Latest

ਚਾਰਲੀ ਚੈਪਲਿਨ


5/12/2019 | by : P K sharma | 👁2960


ਕੁੱਝ ਕੁ ਯਤਨ ਕਰਨ ਨਾਲ ਜਦੋਂ ਸਫਲਤਾ ਨਹੀਂ ਮਿਲਦੀ ਤਾਂ ਜਿਆਦਾਤਰ ਲੋਕ ਕਿਸਮਤ ਜਾਂ ਰੱਬ ਦਾ ਭਾਣਾ ਮੰਨ ਕੇ ਜਿੰਦਗੀ ਨਾਲ ਸਮਝੌਤਾ ਕਰ ਲੈਂਦੇ ਹਨ ਤੇ ਹਾਰ ਸਵੀਕਾਰ ਕਰ ਲੈਂਦੇ ਹਨ ਪਰ ਸੰਸਾਰ ਵਿੱਚ ਅਜਿਹੇ ਲੋਕ ਵੀ ਹੋਏ ਹਨ ਜਿਹਨਾਂ ਨੇ ਪੈਰ ਪੈਰ 'ਤੇ ਕਿਸਮਤ ਨੂੰ ਚੁਣੌਤੀ ਦਿੱਤੀ, ਚੁਣੌਤੀ ਹੀ ਨਹੀਂ ਦਿੱਤੀ ਬਲਕਿ ਪੁੱਠਾ ਗੇੜਾ ਵੀ ਦਿੱਤਾ। ਅਜਿਹਾ ਹੀ ਇੱਕ ਸ਼ਖਸ ਸੀ ਚਾਰਲੀ ਚੈਪਲਿਨ। ਵਿਸ਼ਵਾਸ ਕਰਨਾ ਵੀ ਬਹੁਤ ਔਖਾ ਲਗਦਾ ਹੈ ਕਿ ਇੰਨੀਆ ਮੁਸ਼ਕਿਲਾਂ ਦੇ ਬਾਵਜੂਦ ਕਿਵੇਂ ਕੋਈ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ ਪਰ ਚਾਰਲੀ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਸੀ ਜਿਸਨੇ ਇਹ ਸਭ ਸੱਚ ਕੀਤਾ। ਆਓ ਜਾਣਦੇ ਹਾਂ ਇਸ ਮਹਾਨ ਕਲਾਕਾਰ ਦੀ ਜਿੰਦਗੀ ਦੀ ਹੈਰਾਨ ਕਰਨ ਵਾਲੀ ਸੰਘਰਸ਼ਮਈ ਕਹਾਣੀ।


thumbnail13-05-2019 12-57-06 AMthumbnail12-05-2019-10-41-37-PM6b22f3be10a166fe4a1c1cfe410f7129.jpg

