Latest

ਤਿੰਨ ਤਰੀਕੇ ਦੀ ਪਰਖ


2/22/2019 | by : P K sharma | 👁1663


  ਇੱਕ ਵਾਰ ਸੁਕਰਾਤ ਕੋਲ ਇੱਕ ਬੰਦਾ ਆਇਆ, ਉਸਨੇ ਸੁਕਰਾਤ ਨੂੰ ਕਿਹਾ ਮੈਂ ਤੁਹਾਡੇ ਇੱਕ ਮਿੱਤਰ ਬਾਰੇ ਕੁੱਝ ਸੁਣਿਆ ਹੈ ਕੀ ਤੁਸੀਂ ਵੀ …….ਅਜੇ ਉਹ ਅੱਗੇ ਬੋਲ ਹੀ ਰਿਹਾ ਸੀ ਕਿ ਸੁਕਰਾਤ ਨੇ ਉਸ ਨੂੰ ਟੋਕਦੇ ਹੋਏ ਕਿਹਾ, ਰੁਕੋ!

 ਮੈਂ ਬਿਨਾਂ ਤਿੰਨ ਤਰੀਕੇ ਨਾਲ ਜਾਂਚ ਕੀਤੇ ਕਿਸੇ ਦੀ ਗੱਲ ਨਹੀਂ ਸੁਣਦਾ,

thumbnail22-02-2019 11-43-12 PMsukrat2.jpg


ਸੋ ਕਿਰਪਾ ਕਰਕੇ ਪਹਿਲਾਂ ਮੈਨੂੰ ਤੁਹਾਡੀ ਗੱਲ ਦੀ ਜਾਂਚ ਕਰ ਲੈਣ ਦੇਵੋ ਫਿਰ ਮੈਂ ਤੁਹਾਡੀ ਗੱਲ ਸੁਣਾਂਗਾ, ਮੇਰੀ ਪਹਿਲੀ ਜਾਂਚ ਇਹ ਹੈ ਕਿ ਮੇਰੇ ਦੋਸਤ ਬਾਰੇ ਜੋ ਤੁਸੀਂ ਮੈਨੂੰ ਦੱਸਣ ਜਾ ਰਹੇ ਹੋ ਕੀ ਉਹ ਸੱਚ ਹੈ?” ਇਸ ਉੱਤੇ ਉਹ ਆਦਮੀ ਬੋਲਿਆ, ਮੈਂ ਪੱਕਾ ਨਹੀਂ ਕਹਿ ਸਕਦਾ ਸਗੋਂ ਮੈਂ ਤਾਂ ਆਪ ਵੀ ਇਹ ਕਿਸੇ ਤੋਂ ਸੁਣਿਆ ਹੈ ਸੁਕਰਾਤ ਨੇ ਕਿਹਾ, ਚਲੋ ਕੋਈ ਗੱਲ ਨਹੀਂ, ਮੇਰੀ ਦੂਜੀ ਜਾਂਚ ਹੈ, ਕੀ ਤੁਹਾਡੀ ਗੱਲ ਮੇਰੇ ਦੋਸਤ ਬਾਰੇ ਚੰਗੀ ਹੈ ਜਾਂ ਨਹੀਂ ? ਉਸ ਆਦਮੀ ਨੇ ਕਿਹਾ, ਨਹੀਂ, ਸਗੋਂ ਇਹ ਗੱਲ ਤਾਂ ਬਿਲਕੁਲ ਉਸਦੇ ਖਿਲਾਫ ਹੈ ਸੁਕਰਾਤ ਨੇ ਕਿਹਾ, ਠੀਕ ਹੈ, ਹੁਣ ਮੈਨੂੰ ਆਖਰੀ ਜਾਂਚ ਹੋਰ ਕਰ ਲੈਣ ਦੇਵੋ, ਮੈਨੂੰ ਇਹ ਵੀ ਦਸੋ ਕਿ ਜੋ ਤੁਸੀਂ ਮੈਨੂੰ ਦਸਣਾ ਚਾਹੁੰਦੇ ਹੋ ਕੀ ਇਹ ਮੇਰੇ ਲਈ ਲਾਭਦਾਇਕ ਹੈ ?” ਉਸ ਬੰਦੇ ਨੇ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਡੇ ਲਈ ਕੋਈ ਲਾਭਦਾਇਕ ਹੋਵੇਗੀ 

ਇਸ ਤੇ ਸੁਕਰਾਤ ਨੇ ਕਿਹਾ,ਜੋ ਗੱਲ ਤੁਸੀਂ ਮੈਨੂੰ ਦੱਸਣ ਜਾ ਰਹੇ ਹੋ, ਜੇ ਨਾ ਤਾਂ ਉਹ ਸੱਚ ਹੈ, ਨਾ ਚੰਗੀ ਹੈ ਤੇ ਨਾ ਹੀ ਮੇਰੇ ਲਈ ਲਾਭਦਾਇਕ ਹੈ, ਫਿਰ ਮੈਂ  ਤੁਹਾਡੀ ਗੱਲ ਕਿਉਂ ਸੁਣਾ?”

  ਇਹ ਕਹਿ ਕੇ ਸੁਕਰਾਤ ਫਿਰ ਆਪਣੇ ਕੰਮ ਵਿੱਚ ਲੱਗ ਗਏ।

  ਸੋ ਦੋਸਤੋ, ਅਕਸਰ ਹੀ ਅਸੀਂ ਵੀ ਆਪਣੀ ਐਨਰਜੀ ਅਜਿਹੀਆਂ ਗੱਲਾਂ ਵਿੱਚ ਲਗਾ ਲੈਂਦੇ ਹਾਂ ਜਿਨ੍ਹਾਂ ਦਾ ਸਾਡੀ ਜਿੰਦਗੀ ਨਾਲ ਕੋਈ ਸਰੋਕਾਰ ਨਹੀਂ ਹੁੰਦਾ, ਸੋ ਸਾਨੂੰ ਹਮੇਸ਼ਾ ਹੀ ਸਾਰਥਕ ਵਾਰਤਾ ਕਰਨੀ ਚਾਹੀਦੀ ਹੈ ਜਿਸ ਨਾਲ ਸੁਣਨ ਅਤੇ ਕਹਿਣ ਵਾਲੇ ਦੋਨਾਂ ਨੂੰ ਹੀ ਲਾਭ ਹੋਵੇ।


ਲੇਖਕ ਦੀ ਜਾਣਕਾਰੀ
P K Sharma

P K Sharma
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂjaskaran |

hey


Vandana |


Vandana |


|

Good


Kamaldeep Singh Sidhu | Friday, May 31, 2019

Good