Latest

ਦਸ ਲੱਖ ਡਾਲਰ


4/25/2019 | by : P K sharma | 👁13335ਇੱਕ ਵਾਰ Alex ਨਾਂ ਦਾ ਇੱਕ ਲੜਕਾ ਕਿਸੇ ਪਾਰਕ ਵਿੱਚ ਬੈਠਾ ਸੀ, ਉਹ ਬਹੁਤ ਉਦਾਸ ਸੀ ਤੇ ਕਿਸੇ ਡੂੰਘੇ ਵਿਚਾਰ ਵਿੱਚ ਡੁੱਬਿਆ ਹੋਇਆ ਸੀ। ਉਸੇ ਸਮੇਂ ਉਸ ਕੋਲ ਇੱਕ ਆਦਮੀ ਆਇਆ।

 ਉਸਨੇ ਲੜਕੇ ਨੂੰ ਪੁੱਛਿਆ, “ਪੁੱਤਰ ਕੀ ਗੱਲ ਹੈ? ਤੂੰ ਕਾਫੀ ਉਦਾਸ ਲੱਗ ਰਿਹਾ ਹੈਂ।”

 Alex ਨੇ ਉਸ ਆਦਮੀ ਵੱਲ ਵੇਖਿਆ ਤੇ ਕਿਹਾ, “ਕੀ ਕਰੋਗੇ ਇਹ ਜਾਣ ਕੇ? ਮੈਂ ਬਹੁਤ ਸਮੱਸਿਆਵਾਂ ਨਾਲ ਘਿਰਿਆ ਪਿਆ ਹਾਂ, ਕਿਸੇ ਕੋਲ ਮੇਰੀ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੈ, ਮੈਨੂੰ ਇਕੱਲਾ ਰਹਿਣ ਦਿਓ ਤੇ ਤੁਸੀਂ ਇੱਥੋਂ ਚਲੇ ਜਾਓ।” 

ਉਸ ਆਦਮੀ ਨੇ ਫਿਰ ਕਿਹਾ, “ਤੂੰ ਦੱਸ ਤਾਂ ਸਹੀ, ਅਜਿਹੀ ਕਿਹੜੀ ਸਮੱਸਿਆ ਹੈ ਜਿਸ ਦਾ ਕੋਈ ਹੱਲ ਨਹੀਂ ਹੈ।” 

ਇਸ ‘ਤੇ Alex ਨੇ ਕਿਹਾ, “ਮੇਰੇ ਪਿਤਾ ਜੀ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਦੀ ਫੈਕਟਰੀ ‘ਤੇ ਦਸ ਲੱਖ ਡਾਲਰ ਦਾ ਕਰਜ਼ ਹੈ। ਮੇਰੇ ਕੋਲ ਸਿਰਫ਼ ਤਿੰਨ ਮਹੀਨੇ ਹਨ, ਜੇ ਮੈਂ ਤਿੰਨ ਮਹੀਨੇ ਵਿੱਚ ਇਹ ਕਰਜ਼ ਨਾ ਉਤਾਰਿਆ ਤਾਂ ਸਾਡੀ ਫੈਕਟਰੀ ਦੀਵਾਲੀਆ ਹੋ ਜਾਵੇਗੀ ਤੇ ਅਸੀਂ ਸੜਕ ਉੱਤੇ ਆ ਜਾਵਾਂਗੇ, ਹੁਣ ਤਿੰਨ ਮਹੀਨੇ ਵਿੱਚ ਮੈਂ ਦਸ ਲੱਖ ਡਾਲਰ ਕਿੱਥੋਂ ਲਿਆਵਾਂ?” 

 ਇਹ ਸੁਣ ਕੇ ਉਹ ਆਦਮੀ ਉੱਚੀ ਉੱਚੀ ਹੱਸਿਆ ਅਤੇ ਕਿਹਾ, “ਬੱਸ ਇੰਨੀ ਕੁ ਗੱਲ ਹੈ!”

