ ਹੋਈ ਦਿਲ ਨੂੰ ਬਹੁਤ ਹੀ ਖੁਸ਼ੀ ਅਤੇ ਸਕੂਨ ਦਿੰਦੀ ਤੇ ਇਹ ਨਜਾਰਾ ਮਨ ਨੂੰ ਮੋਹਣ ਵਾਲਾ ਹੋਣਾ ਸੀ 

ਰਾਜੇ ਦੀ ਇੱਛਾ ਵੇਖ ਕੇ ਸੇਵਕ ਨੇ ਫਿਰ ਕਈ efforts ਕੀਤੇ ਪਰ ਸਭ ਦਾ result ਇੱਕੋ ਰਿਹਾ ਰਾਜਾ ਫਿਰ ਨਿਰਾਸ਼ ਹੀ ਵਾਪਿਸ ਪਰਤ ਗਿਆ। ਇਸ ਰਾਤ ਵੀ ਉਹ ਚੈਨ ਨਾਲ ਨਾ ਸੌਂ ਸਕਿਆ। ਅਗਲੇ ਦਿਨ ਉਸ ਨੇ ਸਾਰੇ ਰਾਜ ਵਿੱਚ ਘੋਸ਼ਣਾ ਕਰਵਾਈ ਕਿ

ਜੋ ਵੀ ਦੂਜੇ ਬਾਜ ਨੂੰ ਉਡਾਵੇਗਾ ਉਸ ਨੂੰ ਮੂੰਹ ਮੰਗਿਆ ਇਨਾਮ ਦਿੱਤਾ ਜਾਵੇਗਾ

ਇਹ ਘੋਸ਼ਣਾ ਸੁਣਕੇ ਪੰਛੀਆਂ ਦੇ ਜਾਣਕਾਰ ਅਤੇ ਵੱਡੇ-ਵੱਡੇ ਵਿਦਵਾਨਾਂ ਸਮੇਤ ਬਹੁਤ ਸਾਰੇ ਲੋਕ ਆਏ, ਜਿਨ੍ਹਾਂ ਨੇ ਬਾਜ ਨੂੰ ਉਡਾਉਣ ਦੇ ਵੱਖੋ ਵੱਖਰੇ ਯਤਨ ਕੀਤੇ ਪਰ ਕੋਈ ਵੀ ਬਾਜ ਨੂੰ ਨਾ ਉਡਾ ਸਕਿਆ। ਇਸ ਗੱਲ ਨੇ ਰਾਜੇ ਨੂੰ ਹੋਰ ਵੀ ਪਰੇਸ਼ਾਨ ਕਰ ਦਿੱਤਾ ਕਿਉਂਕਿ ਉਹ ਕਿਸੇ ਵੀ ਕੀਮਤ ਤੇ ਦੋਵੇਂ ਬਾਜਾਂ ਨੂੰ ਉੱਡਦੇ ਹੋਏ ਦੇਖਣਾ ਚਾਹੁੰਦਾ ਸੀ ਪਰ ਕੋਈ ਵੀ ਉਸਦੀ ਇਹ ਇੱਛਾ ਪੂਰੀ ਨਹੀਂ ਕਰ ਪਾ ਰਿਹਾ ਸੀ। ਕੁੱਝ ਦਿਨਾਂ ਬਾਅਦ ਇੱਕ ਦਿਨ ਰਾਜਾ ਫਿਰ ਉਸੇ ਬਾਗ ਵਿੱਚ ਆਇਆ, ਉਸ ਨੇ ਵੇਖਿਆ ਅੱਜ ਦੋਵੇਂ ਬਾਜ ਅਸਮਾਨ ਵਿੱਚ ਬਹੁਤ ਉੱਚੀ ਉੱਡ ਰਹੇ ਸਨ, ਇਹ ਵੇਖ ਕੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।