ਚਾਰਲੀ ਚੈਪਲਿਨ ਦਾ ਜਨਮ 16 ਅਪ੍ਰੈਲ 1889 ਨੂੰ ਲੰਡਨ ਵਿੱਚ ਹੋਇਆ। ਉਸਦੇ ਪਿਤਾ ਦਾ ਨਾਂ Charles Chaplin senior ਅਤੇ ਮਾਂ ਦਾ ਨਾਂ Hannah Chaplin ਸੀ। ਚਾਰਲੀ ਦਾ ਇੱਕ ਵੱਡਾ ਭਰਾ ਵੀ ਸੀ, ਜਿਸਦਾ ਨਾਂ Sydney ਸੀ। ਚਾਰਲੀ ਦਾ ਆਪਣੇ ਵੱਡੇ ਭਰਾ ਨਾਲ ਬਹੁਤ ਲਗਾਵ ਸੀ। ਚਾਰਲੀ ਦੇ ਮਾਤਾ ਪਿਤਾ ਜਿੰਦਗੀ ਚਲਾਉਣ ਲਈ ਸਟੇਜ ਸ਼ੋ ਕਰਦੇ ਸਨ। ਉਸ ਸਮੇਂ ਸਟੇਜ ਸ਼ੋ ਮਨੋਰੰਜਨ ਦਾ ਮੁੱਖ ਸਾਧਨ ਹੁੰਦੇ ਸਨ। ਭਾਂਵੇ ਕਿ ਉਹ ਕੋਈ ਵੱਡੇ ਕਲਾਕਾਰ ਨਹੀਂ ਸਨ ਪਰ ਫਿਰ ਵੀ ਉਹਨਾਂ ਦੀ ਜਿੰਦਗੀ ਠੀਕ ਠਾਕ ਚਲ ਰਹੀ ਸੀ। ਉਸ ਸਮੇਂ ਸਟੇਜ ਸ਼ੋ ਤੋਂ ਬਾਅਦ ਪ੍ਰਬੰਧਕ ਕਲਾਕਾਰਾਂ ਨੂੰ ਦਰਸ਼ਕਾਂ ਨਾਲ ਸ਼ਰਾਬ ਪੀਣ ਲਈ ਪ੍ਰੇਰਿਤ ਕਰਦੇ ਸਨ ਤਾਂ ਜੋ ਉਹ ਹੋਰ ਪੈਸੇ ਕਮਾ ਸਕਣ। ਇਸੇ ਕਾਰਣ ਚਾਰਲੀ ਦੇ ਪਿਤਾ ਵੀ ਦਰਸ਼ਕਾਂ ਨਾਲ ਸ਼ਰਾਬ ਪੀਣ ਲਗ ਗਏ ਪਰ ਹੌਲੀ ਹੌਲੀ ਉਹਨਾਂ ਨੂੰ ਸ਼ਰਾਬ ਦੀ ਲਤ ਲਗ ਗਈ। ਇਸ ਕਾਰਣ ਉਹਨਾਂ ਦੇ ਘਰ ਅਕਸਰ ਹੀ ਕਲੇਸ਼ ਰਹਿਣ ਲੱਗ ਗਿਆ ਤੇ ਜਦੋਂ ਚਾਰਲੀ ਤਿੰਨ ਸਾਲ ਦਾ ਸੀ ਤਾਂ ਉਸਦੇ ਪਿਤਾ ਨੇ ਉਹਨਾਂ ਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰ ਲਿਆ। ਇਸ ਨਾਲ ਉਹਨਾਂ ‘ਤੇ ਦੁਖ-ਤਕਲੀਫਾਂ ਦਾ ਪਹਾੜ ਆਣ ਡਿੱਗਾ। ਉਸਦੀ ਮਾਂ ਹੈਨਾ ਵਿੱਚ ਹੁਣ ਸਟੇਜ ਸ਼ੋ ਕਰਨ ਦੀ ਹਿੰਮਤ ਨਹੀਂ ਸੀ ਉਹਨਾਂ ਕੋਲ ਖਾਣ ਦੇ ਵੀ ਲਾਲੇ ਪੈ ਗਏ। ਹੈਨਾ ਜੋ ਗਹਿਰੇ ਸਦਮੇ ਵਿੱਚ ਸੀ, ਕੁੱਝ ਸਮਝ ਨਹੀਂ ਪਾ ਰਹੀ ਸੀ ਕਿ ਆਪਣਾ ਤੇ ਬੱਚਿਆਂ ਦਾ ਪੇਟ ਭਰਨ ਲਈ ਉਹ ਕੀ ਕਰੇ? ਉਸਨੇ ਨਰਸ ਦੀ ਨੌਕਰੀ ਕੀਤੀ ਪਰ ਜਲਦੀ ਹੀ ਇਹ ਨੌਕਰੀ ਵੀ ਚਲੀ ਗਈ। ਇਸਤੋਂ ਬਾਅਦ ਹੈਨਾ ਨੇ ਲੋਕਾਂ ਦੇ ਕੱਪੜੇ ਸੀ ਕੇ ਆਪਣਾ ਗੁਜਾਰਾ ਕਰਨਾ ਜਾਰੀ ਰੱਖਿਆ ਪਰ ਇਸ ਸਭ ਨਾਲ ਵੀ ਉਹ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਵੀ ਨਹੀਂ ਕਰ ਪਾ ਰਹੀ ਸੀ ਅਖੀਰ ਹੈਨਾ ਨੇ ਫਿਰ ਸਟੇਜ ‘ਤੇ ਜਾਣ ਦਾ ਫੈਸਲਾ ਕੀਤਾ ਕਿਉਂਕਿ ਇਸ ਤੋਂ ਬਿਨਾਂ ਉਸ ਨੂੰ ਕੋਈ ਹੋਰ ਕੰਮ ਵੀ ਨਹੀਂ ਆਉਂਦਾ ਸੀ ਪਰ ਜਿਵੇਂ ਹੀ ਉਹ ਸਟੇਜ ‘ਤੇ ਆਈ ਤਾਂ ਉਹ ਨਰਵਸ ਹੋ ਗਈ ਤੇ ਉਸਦੀ ਆਵਾਜ ਨਹੀਂ ਨਿਕਲ ਰਹੀ ਸੀ। ਥੋੜੀ ਦੇਰ ਵਿੱਚ ਹੀ ਦਰਸ਼ਕ ਹੋ ਹੱਲਾ ਕਰਨ ਲੱਗ ਗਏ। ਉਸ ਸਮੇਂ ਚਾਰਲੀ ਦੀ ਉਮਰ ਸਿਰਫ ਪੰਜ ਸਾਲ ਸੀ। ਆਪਣੀ ਮਾਂ ਦੀ ਇਹ ਹਾਲਤ ਵੇਖ ਕੇ ਚਾਰਲੀ ਖੁਦ ਸਟੇਜ ‘ਤੇ ਆ ਗਿਆ ਤੇ ਤੋਤਲੀ ਆਵਾਜ ਵਿੱਚ ਆਪਣੀ ਮਾਂ ਦਾ ਗਾਣਾ ਸੁਣਾਉਣ ਲੱਗ ਪਿਆ। ਉਸਦੀ ਆਵਾਜ ਸੁਣ ਕੇ ਸਾਰੇ ਦਰਸ਼ਕ ਖੂਬ ਹੱਸੇ, ਉਹਨਾਂ ਨੂੰ ਬਹੁਤ ਅਨੰਦ ਆਇਆ। ਦਰਸ਼ਕਾਂ ਨੇ ਸਟੇਜ ‘ਤੇ ਸਿੱਕਿਆਂ ਦਾ ਮੀਂਹ ਵਰਾ ਦਿੱਤਾ ਤੇ ਇੱਕ ਗੀਤ ਹੋਰ ਗਾਉਣ ਦੀ ਬੇਨਤੀ ਕੀਤੀ। ਚਾਰਲੀ ਨੇ ਬੜੇ ਭੋਲੇ ਅੰਦਾਜ ਵਿੱਚ ਕਿਹਾ ਕਿ ਉਹ ਜਰੂਰ ਗਾਏਗਾ ਜੇ ਉਸਨੂੰ ਸਟੇਜ ‘ਤੇ ਡਿੱਗੇ ਸਿੱਕੇ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਵੇ। ਸ਼ੋ ਪ੍ਰਬੰਧਕ ਵਲੋਂ ਭਰੋਸਾ ਦੇਣ ਮਗਰੋਂ ਚਾਰਲੀ ਨੇ ਹੋਰ ਗੀਤ ਲੋਕਾਂ ਨੂੰ ਸੁਣਾਏ ਤੇ ਉਹਨਾਂ ਦਾ ਬਹੁਤ ਮਨੋਰੰਜਨ ਕੀਤਾ। ਇਸ ਮਗਰੋਂ ਪ੍ਰਬੰਧਕ ਵਲੋਂ ਵਾਅਦੇ ਮੁਤਾਬਕ ਉਸਨੂੰ ਉਹ ਸਿੱਕੇ ਦੇ ਦਿੱਤੇ ਗਏ। ਇਸ ਤਰਾਂ ਇਹ ਚਾਰਲੀ ਦੀ ਪਹਿਲੀ ਕਮਾਈ ਸੀ।