 “ਇੰਨੀ ਕੁ ਗੱਲ? ਮੈਂ ਦਸ ਲੱਖ ਡਾਲਰ ਦੀ ਗੱਲ ਕਰ ਰਿਹਾ ਹਾਂ!”, ਲੜਕੇ ਨੇ ਖਿਝਦੇ ਹੋਏ ਕਿਹਾ

 ਉਸ ਆਦਮੀ ਨੇ ਆਪਣੀ ਜੇਬ ਵਿੱਚੋਂ ਇੱਕ ਚੈੱਕ ਕੱਢਿਆ ਅਤੇ ਉਸ ਉੱਤੇ ਦਸ ਲੱਖ ਡਾਲਰ ਦੀ ਰਕਮ ਭਰ ਕੇ ਲੜਕੇ ਨੂੰ ਦਿੰਦੇ ਹੋਏ ਕਿਹਾ, “ਆਹ ਲੈ, ਉਤਾਰ ਲੈ ਆਪਣਾ ਕਰਜ਼, ਇੱਕ ਸਾਲ ਬਾਅਦ ਮੈਨੂੰ ਮੇਰੇ ਪੈਸੇ ਵਾਪਸ ਕਰ ਦੇਵੀਂ”

thumbnail25-04-2019 08-44-12 AMgettyimages-157561933-1024x1024.jpg

ਇਹ ਸੁਣ ਕੇ Alex ਇੱਕਦਮ ਜੜ੍ਹ ਹੋ ਗਿਆ, ਕੁੱਝ ਪਲਾਂ ਦੀ ਖਾਮੋਸ਼ੀ ਤੋਂ ਬਾਅਦ ਜਦੋਂ ਉਸਦੀ ਚੇਤਨਾ ਵਾਪਸ ਆਈ ਤਾਂ ਉਸ ਨੇ ਚੈੱਕ ਵੱਲ ਵੇਖਿਆ, ਚੈੱਕ ‘ਤੇ Mark Bill ਦੇ ਹਸਤਾਖ਼ਰ ਸਨ। Mark Bill ਉਸ ਸਮੇਂ ਇੱਕ ਬਹੁਤ ਹੀ ਅਮੀਰ ਆਦਮੀ ਸੀ। ਲੜਕੇ ਨੂੰ ਲੱਗਿਆ ਕਿ ਕਿਤੇ ਉਹ ਸੁਪਨਾ ਤਾਂ ਨਹੀਂ ਸੀ ਵੇਖ ਰਿਹਾ ਪਰ ਜਦੋਂ ਉਸਨੇ Mark Bill ਨੂੰ ਛੂਹ ਕੇ ਵੇਖਿਆ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਮਾਰਕ ਬਿੱਲ ਨਾਲ ਸੱਚਮੁੱਚ ਹੀ ਗੱਲਾਂ ਕਰ ਰਿਹਾ ਸੀ। Mark Bill ਨੇ ਉਸ ਲੜਕੇ ਦੇ ਸਿਰ ‘ਤੇ ਹੱਥ ਫੇਰਿਆ ਤੇ ਉਥੋਂ ਚਲਾ ਗਿਆ।

