Latest

ਚੰਗਾ ਸਰੋਤਾ | Good Listener


5/29/2019 | by : P K sharma | 👁481


thumbnail29-05-2019 08-42-30 PMgood listener.jpg

ਕਿਸੇ ਦੀ ਗੱਲ ਧਿਆਨ ਨਾਲ ਸੁਣਨਾ ਜਿੱਥੇ ਇੱਕ ਸੰਸਕਾਰ ਹੈ ਉੱਥੇ ਇਹ ਇੱਕ ਚਮਤਕਾਰ ਵੀ ਹੈ, ਜੋ ਵੀ ਸਫਲ ਹੋਣਾ ਚਾਹੁੰਦਾ ਹੈ ਉਸ ਨੂੰ ਇਸ ਚਮਤਕਾਰੀ ਕੰਮ ਨੂੰ ਕਰਨਾ ਹੀ ਪਵੇਗਾ। ਅਕਸਰ ਲੋਕ ਆਪਣੀ ਗੱਲ ਕਹਿਣ ਨੂੰ ਤਾਂ ਤਵੱਜੋ ਦਿੰਦੇ ਹਨ ਪਰ ਦੂਜੇ ਦੀ ਗੱਲ ਧਿਆਨ ਨਾਲ ਨਹੀਂ ਸੁਣਦੇਇਹ ਆਦਤ ਹੀ ਉਨ੍ਹਾਂ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਪੈਦਾ ਕਰਦੀ ਹੈ ਧਿਆਨ ਨਾਲ ਸੁਣਨ ਦੇ ਜੋ ਫਾਇਦੇ ਹੁੰਦੇ ਹਨ ਉਹ ਸਾਡੀ ਸਮਝ ਤੋਂ ਵੀ ਪਰੇ ਹਨ ਆਓ ਇਸ ਨੂੰ ਇੱਕ ਘਟਨਾਕ੍ਰਮ ਦੇ ਨਾਲ ਸਮਝਦੇ ਹਾਂ

 

 ਇੱਕ ਵਾਰ ਇੱਕ ਟੈਲੀਫੋਨ ਕੰਪਨੀ ਨਾਲ ਇੱਕ ਗ੍ਰਾਹਕ ਦਾ ਇੱਕ ਬਿੱਲ ਦੇ ਭੁਗਤਾਨ ਨੂੰ ਲੈ ਕੇ ਝਗੜਾ ਹੋ ਗਿਆ, ਉਸ ਗ੍ਰਾਹਕ ਮੁਤਾਬਿਕ ਉਹ ਬਿੱਲ ਬਹੁਤ ਜ਼ਿਆਦਾ ਸੀ ਅਤੇ ਉਸ ਬਿੱਲ ਨੂੰ ਦੇਣ ਤੋਂ ਉਹ ਸਾਫ਼ ਇਨਕਾਰੀ ਸੀ, ਉਹ ਗ੍ਰਾਹਕ ਬਹੁਤ ਹੀ ਗੁਸੈਲ, ਖੜੂਸ ਅਤੇ ਅੜੀਅਲ ਰਵੱਈਏ ਦਾ ਮਾਲਕ ਸੀ ਕੰਪਨੀ ਦੇ ਗ੍ਰਾਹਕ ਸੇਵਾ ਪ੍ਰਤੀਨਿਧੀ ਦੀ ਬੇਇੱਜਤੀ ਕਰਨਾ ਉਸ ਦਾ ਨਿੱਤ ਦਾ ਕੰਮ ਸੀ ਉਸਨੇ ਕੰਪਨੀ ਉੱਪਰ ਖਰਾਬ ਸਰਵਿਸ ਦੇਣ ਲਈ ਅਤੇ ਜ਼ਿਆਦਾ ਭੁਗਤਾਨ ਲੈਣ ਲਈ  ਬਹੁਤ ਸਾਰੇ ਕੇਸ ਕੀਤੇ ਹੋਏ ਸਨ ਅਕਸਰ ਹੀ ਉਹ ਕੰਪਨੀ ਖ਼ਿਲਾਫ਼ ਅਖ਼ਬਾਰਾਂ ਵਿੱਚ ਆਰਟੀਕਲ ਲਿਖਦਾ ਰਹਿੰਦਾ ਸੀ ਜਿਸ ਨਾਲ ਕੰਪਨੀ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ ਕੰਪਨੀ ਨੇ ਉਸ ਨਾਲ ਬੈਠ ਕੇ ਬਹੁਤ ਵਾਰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਗੱਲ ਦੌਰਾਨ ਬਹਿਸ ਚੱਲ ਪੈਂਦੀ ਅਤੇ ਉਹ ਆਪਣੇ ਪੱਖ ਉੱਤੇ ਅੜ ਜਾਂਦਾ ਇਸ ਤਰ੍ਹਾਂ ਕਾਫੀ ਸਮਾਂ ਚੱਲਦਾ ਰਿਹਾ ਅਤੇ ਕੰਪਨੀ ਨੂੰ ਉਸ ਦੀ ਵਜ੍ਹਾ ਨਾਲ ਲਗਾਤਾਰ ਨੁਕਸਾਨ ਚੁੱਕਣਾ ਪਿਆ ਅੰਤ ਵਿੱਚ ਕੰਪਨੀ ਨੂੰ ਦੂਜੇ ਸਟੇਟ ਤੋਂ ਆਪਣਾ ਇੱਕ ਸਭ ਤੋਂ ਕਾਬਿਲ ਮੈਨੇਜਰ ਬੁਲਾਉਣਾ ਪਿਆ ਤਾਂ ਜੋ ਉਹ ਇਸ ਮਸਲੇ ਦਾ ਕੋਈ ਹੱਲ ਕੱਢ ਸਕੇ

