Latest

ਆਖਰੀ ਹਾਥੀ


4/30/2019 | by : P K sharma | 👁8153


ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਯੂਨੋ ਨਾਂ ਦਾ ਇੱਕ ਚਿੜੀਆਘਰ ਸੀ। ਇਹ ਚਿੜੀਆਘਰ ਬਹੁਤ ਵੱਡਾ ਤੇ ਮਸ਼ਹੂਰ ਸੀ। ਇਸ ਚਿੜੀਆਘਰ ਵਿੱਚ ਦੂਰ ਦੂਰ ਤੋਂ ਲੋਕ ਆਉਂਦੇ ਸਨ। ਵੈਸੇ ਤਾਂ ਇਥੇ ਬਹੁਤ ਸਾਰੇ ਜਾਨਵਰ ਸਨ ਪਰ Jon, Pol ਤੇ Ventli ਨਾਂ ਦੇ ਤਿੰਨ ਹਾਥੀ ਇਥੋਂ ਦੇ ਮੁੱਖ ਆਕਰਸ਼ਣ ਸਨ। ਇਹ ਤਿੰਨੋ ਹਾਥੀ ਬਹੁਤ ਸਮਝਦਾਰ ਸਨ ਤੇ ਚਿੜੀਆਘਰ ਵਿੱਚ ਆਉਣ ਵਾਲੇ ਲੋਕਾਂ ਦਾ ਵੱਖੋ ਵੱਖਰੇ ਅੰਦਾਜ਼ ਵਿੱਚ ਮਨੋਰੰਜਨ ਕਰਦੇ ਸਨ। ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਤੇ ਆਪਣੀ ਸੁੰਡ ਨੂੰ ਇੱਕ ਖਾਸ ਅੰਦਾਜ਼ ਵਿੱਚ ਹਵਾ ਵਿੱਚ ਲਹਿਰਾਉਂਦੇ। ਉਹਨਾਂ ਦੇ ਕਰਤਬ ਵੇਖ ਕੇ ਚਿੜੀਆਘਰ ਘੁੰਮਣ ਆਏ ਲੋਕ ਬਹੁਤ ਖੁਸ਼ ਹੁੰਦੇ।


thumbnail30-04-2019 10-38-03 PMelephant.jpg

ਉਸੇ ਸਮੇਂ ਦੌਰਾਨ ਅਚਾਨਕ ਹੀ ਦੂਜੀ ਸੰਸਾਰ ਜੰਗ ਲੱਗ ਗਈ। ਜਾਪਾਨ ਵੀ ਉਸ ਜੰਗ ਵਿੱਚ ਭਾਗ ਲੈ ਰਿਹਾ ਸੀ। ਦੁਸ਼ਮਨ ਦੇਸ਼ ਦੇ ਜਹਾਜ਼ ਜਾਪਾਨ ‘ਤੇ ਬੰਬਾ ਦਾ ਮੀਂਹ ਵਰਾ ਰਹੇ ਸਨ। ਇਹ ਬੰਬ ਟੋਕੀਓ ਸ਼ਹਿਰ ‘ਤੇ ਵੀ ਸੁੱਟੇ ਜਾ ਰਹੇ ਸਨ। ਹੁਣ ਇੱਕ ਬਹੁਤ ਵੱਡੀ ਸਮੱਸਿਆ ਆ ਗਈ ਕਿ ਜੇਕਰ ਕੋਈ ਬੰਬ ਚਿੜੀਆਘਰ ‘ਤੇ ਆ ਡਿੱਗਾ ਤਾਂ ਚਿੜੀਆਘਰ ਦੇ ਸਾਰੇ ਖਤਰਨਾਕ ਜਾਨਵਰ ਸ਼ਹਿਰ ਅੰਦਰ ਵੜ ਸਕਦੇ ਸਨ। ਅਜਿਹੀ ਹਾਲਾਤ ਵਿੱਚ ਸ਼ਹਿਰ ਵਿੱਚ ਅਫਰਾ ਤਫਰੀ ਮਚ ਜਾਣੀ ਸੀ। ਇਸੇ ਦੌਰਾਨ ਇਸ ਗੱਲ ‘ਤੇ ਵੀ ਵਿਚਾਰ ਹੁੰਦਾ ਹੈ ਕਿ ਇਹਨਾਂ ਜਾਨਵਰਾਂ ਨੂੰ ਕਿਤੇ ਹੋਰ ਸ਼ਿਫਟ ਕਰ ਦਿੱਤਾ ਜਾਵੇ ਪਰ ਬੰਬ ਤਾਂ ਕਿਤੇ ਵੀ ਡਿੱਗ ਸਕਦਾ ਸੀ। ਕਾਫੀ ਸੋਚ ਵਿਚਾਰ ਤੋਂ ਬਾਅਦ ਸਰਕਾਰ ਫੈਸਲਾ ਕਰਦੀ ਹੈ ਕਿ ਚਿੜੀਆਘਰ ਦੇ ਸਾਰੇ ਜਾਨਵਰਾਂ ਨੂੰ ਮਾਰ ਦਿੱਤਾ ਜਾਵੇ। ਚਿੜੀਆਘਰ ਦਾ ਪ੍ਰਸ਼ਾਸਨ ਅਤੇ ਡਾਇਰੈਕਟਰ ਇਹਨਾਂ ਹੁਕਮਾਂ ਨੂੰ ਸੁਣ ਕੇ ਸੂੰਨ ਹੋ ਜਾਂਦਾ ਹੈ ਤੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੰਦਾ ਹੈ। ਸਰਕਾਰ ਵਲੋਂ ਡਾਇਰੈਕਰ ਸਮੇਤ ਚਿੜੀਆਘਰ ਦੇ ਸਾਰੇ ਮੁਲਾਜਮਾਂ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਚਿੜੀਆਘਰ ‘ਤੇ ਬੰਬ ਡਿੱਗਣ ਦੀ ਸੂਰਤ ਵਿੱਚ ਬਣੇ ਮਾਹੌਲ ਦੀ ਜਿੰਮੇਵਾਰੀ ਕੌਣ ਲਵੇਗਾ ਤੇ ਉਸ ਹਾਲਤ ਨਾਲ ਕਿਵੇਂ ਨਜਿੱਠਿਆ ਜਾਵੇਗਾ। ਇਸ ਸਵਾਲ ਦਾ ਜ਼ਵਾਬ ਕਿਸੇ ਕੋਲ ਨਹੀਂ ਸੀ। ਸੋ ਉਹ ਸਭ ਭਰੇ ਮਨ ਨਾਲ ਇਹ ਫੈਸਲਾ ਮੰਨਣ ਲਈ ਮਜ਼ਬੂਰ ਹੋ ਜਾਂਦੇ ਹਨ।