Alex ਬਹੁਤ ਅਚੰਭੇ ਵਿੱਚ ਸੀ ਅਤੇ ਸੋਚ ਰਿਹਾ ਸੀ ਕਿ ਅੱਜੇ ਪੰਜ ਮਿੰਟ ਪਹਿਲਾਂ ਮੇਰੀ ਜ਼ਿੰਦਗੀ ਕਿੰਨੀ ਮੁਸ਼ਕਿਲਾਂ ਨਾਲ ਭਰੀ ਪਈ ਸੀ ਤੇ ਹੁਣ ਪੰਜ ਮਿੰਟ ਵਿੱਚ ਹੀ ਸਾਰਾ ਕੁੱਝ ਇਕਦਮ ਬਦਲ ਗਿਆ ਸੀ। ਪਰ ਇਹ ਸੋਚ ਕੇ ਉਸ ਨੂੰ ਬਹੁਤ ਹੈਰਾਨੀ ਵੀ ਹੋ ਰਹੀ ਸੀ ਕਿ ਕਿਵੇਂ Mark Bill ਨੇ ਇੱਕ ਅਣਜਾਣ ਲੜਕੇ ‘ਤੇ ਇੰਨਾ ਵਿਸ਼ਵਾਸ ਕਰ ਲਿਆ ਸੀ। ਉਸ ਨੇ ਗੌਰ ਕੀਤਾ ਕਿ Mark Bill ਤਾਂ ਇੱਕ ਅਣਜਾਣ ਉੱਤੇ ਵੀ ਵਿਸ਼ਵਾਸ ਕਰ ਰਿਹਾ ਸੀ ਪਰ ਉਹ ਤਾਂ ਖੁਦ ਆਪਣੇ ਆਪ ‘ਤੇ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ। Alex ਨੇ ਉਸੇ ਸਮੇਂ ਫੈਸਲਾ ਕੀਤਾ ਕਿ ਉਹ ਆਪਣੇ ਉੱਤੇ ਪੂਰਾ ਵਿਸ਼ਵਾਸ ਕਰੇਗਾ, ਪੂਰੀ ਮਿਹਨਤ ਕਰੇਗਾ ਤੇ ਇਸ ਚੈੱਕ ਦੀ ਵਰਤੋਂ ਨਹੀਂ ਕਰੇਗਾ ਪਰ ਜੇ ਪੂਰੀ ਮਿਹਨਤ ਕਰਨ ਦੇ ਨਾਲ ਵੀ ਉਹ ਕਰਜ਼ ਨਾ ਚੁਕਾ ਪਾਇਆ ਤਾਂ ਉਸ ਹਾਲਤ ਵਿੱਚ ਹੀ ਉਹ ਇਸ ਚੈੱਕ ਨੂੰ ਵਰਤੇਗਾ। ਇਹ ਸਭ ਸੋਚ ਕੇ ਉਸ ਵਿੱਚ ਇੱਕ ਨਵੀਂ ਊਰਜਾ ਆ ਗਈ ਅਤੇ ਉਹ ਪੂਰੇ ਵਿਸ਼ਵਾਸ ਅਤੇ ਹੌਸਲੇ ਨਾਲ ਆਪਣੀ ਫੈਕਟਰੀ ਵਿੱਚ ਵਾਪਸ ਚਲਾ ਗਿਆ। ਉਸਨੇ ਦਿਨ ਰਾਤ ਜੀਅ ਜਾਨ ਲਗਾ ਕੇ ਮਿਹਨਤ ਕੀਤੀ ਅਤੇ ਦੋ ਮਹੀਨੇ ਵਿੱਚ ਹੀ ਆਪਣੇ ਸਾਰੇ ਕਰਜ਼ੇ ਉਤਾਰ ਦਿੱਤੇ। ਹੌਲੀ ਹੌਲੀ ਉਹ ਹੋਰ ਤਰੱਕੀ ਕਰਦਾ ਗਿਆ ਅਤੇ ਇੱਕ ਸਾਲ ਵਿੱਚ ਇੱਕ ਸਫ਼ਲ ਉੱਦਮੀ ਬਣ ਗਿਆ।