 

 ਆਪਣੇ ਇਸ ਕੇਸ ਦੇ ਅਨੁਭਵ ਬਾਰੇ ਦੱਸਦੇ ਹੋਏ ਮੈਨੇਜਰ ਕਹਿੰਦਾ ਹੈ ਕਿ ਜਦੋਂ ਮੈਂ ਉਸ ਇਨਸਾਨ ਕੋਲ ਗਿਆ ਤੇ ਉਸਨੂੰ ਕੰਪਨੀ ਬਾਰੇ ਹੋਏ ਅਨੁਭਵ ਬਾਰੇ ਪੁੱਛਿਆ ਤਾਂ ਉਹ ਲਗਾਤਾਰ ਡੇਢ ਘੰਟਾ ਬੋਲਦਾ ਰਿਹਾ ਅਤੇ ਕੰਪਨੀ ਨੂੰ ਗਾਲਾਂ ਕੱਢਦਾ ਰਿਹਾ ਪਰ ਮੈਂ ਉਸ ਦੀ ਗੱਲ ਪੂਰੇ ਧਿਆਨ ਨਾਲ ਸੁਣਦਾ ਰਿਹਾ, ਜਦੋਂ ਉਸਦਾ ਗੁੱਸਾ ਠੰਡਾ ਹੋਇਆ ਅਤੇ ਦਿਲ ਦਾ ਸਾਰਾ ਗੁਬਾਰ ਨਿਕਲ ਗਿਆ ਤਾਂ ਮੈਂ ਉਸ ਨਾਲ ਹੋਏ ਇਸ ਮਾੜੇ ਹਾਲਾਤ ਲਈ ਉਸਤੋਂ ਆਪਣੀ ਕੰਪਨੀ ਵੱਲੋਂ ਮਾਫੀ ਮੰਗੀ। ਇਸੇ ਦੌਰਾਨ ਗੱਲਾਂ ਗੱਲਾਂ ਵਿੱਚ ਮੈਨੂੰ ਇਹ ਪਤਾ ਲੱਗ ਗਿਆ ਕਿ ਉਸ ਨੇ ਟੈਲੀਫੋਨ ਡਾਇਰੈਕਟਰੀ ਐਸੋਸੀਏਸ਼ਨ ਨਾਂ ਦੀ ਇੱਕ ਸੰਸਥਾ ਬਣਾਈ ਸੀ ਜੋ ਟੈਲੀਫੋਨ ਕੰਪਨੀਆਂ ਦੇ ਸਬੰਧ ਵਿੱਚ ਲੋਕਾਂ ਦੇ ਹੱਕਾਂ ਦੀ ਆਵਾਜ਼ ਚੁੱਕਦੀ ਸੀ ਅਤੇ ਉਹ ਇਨਸਾਨ ਆਪਣੇ ਆਪ ਨੂੰ ਮਹੱਤਵਪੂਰਨ ਦਰਸਾਉਣ ਲਈ ਕੰਪਨੀਆਂ ਨੂੰ ਗਾਲ੍ਹਾਂ ਕੱਢਦਾ ਸੀ ਮੈਂ ਝੱਟ ਹੀ ਉਸ ਦੀ ਐਸੋਸੀਏਸ਼ਨ ਦਾ ਮੈਂਬਰ ਬਣ ਗਿਆ ਅਤੇ ਮੈਂ ਇਹ ਯਕੀਨ ਨਾਲ ਕਹਿ ਸਕਦਾ ਹਾਂ ਕਿ ਮੈਂ ਹੀ ਉਸ ਤੋਂ ਇਲਾਵਾ ਇਸ ਕੰਪਨੀ ਦਾ ਇਕਲੌਤਾ ਮੈਂਬਰ ਸੀ ਕਾਫੀ ਸਮਾਂ ਅਸੀਂ ਇਕੱਠੇ ਸਮਾਂ ਬਤੀਤ ਕੀਤਾ ਅਤੇ ਮੈਂ ਉਸਦੀ ਗੱਲਾਂ ਧਿਆਨ ਨਾਲ ਸੁਣਦਾ ਰਿਹਾ ਉਸ ਤੋਂ ਬਾਅਦ ਮੈਂ ਉਸ ਨਾਲ ਦੋ ਮੀਟਿੰਗਾਂ ਹੋਰ ਕੀਤੀਆਂ ਅਤੇ ਉਸ ਨੂੰ ਧਿਆਨ ਨਾਲ ਸੁਣਿਆ, ਉਸ ਦਾ ਮੇਰੇ ਉੱਪਰ ਵਿਸ਼ਵਾਸ ਪੈਦਾ ਹੋ ਗਿਆ ਅਤੇ ਅਸੀਂ ਬਿਲਕੁਲ ਦੋਸਤਾਨਾ ਮਾਹੌਲ ਵਿੱਚ ਮਿਲਣ ਲੱਗੇ ਚੌਥੀ ਮੀਟਿੰਗ ਵਿੱਚ ਉਸ ਨੇ ਕੰਪਨੀ ਖਿਲਾਫ ਕੀਤੇ ਸਾਰੇ ਕੇਸ ਵਾਪਸ ਲੈ ਲਏ ਅਤੇ ਆਪਣੇ ਬਿੱਲ ਦਾ ਭੁਗਤਾਨ ਵੀ ਕਰ ਦਿੱਤਾ

