Latest

ਮਾਪਿਆਂ ਦੇ ਸੰਸਕਾਰ ਤੇ ਸਫਲਤਾਵਾਂ


6/25/2019 | by : Jaskaran Singh | 👁565


ਪੜਾਈ ‘ਤੋ ਬਾਦ ਨੌਕਰੀ ਲਈ ਪਹਿਲੀ ਇੰਟਰਵਿਊ ਦੇਣ ਲਈ ਦਫਤਰ ਪਹੁੰਚ ਕੇ ਵਾਰੀ ਦੀ ਉਡੀਕ ‘ਚ ਬੈਠਾ ਮੈ ਆਪਣੇ ਭਵਿਖ ਦੇ ਸੁਪਨੇ ਗੁੰਦ ਰਿਹਾ ਸੀ। *…..ਜੇ ਅੱਜ ਨੌਕਰੀ ਮਿਲਗੀ ਤਾਂ ਪਿੰਡ ਛਡਕੇ ਸ਼ਹਿਰ ਈ ਵਸੇਬਾ ਕਰ ਲਊਗਾ। ਮੰਮੀ- ਪਾਪਾ ਦੀਆਂ ਰੋਜ ਰੋਜ ਦੀਆਂ ਝਿੜਕਾ, ਆਹ ਕਰ, ਔਹ ਨਾ ਕਰ, ਹਰ ਵੇਲੇ ਦੀ ਘਿਚ ਘਿਚ ਤੋ ਤਾਂ ਛੁਟਕਾਰਾ ਮਿਲਜੂ। ਡਾਢਾ ਪ੍ਰੇਸ਼ਾਨ ਸਾਂ ਮੈਂ ਗਲ ਗਲ ਉਤੇ ਟੋਕੇ ਜਾਣ ਤੋਂ…. ਸਵੇਰੇ ਉਠਦਿਆਂ ਈੇ ਸ਼ੁਰੂ ਹੋ ਜਾਣਗੇ……*
*”ਜਲਦੀ ਉਠਿਆ ਕਰ, ਬਿਸਤਰ ਠੀਕ ਕਰ, ਬਾਥਰੂਮ ਦੀ ਟੂਟੀ ਬੰਦ ਤੇ ਲਾਈਟ ਬੰਦ ਕਰਕੇ ਨਿਕਲੀਂ, ਤੌਲੀਆ, ਕਮਰੇ ‘ਚੋ ਨਿਕਲੋ ਤਾਂ ਪੱਖਾ ਬੰਦ ਕਰਨ ਦਾ ਹੁਕਮ, ਚੀਜਾਂ ਠਿਕਾਣੇ ਰਖਣ ਬਾਰੇ ਸੁਣਨਾ ਵਗੈਰਾ ਵਗੈਰਾ”।*

thumbnail25-06-2019 02-48-43 AMlife04-052919.jpg
ਇੰਟਰਵਿਊ ਦਾ ਸਮਾਂ ਸਵੇਰੇ ਨੌਂ ਵਜੇ ਸੀ, ਹੁਣ ਤਾਂ ਸਾਢੇ ਨੌਂ ਹੋ ਗਏ ਸਨ, ਬੌਸ ਦੇ ਦਫਤਰ ਮੂਹਰੇ 8-10 ਹੋਰ ਮੁੰਡੇ ਕੁੜੀਆਂ ਇੰਟਰਵਿਊ ਲਈ ਅਵਾਜ਼ ਦੀ ਉਡੀਕ ‘ਚ ਸਨ। ਮੈ ਦੇਖਿਆ ਬਰਾਮਦੇ ਦੀਆਂ ਕੁਝ ਲਾਈਟਾਂ ਬਿਨਾਂ ਲੋੜ ਜਗਦੀਆਂ ਸੀ, ਮਾਂ ਦੀ ਝਿੜਕ ਯਾਦ ਆਈ, ਮੈਂ ਉਠਕੇ ਬੁਝਾ ਦਿਤੀਆਂ। ਦਫਤਰ ਦੇ ਵਾਟਰ ਕੂਲਰ ‘ਚੋ ਪਾਣੀ ਟਪਕ ਰਿਹਾ ਸੀ, ਪਾਪਾ ਦੀ ਯਾਦ ਆਈ, ਮੈਂ ਉਠਕੇ ਪਾਣੀ ਬੰਦ ਕਰਤਾ।
ਤਦੇ ਦਫਤਰ ਦੇ ਕਲਰਕ ਨੇ ਆਕੇ ਕਿਹਾ, ਇੰਟਰਵਿਊ ਉਪਰਲੀ ਮੰਜਲ ਤੇ ਹੋਏਗੀ । ਉਪਰ ਜਾਣ ਮੌਕੇ ਮੈਂ ਵੇਖਿਆ, ਪੌੜੀਆਂ ਦਾ ਬਲਬ ਜਗ ਰਿਹਾ ਸੀ, ਮੈ ਰੁਕਿਆ, ਸਵਿਚ ਔਫ ਕਰਕੇ ਅਗਲਾ ਕਦਮ ਪੁਟਿਆ। ਮੂਹਰੇ ਟੁਟੀ ਜਿਹੀ ਕੁਰਸੀ ਪਈ ਸੀ, ਉਸਨੂੰ ਪਾਸੇ ਕਰਕੇ ਰਖ ਦਿਤਾ। ਵਾਰੀ ਦੀ ਉਡੀਕ ਕਰਨ ਲਗਾ, ਦੂਜੇ ਉਮੀਦਵਾਰ ਅੰਦਰ ਜਾ ਰਹੇ ਸਨ ਤੇ ਮੂੰਹ ਲਟਕਾ ਕੇ ਬਾਹਰ ਆ ਰਹੇ ਸਨ, ਨਾਂਹ ਜੋ ਹੋ ਗਈ ਸੀ ਨੌਕਰੀ ਦੇਣ ਤੋ। ਸਾਰੇ ਆਖਣ ਜਵਾਬ ਤੇ ਸਾਰੇ ਗਡਵੇ ਦਿਤੇ ਨੇ, ਫਿਰ ਵੀ ਸਾਹਬ ਨੇ ਸਿਰ ਫੇਰਤਾ। ਆਖਰ ‘ਚ ਮੈਨੂੰ ਅਵਾਜ਼ ਪਈ, ਸਰਟੀਫੀਕੇਟਾਂ ਵਾਲੀ ਫਾਈਲ ਬੌਸ ਵਲ ਵਧਾਈ, ਉਸਨੇ ਸਰਸਰੀ ਨਜਰ ਮਾਰੀ ਤੇ ਪੁਛਿਆ, ਡਿਊਟੀ ਤੇ ਕਿਸ ਦਿਨ ਤੋ ਆਓਗੇ ? ਮੈ ਹੈਰਾਨ, ਮੋੜਵਾਂ ਸਵਾਲ ਕੀਤਾ, Sir, ਮਜ਼ਾਕ ਤੇ ਨਾ ਕਰੋ। ਤੁਸੀ ਪੁਛਿਆ ਤੇ ਕੁਝ ਹੈ ਈ ਨਈ ਤੇ ਨੌਕਰੀ ਕਿੰਵੇ ਦੇ ਦੇਤੀ ?
ਸਾਹਬ ਮੁਸਕਰਾਏ ਤੇ ਮੈਨੂੰ ਪੈਰਾਂ ਤਕ ਝੰਜੋੜ ਗਏ, ਕਹਿੰਦੇ, ਮੈ ਇੰਟਰਵਿਊ ਤੋ ਪਹਿਲਾਂ ਅੱਧਾ ਘੰਟਾ CCTV ‘ਚ ਤੁਹਾਡੇ ਸਾਰਿਆਂ ਦਾ ਵਰਤਾਅ ਦੇਖ ਰਿਹਾ ਸੀ। ਪਾਣੀ ਦੀ ਟੂਟੀ ਚਲਦੀ, ਬਲਬ ਜਗਦੇ, ਪੱਖਾ ਚਲਦਾ ਮੈ ਜਾਣਕੇ ਕਰਵਾਏ ਸੀ, ਸਾਰੇ ਉਮੀਦਵਾਰਾਂ ‘ਚੋ ਸਿਰਫ ਤੂੰ ਹੀ ਆਪਣਾ ਫਰਜ਼ ਸਮਝਕੇ ਬੰਦ ਕੀਤੇ, ਇਸ ਲਈ ਤੇਰੇ ਸੰਸਕਾਰਾਂ ਨੇ ਹੁਣ ਸਵਾਲ ਕਰਨ ਦੀ ਤੇ ਗੁੰਜ਼ਾਇਸ਼ ਈ ਮੁਕਾ ਲਈ ਸੀ, *ਧੰਨ ਨੇ ਤੇਰੇ ਮਾਂ ਬਾਪ ਜਿੰਨਾਂ ਇਹੋ ਜਿਹੇ ਸੰਸਕਾਰ ਦਿਤੇ। ਜੋ ਵਿਅਕਤੀ Self Disciplined ਨਹੀ, ਉਹ ਕਦੇ ਵੀ ਆਪਣੇ ਇਰਾਦਿਆਂ ‘ਚ ਸਫਲ ਨਹੀ ਹੋ ਸਕਦੇ।*