ਹੁਣ ਇਕ ਹੋਰ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ? ਸਰਕਾਰ ਫੈਸਲਾ ਕਰਦੀ ਹੈ ਕਿ ਸਾਰੇ ਜਾਨਵਰਾਂ ਦੇ ਖਾਣੇ ਵਿੱਚ ਜ਼ਹਿਰ ਮਿਲਾ ਦਿੱਤਾ ਜਾਵੇ। ਇਸ ਤਰ੍ਹਾਂ ਸਾਰੇ ਜਾਨਵਰਾਂ ਨੂੰ ਖਾਣੇ ਵਿੱਚ ਜ਼ਹਿਰ ਮਿਲਾ ਕੇ ਦੇ ਦਿੱਤਾ ਜਾਂਦਾ ਹੈ ਤੇ ਸਾਰੇ ਜਾਨਵਰ ਮਰ ਜਾਂਦੇ ਹਨ। ਹੁਣ ਸਿਰਫ ਉਹ ਤਿੰਨੋ ਹਾਥੀ ਰਹਿ ਜਾਂਦੇ ਹਨ। ਹਾਥੀਆਂ ਨੂੰ ਆਲੂ ਬਹੁਤ ਪਸੰਦ ਸਨ। ਉਹਨਾਂ ਨੂੰ ਆਲੂਆਂ ਵਿੱਚ ਜ਼ਹਿਰ ਦੇ ਕੇ ਮਾਰਨ ਦੀ ਯੋਜਨਾ ਬਣਾਈ ਜਾਂਦੀ ਹੈ। ਕੁੱਝ ਆਲੂਆਂ ਵਿੱਚ ਜ਼ਹਿਰ ਪਾ ਕੇ ਉਹਨਾਂ ਨੂੰ ਹਾਥੀਆਂ ਦੇ ਖਾਣ ਵਾਲੇ ਆਲੂਆਂ ਵਿੱਚ ਮਿਲਾ ਦਿੱਤਾ ਜਾਂਦਾ ਹੈ। ਉਹ ਹਾਥੀ ਬਹੁਤ ਸਮਝਦਾਰ ਸਨ, ਜਦੋਂ ਉਹਨਾਂ ਨੂੰ ਖਾਣ ਲਈ ਆਲੂ ਦਿੱਤੇ ਜਾਂਦੇ ਹਨ ਤਾਂ ਉਹ ਠੀਕ ਆਲੂ ਤਾਂ ਖਾ ਲੈਂਦੇ ਹਨ ਪਰ ਜ਼ਹਿਰ ਨਾਲ ਭਰੇ ਆਲੂ ਛੱਡ ਦਿੰਦੇ ਹਨ। ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹਨਾਂ ਨੇ ਜ਼ਹਿਰ ਵਾਲਾ ਕੋਈ ਵੀ ਖਾਣਾ ਨਹੀਂ ਖਾਇਆ। ਹੁਣ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜ਼ਹਿਰ ਨੂੰ ਸਿੱਧਾ ਹੀ ਇਹਨਾਂ ਦੇ ਸ਼ਰੀਰ ਵਿੱਚ ਪਾਇਆ ਜਾਵੇ। ਇਸ ਲਈ ਇੰਜੈਕਸ਼ਨ ਮੰਗਾਏ ਜਾਂਦੇ ਹਨ। ਪਰ ਹਾਥੀਆਂ ਦੇ ਸ਼ਰੀਰ ਦੀ ਚਮੜੀ ਇੰਨੀ ਮੋਟੀ ਸੀ ਕਿ ਸੂਈ ਅੰਦਰ ਨਹੀਂ ਸੀ ਜਾਂਦੀ ਤੇ ਟੁੱਟ ਜਾਂਦੀ ਸੀ। ਹਾਥੀਆਂ ਨੂੰ ਮਾਰਨ ਦਾ ਇਹ ਪਲਾਨ ਵੀ ਫੇਲ ਹੋ ਜਾਂਦਾ ਹੈ।