          ਹੁਣ ਚਾਰਲੀ ਦੀ ਮਾਂ ਸਟੇਜ ਸ਼ੋ ਵੀ ਨਹੀਂ ਕਰ ਪਾ ਰਹੀ ਸੀ ਤੇ ਉਸ ਕੋਲ ਕੋਈ ਹੋਰ ਕੰਮ ਵੀ ਨਹੀਂ ਸੀ। ਖਾਣ ਪੀਣ ਲਈ ਉਹਨਾਂ ਨੇ ਘਰ ਦੀਆਂ ਚੀਜਾਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ। ਹੈਨਾ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਬਾਈਬਲ ਦੀਆਂ ਕਹਾਣੀਆਂ ਸੁਣਾਉਂਦੀ ਤੇ ਉਹਨਾਂ ਅੱਗੇ ਨਾਟਕ ਖੇਡਦੀ, ਗੀਤ ਗਾਉਂਦੀ ਤੇ ਡਾਂਸ ਕਰਦੀ। ਹੈਨਾ ਆਪਣੀਆਂ ਰੰਗਮੰਚ ਦੀਆਂ ਪੋਸ਼ਾਕਾਂ ਨੂੰ ਕੱਟ ਕੇ ਚਾਰਲੀ ਤੇ ਸਿਡਨੀ ਲਈ ਕੱਪੜੇ ਬਣਾਉਂਦੀ। ਜਦੋਂ ਉਹ ਇਹ ਕੱਪੜੇ ਪਾ ਕੇ ਸੜਕਾਂ ‘ਤੇ ਜਾਂਦੇ ਤਾਂ ਲੋਕ ਉਹਨਾਂ ਨੂੰ ਬਹੁਤ ਮਜ਼ਾਕ ਕਰਦੇ। ਇਸੇ ਦੌਰਾਨ ਚਾਰਲੀ ਅਤੇ ਉਸਦੇ ਭਰਾ ਨੇ ਅਖਬਾਰ ਵੇਚਣ, ਘੋੜੇ ਸਾਫ ਕਰਨ ਅਤੇ ਅਜਿਹੇ ਹੀ ਹੋਰ ਕੰਮ ਕਰਕੇ ਆਪਣੀ ਮਾਂ ਦਾ ਹੱਥ ਵਟਾਉਣ ਦੀ ਕੋਸ਼ਿਸ ਕੀਤੀ। ਆਪਣੇ ਬੱਚਿਆਂ ਨੂੰ ਹੈਨਾ ਇਸ ਹਾਲਾਤ ਵਿੱਚ ਵੇਖ ਨਾ ਸਕੀ ਤੇ ਡਿਪਰੈਸ਼ਨ ਕਾਰਣ ਪਾਗਲ ਹੋ ਗਈ। ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਤੇ ਚਾਰਲੀ ਤੇ ਸਿਡਨੀ ਨੂੰ ਉਸਦੇ ਪਿਤਾ ਨੂੰ ਸੋਂਪ ਦਿੱਤਾ ਗਿਆ। ਉਹਨਾਂ ਦਾ ਪਿਤਾ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ ਸੀ ਤੇ ਜਿਸ ਔਰਤ ਨਾਲ ਉਸਦੇ ਪਿਤਾ ਨੇ ਵਿਆਹ ਕਰਵਾਇਆ ਸੀ ਉਹ ਉਹਨਾਂ ਨਾਲ ਨਫਰਤ ਕਰਦੀ ਸੀ ਤੇ ਉਹਨਾਂ ‘ਤੇ ਜੁਲਮ ਕਰਦੀ ਸੀ। ਚਾਰਲੀ ਤੇ ਸਿਡਨੀ ਦੀ ਜਿੰਦਗੀ ਨਰਕ ਬਣ ਗਈ ਸੀ

          ਇੱਕ ਦਿਨ ਚਾਰਲੀ ਜਦੋਂ ਘਰ ਵਾਪਸ ਆਇਆ ਤਾਂ ਕਾਫੀ ਰਾਤ ਹੋ ਚੁੱਕੀ ਸੀ। ਘਰ ਦਾ ਦਰਵਾਜਾ ਬੰਦ ਸੀ ਕਾਫੀ ਦੇਰ ਤੱਕ ਖੜਕਾਉਣ ਦੇ ਬਾਵਜੂਦ ਉਸਦੇ ਪਿਤਾ ਨੂੰ ਉਸ ਔਰਤ ਨੇ ਦਰਵਾਜਾ ਨਾ ਖੋਲਣ ਦਿੱਤਾ। ਅਜੇ ਸਵੇਰ ਹੋਣ ਵਿੱਚ ਵੀ ਕਾਫੀ ਸਮਾਂ ਸੀ। ਚਾਰਲੀ ਇੰਝ ਹੀ ਸੜਕ ‘ਤੇ ਇੱਧਰ ਉਧਰ ਘੁੰਮਦਾ ਰਿਹਾ। ਘੁੰਮਦੇ ਹੋਏ ਉਹ ਇੱਕ ਉਹ ਇੱਕ ਸ਼ਰਾਬ ਖਾਨੇ ਕੋਲ ਆ ਗਿਆ। ਇਥੇ ਕਾਫੀ ਲੋਕ ਸ਼ਰਾਬ ਪੀ ਰਹੇ ਸਨ ਤੇ ਇੱਕ ਆਦਮੀ ਵਾਦ ਯੰਤਰ 'ਤੇ ਬਹੁਤ ਮਧੁਰ ਧੁਨ ਵਜਾ ਰਿਹਾ ਸੀ। ਇਹ ਧੁਨ ਸੁਣ ਕੇ ਚਾਰਲੀ ਮੰਤਰ ਮੁਗਧ ਹੋ ਗਿਆ ਤੇ ਉਸਦੇ ਅੰਦਰ ਦਾ ਕਲਾਕਾਰ ਜਾਗ ਗਿਆ। ਧੁਨ ਸੁਣ ਕੇ ਚਾਰਲੀ ‘ਤੇ ਕਈ ਦਿਨ ਤਕ ਮਸਤੀ ਛਾਈ ਰਹੀ ਤੇ ਉਸਨੇ ਕਲਾ ਦੇ ਖੇਤਰ ਵਿੱਚ ਹੀ ਕੁੱਝ ਕਰਨ ਦਾ ਫੈਸਲਾ ਕਰ ਲਿਆ। ਇਸੇ ਦੌਰਾਨ ਉਸਦੀ ਮਾਂ ਠੀਕ ਹੋ ਗਈ ਤੇ ਉਸਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਉਹ ਤਿੰਨੋ ਫਿਰ ਇੱਕਠੇ ਹੋ ਗਏ । ਮਾਂ-ਬੱਚੇ ਇੱਕ ਦੂਜੇ ਨੂੰ ਵੇਖ ਕੇ ਖੁਸ਼ੀ ਵਿੱਚ ਝੂਮ ਉੱਠੇ।