ਹੁਣ ਇੱਕ ਸਾਲ ਪੂਰਾ ਹੋਣ ਵਾਲਾ ਸੀ ਅਤੇ Alex ਇਹ ਸੋਚ ਕੇ ਰੋਮਾਂਚਿਤ ਹੋ ਰਿਹਾ ਸੀ ਕੀ ਉਹ ਮਾਰਕ ਬਿੱਲ ਨੂੰ ਮਿਲੇਗਾ ਅਤੇ ਉਸ ਨੂੰ ਦੱਸੇਗਾ ਕਿ ਉਸਨੇ ਉਸਦਾ ਚੈੱਕ ਨਹੀਂ ਵਰਤਿਆ ਸੀ। ਉਸਨੇ ਸਾਰਾ ਕਰਜ਼ਾ ਆਪਣੀ ਮਿਹਨਤ ਨਾਲ ਉਤਾਰ ਦਿੱਤਾ ਸੀ ਅਤੇ ਹੁਣ ਉਹ ਇੱਕ ਸਫ਼ਲ ਉੱਦਮੀ ਬਣ ਗਿਆ ਸੀ। ਨਿਸ਼ਚਿਤ ਸਮੇਂ ਉੱਤੇ ਉਹ ਪਾਰਕ ਵਿੱਚ ਪਹੁੰਚ ਗਿਆ, ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਸਨੇ ਵੇਖਿਆ ਕਾਫ਼ੀ ਦੂਰ ਇੱਕ ਬੰਦਾ ਉਸ ਵੱਲ ਭੱਜਿਆ ਆ ਰਿਹਾ ਸੀ। ਜਿਵੇਂ ਹੀ ਉਹ ਬੰਦਾ ਨੇੜੇ ਆਇਆ ਤਾਂ Alex ਨੇ ਉਸਨੂੰ ਪਛਾਣ ਲਿਆ। ਉਹ ਮਾਰਕ ਬਿੱਲ ਹੀ ਸੀ ਪਰ ਦੋ ਡਾਕਟਰ ਵੀ ਉਸ ਦੇ ਪਿੱਛੇ ਪਿੱਛੇ ਭੱਜੇ ਆ ਰਹੇ ਸਨ। ਜਿਵੇਂ ਹੀ ਮਾਰਕ ਬਿੱਲ ਉਸ ਲੜਕੇ ਕੋਲ ਆ ਕੇ ਰੁਕਿਆ ਤਾਂ ਡਾਕਟਰਾਂ ਨੇ ਉਸ ਨੂੰ ਪਕੜ ਲਿਆ। ਡਾਕਟਰ ਉਸ ਨੂੰ ਆਪਣੇ ਨਾਲ ਲੈ ਕੇ ਜਾਣ ਲੱਗੇ ਤਾਂ ਉਸ ਲੜਕੇ ਨੇ ਪੁੱਛਿਆ, “ਤੁਸੀਂ Mark Bill ਨੂੰ ਲੈ ਕੇ ਕਿੱਥੇ ਜਾ ਰਹੇ ਹੋ?”

ਇੱਕ ਡਾਕਟਰ ਨੇ ਕਿਹਾ, “Bill? ਇਹ Mark Bill ਨਹੀਂ, ਇਹ ਤਾਂ ਇੱਕ ਪਾਗਲ ਹੈ ਜੋ ਆਪਣੇ ਆਪ ਨੂੰ Mark Bill ਕਹਿੰਦਾ ਹੈ ਤੇ ਇੱਕ ਸਾਲ ਤੋਂ ਲੋਕਾਂ ਨੂੰ ਚੈੱਕ ਵੰਡਦਾ ਫਿਰ ਰਿਹਾ ਹੈ।”

ਇਹ ਕਹਿ ਕੇ ਉਹ ਡਾਕਟਰ ਉਸ ਪਾਗਲ ਨੂੰ  ਫੜ ਕੇ ਨਾਲ ਲੈ ਗਏ।

ਹੁਣ Alex ਦੀ ਹੈਰਾਨੀ ਦੀ ਕੋਈ ਹੱਦ ਨਹੀਂ ਸੀ ਉਹ ਕਦੀ ਦਸ ਲੱਖ ਡਾਲਰ ਦੇ ਚੈੱਕ ਵੱਲ ਅਤੇ ਕਦੀ ਡਾਕਟਰਾਂ ਵੱਲੋਂ ਆਪਣੇ ਨਾਲ ਲੈ ਕੇ ਜਾਂਦੇ ਉਸ ਪਾਗਲ ਵੱਲ ਤੱਕ ਰਿਹਾ ਸੀ।