    ਜਦੋਂ ਹੋਰ ਕੋਈ ਪਲਾਨ ਕੰਮ ਨਹੀਂ ਆਉਂਦਾ ਤਾਂ ਅੰਤ ਵਿੱਚ ਉਹਨਾਂ ਨੂੰ ਭੁੱਖੇ ਰੱਖ ਕੇ ਮਾਰਨ ਦਾ ਫੈਸਲਾ ਕੀਤਾ ਜਾਂਦਾ ਹੈ। ਉਹਨਾਂ ਦਾ ਖਾਣਾ-ਪਾਣੀ ਬੰਦ ਕਰ ਦਿੱਤਾ ਜਾਂਦਾ ਹੈ। ਕੁੱਝ ਹੀ ਦਿਨਾਂ ਵਿੱਚ ਭੁੱਖ ਨਾਲ Pol ਦੀ ਮੌਤ ਹੋ ਜਾਂਦੀ ਹੈ। ਇਸ ਨਾਲ ਚਿੜੀਆਘਰ ਦੇ ਸਾਰੇ ਮੁਲਾਜਮਾਂ ਨੂੰ ਬਹੁਤ ਧੱਕਾ ਲਗਦਾ ਹੈ। ਜਿਹੜਾ ਮਹਾਵਤ ਉਹਨਾਂ ਹਾਥੀਆਂ ਦੀ ਦੇਖ-ਰੇਖ ਕਰਦਾ ਸੀ। ਉਸਦੀ ਧਾਹ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਇਹ ਹਾਥੀ ਆਪਣੇ ਪੁੱਤਾਂ ਵਾਂਗ ਪਾਲੇ ਸੀ। ਉਹ ਖੁਦ ਨੂੰ ਰੋਕ ਨਹੀਂ ਪਾਉਂਦਾ ਤੇ ਭੱਜ ਕੇ ਹਾਥੀਆਂ ਦੇ ਵਾੜੇ ਵਿੱਚ ਚਲਾ ਜਾਂਦਾ ਹੈ। ਉਸਨੇ ਵੇਖਦਾ ਹੈ ਕਿ Pol ਮਰ ਚੁੱਕਾ ਸੀ, Jon ਤੇ Ventli ਵੀ ਕਾਫੀ ਕਮਜ਼ੋਰ ਹੋ ਚੁੱਕੇ ਸਨ, ਉਹਨਾਂ ਦੀਆਂ ਅੱਖਾਂ ਇਕ ਰਬੜ ਦੀ ਗੇਂਦ ਜਿਹੀਆਂ ਲੱਗ ਰਹਿਆਂ ਸਨ। ਮਹਾਵਤ ਇਹ ਸਭ ਵੇਖ ਕੇ ਦੁੱਖ ਦੇ ਸਮੁੰਦਰ ਵਿੱਚ ਡੁੱਬ ਗਿਆ ਤੇ ਪਰਮਾਤਮਾ ਨੂੰ ਆਪਣੇ ਲਈ ਵੀ ਮੌਤ ਦੇਣ ਦੀ ਬੇਨਤੀ ਕੀਤੀ। ਮਹਾਵਤ ਨੂੰ ਵੇਖ ਕੇ ਹਾਥੀ ਆਪਣੇ ਪੈਰਾਂ ‘ਤੇ ਖੜ੍ਹੇ ਹੋ ਗਏ ਉਹਨਾਂ ਨੂੰ ਇਹ ਉਮੀਦ ਸੀ ਕਿ ਇਸ ਕਰਤਬ ਤੋਂ ਬਾਅਦ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਖਾਣ ਨੂੰ ਮਿਲੇਗਾ। ਪਰ ਉਹ ਕਮਜੋਰ ਹੋ ਚੁੱਕੇ ਸਨ ਤੇ ਜਿਆਦਾ ਦੇਰ ਤੱਕ ਖੜ੍ਹੇ ਨਾ ਰਹਿ ਸਕੇ ਤੇ ਡਿੱਗ ਗਏ। ਮਹਾਵਤ ਇਹ ਸਭ ਹੋਰ ਜਿਆਦਾ ਨਾ ਵੇਖ ਸਕਿਆ ਤੇ ਬੇਹੋਸ਼ ਹੋ ਗਿਆ। ਚਿੜੀਆਘਰ ਦੇ ਦੂਜੇ ਮੁਲਾਜਮ ਉਸਨੂੰ ਉਥੋਂ ਲੈ ਗਏ। ਹਾਥੀਆਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹਨਾਂ ਦੀ ਕੀ ਗਲਤੀ ਸੀ ਤੇ ਕਰਤਬ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਖਾਣਾ ਕਿਉਂ ਨਹੀਂ ਦਿੱਤਾ ਜਾ ਰਿਹਾ ਸੀ। ਕੁੱਝ ਦੇਰ ਬਾਅਦ ਮਹਾਵਤ ਨੂੰ ਹੋਸ਼ ਆ ਜਾਂਦਾ ਹੈ, ਮਹਾਵਤ ਤੇ ਬਾਕੀ ਮੁਲਾਜਮ ਇੱਕ ਦੂਜੇ ਵੱਲ ਵੇਖ ਰਹੇ ਸਨ ਤੇ ਰੋ ਰਹੇ ਸਨ।