ਉਸ ਨੇ ਤੁਰੰਤ ਹੀ ਉਨ੍ਹਾਂ ਦੀ ਦੇਖ ਭਾਲ ਕਰਨ ਵਾਲੇ ਸੇਵਕ ਨੂੰ ਬੁਲਾਇਆ ਤੇ ਉੱਡਦੇ ਹੋਏ ਬਾਜਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ, “ਸੇਵਕ! ਵੇਖ, ਅੱਜ ਤਾਂ ਦੋਵੇਂ ਬਾਜ ਉੱਡ ਰਹੇ ਹਨ 

ਬਾਜਾਂ ਵੱਲ ਵੇਖਕੇ ਹੈਰਾਨ ਹੁੰਦੇ ਹੋਏ ਸੇਵਕ ਨੇ ਕਿਹਾ, ਹਾਂ ਮਹਾਰਾਜ ! ਅੱਜ ਤਾਂ ਦੋਵੇਂ ਬਾਜ ਉੱਡ ਰਹੇ ਹਨ ਤੇ ਕਿੰਨੇ ਮਨ-ਮੋਹਕ ਲਗ ਰਹੇ ਹਨ

ਰਾਜੇ ਨੇ ਪੁੱਛਿਆ, ਅੱਜ ਇਹ ਦੋਵੇਂ ਕਿਵੇਂ ਉੱਡ ਰਹੇ ਹਨ? 

ਸੇਵਕ ਨੇ ਉੱਤਰ ਦਿੱਤਾ, ਮਹਾਰਾਜ, ਇਹ ਤਾਂ ਮੈਨੂੰ ਨਹੀਂ ਪਤਾ ਕਿ ਇਹ ਚਮਤਕਾਰ ਕਿਵੇਂ ਹੋਇਆ ਹੈ ਪਰ ਅੱਜ ਸਵੇਰੇ ਇੱਕ ਆਦਮੀ ਆਇਆ ਸੀ, ਸ਼ਾਇਦ, ਉਹ ਹੀ ਬਾਜ ਨੂੰ ਉਡਾ ਗਿਆ ਹੋਵੇਗਾ 

ਰਾਜੇ ਨੇ ਆਦੇਸ਼ ਦਿੱਤਾ, “ਉਸ ਆਦਮੀ ਨੂੰ ਲੱਭ ਕੇ ਤੁਰੰਤ ਹੀ ਮੇਰੇ ਕੋਲ ਲਿਆਇਆ ਜਾਵੇ

ਥੋੜੇ ਸਮੇਂ ਬਾਅਦ ਹੀ ਸਿਪਾਹੀ ਉਸ ਆਦਮੀ ਨੂੰ ਲੱਭ ਕੇ  ਰਾਜੇ ਦੇ ਦਰਬਾਰ ਵਿੱਚ ਲੈ ਆਏ। 

ਉਸ ਆਦਮੀ ਵੱਲ ਵੇਖ ਕੇ ਰਾਜੇ ਨੇ ਪੁੱਛਿਆ, ਤੁਸੀਂ ਹੀ ਬਾਜ ਨੂੰ ਉਡਾਇਆ ਹੈ?” 

ਉਸ ਆਦਮੀ ਨੇ ਕਿਹਾ, ਜੀ ਮਹਾਰਾਜ, ਮੈਂ ਹੀ ਬਾਜ ਨੂੰ ਉਡਾਇਆ ਹੈ 

ਰਾਜੇ ਨੇ ਹੈਰਾਨੀ ਨਾਲ ਫਿਰ ਪੁੱਛਿਆ, ਜੋ ਕੰਮ ਵੱਡੇ-ਵੱਡੇ ਵਿਦਵਾਨ ਨਹੀਂ ਕਰ ਸਕੇ, ਤੁਸੀਂ ਇਹ ਕੰਮ ਕਿਵੇਂ ਕੀਤਾ? 