          ਚਾਰਲੀ ਦੇ ਪਿਤਾ ਨੇ ਕੁੱਝ ਪੈਸੇ ਉਹਨਾਂ ਲਈ ਭੇਜੇ ਤਾਂ ਜੋ ਹੈਨਾ ਉਹਨਾਂ ਨੂੰ ਦੁਬਾਰਾ ਉਸ ਕੋਲ ਨਾ ਭੇਜ ਦੇਵੇ। ਇਹਨਾਂ ਪੈਸਿਆਂ ਨਾਲ ਉਹਨਾਂ ਨੇ ਇੱਕ ਕਮਰਾ ਕਿਰਾਏ ‘ਤੇ ਲੈ ਲਿਆ। ਚਾਰਲੀ ਦਾ ਐਡਮਿਸ਼ਨ ਗਰੀਬ ਬੱਚਿਆਂ ਦੇ ਇੱਕ ਸਕੂਲ ਵਿੱਚ ਕਰਵਾ ਦਿੱਤਾ ਗਿਆ ਜੋ ਦਾਨ ਨਾਲ ਚਲਦਾ ਸੀ। ਚਾਰਲੀ ਦਾ ਭਰਾ ਸਿਡਨੀ ਤਾਰਾਂ ਵੇਚਣ ਦੇ ਕੰਮ ਵਿੱਚ ਲੱਗ ਗਿਆ। ਆਪਣੀ ਮਾਂ ਤੇ ਭਰਾ ਨੂੰ ਇਸ ਤਰ੍ਹਾਂ ਕੰਮ ਕਰਦੇ ਵੇਖ ਕੇ ਚਾਰਲੀ ਦਾ ਮਨ ਸਕੂਲ ਵਿੱਚ ਨਹੀਂ ਲਗਦਾ ਸੀ। ਉਹ ਵੀ ਕੁੱਝ ਨਾ ਕੁੱਝ ਕਰਨ ਨੂੰ ਕਾਹਲਾ ਸੀ। ਇਸ ਲਈ 9 ਸਾਲ ਦੀ ਉਮਰ ਵਿੱਚ ਚਾਰਲੀ ਨੇ ਸਕੂਲ ਛੱਡ ਦਿੱਤਾ। ਉਹ ਮਨੋਰੰਜਨ ਦੇ ਖੇਤਰ ਵਿੱਚ ਹੀ ਕੁੱਝ ਕਰਨਾ ਚਾਹੁੰਦਾ ਸੀ। ਸੰਜੋਗ ਨਾਲ ਉਸਦੇ ਪਿਤਾ ਦੇ ਕਹਿਣ 'ਤੇ ਵਿਲਿਅਮ ਜੈਕਸਨ ਨਾਂ ਦੇ ਇੱਕ ਡਾਇਰੈਕਟਰ ਨੇ ਲੰਕਾਸ਼ਾਇਰ ਲੈਡਸ ਨਾਂ ਦੀ ਆਪਣੀ ਬਾਲ ਨ੍ਰਿਤ ਮੰਡਲੀ ਵਿੱਚ ਚਾਰਲੀ ਨੂੰ ਕੰਮ ਦੇ ਦਿੱਤਾ। ਸੰਗੀਤ ਦੇ ਖੇਤਰ ਵਿੱਚ ਇਸ ਮੰਡਲੀ ਦਾ ਚੰਗਾ ਨਾਂ ਸੀ। ਵਿਲਿਅਮ ਜੈਕਸਨ ਇੱਕ ਦਿਆਲੂ ਆਦਮੀ ਸੀ ਜੋ ਆਪਣੀ ਮੰਡਲੀ ਦੇ ਹਰ ਮੈਂਬਰ ਦਾ ਬਹੁਤ ਧਿਆਨ ਰੱਖਦਾ ਸੀ ਪਰ ਉਹ ਆਪਣੇ ਕੰਮ ਵਿੱਚ ਬਹੁਤ ਇਮਾਨਦਾਰ ਤੇ ਪ੍ਰੋਫੈਸ਼ਨਲ ਸੀ, ਜੋ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਚਾਹੁੰਦਾ ਸੀ। ਸਾਰੇ ਮੈਂਬਰ ਕੜਾ ਅਭਿਆਸ ਕਰਦੇ ਸਨ ਤੇ ਉਹਨਾ ਨੂੰ ਕੜੇ ਅਨੁਸ਼ਾਸਨ ਵਿੱਚ ਰਹਿਣਾ ਪੈਂਦਾ ਸੀ। ਇੱਕ ਚੰਗਾ ਕਲਾਕਾਰ ਬਣਨ ਲਈ ਇਹ ਬਹੁਤ ਜਰੂਰੀ ਕਿਰਿਆਵਾਂ ਸਨ। ਚਾਰਲੀ ਨੇ ਇੱਥੇ ਜੋ ਵੀ ਸਿੱਖਿਆ ਉਸਨੂੰ ਪੂਰੀ ਤਰ੍ਹਾਂ ਆਤਮਸਾਤ ਕਰ ਲਿਆ। ਇਸੇ ਦੌਰਾਨ ਜਿਆਦਾ ਸ਼ਰਾਬ ਪੀਣ ਨਾਲ 37 ਸਾਲ ਦੀ ਉਮਰ ਵਿੱਚ ਹੀ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਲੰਕਾਸ਼ਾਇਰ ਲੈਡਸ ਵਿੱਚ ਦੋ ਸਾਲ ਦੀ ਕੜੀ ਮਿਹਨਤ ਕਰਨ ਦੇ ਬਾਵਜੂਦ  ਚਾਰਲੀ ਨੂੰ ਇਥੇ ਹੋਰ ਕੰਮ ਕਰਨ ਦਾ ਮੌਕਾ ਨਾ ਮਿਲਿਆ ਤੇ ਉਹ ਵਾਪਸ ਆਪਣੀ ਮਾਂ ਕੋਲ ਆ ਗਿਆ। ਉਹ ਅਕਸਰ ਹੀ ਆਪਣੀ ਮਾਂ ਕੋਲ ਕਾਫੀ ਸਮਾਂ ਬੈਠਾ ਰਹਿੰਦਾ ਤੇ ਵੇਖਦਾ ਕਿ ਮਸ਼ੀਨ ਚਲਾਉਂਦੇ ਹੋਏ ਕੱਪੜੇ ਸਿਉਂਦੀ ਉਸਦੀ ਮਾਂ ਦੀਆਂ ਅੱਖਾਂ ਥਕਾਨ ਨਾਲ ਲਾਲ ਹੋ ਜਾਂਦੀਆਂ ਸਨ। ਉਸਦਾ ਭਰਾ ਸਮੁੰਦਰੀ ਯਾਤਰਾ 'ਤੇ ਗਿਆ ਹੋਇਆ ਸੀ। ਉਸ ਕੋਲੋਂ ਆਪਣੀ ਮਾਂ ਦੀ ਇਹ ਹਾਲਤ ਵੇਖੀ ਨਾ ਗਈ। ਮੰਚ ‘ਤੇ ਵੀ ਉਹ ਅਜੇ ਤੱਕ ਕੁੱਝ ਖਾਸ ਨਹੀਂ ਸੀ ਕਰ ਸਕਿਆ। ਆਪਣੇ ਭਰਾ ਦੀ ਗੈਰ ਮੌਜੂਦਗੀ ਵਿੱਚ ਉਸਨੇ ਵੀ ਪਰਿਵਾਰ ਲਈ ਕੁੱਝ ਕਰਨ ਦਾ ਫੈਸਲਾ ਕੀਤਾ। ਉਹ ਸਸਤੇ ਭਾਅ ਨਰਗਿਸ ਦੇ ਫੁੱਲ ਖਰੀਦਦਾ ਤੇ ਸ਼ਰਾਬ ਖਾਨੇ ਦੇ ਬਾਹਰ ਗੁਲਦਸਤੇ ਬਣਾ ਕੇ ਵੇਚਦਾ। ਉਸਦੇ ਉਦਾਸ ਚਿਹਰੇ ਵੱਲ ਵੇਖ ਕੇ ਸ਼ਰਾਬੀ ਉਸ ‘ਤੇ ਦਯਾ ਕਰਦੇ ਤੇ ਗੁਲਦਸਤੇ ਖਰੀਦ ਲੈਂਦੇ ਪਰ ਜਦੋਂ ਹੈਨਾ ਨੂੰ ਇਸ ਬਾਰੇ ਪਤਾ ਲਗਿਆ ਤਾਂ ਉਸਨੇ ਚਾਰਲੀ ਨੂੰ ਇਹ ਕੰਮ ਕਰਨ ਤੋਂ ਰੋਕ ਦਿੱਤਾ ਕਿਉਂਕਿ ਹੈਨਾ ਦਾ ਵਿਸ਼ਵਾਸ ਸੀ ਕਿ ਸ਼ਰਾਬ ਨੇ ਪਹਿਲਾਂ ਵੀ ਉਸਦਾ ਘਰ ਉਜਾੜਿਆ ਸੀ ਤੇ ਹੁਣ ਸ਼ਰਾਬ ਖਾਨੇ ਤੋਂ ਕਮਾਏ ਇਹ ਪੈਸੇ ਉਹਨਾ ਲਈ ਬਦਕਿਸਮਤੀ ਹੀ ਲੈ ਕੇ ਆਉਂਦੇ ਇਸ ਸਮੇਂ ਚਾਰਲੀ ਦੀ ਉਮਰ 11 ਸਾਲ ਸੀ। ਇਸ ਘਟਨਾ ਤੋਂ ਬਾਅਦ ਚਾਰਲੀ ਨੇ ਘਰੇਲੂ ਨੌਕਰ, ਘੋੜਿਆਂ ਨੂੰ ਸਾਫ ਕਰਨ ਦਾ ਕੰਮ ਤੇ ਕੱਚ ਫੂਕਣ ਵਰਗੇ ਵੱਖ-ਵੱਖ ਕੰਮ ਕੀਤੇ। ਕੱਚ ਫੂਕਣ ਦਾ ਕੰਮ ਤਾਂ ਉਸਨੇ ਸਿਰਫ ਇੱਕ ਦਿਨ ਹੀ ਕੀਤਾ ਕਿਉਂਕਿ ਭੱਠੀ ਤੋਂ ਪੈਦਾ ਹੁੰਦੀ ਗਰਮੀ ਉਸਦੇ ਕੱਚੀ ਉਮਰ ਦੇ ਸ਼ਰੀਰ ਦੇ ਬਰਦਾਸ਼ਤ ਤੋਂ ਬਾਹਰ ਸੀ। ਇਸੇ ਦੌਰਾਨ ਚਾਰਲੀ ਨੇ ਆਪਣੇ ਪੁਰਾਣੇ ਕੱਪੜੇ ਵੇਚਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਹਾਲਾਤ ਇੰਨੀ ਬੁਰੀ ਸੀ ਕਿ ਗਏ ਗੁਜਰੇ ਲੋਕਾਂ ਨੇ ਵੀ ਇਹਨਾਂ ਕੱਪੜਿਆਂ ਨੂੰ ਲੈਣ ਤੋਂ ਨਾਂਹ ਕਰ ਦਿੱਤੀ। ਇਸਤੋਂ ਬਾਅਦ ਉਸਨੇ ਛੋਟੀ ਛੋਟੀ ਕਿਸ਼ਤੀਆਂ ਅਤੇ ਖਿਡੌਣੇ ਬਣਾਉਣ ਦਾ ਕੰਮ ਵੀ ਕੀਤਾ ਪਰ ਇਹ ਕੰਮ ਵੀ ਨਾ ਚੱਲਿਆ। ਦਿਨੋ ਦਿਨ ਵੱਧਦੀ ਜਾ ਰਹੀ ਗਰੀਬੀ ਨੇ ਚਾਰਲੀ ਦੀ ਮਾਂ ਨੂੰ ਚਿੜਚਿੜੀ ਬਣਾ ਦਿੱਤਾ ਸੀ। ਇੱਕ ਦੁਪਹਿਰ ਜਦੋਂ ਚਾਰਲੀ ਘਰ ਵਾਪਸ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਉਸਨੂੰ ਕੁੱਝ ਮੁੰਡੇ ਮਿਲੇ ਜਿਹਨਾਂ ਨੇ ਉਸਨੂੰ ਦੱਸਿਆ ਕਿ ਤੇਰੀ ਮਾਂ ਫਿਰ ਪਾਗਲ ਹੋ ਗਈ ਹੈ, ਉਹ ਬੱਚਿਆਂ ਨੂੰ ਕੋਲੇ ਦੇ ਟੁਕੜੇ ਵੰਡਦੇ ਹੋਏ ਕਹਿ ਰਹੀ ਹੈ ਕਿ ਇਹ ਤੁਹਾਡੇ ਜਨਮਦਿਨ ਦੇ ਤੋਹਫੇ ਹਨ। ਚਾਰਲੀ ਭੱਜ ਕੇ ਆਪਣੇ ਘਰ ਗਿਆ, ਉਸਦੀ ਮਾਂ ਖਿੜਕੀ ਵਿੱਚ ਬੈਠੀ ਸੀ। ਚਾਰਲੀ ਇੱਕ ਮੀਲ ਪੈਦਲ ਚਲਕੇ ਹੀ ਆਪਣੀ ਮਾਂ ਨੂੰ ਹਸਪਤਾਲ ਲੈ ਗਿਆ। ਇਸ ਸਮੇਂ ਉਸਦੀ ਉਮਰ 14 ਸਾਲ ਸੀ।