 

           ਸੋ ਦੋਸਤੋ ਇਹ ਘਟਨਾਕ੍ਮ ਸਾਨੂੰ ਦੱਸਦਾ ਹੈ ਕਿ ਜ਼ਿੰਦਗੀ ਵਿੱਚ ਹਰ ਕੋਈ ਆਪਣੇ ਆਪ ਨੂੰ ਮਹੱਤਵਪੂਰਨ ਸਮਝਦਾ ਹੈ ਅਤੇ ਜਦੋਂ ਅਸੀਂ ਉਸ ਨੂੰ ਧਿਆਨ ਨਾਲ ਸੁਣਦੇ ਹਾਂ ਤਾਂ ਅਤੇ ਉਸ ਨੂੰ ਅਹਿਸਾਸ ਦਿਵਾ ਰਹੇ ਹੁੰਦੇ ਹਾਂ ਕਿ ਉਹ ਸਾਡੇ ਲਈ ਮਹੱਤਵਪੂਰਨ ਹੈ। ਇਸ ਪ੍ਰਕਿਰਿਆ ਵਿੱਚ ਸਾਹਮਣੇ ਵਾਲਾ ਆਪਣੇ ਆਪ ਨੂੰ ਇਸ ਤਰੀਕੇ ਨਾਲ ਸੁਣੇ ਜਾਣ ‘ਤੇ ਅਹਿਸਾਨਮੰਦ ਮਹਿਸੂਸ ਕਰਦਾ ਹੈ ਸੋ ਦੋਸਤੋ ਅਸੀਂ ਬੋਲ ਕੇ ਹੀ ਨਹੀਂ ਸਗੋਂ ਕਿਸੇ ਨੂੰ ਸੁਣ ਕੇ ਵੀ ਉਸਨੂੰ ਪ੍ਰਭਾਵਿਤ ਕਰ ਸਕਦੇ ਹਾਂ।


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