ਅਗਲੇ ਦਿਨ ਮਹਾਵਤ ਫਿਰ ਹਾਥੀਆਂ ਦੇ ਵਾੜੇ ਕੋਲ ਚਲਾ ਜਾਂਦਾ ਹੈ। ਉਸਨੂੰ ਵੇਖ ਕੇ ਹਾਥੀ ਪੂਰੀ ਸ਼ਕਤੀ ਲਗਾ ਕੇ ਆਪਣਾ ਸਰਵੋਤਮ ਕਰਤਬ ਕਰਦੇ ਹਨ ਤੇ ਆਪਣੇ ਅਗਲੇ ਪੈਰ ਚੁਕ ਕੇ ਆਪਣੀ ਸੁੰਡ ਹਵਾ ਵਿੱਚ ਲਹਿਰਾਉਂਦੇ ਹਨ ਤੇ ਫਿਰ ਡਿੱਗ ਜਾਂਦੇ ਹਨ। ਇਹ ਵੇਖ ਕੇ ਮਹਾਵਤ ਭੱਜਿਆ ਭੱਜਿਆ ਡਾਇਰੈਕਟਰ ਦੇ ਕਮਰੇ ਵਿੱਚ ਚਲਾ ਜਾਂਦਾ ਹੈ ਤੇ ਡਾਇਰੈਕਟਰ ਨੂੰ ਕਹਿੰਦਾ ਹੈ, “ਮੈਂ ਉਹਨਾਂ ਦੀ ਇਹ ਹਾਲਤ ਨਹੀਂ ਵੇਖ ਸਕਦਾ, ਮੈਨੂੰ ਚਾਹੇ ਤੁਸੀਂ ਗੋਲੀ ਮਾਰ ਦੇਵੋ ਪਰ ਮੈਂ ਉਹਨਾਂ ਨੂੰ ਖਾਣਾ ਦੇਣ ਜਾ ਰਿਹਾ ਹਾਂ” ਡਾਇਰੈਕਟਰ ਕੁਰਸੀ 'ਤੇ ਬੈਠਾ ਹਤਾਸ਼ ਦੇ ਖਾਮੋਸ਼ ਸੀ ਤੇ ਕੁੱਝ ਵੀ ਪ੍ਰਤੀਕਿਰਿਆ ਨਹੀਂ ਕਰਦਾ। ਇਹ ਕਹਿ ਕੇ ਮਹਾਵਤ ਤੇਜੀ ਨਾਲ ਭਜਦਾ ਹੋਇਆ ਖਾਣਾ ਤੇ ਪਾਣੀ ਲੈ ਕੇ ਵਾੜੇ ਵਿੱਚ ਪਹੁੰਚ ਜਾਂਦਾ ਹੈ ਤੇ ਹਾਥੀਆਂ ਨੂੰ ਖਾਣਾ ਪਾਣੀ ਦੇ ਕੇ ਕਹਿੰਦਾ ਹੈ,”ਜੀ ਭਰਕੇ ਖਾਹ ਲੋ ਮੇਰੇ ਬੱਚਿਓ” ਇਹ ਕਹਿੰਦੇ ਹੋਏ ਉਹ ਉਹਨਾਂ ਦੇ ਪੈਰਾਂ ਨਾਲ ਲਿਪਟ ਤੇ ਧਾਹਾਂ ਮਾਰ ਕੇ ਰੋਂਣ ਲੱਗ ਪੈਂਦਾ ਹੈ। ਇਸੇ ਸਮੇਂ ਦੌਰਾਨ ਟੋਕਿਓ 'ਤੇ ਫਿਰ ਬੰਬਵਾਰੀ ਸ਼ੁਰੂ ਹੋ ਜਾਂਦੀ ਹੈ ਤੇ ਸਰਕਾਰ ਚਿੜੀਆਘਰ ਦੇ ਜਾਨਵਰਾਂ ਦੀ ਸਟੇਟਸ ਰਿਪੋਰਟ ਮੰਗ ਲੈਂਦੀ ਹੈ। ਡਾਇਰੈਕਟਰ ਮਹਾਵਤ ਨੂੰ ਆਪਣੇ ਕੋਲ ਬੁਲਾ ਲੈਂਦਾ ਹੈ ਤੇ ਰੋਂਦੇ ਹੋਏ ਕਹਿੰਦਾ ਹੈ, “ਤੂੰ ਹੁਣ ਉਸ ਵਾੜੇ ਕੋਲ ਨਹੀਂ ਜਾਣਾ।”  ਮਹਾਵਤ ਕੁੱਝ ਨਹੀਂ ਬੋਲਦਾ ਬਸ ਰੋਂਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੰਦਾ ਹੈ। ਹੁਣ ਫਿਰ ਹਾਥੀਆਂ ਦਾ ਖਾਣਾ ਪੀਣਾ ਬੰਦ ਹੋ ਜਾਂਦਾ ਹੈ। ਸਭ ਰੱਬ ਅੱਗੇ ਅਰਦਾਸ ਕਰਦੇ ਹਨ ਕਿ ਯੁੱਧ ਖਤਮ ਹੋ ਜਾਵੇ ਤੇ ਇਹਨਾਂ ਪਿਆਰੇ ਹਾਥੀਆਂ ਦੀ ਜਾਨ ਬਚ ਜਾਵੇ। ਹਾਥੀਆਂ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ। ਹੁਣ ਉਹਨਾਂ ਦਾ ਹਿਲਣਾ ਜੁਲਣਾ ਵੀ ਘੱਟਦਾ ਜਾ ਰਿਹਾ ਸੀ। ਮਹਾਵਤ ਤੇ ਬਾਕੀ ਸਭ ਨੂੰ ਅਜੇ ਵੀ ਯੁੱਧ ਖਤਮ ਹੋਣ ਦੀ ਉਮੀਦ ਸੀ। ਅਗਲੇ ਦਿਨ ਯੁੱਧ ਖਤਮ ਹੋਣ ਦੀ ਘੋਸ਼ਣਾ ਹੋ ਜਾਂਦੀ ਹੈ, ਇਹ ਸੁਣ ਕੇ ਮਹਾਵਤ, ਡਾਇਰੈਕਟਰ ਤੇ ਸਾਰੇ ਮੁਲਾਜਮ ਖਾਣਾ ਪਾਣੀ ਲੈ ਕੇ ਪਾਗਲਾਂ ਦੀ ਤਰ੍ਹਾਂ ਵਾੜੇ ਵੱਲ ਭਜਦੇ ਹਨ। ਪਰ ਉਥੇ ਜਾ ਕੇ ਉਹ ਵੇਖਦੇ ਹਨ ਕਿ ਉਹ ਆਖਰੀ ਹਾਥੀ ਵੀ ਮਰ ਚੁੱਕੇ ਸਨ। ਹਾਥੀਆਂ ਦੀ ਸੁੰਡ ਵਾੜੇ ਦੀ ਜਾਲੀ ਉਪ ਅਜੇ ਵੀ ਹਵਾ ਵਿੱਚ ਲਟਕ ਰਹੀ ਸੀ ਜਿਵੇਂ ਕਿ ਅੱਜੇ ਵੀ ਉਹ ਆਪਣੇ ਕਰਤਬ ਬਦਲੇ ਖਾਣਾ ਮੰਗ ਰਹੇ ਹੋਣ।    