ਉਸ ਆਦਮੀ ਨੇ ਉੱਤਰ ਦਿੱਤਾ, ਮਹਾਰਾਜ, ਮੈਂ ਕੋਈ ਵਿਦਵਾਨ ਨਹੀਂ ਹਾਂ ਅਤੇ ਨਾ ਹੀ ਮੈਂ ਕੋਈ ਪੰਛੀਆਂ ਦਾ ਜਾਣਕਾਰ ਹਾਂ, ਮੈਂ ਤਾਂ ਇੱਕ ਸਧਾਰਨ ਕਿਸਾਨ ਹਾਂ ਪਰ ਜਦੋਂ ਮੈਂ ਬਾਗ ਵਿੱਚ ਪਹੁੰਚਿਆ ਮੈਂ ਇੱਕ ਗੱਲ ਤੇ ਗੌਰ ਕੀਤਾ ਕਿ ਜਿਵੇਂ ਹੀ ਬਾਜ ਨੂੰ ਉਡਾਇਆ ਜਾਂਦਾ ਸੀ ਉਹ ਕੇ ਇੱਕ ਦਰੱਖਤ ਦੀ ਟਾਹਣੀ ਉੱਤੇ ਕੇ ਬੈਠ ਜਾਂਦਾ ਸੀ,

ਮੈਂ ਉਹ ਟਾਹਣੀ ਹੀ ਵੱਢ ਦਿੱਤੀ ਹੁਣ ਬਾਜ ਕੋਲ ਬੈਠਣ ਲਈ ਕੋਈ ਥਾਂ ਹੀ ਨਹੀਂ ਬਚੀ ਸੀ, ਇਸ ਕਰਕੇ ਉਹ ਵੀ ਦੂਜੇ ਬਾਜ ਨਾਲ ਅਸਮਾਨ ਵਿੱਚ ਉੱਡ ਰਿਹਾ ਸੀ      

ਪਿਆਰੇ ਦੋਸਤੋ, ਅਸੀਂ ਵੀ ਬਾਜ ਦੀ ਤਰ੍ਹਾਂ ਟਾਹਣੀਆ ਲੱਭ ਲੈਂਦੇ ਹਾਂ ਅਤੇ ਉਨ੍ਹਾਂ ਉੱਪਰ ਬੈਠ ਜਾਂਦੇ ਹਾਂ, ਜਿਸ ਕਰਕੇ ਅਸੀਂ ਜਿੰਦਗੀ ਵਿੱਚ ਉੱਪਰ ਨਹੀਂ ਉੱ ਪਾਉਂਦੇ। ਇਹ ਟਾਹਣੀਆਂ comfort zone, ਆਲਸਪੁਣੇ, ਕਿਸਮਤਮਵਾਦੀ ਰਵੱਈਏ, ਵਿਹਲਪੁਣੇ, ਮਾੜੇ ਹਾਲਾਤਾਂ ਦਾ ਰੋਣਾ ਜਾਂ ਕਿਸੇ ਵੀ ਹੋਰ ਰੂਪ ਵਿੱਚ ਹੋ ਸਕਦੀਆਂ ਹਨ। ਜੇ ਅਸੀਂ ਵੀ ਸਫ਼ਲ ਹੋਣਾ ਚਾਹੁੰਦੇ ਹਾਂ, ਸਾਨੂੰ ਵੀ ਇਹਨਾਂ ਟਾਹਣੀਆਂ ਨੂੰ ਤੋੜਨਾ ਪਵੇਗਾ ਕਿਉਂਕਿ ਜੋ ਕੋਈ ਵੀ ਆਪਣੀ ਜਿੰਦਗੀ ਵਿੱਚ ਔਕੜ ਰੂਪੀ ਇਹਨਾਂ ਟਾਹਣੀਆਂ ਨੂੰ ਤੋੜ ਦਿੰਦਾ ਹੈ, ਉਹ ਨਿਸਚਿਤ ਹੀ ਬਹੁਤ ਉੱਪਰ ਉੱਡਦਾ ਹੈ


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ|

Good