ਚਾਰਲੀ ਦੀ ਮਾਂ ਨੂੰ ਮੁੱਢਲਾ ਇਲਾਜ ਕਰਨ ਤੋਂ ਬਾਅਦ ਪਾਗਲਖਾਨੇ ਵਿੱਚ ਭੇਜ ਦਿੱਤਾ ਗਿਆ। ਚਾਰਲੀ ਇਕੱਲਾ ਹੀ ਘਰ ਵਾਪਸ ਪਰਤ ਆਇਆ। ਘਰ ਵਿੱਚ ਅੱਧਾ ਪੈਕੇਟ ਚਾਹ ਪੱਤੀ ਤੋਂ ਬਿਨਾ ਹੋਰ ਕੁੱਝ ਨਹੀਂ ਸੀ। ਚਾਰਲੀ ਸੜਕ ‘ਤੇ ਇੱਧਰ ਉੱਧਰ ਘੁੰਮ ਰਿਹਾ ਸੀ ਕਿ ਉਸਨੂੰ ਉਸਦੇ ਕੁੱਝ ਦੋਸਤ ਮਿਲ ਗਏ ਜੋ ਲੱਕੜੀਆਂ ਵੱਢਣ ਦਾ ਕੰਮ ਕਰਦੇ ਸਨ ਉਹਨਾਂ ਨੇ ਉਸਨੂੰ ਰੋਟੀ ਖਵਾਈ ਤੇ ਆਪਣੇ ਨਾਲ ਕੰਮ ‘ਤੇ ਲਾ ਲਿਆ। ਕੁੱਝ ਦਿਨਾਂ ਬਾਅਦ ਸਿਡਨੀ ਵਾਪਸ ਆ ਗਿਆ ਤਾਂ ਦੋਵੇਂ ਭਰਾ ਆਪਣੀ ਮਾਂ ਨੂੰ ਮਿਲਣ ਚਲੇ ਗਏ। ਉਹਨਾਂ ਨੂੰ ਆਪਣੀ ਮਾਂ ਦੀ ਹਾਲਾਤ ਵੇਖ ਕੇ ਬਹੁਤ ਰੋਣਾ ਆਇਆ। ਹੈਨਾ ਨੇ ਚਾਰਲੀ ਵੱਲ ਮੂੰਹ ਕਰ ਕੇ ਇੰਨਾਂ ਹੀ ਕਿਹਾ, “ਜੇ ਤੂਂ ਮੈਨੂੰ ਇੱਕ ਕੱਪ ਚਾਹ ਪਿਆ ਦਿੰਦਾ ਤਾਂ ਮੈਂ ਬਿਲਕੁਲ ਠੀਕ ਹੋ ਗਈ ਹੁੰਦੀ”  ਇਹ ਸੁਣ ਕੇ ਚਾਰਲੀ ਦੀ ਧਾਹ ਨਿਕਲ ਗਈ। ਮਾਂ ਦੇ ਇਹ ਸ਼ਬਦ ਕਿੰਨਾ ਹੀ ਸਮਾਂ ਚਾਰਲੀ ਦਾ ਪਿੱਛਾ ਕਰਦੇ ਰਹੇ।