ਦੋਸਤੋ, ਇਹ ਕਹਾਣੀ ਯੁੱਧ ਜਿਹੀ ਅਲਾਹਮਤ ਦੀ ਵਿਨਾਸ਼ਕਤਾ ਨੂੰ ਲੋਕਾਂ ਸਾਹਮਣੇ ਰੱਖਦੀ ਹੈ। ਯੁੱਧ ਹਮੇਸ਼ਾ ਵਿਨਾਸ਼ ਨੂੰ ਜਨਮ ਦਿੰਦਾ ਹੈ। ਕਿਸੇ ਵੀ ਹਾਲਤ ਵਿੱਚ ਸ਼ਾਂਤੀ ਸਰਵੋਤਮ ਹੈ। ਜਿਥੇ ਯੁੱਧ ਵਿਨਾਸ਼ਕਾਰੀ ਹੁੰਦਾ ਹੈ ਉਥੇ ਹੀ ਸ਼ਾਂਤੀ ਮਨੁੱਖ ਨੂੰ ਰਚਨਾਤਮਕ ਬਣਾਉਂਦੀ ਹੈ। ਯੁੱਧ ਨੂੰ ਸ਼ੁਰੂ ਕਰਨਾ ਤਾਂ ਮਨੁੱਖ ਦੇ ਹੱਥ ਹੈ ਪਰ ਯੁੱਧ ਦੇ ਸਿੱਟੇ ਮਨੁੱਖ ਦੇ ਹੱਥ ਵਿੱਚ ਨਹੀਂ ਹੁੰਦੇ। ਯੁੱਧ ਹਮੇਸ਼ਾ ਹੀ ਮੌਤ ਦੇ ਸੱਥਰ ਵਿਛਾਉਂਦਾ ਹੈ। ਅਸੀਂ ਅਕਸਰ ਹੀ ਵੇਖਦੇ ਹਾਂ ਕਿ ਛੋਟੇ ਛੋਟੇ ਝਗੜੇ ਕਈ ਵਾਰ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੰਦੇ ਹਨ। ਸੋ ਦੋਸਤੋ ਆਓ ਇਸ ਕਹਾਣੀ ਤੋਂ ਸਿੱਖਿਆ ਲੈਂਦੇ ਹੋਏ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਅਸੀਂ ਹਮੇਸ਼ਾ ਸ਼ਾਂਤੀ ਦੀ ਬਹਾਲੀ ਲਈ ਤੇ ਰਚਨਾਤਮਕ  ਉਸਾਰੀ ਲਈ ਹਰ ਸੰਭਵ ਯਤਨ ਕਰਾਂਗੇ।


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂHardev |

very touching story


jaskaran |

nice one 👌


ਵਨੀਤ ਕੌਰ | Monday, May 13, 2019

ਬਹੁਤ ਹੀ ਵਧੀਆ ਲਿਖਤ ਹੈ ਜੀ


Karanveer Singh | Tuesday, May 14, 2019

very motivating and meaningful story


Manwinder singh | Friday, May 17, 2019

Bahut vdiya Kahani veer g


Harman | Monday, May 20, 2019

Wonderful story.