*ਵਾਪਸ ਘਰ ਪਹੁੰਚਦੇ ਈ ਪਾਪਾ ਮੰਮੀ ਦੇ ਗਲੋਂ ਲਹਿਣ ਨੂੰ ਜੀਅ ਨਾ ਕਰੇ, ਮਨ ਚਾਹੇ ਇਹ ਝਿੜਕਾਂ ਦਿੰਦੇ ਈ ਰਹਿਣ। ਅੱਜ ਉਹਨਾਂ ਦੀਆਂ ਝਿੜਕਾਂ ‘ਚੋ ਸ਼ਹਿਦ ਚੋਂਦਾ ਲਗਿਆ। ਮੈਨੂੰ ਲਗਿਆ, ਕਈ  ਸਾਲਾਂ ‘ਚ ਸਕੂਲਾਂ ਕਾਲਜਾਂ ‘ਚੋ ਲਈਆਂ ਡਿਗਰੀਆਂ, ਮੇਰੇ ਮਾਪਿਆਂ ਦੀਆਂ ਝਿੜਕਾਂ ਤੇ ਰੋਕ ਝੋਕ ਮੂਹਰੇ ਹਾਰ ਗਈਆਂ ਹੋਣ। ਸਫਲਤਾਵਾਂ ਲਈ  ਪਰਵਾਰਕ ਸੰਸਕਾਰ ਵੀ ਜਰੂਰੀ ਨੇ।*

( *ਆਪਣੇ ਆਪਣੇ ਬੱਚਿਆਂ ਨੂੰ ਜਰੂਰ ਇਹ ਪੜਾਓ*)

ਲੇਖਕ ਦੀ ਜਾਣਕਾਰੀ
Jaskaran Singh

Jaskaran Singh
From IndiaLike us on Facebook

ਇਹ ਲਿਖਤਾਂ ਵੀ ਪੜ੍ਹੋਇਹ ਲਿਖਤ ਆਪ ਜੀ ਨੂੰ ਕਿਵੇਂ ਲੱਗੀ,ਕ੍ਰਿਪਾ ਕਰਕੇ ਕੁਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਜੇ ਤੁਹਾਡੇ ਕੋਲ਼ ਪੰਜਾਬੀ ਵਿੱਚ ਕੋਈ ਪ੍ਰੇਰਣਾਦਾਇਕ ਕਹਾਣੀ, ਆਰਟੀਕਲ, ਜੀਵਨੀ ਜਾਂ ਵਿਚਾਰ ਹੈ ਅਤੇ ਤੁਸੀਂ ਸਾਡੇ ਨਾਲ਼ share ਕਰਨਾ ਚਾਹੁੰਦੇ ਹੋ ਤਾਂ login ਕਰਕੇ ਤੁਸੀਂ upload ਕਰ ਸਕਦੇ ਹੋ ਜਾਂ ਸਾਨੂੰ e-mail ਕਰ ਸਕਦੇ ਹੋ। ਸਾਡੀ e-mail id ਹੈ sayanigal@gmail.com । ਪਸੰਦ ਆਉਣ ਤੇ ਅਸੀਂ ਉਸਨੂੰ publish ਕਰਾਂਗੇ। ਧੰਨਵਾਦ !

ਮਿਲਦੀਆਂ ਜੁਲਦੀਆਂ ਲਿਖਤਾਂparveen | Wednesday, June 26, 2019

ਬਹੁਤ ਖੂਬ


Chamkaur Singh | Wednesday, June 26, 2019

Very True