ਪਿਆਰੇ ਦੋਸਤੋ, ਭਾਵੇਂ ਕਿ ਉਹ ਚੈੱਕ ਫਰਜ਼ੀ ਸੀ ਪਰ ਉਸ ਚੈੱਕ ਨੇ ਉਹ ਹਾਲਾਤ ਪੈਦਾ ਕਰ ਦਿੱਤੇ ਸਨ ਜਿਸ ਨੇ Alex ਨੂੰ ਆਪਣੇ ‘ਤੇ ਵਿਸ਼ਵਾਸ ਕਰਨਾ ਸਿਖਾ ਦਿੱਤਾ ਸੀ। ਵਿਸ਼ਵਾਸ ਉਹ ਤਾਕਤ ਹੈ ਜੋ ਇੱਕ ਅਪਾਹਜ ਲੜਕੀ ਨੂੰ ਦੌੜ ਵਿੱਚ ਓਲੰਪਿਕ ਗੋਲਡ ਮੈਡਲ ਜਿਤਾ ਸਕਦੀ ਹੈ। ਵਿਸ਼ਵਾਸ ਉਹ ਵਿਲੱਖਣ ਕਲਾ ਹੈ ਜੋ ਕਿਸੇ ਨੂੰ ਪਹਾੜ ਚੀਰ ਕੇ ਰਸਤਾ ਬਣਾਉਣ ਦੇ ਯੋਗ ਬਣਾ ਦਿੰਦੀ ਹੈ। ਯਕੀਨ ਉਹ ਮਹਾਂਸ਼ਕਤੀ ਹੈ ਜੋ ਕਿਸੇ ਆਦਮੀ ਦੇ ਦੀਵਾਲੀਆ ਹੋਣ ਦੇ ਬਾਵਜੂਦ ਉਸਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾ ਸਕਦੀ ਹੈ। ਪਰ ਅਫਸੋਸ, ਜ਼ਿਆਦਾਤਰ ਲੋਕ ਇਸ ਮਹਾਂਸ਼ਕਤੀ ਦੀ ਵਰਤੋਂ ਕਰਦੇ ਹੀ ਨਹੀਂ ਤੇ ਸਾਰੀ ਜ਼ਿੰਦਗੀ ਸਮਝੌਤਿਆਂ ਨਾਲ ਗੁਜ਼ਾਰ ਦਿੰਦੇ ਹਨ ਪਰ ਜੋ ਇਸ ਕਲਾ ਨੂੰ ਵਰਤਣਾ ਜਾਣ ਜਾਂਦੇ ਹਨ ਫਿਰ ਇਸ ਦੁਨੀਆ ਵਿੱਚ ਅਜਿਹਾ ਕੋਈ ਕੰਮ ਨਹੀਂ ਜੋ ਉਹਨਾਂ ਲਈ ਅਸੰਭਵ ਹੋਵੇ। ਜੇ ਅਸੀਂ ਵੀ ਆਪਣੇ ਸੁਪਨੇ ਪੂਰੇ ਕਰਨੇ ਚਾਹੁੰਦੇ ਹਾਂ, ਅਸੀਂ ਵੀ ਅਸੰਭਵ ਨੂੰ ਸੰਭਵ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਵਿਸ਼ਵਾਸ ਰੂਪੀ ਇਸ ਮਹਾਂਸ਼ਕਤੀ ਨੂੰ ਵਰਤਣਾ ਪਵੇਗਾ। ਸੋ ਆਓ ਖੁਦ ‘ਤੇ .ਯਕੀਨ ਕਰੀਏ ਤੇ ਆਪਣੀਆਂ ਮੰਜ਼ਿਲਾਂ ਸਰ ਕਰੀਏ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂKamaljit Singh |

Very Nice Story Keep it up


Gurjinder |

Inspirational story