          ਆਪਣੀ ਮਾਂ ਵਲੋਂ ਸੁਣਾਈਆਂ ਕਹਾਣੀਆਂ ਬੁਰੇ ਤੋਂ ਬੁਰੇ ਸਮੇਂ ਵਿੱਚ ਵੀ  ਚਾਰਲੀ ਨੂੰ ਪ੍ਰੇਰਿਤ ਕਰਦੀਆਂ ਰਹਿੰਦੀਆਂ ਸਨ। ਕੰਗਾਲੀ ਤੇ ਗਰੀਬੀ ਦੇ ਬਾਵਜੂਦ ਚਾਰਲੀ ਹਰ ਵਾਰ ਆਪਣੀ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦਾ ਪੱਕਾ ਇਰਾਦਾ ਰੱਖਦਾ ਸੀ। ਉਸਨੇ ਹਿੰਮਤ ਤੇ ਹੌਸਲੇ ਨਾਲ ਫਿਰ ਇੱਕ ਕਦਮ ਵਧਾਇਆ ਤੇ ਲੰਦਨ ਦੇ ਇੱਕ ਚੋਟੀ ਦੇ ਥੀਏਟਰ ਵਿੱਚ ਕੰਮ ਲੱਭਣ ਲਈ ਚਲਾ ਗਿਆ। ਥੀਏਟਰ ਦੇ ਕਲਰਕ ਨੇ ਚੈਪਲਿਨ ਵੱਲ ਗੌਰ ਨਾਲ ਵੇਖਿਆ ਤੇ ਉਸਨੇ ਮਹਿਸੂਸ ਕੀਤਾ ਕਿ ਭਾਵੇਂ ਉਹ ਇੱਕ ਨਾਜੁਕ ਜਿਹਾ ਬੱਚਾ ਸੀ ਪਰ ਉਸਦੀਆਂ ਅੱਖਾਂ ਵਿੱਚ ਗਜਬ ਦਾ ਆਤਮ ਵਿਸ਼ਵਾਸ ਸੀ। ਚਾਰਲੀ ਦੀ ਸਫੁਰਤੀ ਨੇ ਵੀ ਕਲਰਕ ਨੂੰ ਪ੍ਭਾਵਿਤ ਕੀਤਾ। ਉਸਨੇ ਚਾਰਲੀ ਦਾ ਨਾਂ ਆਪਣੀ ਡਾਇਰੀ ਵਿੱਚ ਲਿਖ ਲਿਆ। ਕੁੱਝ ਸਮੇਂ ਬਾਅਦ ਉਸਨੂੰ ਇਸ ਥੀਏਟਰ ਵਲੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਚਾਰਲੀ ਨੂੰ ਥੀਏਟਰ ਵਿੱਚ ਸੱਦਿਆ ਗਿਆ ਸੀ। ਧੜਕਦੇ ਦਿਲ ਨਾਲ ਨਿਸ਼ਚਿਤ ਸਮੇ ਚਾਰਲੀ ਥਿਏਟਰ ਵਿੱਚ ਪਹੁੰਚ ਗਿਆ। ਚਾਰਲੀ ਨੂੰ Sherlock Holmes ਨਾਮਕ ਨਾਟਕ ਵਿੱਚ Billy ਨਾਂ ਦੇ ਕਰੈਕਟਰ ਦਾ ਰੋਲ ਕਰਨ ਲਈ ਕਿਹਾ ਗਿਆ। ਮਸ਼ਹੂਰ ਅਭਿਨੇਤਾ  H. A. Saintsbury ਇਸ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਨ Saintsbury ਨਾਲ ਕੰਮ ਕਰਨ ਲਈ ਚਾਰਲੀ ਨੇ ਬਹੁਤ ਮਿਹਨਤ ਕੀਤੀ। Saintsbury ਚਾਰਲੀ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੂੰ ਆਪਣੇ ਇਕ ਹੋਰ ਨਾਟਕ ਜਿਮ ਵਿੱਚ ਵੀ ਲੈ ਲਿਆ ਜਿਸਦਾ ਮੰਚਨ Sherlock Holmes ਤੋਂ ਵੀ ਪਹਿਲਾਂ ਹੋਣਾ ਸੀ। ਚਾਰਲੀ ਨੂੰ ਡਾਇਲੋਗ ਪੜਨੇ ਨਹੀਂ ਸਨ ਆਉਂਦੇ ਪਰ ਸਿਡਨੀ ਉਸਨੂੰ ਰਟਾ ਦਿੰਦਾ ਸੀ। ਐਕਟਿੰਗ ਕਰਨ ਦਾ ਵੀ ਚਾਰਲੀ ਦਾ ਕੋਈ ਤਜਰਬਾ ਨਹੀਂ ਸੀ ਪਰ ਚਾਰਲੀ ਬਹੁਤ ਤੇਜੀ ਨਾਲ ਸਿੱਖਣ ਦਾ ਚਾਹਵਾਨ ਸੀ। ਜਲਦੀ ਹੀ ਉਸਨੇ ਸਾਰਾ ਕੁੱਝ ਸਿੱਖ ਲਿਆ। ਨਾਟਕ ਜਿਮ ਪ੍ਰਦਰਸ਼ਿਤ ਕੀਤਾ ਗਿਆ ਤੇ ਬੁਰੀ ਤਰ੍ਹਾਂ ਫੇਲ ਹੋ ਗਿਆ ਪਰ ਇਸ ਨਾਟਕ ਵਿੱਚ ਚਾਰਲੀ ਦੇ ਕੰਮ ਨੂੰ ਬਹੁਤ ਸਰਾਹਿਆ ਗਿਆ। ਇਸ ਤੋਂ ਬਾਅਦ Sherlock Holmes ਦਾ ਪ੍ਰਦਰਸ਼ਨ 27 ਜੁਲਾਈ 1903 ਨੂੰ ਵਿਸ਼ਾਲ ਪਵੇਲਿਅਨ ਥੀਏਟਰ ਵਿੱਚ ਸ਼ੁਰੂ ਹੋਇਆ। ਇਸ ਨਾਟਕ ਨਾਲ ਚਾਰਲੀ ਦੇ ਕੰਮ ਨੂੰ ਫਿਰ ਸਰਾਹਿਆ ਗਿਆ। ਚਾਰਲੀ ਦੀ ਇਸ ਸਫਲਤਾ ਕਾਰਨ ਮਸ਼ਹੂਰ ਅਭਿਨੇਤਾ William Gillette ਨੇ ਚਾਰਲੀ ਨੂੰ ਆਪਣੇ ਨਾਲ ਕੰਮ ਕਰਨ ਦਾ ਆਫਰ ਦਿੱਤਾ। William Gillette ਦਾ ਸੁਨੇਹਾ ਚਾਰਲੀ ਲਈ ਇੱਕ ਸੁਪਨੇ ਜਿਹਾ ਸੀ। William Gillette ਇਕ ਮਹਾਨ ਅਭਿਨੇਤਾ ਤੇ ਧੀਰਜਮਾਨ ਅਧਿਆਪਕ ਸਨ। ਉਸਦੇ ਮਨ ਵਿੱਚ ਜਿੰਦਗੀ ਦੀਆਂ ਵਾਸਤਵਿਕ ਘਟਨਾਵਾਂ ਨੂੰ ਵੇਖ ਕੇ ਹੀ ਮੰਚਨ ਦੀ ਕਲਪਨਾ ਜਾਗਦੀ ਸੀ, ਚਾਰਲੀ ਇਸ ਅਹਿਸਾਸ ਨੂੰ ਬਖੂਬੀ ਸਮਝਦਾ ਸੀ। ਚਾਰਲੀ ਨੇ Gillette ਤੋਂ ਬਹੁਤ ਕੁੱਝ ਸਿੱਖਿਆ।