Deepak sharma | Wednesday, May 22, 2019

Wonderful stories and its all inspire to read


Sharanjit Singh | Monday, June 24, 2019

Wonderful story


Rana Warraich | Wednesday, June 26, 2019

ਸਟੇਟਸ ਲੰਮਾ ਖਾਸਾ ਲਿਖਿਆ ਗਿਆ, ਪਰ ਹੁਣ ਸਾਧ ਸੰਗਤ ਦੇ ਚਰਨਾਂ ‘ਚ ਬੇਨਤਾ ਇਹ ਆ ਕਿ ਪੜ੍ਹਿਓ ਬਾਈ ਬਣੇ ਸਾਰਾ ਈ। ਸਹਿਮਤ ਬਸ਼ੱਕ ਨਾ ਹੋਇਓ। ਵੱਡੇ ਸ਼ਹਿਰਾਂ ਤੋਂ ਤਰੱਕੀ ਫੈਲਦੀ ਫੈਲਦੀ ਸਿਧ ਪੱਧਰੇ ਪੰਜਾਬ ‘ਚ ਆ ਵੜੀ। ਖੌਣੀ ਕੀਹਨੇ ਸਾਡੇ ਕੰਨਾਂ ‘ਚ ਫੂਕ ਮਾਰੀ ਤੇ ਪਤਾ ਈ ਨਾ ਲੱਗਾ ਕਦੋਂ ਬਾਬਿਆਂ ਦੇ ਬਣਾਏ ਟੈਂਲਾਂ, ਬੱਤਿਆਂ ਆਲੇ ਕਮਰੇ ਬਰਾਂਡਿਆਂ ਦੇ ਸਾਦੇ ਘਰ ਢਾਹਕੇ ਕੋਠੀਆਂ ਪਾਓਣ ਲੱਗਪੇ। ਯਾਦ ਰਹੇ ਕੱਚਿਆਂ ਤੋਂ ਪੱਕੇ ਪਾਓਣੇ ਸਮੇਂ ਦੀ ਲੋੜ ਸੀ। ਬਰਾਂਡੇ ਮੂਹਰੇ ਕੱਢੇ ਵਾਧਰੇ ਤੇ ਲਿਖਿਆ ਸੰਨ1979 ਭੈੜਾ ਲੱਗਣ ਲੱਗ ਪਿਆ। ਹਲ , ਪੰਜਾਲੀ, ਬਲਦਾਂ ਦੇ ਜਾਣੂੰ ਜੱਟ ਬੂਟ ਕੱਛਾਂ ‘ਚ ਜਵਾਰ ਦੇ ਬੀਅ ਆਲੇ ਝੋਲਿਆਂ ‘ਚ ਕਾਗ਼ਜ਼ ਪੱਤਰ ਟੰਗਕੇ ਆਰਕੀਟੈਕਚਰਾਂ ਦੇ ਗੇੜੇ ਕੱਢਣ ਲੱਗੇ। ਅੱਗੇ ਗਹਿਣੇ ਪਈ ਜ਼ਮੀਨ ਬੜੀ ਸੰਗ ਦੀ ਗੱਲ ਸੀ, ਅੱਜ ਸਾਰਾ ਪੰਜਾਬ ਆੜ ਰਹਿਣ ਹੋਇਆਂ ਪਿਆ। ਪੁਰਾਣੇ ਘਰਾਂ ਦੀ ਲਾਲ ਰੋੜੀ ਕੁੱਟਕੇ ਕੋਠੀਆਂ ‘ਚ ਲੱਗੇ ਡੂੰਗਰੀ ਦੇ ਪੱਥਰ ਹੇਠ ਲਾਸ਼ ਵੰਗੂ ਨੱਪੀ ਗਈ। ਪਹਿਲਾਂ ਕਮਰੇ ਹੁੰਦੇ ਸੀ ਢੋਲਾਂ ਆਲਾ, ਪੇਟੀਆਂ ਆਲਾ, ਰਸੋਈ, ਬੈਠਕ ਤੇ ਸੌਣ ਪੈਣ ਆਲਾ । ਤਰੱਕੀ ਹੋਗੀ ਲੌਬੀ, ਕਿਚਨ ਤੇ ਡਰਾਇੰਗ ਰੂਮ ਬਣਗੇ। ਜਿੰਨੇ ਕਮਰੇ ਓਨੇ “ਅਟੈਚ ਬਾਥਰੂਮ”। “ਅਟੈਚ” ਦੱਸਦਾ ਬੀ ਅਸੀਂ ਤੁਰਨੋਂ ਵੀ ਆਹਰੀ ਹੋਗੇ। ਮੰਜੇ ਕੋਲੇ ਈ ਹੱਗ ਮੂਤ ਲੈਣੇਂ ਆਂ। ਜਿਹੜਾ ਸਵਾਦ ਵਿਹੜੇ ‘ਚ ਪੱਖੇ ਮੂਹਰੇ ਮੰਜਿਆਂ ਦੀ ਪਾਲ ਬਣਾਕੇ ਸੌਣ ਦਾ ਆਓਂਦਾ ਸੀ ਓਹ ਓਜਰਨਲ ਦੇ ਡੂਢ ਡੂਢ ਟਣੇ ਏਸੀਆਂ ‘ਚ ਕਦੇ ਆਇਆ?? ਤਰੱਕੀ ਨਾਲ ਜਵਾਕ ਸਾਡੇ ਡੋਰੇਮੋਨ, ਮੋਟੀ ਪਤਲੂ ਦੇ ਜਾਣੂ ਹੋਗੇ। ਤਾਰਿਆਂ ਛਾਵੇਂ ਕਦੇ ਸਪਤਰਿਸ਼ੀ ਬਾਰੇ ਓਹਨ੍ਹਾਂ ਨੂੰ ਦੱਸਿਆ ਈ ਨਹੀਂ ਕਿ ਪੁੱਤ ਓਹ ਬਾਬੇ ਦਾ ਮੰਜਾ, ਕੋਲ ਸਾਧ, ਚੋਰ ਤੇ ਕੁੱਤਾ ਜਾਂਦੇ ਆ ਅੱਗੜ ਪਿੱਛੜ। ਪੱਬਜੀ ਖੇਡਣ ਵਾਲਿਆਂ ਜਵਾਕਾਂ ਨੇ ਕਦੇ ਵਿਹੜੇ ‘ਚ ਖਲੋਤੇ ਸਕੂਟਰ ਦਾ ਮੂਹਰਲਾ ਟੈਰ ਘੁਕਾਕੇ ਮੀਟਰ ਦੇਖਣ ਦਾ ਸਵਾਦ ਨਹੀਂ ਲਿਆ। ਜਿੰਨ੍ਹਾਂ ਖਾਤਰ ਕੋਠੀਆਂ ਪਈਆਂ ਓਹ ਲਾਚਾਰ ਧੀ ਪੱੁਤ ਦਿੱਲੀਓਂ ਤੀਜੇ ਟਰਮੀਨਲ ਤੇ ਜਾਕੇ ਟੈਚੀਆਂ ਮਗਰ ਖੜ੍ਹਕੇ ਫੇਸਬੁੱਕ ਤੇ ਫੋਟੋ ਪਾਕੇ ਜਹਾਜੇ ਚੜ੍ਹਗੇ। ਟਿੱਬੇ ਢਾਲੇ ਗਏ, ਖੁੱਲ੍ਹੀਆਂ ਚਰਾਂਦਾਂ ਵਾਹੀਆਂ ਗਈਆਂ ਤੇ ਖੁੱਲ੍ਹੇ ਚਰਦੇ ਪਸੂ ਕਿੱਲਿਆਂ ਤੇ ਆ ਬੱਝੇ। ਦੁੱਧ ਪੁੱਤ ਦੀ ਅਸੀਸ ਹੁੰਦੀ ਸੀ। ਦੁੱਧ ਜ਼ਹਿਰੀ ਹੋ ਗਿਆ ਤੇ ਪੁੱਤ ਪਰਦੇਸੀ। ਡਾਕਰ ਵਾਹਣਾੰ ‘ਚੋਂ ਲੱਖ ਲੱਖ ਦੀ ਫਸਲ ਨਿੱਕਲਦੀ ਆ। ਮਹਿੰਗੇ ਕੌਨਵੈਂਟ ਸਕੂਲ ਤੇ ਹਸਪਤਾਲਾਂ ਮੂੰਹੇ ਸਾਰਾ ਪੈਸਾ ਉੱਜੜ ਜਾਂਦਾ। ਸ਼ੂਗਰ, ਸਟਰੈੱਸ, ਡਿਪਰੈਸ਼ਨ, ਹਾਰਟ ਅਟੈਕ, ਮਾਈਗਰੇਨ ਤੇ ਹੋਰ ਸੈਂਕੜੇ ਬਿਮਾਰੀਆਂ ਤਰੱਕੀ ਦੇ ਨਾਲ ਆਈਆਂ। ਲੱਖ ਲੱਖ ਤਨਖਾਹਾਂ ਲੈਣ ਆਲੇ ਵੀ ਬੈਠੇ ਆ। ਪਰ ਸਾਲਾ ਕਿਸੇ ਦੇ ਚਿਹਰੇ ਤੇ ਖੁਸ਼ੀ ਹੈਗੀ ਆ?? ਹੱਸਣ ਖਾਤਰ ਰਾਮਦੇਵ ਮਾਅਰਕਾ ਯੋਗਾ ਕਰਨਾ ਪੈ ਰਿਹਾ। ਸਵਾਲ ਸਾਲਾ ਇਹ ਉੱਠਦਾ ਫੇਰ ਤਰੱਕੀ ਦਾ ਫਾਇਦਾ ਕੀ ਹੋਇਆ?? ਜੇ ਤਰੱਕੀ ਬੰਦੇ ਦੇ ਭਲੇ ਖਾਤਰ ਸੀ ਫੇਰ ਭਲਾ ਕਿਓਂ ਨਾ ਹੋਇਆ?? ਪੰਜ ਦਰਿਆਵਾਂ ਦੀ ਧਰਤੀ ਤੇ ਤਰੱਕੀ ਨੇ ਪਾਣੀ ਬੋਤਲਾਂ ਨਾਲ ਵਿਕਣ ਲਾਤਾ। ਪੈਕਡ ਗਲਾਸਾਂ ਦਾ ਪਾਣੀ ਵਰਤਦੇ ਆਂ ਬੀ ਸਾਡਾ ਸਟੈਂਡਰਡ ਆ। ਓਦੋਂ ਈ ਪਤਾ ਲੱਗਦਾ ਜਦੋਂ ਭੋਗਾਂ, ਮਰਗਾਂ ਤੇ ਆਕੇ ਛੋਟੇ ਹਾਥੀ ਆਲਾ ਗੱਡੀ ਬੈਕ ਕਰਕੇ ਤੀਹ ਕੈਂਪਰ ਲਾਹ ਕੇ ਪਰਚੀ ਫੜ੍ਹਾ ਦਿੰਦਾ। ਜਦੋਂ ਤਰੱਕੀ ਹੈਨੀ ਸੀ ਓਦੋਂ ਖਾਲਾਂ ਤੋਂ ਮੂੰਹ ਮੂਹਰੇ ਮੂਕੇ ਦਾ ਲੜ ਕਰਕੇ ਪਾਣੀ ਪੀ ਲੈਂਦੇ ਸੀ। ਹੁਣ ਧਰਮਿੰਦਰ ਦਾ ਦੂਜਾ ਟੱਬਰ ਸੱਜੇ ਹੱਥ ‘ਚ ਪਾਣੀ ਦਾ ਗਲਾਸ ਫੜ੍ਹਕੇ ਸਾਨੂੰ ਦੱਸਦਾ ਕਿ ਕੈਂਟ ਦਾ ਵਾਟਰ ਪਿਊਰੀਫਾਇਰ ਲਵਾਓ। ਪਹਿਲੋਂ ਪਾਣੀ ਦੀ ਕਦਰ ਸੀ। ਬੀਬੀਆਂ ਨਿਆਈਂਆਂ ‘ਚ ਵਗਦੇ ਖਾਲਾਂ ਤੇ ਲੀੜੇ ਧੋ ਲਿਆਓਂਦੀਆਂ । ਕਦੇ ਬੀਬੀ ਮੂਹਰੇ ਕੇਸੀ ਨਹਾਓਣ ਬੈਠੋ ਓਹ ਅੱਧੀ ਬਾਲਟੀ ਨਾਲ ਕੇਸੀ ਨਵਾ ਦਿੰਦੀ ਆ। ਚੁਲ੍ਹੀ ਮੂਤ ਕਰਕੇ ੧੦ ਲੀਟਰ ਪਾਣੀ ਡੁੱਲ੍ਹਦਾ। ਫੇਰ ਸੀਵਰੇਜ ਸਿਸਟਮ ਬਣੇ। ਹਰੇਕ ਸ਼ਹਿਰ ‘ਚੋਂ ਕੱਸੀ ਜਿੰਨਾ ਸੀਬਰੇਜ ਦਾ ਪਾਣੀ ਚੱਤੋਪੈਰ ਨਿੱਕਲਕੇ ਕਿਤੇ ਕਲ ਕਲ ਵਗਦੇ ਸੱਜਰੇ ਦਰਿਆ ‘ਚ ਡਿੱਗ ਪੈਂਦਾ। ਵਿਹੜੇ ‘ਚ ਕਿੱਲੀ ਤੇ ਟੰਗੇ ਫਿਲਿਪਸ ਦੇ ਰੇਡੀਓ ‘ਚੋਂ ਹਰਮੰਦਰ ਸਾਹਿਬ ਦੀ ਗੁਰਬਾਣੀ ਦਾ ਜਿਹੜਾ ਸਵਾਦ ਆਓਂਦਾ ਸੀ ਓਹ ਪੀਟੀਸੀ ਦੇ ਲਾਈਵ ‘ਚੋਂ ਕਦੇ ਨਹੀੰ ਆਇਆ। ਏਸੇ ਤਰੱਕੀ ਨੇ ਸੰਗਮਰਮਰ ਲਾ ਲਾਕੇ ਗੁਰੂ ਘਰ ਖਾ ਲਏ । ਲੱਖ ਅੱਖਾਂ ਮੀਚੀ ਚੱਲ ਸੁਰਤੀ ਨੀਂ ਜੁੜਦੀ ਹੁਣ। ਨਵੇਂ ਜੱੁਗ ਨੇ ਵਿਆਹ ਵੀ ਖਾ ਲਏ। ਗਿਆਰਾਂ ਵਜੇ ਮਿਸ ਸੁਨੀਤਾ ਦੇ ਆਰਕੈਸਟਰਾ ਦੇ ਗਾਣੇ ਨਾਲ ਵਿਆਹ ਸ਼ੁਰੂ ਹੁੰਦਾ ਤੇ ਸਾਢੇ ਚਾਰ ਵਜੇ ਤੱਕ ਆਈਸ ਕਰੀਮ ਖਾਕੇ ਮੁੱਕ ਜਾਂਦਾ। ਤਿੰਨ ਚਾਰ ਘੰਟਿਆਂ ‘ਚ ਸੱਤ ਅੱਠ ਲੱਖ ਥੱਲੇ ਆ ਜਾਂਦਾ ਅਗਲਾ। ਤਰੱਕੀ ਨੇ ਸਬਰ ਮੁਕਾ ਦਿੱਤਾ। ਭੱਜਲਾ ਓਏ ਕਾਹਲੀ ਆ, ਆਜਾ ਓਏ ਕਾਹਲੀ ਆ। ਕਾਹਲੀ ਨੇ ਟੱਬਰਾਂ ਦੇ ਟੱਬਰ ਸੜਕ ਹਾਦਸਿਆਂ ‘ਚ ਮਾਰ ਸੁੱਟੇ। ਕਿਤੇ ਕੱਠੇ ਛੇ ਜੀਅ, ਕਿਤੇ ਪੰਜ। ਰੁੱਖ ਪੱਟਕੇ ਏਸੀ ਲਾ ਲਏ ਤੇ ਪਾਣੀ ਗੰਦਾ ਕਰਕੇ ਵਾਟਰ ਫਿਲਟਰ। ਖੋਤੀ ਬੋਹੜ ਥੱਲੇ ਹੀ ਆਈ ਮੁੜਕੇ... ਮਾਣੋ ਤਰੱਕੀਆਂ