          ਆਖਰ ਉਹ ਵਕਤ ਵੀ ਆ ਗਿਆ ਜਦੋਂ ਇਸ ਮਹਾਨ ਕਲਾਕਾਰ ਨੇ ਪੂਰੀ ਦੁਨੀਆਂ ਨੂੰ ਮੰਤਰ ਮੁਗਧ ਕਰ ਦਿੱਤਾ। 1914 ਵਿੱਚ Kid Auto Races at Venice ਫਿਲਮ ਪ੍ਰਦਰਸ਼ਿਤ ਹੋਈ ਜਿਸ ਵਿੱਚ ਚਾਰਲੀ ਨੇ ਆਪਣਾ ਮਸ਼ਹੂਰ ਕਿਰਦਾਰ "the Tramp" ਲੋਕਾਂ ਅਗੇ ਰੱਖਿਆ। ਇਸ ਵਿੱਚ ਬਿਨਾਂ ਬੋਲੇ ਚਾਰਲੀ ਨੇ ਕਮੇਡੀ ਦੀ ਇੱਕ ਨਵੀਂ ਇਬਾਰਤ ਲਿਖੀ। ਇਸ ਰੋਲ ਤੋਂ ਬਾਅਦ ਚਾਰਲੀ ਰਾਤੋ ਰਾਤ ਸਟਾਰ ਬਣ ਗਿਆ। ਇਸ ਤੋਂ ਬਾਅਦ ਇਕ ਤੋਂ ਇਕ ਨਾਯਾਬ ਫਿਲਮਾਂ ਚਾਰਲੀ ਨੇ ਦੁਨੀਆਂ ਨੂੰ ਦਿੱਤੀਆਂ। ਉਸਨੇ ਆਪਣੇ ਦੁਖਾਂ ਨੂੰ ਆਪਣੀ ਐਕਟਿੰਗ ਰਾਹੀਂ ਪ੍ਰਦਰਸ਼ਿਤ ਕਰਕੇ ਲੋਕਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਗਰੀਬੀ ਵਿੱਚ ਵੀ ਇਨਸਾਨ ਖੁਸ਼ ਰਹਿ ਸਕਦਾ ਹੈ। ਚਾਰਲੀ ਹਮੇਸ਼ਾ ਆਪਣੀ ਐਕਟਿੰਗ ਵਿੱਚ ਗਰੀਬੀ, ਬੇਰੁਜਗਾਰੀ ਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਪਰਦੇ ‘ਤੇ ਪ੍ਰਦਸਸ਼ਿਤ ਕਰਦਾ ਸੀ। ਚਾਰਲੀ ਭਾਵੇਂ ਇਕ ਬਹੁਤ ਅਮੀਰ ਕਲਾਕਾਰ ਬਣ ਗਿਆ ਸੀ ਪਰ ਉਹ ਆਪਣਾ ਅਤੀਤ ਕਦੇ ਨਹੀਂ ਭੁਲਿਆ, ਉਸਨੇ ਹਮੇਸ਼ਾ ਲੋਕਾਂ ਦੀ ਮਦਦ ਕੀਤੀ ਤੇ ਉਹਨਾਂ ਨੂੰ ਆਪਣੇ ਦੁੱਖ ਤਕਲੀਫਾਂ ਵਿੱਚ ਵੀ ਖੁਸ਼ ਰਹਿਣਾ ਸਿਖਾਇਆ।। ਚਾਰਲੀ ਹਮੇਸ਼ਾ ਸਮਾਜ ਦੀ ਸੱਚਾਈ ਬਾਰੇ ਆਪਣੀ ਬੇਬਾਕ ਰਾਏ ਦਿੰਦਾ ਸੀ ਤੇ ਸੱਚ ਬੋਲਦਾ ਸੀ ਇੱਕ ਵਾਰ ਇੰਟਰਵਿਊ ਵਿੱਚ ਉਸਨੇ ਵਾਮਪੰਥੀ ਵਿਚਾਰਧਾਰਾ ਦਾ ਸਮਰਥਨ ਕੀਤਾ ਤਾਂ ਅਮਰੀਕੀ ਸਰਕਾਰ ਤੇ ਮੀਡੀਆ ਨੇ ਉਸਨੂੰ ਰੂਸ ਦਾ ਜਸੂਸ ਐਲਾਨ ਦਿੱਤਾ ਤੇ ਉਸਨੂੰ ਕਈ ਸਾਲਾਂ ਲਈ ਅਮਰੀਕਾ ਵਿਚੋਂ ਕੱਢ ਦਿੱਤਾ ਪਰ ਇਸਦੇ ਬਾਵਜੂਦ ਚਾਰਲੀ ਨੂੰ ਕੋਈ ਪਛਤਾਵਾ ਨਹੀਂ ਸੀ ਉਸਨੇ ਹਮੇਸ਼ਾ ਸੱਚ ਅਤੇ ਮਾਨਵਤਾ ਲਈ ਕੰਮ ਕੀਤਾ। ਆਖਿਰ 25 ਨਵੰਬਰ 1977 ਨੂੰ 88 ਸਾਲ ਦੀ ਉਮਰ ਵਿੱਚ ਇਹ ਮਹਾਨ ਕਲਾਕਾਰ ਨੀਂਦ ਵਿੱਚ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਚਾਰਲੀ ਨੇ ਦੁਨੀਆਂ ਨੂੰ ਦੱਸਿਆ ਕਿ ਕਿਵੇਂ ਗਰੀਬੀ, ਬੇਰੁਜ਼ਗਾਰੀ ਤੇ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਇਨਸਾਨ ਆਪਣੀ ਇੱਛਾ ਸ਼ਕਤੀ ਨਾਲ ਆਪਣੇ ਸੁਪਨੇ ਪੂਰੇ ਕਰ ਸਕਦਾ ਹੈ। ਭਾਵੇਂ ਕਿ ਚਾਰਲੀ ਸ਼ਰੀਰਕ ਤੌਰ ਤੇ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਸਦੇ ਸੰਘਰਸ਼ ਦੀ ਗਾਥਾ ਸਾਡਾ ਰਾਹ ਹਮੇਸ਼ਾ ਰੌਸ਼ਨ ਕਰਦੀ ਰਹੇਗੀ।

ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂhardev | Monday, May 13, 2019

Nice


Jaskaran Singh | Tuesday, May 14, 2019

awesome


tfHKy6 | Tuesday, June 29, 2021

ziEQKL https://xnxxx.web.fc2.com/ xnxx


gsy4v | Thursday, July 22, 2021

write my essays writemypaper.online


Vb6PV | Tuesday, August 3, 2021

https://beeg.x.fc2.com/sitemap1.html https://beeg.x.fc2.com/sitemap2.html https://xnxxx.web.fc2.com/sitemap1.html https://xnxxx.web.fc2.com/sitemap2.html https://xvideoss.web.fc2.com/sitemap1.html https://xvideoss.web.fc2.com/sitemap2.html


UlIlT | Tuesday, August 3, 2021

https://xvideoss.web.fc2.com/


YkTSo | Wednesday, August 11, 2021

This site is crazy :) http://xnxxrating.online egotastic And now, veterans are being hurt by the government shutdown. Those who transitioned to work for the federal government are being furloughed, progress has been halted on the VA backlog and folks receiving disability and G.I. Bill benefits don’t know if they’ll get their next check.


uPFVb | Wednesday, August 11, 2021

I'd like a phonecard, please http://porntubehub.online ixxx Yes, there is an equal injustice when a coach favors a child whose parent sponsors the league, or who owns a local business in town and is being courted for such sponsorship. But, at least it is another child getting special treatment.


pkTV8j | Wednesday, August 11, 2021

Will I get travelling expenses? http://tubearchive.online redtube Straight-up cheesecake, weirdly, doesn’t appear on the menu. I can only figure Rosen doesn’t want to compete with the Junior’s franchise he still owns. But Enduro offers a great alternative: soft-serve cheesecake and graham-cracker ice cream ($10) that infuses pillowy house-made vanilla with hints of ricotta and cookie crust.